ਪੜਚੋਲ ਕਰੋ

Dream11 'ਤੇ ਆਨਲਾਈਨ ਗੇਮਿੰਗ ਬਿੱਲ ਦੀ ਮਾਰ, ਕੰਪਨੀ ਕਾਰੋਬਾਰ ਸਮੇਟਣ ਦੀ ਤਿਆਰੀ ਵਿੱਚ!

ਆਨਲਾਈਨ ਗੇਮਿੰਗ ਬਿੱਲ ਲੋਕ ਸਭਾ ਤੋਂ ਬਾਅਦ ਕੱਲ੍ਹ ਰਾਜ ਸਭਾ ਵਿੱਚ ਵੀ ਪਾਸ ਹੋ ਗਿਆ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਹੀ ਫੈਂਟਸੀ ਗੇਮਿੰਗ ਕੰਪਨੀ ਡ੍ਰੀਮ 11 ਆਪਣਾ ਕਾਰੋਬਾਰ ਸਮੇਟਣ ਦੀ ਤਿਆਰੀ ਕਰ ਰਹੀ ਹੈ।...

Dream 11: ਆਨਲਾਈਨ ਗੇਮਿੰਗ ਬਿੱਲ ਲੋਕ ਸਭਾ ਤੋਂ ਬਾਅਦ ਕੱਲ੍ਹ ਰਾਜ ਸਭਾ ਵਿੱਚ ਵੀ ਪਾਸ ਹੋ ਗਿਆ ਹੈ। ਇਸ ਬਿੱਲ ਅਧੀਨ ਈ-ਸਪੋਰਟਸ ਨੂੰ ਤਾਂ ਵਧਾਵਾ ਦਿੱਤਾ ਜਾਵੇਗਾ, ਪਰ ਰੀਅਲ ਮਨੀ ਗੇਮਜ਼ 'ਤੇ ਪਾਬੰਦੀ ਲੱਗੇਗੀ। ਇਸ ਬਿੱਲ ਦੇ ਪਾਸ ਹੋਣ ਨਾਲ ਦੇਸ਼ ਦੀ 3.8 ਅਰਬ ਡਾਲਰ ਦੀ ਗੇਮਿੰਗ ਇੰਡਸਟਰੀ 'ਤੇ ਵੱਡਾ ਅਸਰ ਪਵੇਗਾ। ਹੁਣ ਸੂਤਰਾਂ ਮੁਤਾਬਕ, ਇਸ ਬਿੱਲ ਦੇ ਪਾਸ ਹੋਣ ਨਾਲ ਹੀ ਫੈਂਟਸੀ ਗੇਮਿੰਗ ਕੰਪਨੀ ਡ੍ਰੀਮ 11 ਆਪਣਾ ਕਾਰੋਬਾਰ ਸਮੇਟਣ ਦੀ ਤਿਆਰੀ ਕਰ ਰਹੀ ਹੈ।

ਕੰਪਨੀ ਲਈ ਕਾਫ਼ੀ ਵੱਡਾ ਝਟਕਾ

ਸੂਤਰਾਂ ਦੇ ਮੁਤਾਬਕ, 20 ਅਗਸਤ ਨੂੰ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਅੰਦਰੂਨੀ ਟਾਊਨ ਹਾਲ ਮੀਟਿੰਗ ਰਾਹੀਂ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਰੀਅਲ ਮਨੀ ਗੇਮਿੰਗ ਦਾ ਆਪਣਾ ਓਪਰੇਸ਼ਨ ਬੰਦ ਕਰ ਰਹੀ ਹੈ। ਰੀਅਲ ਮਨੀ ਗੇਮਜ਼ ਤੋਂ ਆਉਣ ਵਾਲੀ ਸਾਲਾਨਾ ਆਮਦਨ ਦਾ ਕਰੀਬ 67 ਪ੍ਰਤੀਸ਼ਤ ਹਿੱਸਾ ਕੇਵਲ ਡ੍ਰੀਮ 11 ਤੋਂ ਹੀ ਆਉਂਦਾ ਸੀ, ਜਿਸ ਕਰਕੇ ਇਹ ਫ਼ੈਸਲਾ ਕੰਪਨੀ ਲਈ ਕਾਫ਼ੀ ਵੱਡਾ ਝਟਕਾ ਹੈ।

