ਪੜਚੋਲ ਕਰੋ
Advertisement
Crude Oil Price : ਮਹਿੰਗੇ ਪੈਟਰੋਲ-ਡੀਜ਼ਲ ਤੋਂ ਲੋਕਾਂ ਨੂੰ ਮਿਲ ਸਕਦੀ ਵੱਡੀ ਰਾਹਤ, ਜਾਣੋਂ ਕਿਵੇਂ
ਰੂਸ ਨੇ ਭਾਰਤ ਨੂੰ ਸਸਤੇ ਭਾਅ 'ਤੇ ਕੱਚਾ ਤੇਲ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਰੂਸ ਨੇ ਮੌਜੂਦਾ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤਾਂ ਦੇ ਮੁਕਾਬਲੇ 35 ਡਾਲਰ ਪ੍ਰਤੀ ਬੈਰਲ ਦੀ ਛੋਟ 'ਤੇ ਕੱਚਾ ਤੇਲ ਵੇਚਣ ਦੀ ਪੇਸ਼ਕਸ਼ ਕੀਤੀ ਹੈ।
Russian Crude Oil Prices Today: ਭਾਰਤ ਜਲਦ ਹੀ ਰੂਸ ਤੋਂ ਸਸਤੇ ਭਾਅ 'ਤੇ ਕੱਚਾ ਤੇਲ ਖਰੀਦਣ ਜਾ ਰਿਹਾ ਹੈ। ਰੂਸ ਨੇ ਭਾਰਤ ਨੂੰ ਸਸਤੇ ਭਾਅ 'ਤੇ ਕੱਚਾ ਤੇਲ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਰੂਸ ਨੇ ਮੌਜੂਦਾ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤਾਂ ਦੇ ਮੁਕਾਬਲੇ 35 ਡਾਲਰ ਪ੍ਰਤੀ ਬੈਰਲ ਦੀ ਛੋਟ 'ਤੇ ਕੱਚਾ ਤੇਲ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਮੋਦੀ ਸਰਕਾਰ ਰੂਸ ਦੀ ਇਸ ਪੇਸ਼ਕਸ਼ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਰੂਸ ਨੇ ਭਾਰਤ ਨੂੰ ਕੱਚਾ ਤੇਲ ਵੇਚਣ ਸਮੇਂ ਸ਼ਿਪਿੰਗ ਤੇ ਬੀਮਾ ਖਰਚਿਆਂ ਦੀ ਜ਼ਿੰਮੇਵਾਰੀ ਲੈਣ ਦੀ ਪੇਸ਼ਕਸ਼ ਵੀ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰੂਸ ਅੰਤਰਰਾਸ਼ਟਰੀ ਬਾਜ਼ਾਰ ਦੀ ਦਰ ਦੇ ਮੁਕਾਬਲੇ ਸਸਤੇ ਭਾਅ ਦੇ ਨਾਲ ਭਾਰਤ ਨੂੰ 35 ਡਾਲਰ ਪ੍ਰਤੀ ਡਾਲਰ ਦੀ ਛੋਟ 'ਤੇ ਕੱਚਾ ਤੇਲ ਵੇਚਣ ਲਈ ਤਿਆਰ ਹੈ। ਜ਼ਾਹਿਰ ਹੈ ਕਿ ਇਸ ਨਾਲ ਭਾਰਤ ਦੇ ਉਨ੍ਹਾਂ ਖਪਤਕਾਰਾਂ ਨੂੰ ਫਾਇਦਾ ਹੋਵੇਗਾ, ਜੋ ਹਰ ਰੋਜ਼ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ।
ਇਸ ਤੋਂ ਪਹਿਲਾਂ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਵੀ ਕੁਝ ਦਿਨ ਪਹਿਲਾਂ ਸੰਸਦ 'ਚ ਕਿਹਾ ਸੀ ਕਿ ਭਾਰਤ ਰੂਸ ਤੋਂ ਕੱਚਾ ਤੇਲ ਛੋਟ 'ਤੇ ਖਰੀਦਣ 'ਤੇ ਵਿਚਾਰ ਕਰ ਰਿਹਾ ਹੈ। ਮਹਿੰਗੇ ਕੱਚੇ ਤੇਲ ਤੋਂ ਪ੍ਰੇਸ਼ਾਨ ਭਾਰਤ ਨੂੰ ਰੂਸ ਤੋਂ ਸਸਤਾ ਕੱਚਾ ਤੇਲ ਖਰੀਦਣ ਨਾਲ ਕਾਫੀ ਫਾਇਦਾ ਹੋਵੇਗਾ। ਹਾਲਾਂਕਿ ਕੇਂਦਰ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਰੂਸ ਨੂੰ ਕੱਚਾ ਤੇਲ ਖਰੀਦਣ ਲਈ ਭੁਗਤਾਨ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ। ਰੁਪਈਆ-ਨਿਯਮ ਵਿਵਸਥਾ ਇੱਕ ਵਿਕਲਪ ਹੈ ਪਰ ਇਸ ਬਾਰੇ ਅੰਤਮ ਫੈਸਲਾ ਜਲਦੀ ਹੀ ਲਏ ਜਾਣ ਦੀ ਉਮੀਦ ਹੈ।
ਰੂਸ ਭਾਰਤ ਦਾ ਸਭ ਤੋਂ ਭਰੋਸੇਮੰਦ ਪੁਰਾਣਾ ਦੋਸਤ ਰਿਹਾ ਹੈ। ਇਸ ਕਾਰਨ ਭਾਰਤ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਲੈ ਕੇ ਸੰਯੁਕਤ ਰਾਸ਼ਟਰ 'ਚ ਰੂਸ ਦੇ ਖਿਲਾਫ ਵੋਟਿੰਗ 'ਚ ਹਿੱਸਾ ਨਹੀਂ ਲਿਆ। ਇਸ ਦੇ ਨਾਲ ਹੀ ਅਮਰੀਕਾ ਨੂੰ ਵੀ ਰੂਸ ਤੋਂ ਭਾਰਤ ਦਾ ਤੇਲ ਖਰੀਦਣ 'ਤੇ ਕੋਈ ਇਤਰਾਜ਼ ਨਹੀਂ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ, ਭਾਰਤ ਰੂਸੀ ਤੇਲ 'ਤੇ ਛੋਟ ਖਰੀਦ ਕੇ ਪਾਬੰਦੀਆਂ ਦੀ ਉਲੰਘਣਾ ਨਹੀਂ ਕਰ ਰਿਹਾ ਹੈ।
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਆਈ ਗਿਰਾਵਟ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਖਤਮ ਹੋਣ ਦੀ ਸੰਭਾਵਨਾ ਕਾਰਨ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੱਚਾ ਤੇਲ 5 ਡਾਲਰ ਦੀ ਗਿਰਾਵਟ ਨਾਲ 108 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਆਪਣੀ 85 ਫੀਸਦੀ ਖਪਤ ਲਈ ਕੱਚੇ ਤੇਲ ਲਈ ਦਰਾਮਦ 'ਤੇ ਨਿਰਭਰ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement