ਵਿਕਣ ਜਾ ਰਿਹਾ ਇਹ ਵਾਲਾ ਬੈਂਕ, 26850 ਕਰੋੜ ਵਿੱਚ ਦੁਬਈ ਦੇ ਲੈਂਡਰ ਨਾਲ ਡੀਲ ਹੋ ਗਈ ਪੱਕੀ
ਦੇਸ਼ ਵਿੱਚ ਨਿੱਜੀ ਖੇਤਰ ਦੇ ਬੈਂਕ RBL ਅਤੇ ਐਮਿਰੇਟਸ NBD ਬੈਂਕ ਵਿਚਕਾਰ ਇਕ ਵੱਡੀ ਡੀਲ ਹੋਣ ਜਾ ਰਹੀ ਹੈ। ਯੂਏਈ ਦਾ ਲੈਂਡਰ RBL ਵਿੱਚ 60 ਫ਼ੀਸਦੀ ਹਿੱਸੇਦਾਰੀ ਖਰੀਦਣ ਜਾ ਰਿਹਾ ਹੈ। ਇਹ ਸੌਦਾ ਲਗਭਗ 3 ਅਰਬ ਡਾਲਰ...

ਦੇਸ਼ ਵਿੱਚ ਨਿੱਜੀ ਖੇਤਰ ਦੇ ਬੈਂਕ RBL ਅਤੇ ਐਮਿਰੇਟਸ NBD ਬੈਂਕ ਵਿਚਕਾਰ ਇਕ ਵੱਡੀ ਡੀਲ ਹੋਣ ਜਾ ਰਹੀ ਹੈ। ਯੂਏਈ ਦਾ ਲੈਂਡਰ RBL ਵਿੱਚ 60 ਫ਼ੀਸਦੀ ਹਿੱਸੇਦਾਰੀ ਖਰੀਦਣ ਜਾ ਰਿਹਾ ਹੈ। ਇਹ ਸੌਦਾ ਲਗਭਗ 3 ਅਰਬ ਡਾਲਰ (ਲਗਭਗ 26,850 ਕਰੋੜ ਰੁਪਏ) ਦਾ ਹੋਵੇਗਾ। ਇਸਨੂੰ ਦੇਸ਼ ਦੇ ਨਿੱਜੀ ਖੇਤਰ ਦੀ ਬੈਂਕਿੰਗ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਮੰਨਿਆ ਜਾ ਰਿਹਾ ਹੈ। RBL ਬੈਂਕ ਅਤੇ ਐਮਿਰੇਟਸ NBD ਦੇ ਬੋਰਡ ਨੇ ਸ਼ਨੀਵਾਰ ਨੂੰ ਆਪਣੇ-ਆਪਣੇ ਪੱਧਰ ‘ਤੇ ਇਸ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ।
60 ਫੀਸਦੀ ਤੱਕ ਦੀ ਪ੍ਰਿਫਰੈਂਸ਼ੀਅਲ ਐਲੋਟਮੈਂਟ ਰਾਹੀਂ ਕੀਤੇ ਜਾਣ ਵਾਲੇ ਇਸ ਨਿਵੇਸ਼ ਲਈ ਭਾਰਤੀ ਰਿਜ਼ਰਵ ਬੈਂਕ (RBI), ਸ਼ੇਅਰਹੋਲਡਰਾਂ ਅਤੇ ਹੋਰ ਨਿਯਮਕ ਸੰਸਥਾਵਾਂ ਦੀ ਮਨਜ਼ੂਰੀ ਲਾਜ਼ਮੀ ਹੈ। ਸੇਬੀ ਦੇ ਟੇਕਓਵਰ ਨਿਯਮਾਂ ਅਧੀਨ, ਐਮਿਰੇਟਸ ਜਨਤਕ ਸ਼ੇਅਰਹੋਲਡਰਾਂ ਤੋਂ 26 ਫੀਸਦੀ ਤੱਕ ਹਿੱਸੇਦਾਰੀ ਪ੍ਰਾਪਤ ਕਰਨ ਲਈ ਖੁੱਲ੍ਹੀ ਪੇਸ਼ਕਸ਼ ਵੀ ਕਰੇਗਾ। RBI ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਪ੍ਰਿਫਰੈਂਸ਼ੀਅਲ ਇਸ਼ੂ ਪੂਰਾ ਹੋਣ ਤੇ ਐਮਿਰੇਟਸ RBL ਦਾ ਪ੍ਰਮੋਟਰ ਬਣ ਜਾਵੇਗਾ ਅਤੇ ਉਸਨੂੰ ਇਸ 'ਤੇ ਕੰਟਰੋਲ ਵੀ ਮਿਲ ਜਾਵੇਗਾ।
ਇਸ ਡੀਲ ਨੂੰ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ਾਂ 'ਚੋਂ ਇੱਕ ਮੰਨਿਆ ਜਾ ਰਿਹਾ
ਇਹ ਸੌਦਾ ਦੇਸ਼ ਦੇ ਬੈਂਕਿੰਗ ਖੇਤਰ ਵਿੱਚ ਹੁਣ ਤੱਕ ਕੀਤੇ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਐਮਿਰੇਟਸ NBD ਨੇ ਕਿਹਾ ਕਿ ਇਹ ਨਿਵੇਸ਼ ਭਾਰਤ ਪ੍ਰਤੀ ਉਹਨਾਂ ਦੀ ਲੰਬੀ ਮਿਆਦ ਦੀ ਕਮਿਟਮੈਂਟ ਨੂੰ ਦਰਸਾਉਂਦਾ ਹੈ। ਇਹ ਇੰਡੀਆ-ਮਿਡਲ ਈਸਟ-ਯੂਰਪ ਇਕਨੋਮਿਕ ਕੋਰੀਡੋਰ (IMEC) ਦੇ ਅੰਦਰ ਭਾਰਤ ਦੇ ਵੱਧਦੇ ਮਹੱਤਵ ਨੂੰ ਦਰਸਾਉਂਦਾ ਹੈ ਅਤੇ ਭਾਰਤ-ਯੂਏਈ ਵਿਚਕਾਰ ਵਿਆਪਕ ਆਰਥਿਕ ਭਾਈਚਾਰੇ ਨੂੰ ਮਜ਼ਬੂਤ ਕਰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