ਸੂਤਰਾਂ ਅਨੁਸਾਰ, ਡ੍ਰੀਮ ਸਪੋਰਟਸ ਦੇ ਸੀਈਓ ਹਰਸ਼ ਜੈਨ ਨੇ ਆਪਣੇ ਕਰਮਚਾਰੀਆਂ ਨੂੰ ਇਹ ਸਾਫ਼ ਦੱਸ ਦਿੱਤਾ ਕਿ ਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹੁਣ ਓਪਰੇਸ਼ਨ ਜਾਰੀ ਰੱਖਣ ਦਾ ਕੋਈ ਰਸਤਾ ਨਹੀਂ ਬਚਿਆ। ਕੰਪਨੀ ਨੇ ਆਪਣੇ ਸਾਰੇ ਆਨ-ਰੋਲ ਅਤੇ ਕਾਨਟ੍ਰੈਕਟ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਹੁਣ ਡ੍ਰੀਮ 11 ਆਪਣੇ ਕਾਰੋਬਾਰ ਦਾ ਧਿਆਨ ਹੋਰ ਖੇਤਰਾਂ ਵੱਲ ਮੋੜੇਗੀ, ਜਿਸ ਵਿੱਚ FanCode, DreamSetGo ਅਤੇ Dream Game Studios ਵਰਗੇ ਹੋਰ ਵੈਰਟੀਕਲ ਸ਼ਾਮਲ ਹਨ, ਤਾਂ ਜੋ ਕੰਪਨੀ ਗੇਮਿੰਗ ਅਤੇ ਖੇਡਾਂ ਦੀ ਦੁਨੀਆ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਅਸਰ ਕਾਇਮ ਰੱਖ ਸਕੇ।

ਇਹ ਕੰਪਨੀ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ ਕਿਉਂਕਿ ਆਮ ਤੌਰ 'ਤੇ ਇਸਦਾ 90 ਫੀਸਦੀ ਤੋਂ ਵੱਧ ਰੇਵੈਨਿਊ ਡ੍ਰੀਮ-11 ਦੇ ਪੇਡ ਫੈਂਟਸੀ ਕਾਂਟੈਸਟ ਤੋਂ ਹੀ ਆਉਂਦਾ ਸੀ। ਹਰਸ਼ ਜੈਨ ਅਤੇ ਭਾਵਿਤ ਸ਼ੇਠ ਨੇ 2008 ਵਿੱਚ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ, ਜਿਸ ਨੇ ਅੱਜ ਤੱਕ 28 ਕਰੋੜ ਤੋਂ ਵੱਧ ਰਜਿਸਟ੍ਰਡ ਯੂਜ਼ਰਾਂ ਦੇ ਨਾਲ ਭਾਰਤ ਦੇ ਫੈਂਟਸੀ ਖੇਡ ਬਾਜ਼ਾਰ ਵਿੱਚ ਆਪਣਾ ਦਬਦਬਾ ਬਣਾਇਆ ਰੱਖਿਆ।

ਕਾਰੋਬਾਰੀ ਸਾਲ 2024 ਵਿੱਚ ਪੁਰਸ਼ ਕ੍ਰਿਕਟ ਵਿਸ਼ਵ ਕੱਪ ਦੌਰਾਨ ਕੰਪਨੀ ਨੂੰ ਕੇਵਲ ਇਸ ਪਲੇਟਫਾਰਮ ਤੋਂ ਹੀ 9,600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਈ। ਹਾਲਾਂਕਿ ਫੈਨਕੋਡ ਅਤੇ ਡ੍ਰੀਮਸੈਟਗੋ ਵਰਗੇ ਹੋਰ ਵਰਟਿਕਲਜ਼ ਦਾ ਯੋਗਦਾਨ ਅਜੇ ਵੀ ਜ਼ਿਆਦਾ ਨਹੀਂ ਹੈ। ਇਹ ਗੱਲ ਸਾਫ਼ ਦਰਸਾਉਂਦੀ ਹੈ ਕਿ ਪਾਬੰਦੀ ਲੱਗਣ ਨਾਲ ਡ੍ਰੀਮ ਸਪੋਰਟਸ ਦੇ ਮੁੱਖ ਕਾਰੋਬਾਰ 'ਤੇ ਕਿੰਨਾ ਵੱਡਾ ਅਸਰ ਪੈਣ ਵਾਲਾ ਹੈ।

ਹੁਣ ਬਣੇਗਾ ਨਵਾਂ ਕਾਨੂੰਨ

ਰਾਜਸਭਾ ਨੇ 21 ਅਗਸਤ ਨੂੰ ਆਨਲਾਈਨ ਗੇਮਿੰਗ ਬਿੱਲ, 2025 ਨੂੰ ਮਨਜ਼ੂਰੀ ਦੇ ਦਿੱਤੀ। ਇਸ ਨਾਲ ਆਨਲਾਈਨ ਮਨੀ ਗੇਮਾਂ 'ਤੇ ਪਾਬੰਦੀ ਲਗਾਉਣ ਦਾ ਰਸਤਾ ਵੀ ਸਾਫ ਹੋ ਗਿਆ ਹੈ। ਇਸ ਬਿੱਲ ਨੂੰ ਲੋਕਸਭਾ ਨੇ 20 ਅਗਸਤ ਨੂੰ ਹੀ ਮਨਜ਼ੂਰੀ ਦਿੱਤੀ ਸੀ।

ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਉਚ ਸਦਨ ਵਿੱਚ ‘ਆਨਲਾਈਨ ਗੇਮਿੰਗ ਸੰਵਰਧਨ ਅਤੇ ਨਿਯਮਨ ਬਿੱਲ, 2025’ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਬਿੱਲ ਦੋ-ਤਿਹਾਈ ਆਨਲਾਈਨ ਗੇਮਿੰਗ ਨੂੰ ਉਤਸ਼ਾਹਿਤ ਕਰੇਗਾ, ਪਰ ਆਨਲਾਈਨ ਪੈਸੇ ਵਾਲੀਆਂ ਖੇਡਾਂ ’ਤੇ ਪਾਬੰਦੀ ਲਗਾਏਗਾ, ਜੋ ਸਮਾਜ, ਖਾਸਕਰ ਮੱਧ ਵਰਗ ਦੇ ਨੌਜਵਾਨਾਂ ਲਈ ਵੱਡੀ ਸਮੱਸਿਆ ਬਣ ਗਈਆਂ ਹਨ।

ਟਾਪ ਹੈਡਲਾਈਨ

Milk Price Hike : ਮਹਿੰਗਾ ਹੋਇਆ ਦੁੱਧ, 11 ਅਗਸਤ ਤੋਂ 2 ਰੁਪਏ ਪ੍ਰਤੀ ਲੀਟਰ ਵਧੀਆਂ ਕੀਮਤਾਂ; ਜਾਣੋ ਨਵੇਂ ਰੇਟ
Milk Price Hike : ਮਹਿੰਗਾ ਹੋਇਆ ਦੁੱਧ, 11 ਅਗਸਤ ਤੋਂ 2 ਰੁਪਏ ਪ੍ਰਤੀ ਲੀਟਰ ਵਧੀਆਂ ਕੀਮਤਾਂ; ਜਾਣੋ ਨਵੇਂ ਰੇਟ
LPG Price Today: ਗੈਸ ਸਿਲੰਡਰ ਹੋਇਆ ਸਸਤਾ? ਜਾਣੋ ਅੱਜ ਵੱਡੇ ਸ਼ਹਿਰਾਂ 'ਚ ਕਿੰਨੇ ਡਿੱਗੇ ਰੇਟ, ਚੈੱਕ ਕਰੋ ਨਵੀਆਂ ਕੀਮਤਾਂ...
ਗੈਸ ਸਿਲੰਡਰ ਹੋਇਆ ਸਸਤਾ? ਜਾਣੋ ਅੱਜ ਵੱਡੇ ਸ਼ਹਿਰਾਂ 'ਚ ਕਿੰਨੇ ਡਿੱਗੇ ਰੇਟ, ਚੈੱਕ ਕਰੋ ਨਵੀਆਂ ਕੀਮਤਾਂ...
Big News: ਵੱਡੀ ਖਬਰ, ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ 'ਚ ਆਉਣਗੇ 50 ਹਜ਼ਾਰ, ਦੋ ਧੀਆਂ ਵਾਲਿਆਂ ਨੂੰ ਮਿਲੇਗਾ ਲਾਭ...
Big News: ਵੱਡੀ ਖਬਰ, ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ 'ਚ ਆਉਣਗੇ 50 ਹਜ਼ਾਰ, ਦੋ ਧੀਆਂ ਵਾਲਿਆਂ ਨੂੰ ਮਿਲੇਗਾ ਲਾਭ...
RBI ਨੇ ਬੈਂਕ ਦੇ ਇਨ੍ਹਾਂ ਨਿਯਮਾਂ 'ਚ ਕੀਤਾ ਬਦਲਾਅ, ਹੋਮ ਲੋਨ ਤੋਂ ਰਾਹਤ ਅਤੇ Fraud 'ਤੇ ਲੱਗੇਗੀ ਲਗਾਮ
RBI ਨੇ ਬੈਂਕ ਦੇ ਇਨ੍ਹਾਂ ਨਿਯਮਾਂ 'ਚ ਕੀਤਾ ਬਦਲਾਅ, ਹੋਮ ਲੋਨ ਤੋਂ ਰਾਹਤ ਅਤੇ Fraud 'ਤੇ ਲੱਗੇਗੀ ਲਗਾਮ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget