ਕਦੇ ਆਰਥਿਕ ਤੰਗੀਆਂ ਕਾਰਨ ਅਧਵਾਟੇ ਰਹਿ ਗਈ ਸੀ ਅੰਬਾਨੀ ਦੀ ਪੜ੍ਹਾਈ, ਫਿਰ ਇੰਝ ਬਣੇ ਕਾਰੋਬਾਰ ਜਗਤ ਦੇ ਬੇਤਾਜ ਬਾਦਸ਼ਾਹ
ਧੀਰੂ ਭਾਈ ਅੰਬਾਨੀ ਨੇ ਭਾਰਤੀ ਉਦਯੋਗ ਨੂੰ ਇੱਕ ਨਵੀਂ ਪਛਾਣ ਵੀ ਦਿਵਾਈ। ਉਨ੍ਹਾਂ ਦਾ ਜਨਮ ਗੁਜਰਾਤ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ 28 ਦਸੰਬਰ, 1932 ਨੂੰ ਹੋਇਆ ਸੀ।
ਚੰਡੀਗੜ੍ਹ: ਧੀਰਜਲਾਲ ਹੀਰਾਲਾਲ ਅੰਬਾਨੀ ਨੂੰ ਲੋਕ ਜ਼ਿਆਦਾਤਰ ਧੀਰੂਭਾਈ ਅੰਬਾਨੀ ਦੇ ਨਾਂ ਨਾਲ ਜਾਣਦੇ ਹਨ। ਉਨ੍ਹਾਂ ਦਾ ਨਾਂ ਅੱਜ ਵੀ ਦੇਸ਼ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਕਾਫ਼ੀ ਚਰਚਿਤ ਹੈ। ਧੀਰੂਭਾਈ ਅੰਬਾਨੀ ਕਾਰੋਬਾਰੀ ਦੁਨੀਆ ਦੇ ਬੇਤਾਜ ਬਾਦਸ਼ਾਹ ਵਜੋਂ ਵਿਚਰੇ। ਉਹ ਉਨ੍ਹਾਂ ਲੋਕਾਂ ’ਚ ਸ਼ਾਮਲ ਸਨ, ਜਿਨ੍ਹਾਂ ਨੇ ਖ਼ੁਦ ਦੇ ਦਮ ’ਤੇ ਨਾ ਸਿਰਫ਼ ਸੁਫ਼ਨੇ ਵੇਖੇ,, ਸਗੋਂ ਉਨ੍ਹਾਂ ਨੂੰ ਪੂਰਾ ਵੀ ਕੀਤਾ। ਉਨ੍ਹਾਂ ਦੁਨੀਆ ਨੂੰ ਦੱਸਿਆ ਕਿਜੇ ਕੋਈ ਇਨਸਾਨ ਕਿੰਨਾ ਵੀ ਚਾਹੇ ਓਨਾ ਉੱਪਰ ਉੱਠ ਸਕਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਜੋ ਸੁਫ਼ਨੇ ਵੇਖਣ ਦੀ ਹਿੰਮਤ ਰੱਖਦੇ ਹਨ, ਉਹੀ ਪੂਰੀ ਦੁਨੀਆ ਨੂੰ ਜਿੱਤ ਸਕਦੇ ਹਨ।
ਧੀਰੂ ਭਾਈ ਅੰਬਾਨੀ ਨੇ ਭਾਰਤੀ ਉਦਯੋਗ ਨੂੰ ਇੱਕ ਨਵੀਂ ਪਛਾਣ ਵੀ ਦਿਵਾਈ। ਉਨ੍ਹਾਂ ਦਾ ਜਨਮ ਗੁਜਰਾਤ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ 28 ਦਸੰਬਰ, 1932 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਇੱਕ ਘਰੇਲੂ ਸੁਆਣੀ ਸੀ ਤੇ ਪਿਤਾ ਗੋਰਧਨ ਅੰਬਾਨੀ ਇੱਕ ਅਧਿਆਪਕ ਸਨ ਪਰ ਤਨਖਾਹ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀ।
ਆਰਥਿਕ ਤੰਗੀਆਂ-ਤੁਰਸ਼ੀਆਂ ਕਾਰਣ ਧੀਰੂਭਾਈ ਅੰਬਾਨੀ ਨੂੰ ਆਪਣਾ ਪੜ੍ਹਾਈ ਅਧਵਾਟੇ ਹੀ ਛੱਡਣੀ ਪਈ ਸੀ। ਉਨ੍ਹਾਂ ਛੋਟਾ-ਮੋਟਾ ਕਾਰੋਬਾਰ ਸ਼ੁਰੂ ਕਰ ਲਿਆ। ਉਨ੍ਹਾਂ ਗੁਜਰਾਤ ਦੀ ਹੀ ਲੜਕਾ ਕੋਕਿਲਾ ਬੇਨ ਨਾਲ ਵਿਆਹ ਰਚਾਇਆ। ਧੀਰੂਭਾਈ ਅੰਬਾਨੀ ਦੇ ਦੋ ਪੁੱਤਰ ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ ਤੇ ਦੋ ਧੀਆਂ ਦੀਪਤੀ ਅੰਬਾਨੀ ਤੇ ਨੀਨਾ ਅੰਬਾਨੀ ਹਨ।
ਪਹਿਲਾਂ ਧੀਰੂਭਾਈ ਨੇ ਫਲ ਤੇ ਨਾਸ਼ਤਾ ਵੇਚਣ ਦਾ ਕੰਮ ਸ਼ੁਰੂ ਕੀਤਾ ਪਰ ਉਹ ਕੰਮ ਜ਼ਿਆਦਾ ਦਿਨਾਂ ਤੱਕ ਚੱਲ ਨਾ ਸਕਿਆ। ਬਾਅਦ ’ਚ ਉਨ੍ਹਾਂ ਆਪਣੇ ਪਿਤਾ ਦੇ ਕਹਿਣ ’ਤੇ ਨੌਕਰੀ ਸ਼ੁਰੂ ਕੀਤੀ। ਉਨ੍ਹਾਂ ਹੌਲੀ-ਹੌਲੀ ਵਪਾਰ ਦੀ ਦੁਨੀਆ ਵਿੱਚ ਪੈਰ ਧਰਿਆ। ਸਾਲ 1966 ’ਚ ਉਨ੍ਹਾਂ ਮਹਾਰਾਸ਼ਟਰ ’ਚ ਰਿਲਾਇੰਸ ਕੰਪਨੀ ਦੀ ਸਥਾਪਨਾ ਕੀਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin