ਸਾਵਧਾਨ! ਜੇ ਕੋਈ ਬੈਂਕ ਡੁੱਬ ਜਾਂਦਾ, ਤਾਂ ਤੁਹਾਨੂੰ ਨਿਯਮ ਅਨੁਸਾਰ ਆਪਣੇ ਖਾਤੇ ’ਚੋਂ ਇੰਨੇ ਹੀ ਪੈਸੇ ਮਿਲਣਗੇ
ਕੇਂਦਰ ਸਰਕਾਰ ਨੇ ਸਾਲ 2020 ਵਿੱਚ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਐਕਟ ਵਿੱਚ ਤਬਦੀਲੀ ਕੀਤੀ ਸੀ। ਇਸ ਤੋਂ ਬਾਅਦ ਬੈਂਕ ਵਿੱਚ ਕਿਸੇ ਦੀ ਵੀ ਰਕਮ ਜਮ੍ਹਾਂ ਹੋਣ ਦੀ ਗਰੰਟੀ ਪੰਜ ਲੱਖ ਰੁਪਏ ਹੋ ਗਈ ਸੀ।

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ RBI) ਨੇ ਹਾਲ ਹੀ ਵਿੱਚ ਸਹਿਕਾਰੀ ਰਾਬੋਬੈਂਕ ਯੂਏ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਇੱਕ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪੀਐਮਸੀ ਤੇ ਲਕਸ਼ਮੀ ਵਿਲਾਸ ਵਰਗੇ ਬੈਂਕਾਂ ਦੇ ਗਾਹਕਾਂ ਨੂੰ ਪਹਿਲਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਦੇਸ਼ ਦੇ ਬਹੁਤ ਸਾਰੇ ਸਹਿਕਾਰੀ ਬੈਂਕ ਵੱਖ-ਵੱਖ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਬੈਂਕਾਂ ਦੇ ਖਾਤਾਧਾਰਕਾਂ ਦੇ ਮਨਾਂ ਵਿੱਚ ਇੱਕ ਸਵਾਲ ਹੈ ਕਿ ਜੇਕਰ ਉਨ੍ਹਾਂ ਦਾ ਬੈਂਕ ਡਿਫਾਲਟ ਹੋ ਜਾਂਦਾ ਹੈ ਜਾਂ ਡੁੱਬ ਜਾਂਦਾ ਹੈ, ਤਾਂ ਉਨ੍ਹਾਂ ਦੇ ਜਮ੍ਹਾਂ ਪੈਸੇ ਦਾ ਕੀ ਹੋਵੇਗਾ। ਕਿੰਨੀ ਰਕਮ ਸੁਰੱਖਿਅਤ ਹੈ ਤੇ ਕਿੰਨੀ ਰਕਮ ਵਾਪਸ ਕੀਤੀ ਜਾਏਗੀ।
ਕੇਂਦਰ ਸਰਕਾਰ ਨੇ ਸਾਲ 2020 ਵਿੱਚ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ਡੀਆਈਸੀਜੀਸੀ DICGC) ਐਕਟ ਵਿੱਚ ਤਬਦੀਲੀ ਕੀਤੀ ਸੀ। ਇਸ ਤੋਂ ਬਾਅਦ ਬੈਂਕ ਵਿੱਚ ਕਿਸੇ ਦੀ ਵੀ ਰਕਮ ਜਮ੍ਹਾਂ ਹੋਣ ਦੀ ਗਰੰਟੀ ਪੰਜ ਲੱਖ ਰੁਪਏ ਹੋ ਗਈ ਸੀ।
ਇਸ ਤੋਂ ਪਹਿਲਾਂ, ਖਾਤਾਧਾਰਕਾਂ ਨੂੰ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਦੀ ਜਮ੍ਹਾਂ ਰਾਸ਼ੀ ਦੀ ਹੀ ਗਾਰੰਟੀ ਦਿੱਤੀ ਜਾਂਦੀ ਸੀ। ਹੁਣ 5 ਲੱਖ ਰੁਪਏ ਤੱਕ ਦੀ ਤੁਹਾਡੀ ਬੈਂਕਾਂ ਵਿੱਚ ਜਮ੍ਹਾਂ ਰਾਸ਼ੀ ਸੁਰੱਖਿਅਤ ਹੈ। ਭਾਵ ਜਿਸ ਬੈਂਕ ਵਿੱਚ ਤੁਹਾਡੇ ਪੈਸੇ ਖਾਤੇ ਵਿੱਚ ਜਮ੍ਹਾਂ ਹੋ ਜਾਂਦੇ ਹਨ ਤੇ ਇਹ ਡੁੱਬ ਜਾਂਦਾ ਹੈ, ਤੁਹਾਨੂੰ ਸਿਰ ਪੰਜ ਲੱਖ ਰੁਪਏ ਦੀ ਰਕਮ ਵਾਪਸ ਮਿਲੇਗੀ; ਉੱਥੇ ਭਾਵੇਂ ਤੁਹਾਡੇ ਜਮ੍ਹਾ 50 ਲੱਖ ਰੁਪਏ ਹੋਣ।
ਜੇਕਰ ਬੈਂਕ ਵਿੱਚ ਜਮ੍ਹਾਂ ਰਕਮ ਪੰਜ ਲੱਖ ਤੋਂ ਵੱਧ ਹੋਵੇ ਤਾਂ ਕੀ ਹੋਵੇਗਾ?
