US China Trade War: ਡੋਨਾਲਡ ਟਰੰਪ ਨੇ ਚੀਨ ਖਿਲਾਫ ਵਜਾਇਆ Trade ਜੰਗ ਦਾ ਬਿਗੁਲ! ਹੁਣ ਵਸੂਲੇਗਾ 104% ਟੈਰਿਫ, ਬਾਕੀ ਦੇਸ਼ਾਂ 'ਚ ਖੌਫ ਦਾ ਮਾਹੌਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਖ਼ਿਲਾਫ ਟੈਰਿਫ਼ ਵਾਰ ਨੂੰ ਇੱਕ ਨਵੇਂ ਪੱਧਰ 'ਤੇ ਪਹੁੰਚਾ ਦਿੱਤਾ ਹੈ। ਵਾਈਟ ਹਾਊਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ 9 ਅਪ੍ਰੈਲ ਤੋਂ ਚੀਨ ਤੋਂ ਆਯਾਤ ਕੀਤੀਆਂ ਵਸਤੂਆਂ 'ਤੇ 104 ਫੀਸਦੀ ਤੱਕ ਵਾਧੂ ਟੈਰਿਫ਼

US China Trade War: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਖ਼ਿਲਾਫ ਟੈਰਿਫ਼ ਵਾਰ ਨੂੰ ਇੱਕ ਨਵੇਂ ਪੱਧਰ 'ਤੇ ਪਹੁੰਚਾ ਦਿੱਤਾ ਹੈ। ਵਾਈਟ ਹਾਊਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ 9 ਅਪ੍ਰੈਲ ਤੋਂ ਚੀਨ ਤੋਂ ਆਯਾਤ ਕੀਤੀਆਂ ਵਸਤੂਆਂ 'ਤੇ 104 ਫੀਸਦੀ ਤੱਕ ਵਾਧੂ ਟੈਰਿਫ਼ ਲਗਾਇਆ ਜਾਵੇਗਾ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਚੀਨ ਨੇ ਅਮਰੀਕੀ ਸਮਾਨਾਂ 'ਤੇ ਲਾਏ 34 ਫੀਸਦੀ ਜਵਾਬੀ ਚਾਰਜ ਹਟਾਉਣ ਤੋਂ ਇਨਕਾਰ ਕਰ ਦਿੱਤਾ।
ਵ੍ਹਾਈਟ ਹਾਊਸ ਨੇ ਕੀ ਕਿਹਾ?
ਵ੍ਹਾਈਟ ਹਾਊਸ ਦੀ ਪ੍ਰੈੱਸ ਸਚਿਵ ਕੈਰੋਲਾਈਨ ਲੈਵਿਟ ਨੇ ਸਾਫ਼ ਕੀਤਾ ਕਿ ਚੀਨ ਦੀ ਜਵਾਬੀ ਕਾਰਵਾਈ ਇੱਕ ਵੱਡੀ ਗਲਤੀ ਸੀ। ਉਨ੍ਹਾਂ ਨੇ ਕਿਹਾ, "ਜਦੋਂ ਅਮਰੀਕਾ 'ਤੇ ਕੋਈ ਹਮਲਾ ਕਰਦਾ ਹੈ, ਤਾਂ ਰਾਸ਼ਟਰਪਤੀ ਟਰੰਪ ਹੋਰ ਜ਼ੋਰ ਨਾਲ ਜਵਾਬ ਦਿੰਦੇ ਹਨ। ਇਸੀ ਕਰਕੇ ਹੁਣ ਚੀਨ 'ਤੇ 104 ਫੀਸਦੀ ਟੈਰਿਫ਼ ਲਾਗੂ ਕੀਤਾ ਗਿਆ ਹੈ। ਹਾਲਾਂਕਿ, ਜੇ ਚੀਨ ਗੱਲਬਾਤ ਕਰਨਾ ਚਾਹੁੰਦਾ ਹੈ, ਤਾਂ ਰਾਸ਼ਟਰਪਤੀ ਟਰੰਪ ਉਸਦਾ ਬੜੀ ਉਦਾਰਤਾ ਨਾਲ ਸਵਾਗਤ ਕਰਨਗੇ।"
ਚੀਨ ਹੁਣ ਨਹੀਂ ਰਿਹਾ ਪਹਿਲੀ ਪਸੰਦ
