Petrol-Diesel Rates: ਕੱਚਾ ਤੇਲ ਦੀਆਂ ਕੀਮਤਾਂ ਵਿੱਚ ਫਿਰ ਆਈ ਗਿਰਾਵਟ, ਇਨ੍ਹਾਂ ਸ਼ਹਿਰਾਂ 'ਚ ਘੱਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
Petrol-Diesel Price: ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਹਨ। ਕਈ ਸ਼ਹਿਰਾਂ 'ਚ ਈਂਧਨ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ।
Petrol-Diesel Rates 17th October 2023: ਦੇਸ਼ ਵਿੱਚ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਹੁੰਦੀਆਂ ਹਨ। ਤੇਲ ਕੰਪਨੀਆਂ ਨੇ ਮੰਗਲਵਾਰ, ਅਕਤੂਬਰ 17, 2023 ਨੂੰ ਤੇਲ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਹਨ। ਨਵੀਂਆਂ ਦਰਾਂ ਮੁਤਾਬਕ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਜਦੋਂ ਕਿ ਕੁਝ ਸ਼ਹਿਰਾਂ ਵਿੱਚ ਇਸ ਦੀਆਂ ਕੀਮਤਾਂ ਸਥਿਰ ਹਨ। ਆਓ ਜਾਣਦੇ ਹਾਂ ਕਿ ਕਿਹੜੇ-ਕਿਹੜੇ ਸ਼ਹਿਰਾਂ 'ਚ ਤੇਲ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ।
ਨਵੀਂ ਦਿੱਲੀ 'ਚ ਪੈਟਰੋਲ ਦੀ ਕੀਮਤ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਹੈ, ਜਦਕਿ ਮੁੰਬਈ 'ਚ ਪੈਟਰੋਲ ਦੀ ਕੀਮਤ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ 'ਚ ਪੈਟਰੋਲ 102.74 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.33 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ 'ਤੇ ਸਥਿਰ ਹੈ।
ਕੱਚੇ ਤੇਲ ਦੀਆਂ ਕੀਮਤਾਂ ਅੱਜ ਫਿਰ ਡਿੱਗ ਗਈਆਂ
ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਹੁਣ ਡਿੱਗ ਰਹੀ ਹੈ। ਡਬਲਯੂਟੀਆਈ ਕੱਚਾ ਤੇਲ 0.08 ਫੀਸਦੀ ਘੱਟ ਕੇ 85.19 ਡਾਲਰ ਪ੍ਰਤੀ ਬੈਰਲ ਅਤੇ ਬ੍ਰੈਂਟ ਕੱਚਾ ਤੇਲ 0.53 ਫੀਸਦੀ ਘੱਟ ਕੇ 89.64 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੰਗ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ।
ਪੈਟਰੋਲ ਕਿੱਥੇ ਸਸਤਾ ਤੇ ਮਹਿੰਗਾ ਹੋਇਆ?
ਨੋਇਡਾ ਅਤੇ ਗ੍ਰੇਟਰ ਨੋਇਡਾ 'ਚ ਅੱਜ ਫਿਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਇੱਥੇ ਪੈਟਰੋਲ 16 ਪੈਸੇ ਘੱਟ ਕੇ 96.76 ਰੁਪਏ ਅਤੇ ਡੀਜ਼ਲ 15 ਪੈਸੇ ਘੱਟ ਕੇ 89.93 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਲਖਨਊ 'ਚ ਪੈਟਰੋਲ ਦੀ ਕੀਮਤ 22 ਪੈਸੇ ਵਧ ਕੇ 96.57 ਰੁਪਏ ਅਤੇ ਡੀਜ਼ਲ ਦੀ ਕੀਮਤ 21 ਪੈਸੇ ਵਧ ਕੇ 89.76 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵਾਰਾਣਸੀ 'ਚ ਪੈਟਰੋਲ 43 ਪੈਸੇ ਘੱਟ ਕੇ 97.06 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 42 ਪੈਸੇ ਘੱਟ ਕੇ 90.25 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਪ੍ਰਯਾਗਰਾਜ 'ਚ ਪੈਟਰੋਲ 75 ਪੈਸੇ ਦੇ ਵਾਧੇ ਤੋਂ ਬਾਅਦ 97.27 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 73 ਪੈਸੇ ਦੇ ਵਾਧੇ ਤੋਂ ਬਾਅਦ 90.46 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਰਾਜਸਥਾਨ ਦੇ ਅਜਮੇਰ 'ਚ ਪੈਟਰੋਲ 10 ਪੈਸੇ ਘੱਟ ਕੇ 108.44 ਰੁਪਏ ਅਤੇ ਡੀਜ਼ਲ 93.69 ਰੁਪਏ 'ਤੇ ਵਿਕ ਰਿਹਾ ਹੈ। ਬਿਹਾਰ ਦੇ ਪਟਨਾ 'ਚ ਪੈਟਰੋਲ 107.54 ਰੁਪਏ ਅਤੇ ਡੀਜ਼ਲ 94.32 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।