Dollar Vs Rupee : ਰੁਪਏ 'ਚ ਲਗਾਤਾਰ ਪੰਜਵੇਂ ਦਿਨ ਗਿਰਾਵਟ, 9 ਹਫ਼ਤਿਆਂ ਦੇ ਹੇਠਲੇ ਪੱਧਰ 'ਤੇ ਪਹੁੰਚਿਆ, ਕੱਲ੍ਹ 24 ਪੈਸੇ ਟੁੱਟਿਆ
Dollar Vs Rupee : ਵਿਦੇਸ਼ੀ ਮੁਦਰਾ ਕਾਰੋਬਾਰੀਆਂ ਦੇ ਅਨੁਸਾਰ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਨਰਮ ਰੁਖ਼ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਘਰੇਲੂ ਮੁਦਰਾ 'ਤੇ ਵੀ ਬੁਰਾ ਪ੍ਰਭਾਵ ਪਿਆ ਹੈ।
Dollar Vs Rupee : ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਲਗਾਤਾਰ ਵਧ ਰਹੀ ਹੈ। ਕੱਲ੍ਹ ਯਾਨੀ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ ਦਰ 24 ਪੈਸੇ ਡਿੱਗ ਕੇ ਨੌਂ ਹਫ਼ਤਿਆਂ ਦੇ ਹੇਠਲੇ ਪੱਧਰ 75.60 'ਤੇ ਬੰਦ ਹੋਈ। ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਵਿਚਕਾਰ ਯੂਕਰੇਨ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਵਿਚਕਾਰ ਨਿਵੇਸ਼ਕ ਸੁਰੱਖਿਅਤ ਮੰਨੀ ਜਾਂਦੀ ਜਾਇਦਾਦ 'ਚ ਨਿਵੇਸ਼ ਕਰਨ ਨੂੰ ਤਰਜੀਹ ਦੇ ਰਹੇ ਹਨ, ਜਿਸ ਦਾ ਅਸਰ ਰੁਪਏ 'ਤੇ ਪਿਆ ਹੈ।
20 ਦਸੰਬਰ ਤੋਂ ਬਾਅਦ ਸਭ ਤੋਂ ਹੇਠਲਾਂ ਪੱਧਰ
ਵਿਦੇਸ਼ੀ ਮੁਦਰਾ ਕਾਰੋਬਾਰੀਆਂ ਦੇ ਅਨੁਸਾਰ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਨਰਮ ਰੁਖ਼ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਘਰੇਲੂ ਮੁਦਰਾ 'ਤੇ ਵੀ ਬੁਰਾ ਪ੍ਰਭਾਵ ਪਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਡਾਲਰ ਦੇ ਮੁਕਾਬਲੇ 75.53 'ਤੇ ਖੁੱਲ੍ਹਿਆ ਅਤੇ ਵਪਾਰ ਦੌਰਾਨ ਉੱਚ ਪੱਧਰ 'ਤੇ 75.37 ਤੇ ਹੇਠਲੇ ਪੱਧਰ 75.64 'ਤੇ ਚਲਾ ਗਿਆ। ਅੰਤ ਵਿੱਚ ਇਹ ਪਿਛਲੇ ਹਫਤੇ ਸ਼ੁੱਕਰਵਾਰ ਦੇ ਬੰਦ ਮੁੱਲ ਦੇ ਮੁਕਾਬਲੇ 24 ਪੈਸੇ ਡਿੱਗ ਕੇ 75.60 'ਤੇ ਬੰਦ ਹੋਇਆ। ਇਹ 20 ਦਸੰਬਰ ਤੋਂ ਬਾਅਦ ਰੁਪਏ ਦਾ ਸਭ ਤੋਂ ਹੇਠਲਾ ਪੱਧਰ ਹੈ।
ਰੁਪਿਆ ਲਗਾਤਾਰ ਪੰਜਵੇਂ ਸੈਸ਼ਨ 'ਚ ਟੁੱਟਿਆ
ਇਹ ਲਗਾਤਾਰ ਪੰਜਵਾਂ ਕਾਰੋਬਾਰੀ ਸੈਸ਼ਨ ਹੈ ਜਦੋਂ ਰੁਪਿਆ ਹੇਠਾਂ ਆਇਆ ਹੈ। ਪੰਜ ਕਾਰੋਬਾਰੀ ਸੈਸ਼ਨਾਂ 'ਚ ਰੁਪਿਆ 68 ਪੈਸੇ ਤੱਕ ਟੁੱਟ ਗਿਆ ਹੈ। ਸ਼ੁੱਕਰਵਾਰ ਨੂੰ ਰੁਪਿਆ 21 ਪੈਸੇ ਟੁੱਟ ਕੇ 75.36 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਮੁਦਰਾ ਦੀ ਮਜ਼ਬੂਤੀ ਨੂੰ ਦਰਸਾਉਂਦਾ ਡਾਲਰ ਸੂਚਕ ਅੰਕ 0.13 ਫੀਸਦੀ ਵਧ ਕੇ 96.21 'ਤੇ ਪਹੁੰਚ ਗਿਆ।
ਕਰੂਡ ਵੀ ਡਿੱਗ ਰਿਹੈ
ਐਚਡੀਐਫਸੀ ਸਕਿਓਰਿਟੀਜ਼ ਦੇ ਖੋਜ ਵਿਸ਼ਲੇਸ਼ਕ ਦਿਲੀਪ ਪਰਮਾਰ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਅਤੇ ਮਜ਼ਬੂਤਡਾਲਰ ਸੂਚਕਾਂਕ ਦੇ ਵਿਚਕਾਰ ਰੁਪਿਆ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ ਵਿੱਚ ਡਿੱਗਿਆ। ਗਲੋਬਲ ਆਇਲ ਸਟੈਂਡਰਡ ਬ੍ਰੈਂਟ ਕਰੂਡ ਫਿਊਚਰਜ਼ 0.35 ਫੀਸਦੀ ਡਿੱਗ ਕੇ 94.11 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904