ਟਰੰਪ ਪ੍ਰਸ਼ਾਸਨ ਦੇ ਇਸ ਕਦਮ ਤੋਂ ਇਹ ਸਾਫ਼ ਹੋ ਗਿਆ ਹੈ ਕਿ ਹੁਣ ਚੀਨ ਅਮਰੀਕਾ ਦੀ ਵਪਾਰ ਨੀਤੀ 'ਚ ਪਹਿਲਤਾ ਨਹੀਂ ਰੱਖਦਾ। ਅਧਿਕਾਰੀਆਂ ਨੇ ਕਿਹਾ ਹੈ ਕਿ ਹੋਰ ਦੇਸ਼ਾਂ ਨਾਲ ਵਪਾਰਕ ਗੱਲਬਾਤ ਜਾਰੀ ਰਹੇਗੀ, ਪਰ ਚੀਨ ਨਾਲ ਤੁਰੰਤ ਕਿਸੇ ਸਮਝੌਤੇ ਦੀ ਸੰਭਾਵਨਾ ਨਹੀਂ ਦਿਖ ਰਹੀ।
ਅਸਲ 'ਚ, ਇਹ ਵਪਾਰ ਜੰਗ ਉਸ ਵੇਲੇ ਹੋਰ ਤੇਜ਼ ਹੋ ਗਈ ਜਦੋਂ ਰਾਸ਼ਟਰਪਤੀ ਟਰੰਪ ਨੇ 2 ਅਪ੍ਰੈਲ ਨੂੰ ਪਹਿਲੀ ਵਾਰ ਟੈਰਿਫ਼ ਵਧਾਉਣ ਦੇ ਸੰਕੇਤ ਦਿੱਤੇ ਸਨ। ਇਸ ਘੋਸ਼ਣਾ ਤੋਂ ਬਾਅਦ ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਆਈ ਸੀ, ਜਿਸ ਨਾਲ ਮੰਦੀ ਦਾ ਖ਼ਤਰਾ ਅਤੇ ਅੰਤਰਰਾਸ਼ਟਰੀ ਵਪਾਰ 'ਚ ਉਥਲ-ਪੁਥਲ ਦੀ ਸੰਭਾਵਨਾ ਵੱਧ ਗਈ ਸੀ। ਹਾਲਾਂਕਿ, ਬਾਅਦ ਵਿੱਚ ਅਮਰੀਕੀ ਬਾਜ਼ਾਰਾਂ ਵਿੱਚ ਥੋੜ੍ਹੀ ਬਹੁਤ ਰਿਕਵਰੀ ਆਈ, ਪਰ ਅਣਿਸ਼ਚਿਤਤਾ ਦਾ ਮਾਹੌਲ ਹਜੇ ਵੀ ਕਾਇਮ ਹੈ।
ਚੀਨ ਪਿੱਛੇ ਹਟਣ ਵਾਲਾ ਨਹੀਂ
ਦੂਜੀ ਓਰ, ਚੀਨ ਨੇ ਵੀ ਅਕਰਾਮਕ ਰੁਖ ਅਪਣਾਇਆ ਹੈ। ਉਸਨੇ ਅਮਰੀਕੀ ਟੈਰਿਫ਼ ਨੂੰ "ਧਮਕੀ ਅਤੇ ਦਬਾਅ" ਦੱਸਦਿਆਂ ਕਿਹਾ ਹੈ ਕਿ ਉਹ "ਅੰਤ ਤੱਕ ਲੜਾਈ ਲਈ ਤਿਆਰ" ਹੈ। ਚੀਨ ਦੇ ਇਸ ਰਵੱਈਏ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ।
ਇਸ ਟੈਰਿਫ਼ ਵਾਰ ਦਾ ਅਸਰ ਸਿਰਫ਼ ਅਮਰੀਕਾ ਤੇ ਚੀਨ ਤੱਕ ਸੀਮਿਤ ਨਹੀਂ ਰਹੇਗਾ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ 'ਤੇ ਵੀ ਇਸਦਾ ਪ੍ਰਭਾਵ ਪੈ ਸਕਦਾ ਹੈ। ਵਿਸ਼ਵ ਵਪਾਰ 'ਚ ਵੱਧ ਰਹੀ ਅਣਿਸ਼ਚਿਤਤਾ ਅਤੇ ਨਿਵੇਸ਼ਕਾਂ ਦੀ ਚਿੰਤਾ ਭਾਰਤ ਦੇ ਬਾਜ਼ਾਰਾਂ ਨੂੰ ਵੀ ਪ੍ਰਭਾਵਤ ਕਰ ਸਕਦੀ ਹੈ। ਇਨ੍ਹਾਂ ਹਾਲਾਤਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਦੁਨੀਆ ਦੀਆਂ ਆਰਥਿਕਤਾਵਾਂ ਇਸ ਆਰਥਿਕ ਲੜਾਈ ਤੋਂ ਬਚ ਨਹੀਂ ਸਕਣਗੀਆਂ।






