ਬੈਂਕ ਜਮ੍ਹਾਂ ਰਕਮ 'ਤੇ 5 ਲੱਖ ਰੁਪਏ ਦੀ ਸੁਰੱਖਿਆ ਗਾਰੰਟੀ ਦਾ ਮਤਲਬ ਹੈ ਕਿ ਤੁਸੀਂ ਬੈਂਕ ਵਿੱਚ ਜਿੰਨਾ ਮਰਜ਼ੀ ਜਮ੍ਹਾ ਕਰ ਲਓ, ਪਰ ਜੇ ਬੈਂਕ ਡਿਫਾਲਟ ਜਾਂ ਡੁੱਬਦਾ ਹੈ, ਤਾਂ ਤੁਹਾਨੂੰ ਸਿਰਫ 5 ਲੱਖ ਰੁਪਏ ਹੀ ਵਾਪਸ ਮਿਲਣਗੇ। ਜੇ ਤੁਹਾਡੇ ਕੋਲ ਇੱਕੋ ਬੈਂਕ ਦੀਆਂ ਕਈ ਸ਼ਾਖਾਵਾਂ ਵਿੱਚ ਖਾਤੇ ਹਨ ਅਤੇ ਉਨ੍ਹਾਂ ਵਿੱਚ ਜਮ੍ਹਾਂ ਰਕਮ ਪੰਜ ਲੱਖ ਤੋਂ ਵੱਧ ਹੈ, ਤਾਂ ਸਿਰਫ ਪੰਜ ਲੱਖ ਰੁਪਏ ਵਾਪਸ ਕੀਤੇ ਜਾਣਗੇ। ਭਾਵ ਸਿਰਫ 5 ਲੱਖ ਰੁਪਏ ਤੱਕ ਦੀ ਤੁਹਾਡੀ ਜਮ੍ਹਾ ਰਾਸ਼ੀ ਦਾ ਬੀਮਾ ਕੀਤਾ ਜਾਵੇਗਾ।
DICGC ਹੁੰਦੀ ਹੈ ਭੁਗਤਾਨ ਲਈ ਜ਼ਿੰਮੇਵਾਰ
ਮਾਹਿਰਾਂ ਅਨੁਸਾਰ, ਸਰਕਾਰ ਆਮ ਤੌਰ ’ਤੇ ਮੁਸੀਬਤ ਵਿੱਚ ਫਸੇ ਬੈਂਕ ਨੂੰ ਡੁੱਬਣ ਨਹੀਂ ਦਿੰਦੀ ਅਤੇ ਇਸ ਨੂੰ ਕਿਸੇ ਵੱਡੇ ਬੈਂਕ ਵਿੱਚ ਮਿਲਾ ਦਿੰਦੀ ਹੈ। ਜੇ ਬੈਂਕ ਡਿੱਗਦਾ ਵੀ ਹੈ ਤਾਂ ਸਾਰੇ ਖਾਤਾ ਧਾਰਕਾਂ ਨੂੰ ਭੁਗਤਾਨ ਕਰਨ ਲਈ ਡੀਆਈਸੀਜੀਸੀ ਜ਼ਿੰਮੇਵਾਰ ਹੈ। ਡੀਆਈਸੀਜੀਸੀ ਇਸ ਰਕਮ ਦੀ ਗਰੰਟੀ ਦੇ ਬਦਲੇ ਬੈਂਕਾਂ ਤੋਂ ਪ੍ਰੀਮੀਅਮ ਲੈਂਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin






















