(Source: ECI/ABP News)
DGCA Rules: ਹਵਾਈ ਯਾਤਰੀਆਂ ਲਈ ਵੱਡਾ ਅਪਡੇਟ! DGCA ਦਾ ਹੁਕਮ, ਅਜਿਹੇ ਲੋਕ ਨਹੀਂ ਕਰ ਸਕਣਗੇ ਫਲਾਈਟ 'ਚ ਸਫਰ
DGCA: ਇੰਡੀਗੋ ਏਅਰਲਾਈਨ ਨੇ ਬੀਤੇ ਦਿਨੀਂ ਇੱਕ ਅਪਾਹਜ ਬੱਚੇ ਨੂੰ ਫਲਾਈਟ ਵਿੱਚ ਸਫਰ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ 'ਤੇ ਡੀਜੀਸੀਏ ਨੇ ਇੰਡੀਗੋ 'ਤੇ ਜੁਰਮਾਨਾ ਲਾਇਆ ਅਤੇ ਕਿਹਾ ਕਿ ਹੁਣ ਡਾਕਟਰ ਦੀ ਜਾਂਚ ਤੋਂ ਬਾਅਦ...
![DGCA Rules: ਹਵਾਈ ਯਾਤਰੀਆਂ ਲਈ ਵੱਡਾ ਅਪਡੇਟ! DGCA ਦਾ ਹੁਕਮ, ਅਜਿਹੇ ਲੋਕ ਨਹੀਂ ਕਰ ਸਕਣਗੇ ਫਲਾਈਟ 'ਚ ਸਫਰ DGCA Rules: Big update for air travelers! DGCA orders, such people will not be able to travel by flight. DGCA Rules: ਹਵਾਈ ਯਾਤਰੀਆਂ ਲਈ ਵੱਡਾ ਅਪਡੇਟ! DGCA ਦਾ ਹੁਕਮ, ਅਜਿਹੇ ਲੋਕ ਨਹੀਂ ਕਰ ਸਕਣਗੇ ਫਲਾਈਟ 'ਚ ਸਫਰ](https://feeds.abplive.com/onecms/images/uploaded-images/2022/08/27/8ecd1040d40ee14d7531bb3545daa425166157244235325_original.jpg?impolicy=abp_cdn&imwidth=1200&height=675)
DGCA Latest Rule: ਜੇ ਤੁਸੀਂ ਅਕਸਰ ਫਲਾਈਟ 'ਚ ਸਫਰ ਕਰਦੇ ਹੋ ਤਾਂ ਤੁਹਾਨੂੰ DGCA ਦੁਆਰਾ ਬਣਾਏ ਗਏ ਇਸ ਨਿਯਮ ਬਾਰੇ ਪਤਾ ਹੋਣਾ ਚਾਹੀਦਾ ਹੈ। ਡੀਜੀਸੀਏ ਨੇ ਬੀਤੇ ਦਿਨਾਂ ਵਿੱਚ ਹਵਾਈ ਯਾਤਰਾ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਵੇਂ ਨਿਯਮ ਦੇ ਤਹਿਤ, ਕੋਈ ਅਪਾਹਜ ਵਿਅਕਤੀ ਫਲਾਈਟ ਵਿੱਚ ਸਫਰ ਕਰਨ ਦੇ ਯੋਗ ਹੈ ਜਾਂ ਨਹੀਂ, ਇਹ ਏਅਰਲਾਈਨ ਇਹ ਫੈਸਲਾ ਨਹੀਂ ਕਰੇਗੀ, ਪਰ ਇਹ ਡਾਕਟਰ ਦੁਆਰਾ ਤੈਅ ਕੀਤਾ ਜਾਵੇਗਾ। ਜੇ ਡਾਕਟਰ ਟੈਸਟ 'ਚ ਕੋਈ ਜਾਇਜ਼ ਕਾਰਨ ਦੱਸ ਕੇ ਫਲਾਈਟ 'ਚ ਸਫਰ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਹੀ ਉਸ ਵਿਅਕਤੀ ਨੂੰ ਸਫਰ ਕਰਨ ਤੋਂ ਰੋਕਿਆ ਜਾ ਸਕਦਾ ਹੈ।
ਡਾਕਟਰ ਹੀ ਦੇਣਗੇ ਯਾਤਰੀ ਦੀ ਸਿਹਤ ਨਾਲ ਸਬੰਧਤ ਅਪਡੇਟ
ਡਾਇਰੈਕਟੋਰੇਟ ਜਨਰਲ ਆਫ ਏਅਰਲਾਈਨ ਰੈਗੂਲੇਟਰੀ ਸਿਵਲ ਐਵੀਏਸ਼ਨ (ਡੀਜੀਸੀਏ) ਵੱਲੋਂ ਏਅਰਲਾਈਨ ਕੰਪਨੀਆਂ ਨੂੰ ਦਿੱਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ, 'ਏਅਰਲਾਈਨ ਅਪਾਹਜਤਾ ਦੇ ਆਧਾਰ 'ਤੇ ਕਿਸੇ ਵੀ ਯਾਤਰੀ ਨੂੰ ਹਵਾਈ ਯਾਤਰਾ ਕਰਨ ਤੋਂ ਇਨਕਾਰ ਨਹੀਂ ਕਰੇਗੀ। ਜੇਕਰ ਕਿਸੇ ਏਅਰਲਾਈਨ ਨੂੰ ਲੱਗਦਾ ਹੈ ਕਿ ਫਲਾਈਟ ਦੌਰਾਨ ਯਾਤਰੀ ਦੀ ਸਿਹਤ ਖਰਾਬ ਹੋ ਸਕਦੀ ਹੈ, ਤਾਂ ਯਾਤਰੀ ਦੀ ਡਾਕਟਰ ਤੋਂ ਜਾਂਚ ਕਰਵਾਉਣੀ ਹੋਵੇਗੀ। ਡਾਕਟਰ ਯਾਤਰੀ ਦੀ ਸਿਹਤ ਸਬੰਧੀ ਅਪਡੇਟ ਦੇਣਗੇ। ਸਿਰਫ਼ ਡਾਕਟਰ ਹੀ ਦੱਸੇਗਾ ਕਿ ਯਾਤਰੀ ਉਡਾਣ ਭਰਨ ਦੇ ਯੋਗ ਹੈ ਜਾਂ ਨਹੀਂ। ਏਅਰਲਾਈਨ ਕੰਪਨੀਆਂ ਡਾਕਟਰ ਦੀ ਸਲਾਹ 'ਤੇ ਹੀ ਕੋਈ ਫੈਸਲਾ ਲੈਣਗੀਆਂ।
ਇੰਡੀਗੋ 'ਤੇ 5 ਲੱਖ ਰੁਪਏ ਦਾ ਲਾਇਆ ਜੁਰਮਾਨਾ
ਡੀਜੀਸੀਏ ਦਾ ਇਹ ਫੈਸਲਾ ਪਿਛਲੇ ਰਾਂਚੀ ਹਵਾਈ ਅੱਡੇ 'ਤੇ ਵਾਪਰੀ ਘਟਨਾ ਤੋਂ ਬਾਅਦ ਆਇਆ ਹੈ। ਰਾਂਚੀ 'ਚ ਇੰਡੀਗੋ ਨੇ ਇਕ ਅਪਾਹਜ ਬੱਚੇ ਨੂੰ ਜਹਾਜ਼ 'ਚ ਸਫਰ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਘਟਨਾ ਦਾ ਕਾਫੀ ਵਿਰੋਧ ਹੋਇਆ। ਇਸ ਮਾਮਲੇ 'ਚ ਸਖ਼ਤ ਕਦਮ ਚੁੱਕਦੇ ਹੋਏ ਡੀਜੀਸੀਏ ਨੇ ਇੰਡੀਗੋ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਕੀ ਕਿਹਾ ਇੰਡੀਗੋ ਨੇ ਇਸ ਦੇ ਹੱਕ 'ਚ?
ਬਾਅਦ 'ਚ ਇੰਡੀਗੋ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਪਾਹਜ ਬੱਚੇ ਨੂੰ ਰਾਂਚੀ-ਹੈਦਰਾਬਾਦ ਫਲਾਈਟ 'ਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬੱਚਾ ਬਹੁਤ ਘਬਰਾਇਆ ਹੋਇਆ ਸੀ। ਬਾਅਦ ਵਿੱਚ, ਡੀਜੀਸੀਏ ਨੇ ਕਿਹਾ ਕਿ ਇੰਡੀਗੋ ਦੇ ਕਰਮਚਾਰੀਆਂ ਦਾ ਵਿਵਹਾਰ ਗਲਤ ਸੀ ਅਤੇ ਇਸ ਨਾਲ ਬੱਚੇ ਦੀ ਹਾਲਤ ਵਿਗੜ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)