ਕੁੱਤਿਆਂ ਲਈ ਹਮੇਸ਼ਾ ਖੁੱਲ੍ਹੇ ਨੇ ਇਸ ਆਲੀਸ਼ਾਨ ਹੋਟਲ ਦੇ ਦਰਵਾਜ਼ੇ, ਰਤਨ ਟਾਟਾ ਦਾ ਆਦੇਸ਼, ਜਾਣੋ ਕੀ ਹੈ ਵਜ੍ਹਾ
ਇੱਕ ਲਿੰਕਡਇਨ ਉਪਭੋਗਤਾ ਦੀ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਬਈ ਦੇ ਤਾਜ ਹੋਟਲ ਦੇ ਪਰਿਸਰ ਵਿੱਚ ਇੱਕ ਕੁੱਤੇ ਨੂੰ ਸੁੱਤੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੇ ਪਿੱਛੇ ਦੀ ਕਹਾਣੀ ਬਹੁਤ ਦਿਲਚਸਪ ਹੈ।
Ratan Tata: ਤਾਜ ਹੋਟਲ ਦੇਸ਼ ਦੇ ਸਭ ਤੋਂ ਆਲੀਸ਼ਾਨ ਅਤੇ ਮਹਿੰਗੇ ਹੋਟਲਾਂ ਵਿੱਚੋਂ ਇੱਕ ਹੈ। ਪਿਛਲੇ ਕੁਝ ਦਿਨਾਂ ਤੋਂ ਤਾਜ ਹੋਟਲ ਨੂੰ ਲੈ ਕੇ ਇੱਕ ਲਿੰਕਡਇਨ ਪੋਸਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਸੋਸ਼ਲ ਮੀਡੀਆ ਯੂਜ਼ਰਸ ਵਿੱਚ ਚਰਚਾ ਦਾ ਕਾਰਨ ਬਣ ਗਈ ਹੈ।
ਰੂਬੀ ਖ਼ਾਨ ਨਾਂਅ ਦੇ ਲਿੰਕਡਇਨ ਯੂਜ਼ਰ ਨੇ ਤਾਜ ਹੋਟਲ ਦੇ ਅੰਦਰ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਇੱਕ ਕੁੱਤਾ ਸੁੱਤਾ ਹੋਇਆ ਦਿਖਾਈ ਦੇ ਰਿਹਾ ਹੈ। ਤਾਜ ਹੋਟਲ ਵਿਚ ਇਸ ਕੁੱਤੇ ਦੇ ਠਹਿਰਨ ਦੀ ਕਹਾਣੀ ਬਹੁਤ ਦਿਲਚਸਪ ਹੈ ਤੇ ਰਤਨ ਟਾਟਾ ਨਾਲ ਇਸ ਦਾ ਬਹੁਤ ਖਾਸ ਸਬੰਧ ਹੈ। ਆਓ ਜਾਣਦੇ ਹਾਂ ਇਸ ਬਾਰੇ।
ਤਾਜ ਹੋਟਲ ਦੇ ਦਰਵਾਜ਼ੇ ਕੁੱਤਿਆਂ ਲਈ ਖੁੱਲ੍ਹੇ ਰਹਿੰਦੇ
ਰੂਬੀ ਖ਼ਾਨ ਨੇ ਆਪਣੇ ਲਿੰਕਡਇਨ ਪੋਸਟ ਵਿੱਚ ਦੱਸਿਆ ਕਿ ਉਹ ਇੱਕ ਐਚਆਰ ਪ੍ਰੋਫੈਸ਼ਨਲ ਹੈ ਅਤੇ ਜਦੋਂ ਉਸਨੇ ਤਾਜ ਹੋਟਲ ਦੇ ਕੈਂਪਸ ਵਿੱਚ ਇੱਕ ਕੁੱਤੇ ਨੂੰ ਜ਼ਮੀਨ 'ਤੇ ਸੁੱਤਾ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਤੇ ਉਤਸੁਕ ਹੋ ਗਈ ਤੇ ਇਸਦੀ ਤਸਵੀਰ ਖਿੱਚ ਲਈ। ਇਸ ਦੇ ਨਾਲ ਹੀ ਜਦੋਂ ਤਾਜ ਹੋਟਲ ਦੇ ਸਟਾਫ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਕੁੱਤਾ ਹੋਟਲ ਦੇ ਅੰਦਰ ਹੀ ਪੈਦਾ ਹੋਇਆ ਹੈ ਅਤੇ ਇਹ ਹੋਟਲ ਦਾ ਅਨਿੱਖੜਵਾਂ ਅੰਗ ਹੈ।
ਰਤਨ ਟਾਟਾ ਵੱਲੋਂ ਹੋਟਲ ਸਟਾਫ਼ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇ ਕੋਈ ਵੀ ਜਾਨਵਰ ਤਾਜ ਹੋਟਲ ਦੇ ਅੰਦਰ ਦਾਖ਼ਲ ਹੁੰਦਾ ਹੈ ਤਾਂ ਉਸ ਨਾਲ ਚੰਗਾ ਵਿਵਹਾਰ ਕੀਤਾ ਜਾਵੇਗਾ। ਰੂਬੀ ਨੇ ਅੱਗੇ ਲਿਖਿਆ ਕਿ ਤਾਜ ਹੋਟਲ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਕਈ ਮਹਿਮਾਨਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦਾ ਹੈ ਪਰ ਇਹ ਹੋਟਲ ਜਾਨਵਰਾਂ ਨੂੰ ਵੀ ਬਹੁਤ ਮਹੱਤਵ ਦਿੰਦਾ ਹੈ। ਤਾਜ ਹੋਟਲ ਵਿੱਚ, ਜਾਨਵਰਾਂ ਸਮੇਤ, ਹਰ ਕਿਸੇ ਨਾਲ ਬਹੁਤ ਸਤਿਕਾਰ ਅਤੇ ਪਿਆਰ ਨਾਲ ਪੇਸ਼ ਆਉਂਦਾ ਹੈ। ਇਹ ਸਾਰੇ ਰਤਨ ਟਾਟਾ ਦੇ ਵਿਚਾਰ ਹਨ।
ਰਤਨ ਟਾਟਾ ਜਾਨਵਰਾਂ ਦੇ ਬਹੁਤ ਸ਼ੌਕੀਨ
ਦੇਸ਼ ਦੇ ਪ੍ਰਮੁੱਖ ਕਾਰੋਬਾਰੀਆਂ ਵਿੱਚੋਂ ਇੱਕ ਰਤਨ ਟਾਟਾ ਆਪਣੇ ਸਾਦੇ ਜੀਵਨ ਅਤੇ ਉੱਚ ਵਿਚਾਰਾਂ ਲਈ ਜਾਣੇ ਜਾਂਦੇ ਹਨ। ਜਾਨਵਰਾਂ ਪ੍ਰਤੀ ਉਨ੍ਹਾਂ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ। ਉਹ ਅਕਸਰ ਆਪਣੀਆਂ ਪੋਸਟਾਂ ਰਾਹੀਂ ਜਾਨਵਰਾਂ ਲਈ ਆਪਣੇ ਪਿਆਰ ਅਤੇ ਸੁਰੱਖਿਆ ਦਾ ਪ੍ਰਗਟਾਵਾ ਕਰਦਾ ਹੈ। ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਰਤਨ ਟਾਟਾ ਦੇ ਇਸ ਵਿਚਾਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਲੋਕ ਇਸ ਦੀ ਕਾਫੀ ਤਾਰੀਫ ਕਰ ਰਹੇ ਹਨ।