Crypto fever: ਰੈਸਟੋਰੈਂਟ 'ਚ ਬਿਟਕੋਇਨ ਨਾਲ ਪੇਮੈਂਟ ਕਰ ਹੁਣ ਤੁਸੀਂ ਸਵਾਦ ਚਖੋਗੇ Bitcoin Tikka, Ethereum Butter Chicken ਦਾ
ਰੈਸਟੋਰੈਂਟ ਦੇ ਮਾਲਕ ਨੇ ਕਿਹਾ, "ਅਸੀਂ ਕ੍ਰਿਪਟੋ ਰਾਹੀਂ ਭੁਗਤਾਨ 'ਤੇ 20 ਪ੍ਰਤੀਸ਼ਤ ਛੋਟ ਦੇ ਰਹੇ ਹਾਂ ਜਦੋਂਕਿ ਉਪਭੋਗਤਾ ਬਗੈਰ ਕਿਸੇ ਛੋਟ ਦੇ ਨਕਦ, ਕਾਰਡ ਜਾਂ ਪੇਟੀਐਮ ਰਾਹੀਂ ਵੀ ਭੁਗਤਾਨ ਕਰ ਸਕਦੇ ਹਨ।"

ਨਵੀਂ ਦਿੱਲੀ: ਕ੍ਰਿਪਟੋਕਰੰਸੀ ਕਿਵੇਂ ਹੌਲੀ-ਹੌਲੀ ਲੋਕਾਂ ਦੇ ਰੋਜ਼ਾਨਾ ਜੀਵਨ 'ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਧਿਆਨ ਦੇਣ ਯੋਗ ਹੈ। ਇਸ ਦਾ ਤਾਜ਼ਾ ਉਦਾਹਰਣ ਇੱਕ ਬਹੁਤ ਹੀ ਆਮ ਗਤੀਵਿਧੀ ਨਾਲ ਸਬੰਧਤ ਹੈ ਜਿਸ ਵਿੱਚ ਸ਼ਾਮਲ ਹੈ ਰੈਸਟੋਰੈਂਟਾਂ ਵਿੱਚ ਖਾਣਾ, ਜੋ ਲੋਕਾਂ ਨੂੰ ਕਾਫੀ ਪਸੰਦ ਹੁੰਦਾ ਹੈ। ਦੁਨੀਆ ਦੇ ਸਭ ਤੋਂ ਮਹਿੰਗੇ ਦਫਤਰ ਸਥਾਨਾਂ ਚੋਂ ਇੱਕ ਹੈ ਦਿੱਲੀ ਵਿੱਚ ਕਨਾਟ ਪਲੇਸ ਦਾ ਰੂਫ-ਟੌਪ ਬਾਰ ਤੇ ਰੈਸਟੋਰੈਂਟ ਜਿਸ ਦਾ ਨਾਂ ਹੈ ' Ardor 2.1'।
ਇਹ ਰੈਸਟੋਰੈਂਟ ਹੁਣ ਸੁਰਖੀਆਂ 'ਚ ਹੈ ਕਿਉਂਕਿ ਪਿਛਲੇ ਹਫਤੇ ਇਸ ਨੇ ਆਪਣੀ ਡਿਜੀਟਲ ਥਾਲੀ ਨੂੰ ਵੱਖ-ਵੱਖ ਪਕਵਾਨਾਂ ਦੇ ਕ੍ਰਿਪਟੋ-ਪ੍ਰੇਰਿਤ ਨਾਵਾਂ ਨਾਲ ਲਾਂਚ ਕੀਤਾ। ਇਸ ਤੋਂ ਇਲਾਵਾ, ਇੱਥੇ ਗਾਹਕ ਬਿਟਕੋਇਨ ਵਿੱਚ ਭੁਗਤਾਨ ਕਰਨ ਦੀ ਚੋਣ ਵੀ ਕਰ ਸਕਦੇ ਹਨ।
ਦਿੱਲੀ ਦੇ ਕਨਾਟ ਪਲੇਸ ਵਿੱਚ ਆਰਡਰ 2.1 ਰੈਸਟੋਰੈਂਟ ਨੇ ਕ੍ਰਿਪਟੋ ਥਾਲੀ ਦੀ ਸ਼ੁਰੂਆਤ ਕੀਤੀ ਹੈ। ਗਲੋਬਲ ਪਕਵਾਨ ਥਾਲੀ 'ਤੇ ਵਰਚੁਅਲ ਕਰੰਸੀ ਦੇ ਭੁਗਤਾਨ 'ਤੇ 40 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਮਾਲਕ ਸੁਵੀਤ ਕਾਲੜਾ ਨੇ ਕਿਹਾ ਕਿ ਡਿਜੀਟਲ ਭੁਗਤਾਨ ਦੇ ਯੁੱਗ ਵਿੱਚ ਵਰਚੁਅਲ ਮੁਦਰਾ ਦੇ ਵਧਦੇ ਕ੍ਰੇਜ਼ ਦੇ ਕਾਰਨ ਇਸ ਪਲੇਟ ਨੂੰ ਇੱਕ ਪ੍ਰਯੋਗ ਦੇ ਰੂਪ ਵਿੱਚ ਲਾਂਚ ਕੀਤਾ ਗਿਆ। ਦੱਸ ਦੇਈਏ ਕਿ ਵਰਚੁਅਲ ਮੁਦਰਾ ਦਾ ਭੁਗਤਾਨ ਬਿਟਕੋਇਨ, ਡੈਸ਼, ਡੌਗੇਕੋਇਨ, ਲਾਈਟਕੋਇਨ, ਈਥਰਿਅਮ ਵਿੱਚ ਕੀਤਾ ਜਾ ਸਕਦਾ ਹੈ।
ਸਾਈਬਰ ਵਕੀਲ ਪਵਨ ਦੁੱਗਲ ਨੇ ਕਿਹਾ ਕਿ, "ਵਰਚੁਅਲ ਮੁਦਰਾ ਛਪਾਈ ਗਈ ਮੁਦਰਾ ਨਹੀਂ ਹੈ, ਇਹ ਟੋਕਨ ਹੈ। ਇਲੈਕਟ੍ਰੌਨਿਕ ਰਿਕਾਰਡ ਹਨ। ਕ੍ਰਿਪਟੋਕੁਰੰਸੀ ਦੇ ਪਿੱਛੇ ਕੋਈ ਕੇਂਦਰੀ ਬੈਂਕ ਨਹੀਂ ਹੈ, ਇਸ ਲਈ ਮੁਦਰਾ ਦੇ ਰੂਪ ਵਿੱਚ ਇਸਦਾ ਮੁੱਲ ਨਿਰਧਾਰਤ ਨਹੀਂ ਕੀਤਾ ਜਾ ਸਕਦਾ। ਬੇਲਾਰੂਸ, ਐਸਟੋਨੀਆ ਕ੍ਰਿਪਟੋਕੁਰੰਸੀ ਵੈਧ ਹੈ।"
ਉਸਨੇ ਅੱਗੇ ਕਿਹਾ ਕਿ ਸਵਿਟਜ਼ਰਲੈਂਡ ਵਿੱਚ ਬਿਟਕੋਇਨ 'ਤੇ ਕੰਮ ਕੀਤਾ ਜਾ ਰਿਹਾ ਹੈ। ਤੁਸੀਂ ਇਸਨੂੰ ਖਰੀਦ ਸਕਦੇ ਹੋ, ਤੁਸੀਂ ਇਸਨੂੰ ਵੇਚ ਸਕਦੇ ਹੋ, ਇਹ ਇੱਕ ਇਲੈਕਟ੍ਰੌਨਿਕ ਡੇਟਾ ਹੈ। ਪਰ ਸਰਕਾਰ ਨੇ ਅਜੇ ਤੱਕ ਇਹ ਮਨ ਨਹੀਂ ਬਣਾਇਆ ਹੈ ਕਿ ਮੁਦਰਾ ਨੂੰ ਕਰਨਾ ਹੈ।
ਪਵਨ ਦੁੱਗਲ ਨੇ ਕਿਹਾ ਕਿ ਲੋਕਾਂ ਵਿੱਚ ਵਧ ਰਹੇ ਕ੍ਰੇਜ਼ ਕਾਰਨ ਸਰਕਾਰਾਂ ਇਸ ਤੋਂ ਇਨਕਾਰ ਨਹੀਂ ਕਰ ਸਕਦੀਆਂ। ਅਜਿਹੀ ਸਥਿਤੀ ਵਿੱਚ, ਰੈਗੂਲੇਟਰੀ ਕਦਮ ਚੁੱਕਣੇ ਪੈਣਗੇ। ਕਾਨੂੰਨੀ ਵਿਵਾਦ ਦੇ ਮਾਮਲੇ ਵਿੱਚ ਜੇਕਰ ਇਸਨੂੰ ਇਲੈਕਟ੍ਰੌਨਿਕ ਡੇਟਾ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ ਨਾ ਕਿ ਮੁਦਰਾ ਦੇ ਰੂਪ ਵਿੱਚ, ਤਾਂ ਇਹ ਆਈਟੀ ਐਕਟ ਦੇ ਅਧੀਨ ਆਵੇਗਾ।
ਇਹ ਵੀ ਪੜ੍ਹੋ: Paddy Procurement in Punjab: ਪੰਜਾਬ ਦੀਆਂ ਮੰਡੀਆਂ 'ਚ ਲੱਗੇ ਝੋਨੇ ਦੇ ਢੇਰ, ਨਮੀ ਦਾ ਹਵਾਲਾ ਦੇ ਕੇ ਅਜੇ ਵੀ ਨਹੀਂ ਹੋ ਰਹੀ ਖਰੀਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
