ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੋਕਸੀ ਤੋਂ 18 ਹਜ਼ਾਰ ਕਰੋੜ ਦੀ ਵਸੂਲੀ, ਈਡੀ ਨੇ ਬੈਂਕਾਂ ਨੂੰ ਵਾਪਸ ਕੀਤੇ 9371 ਕਰੋੜ ਰੁਪਏ
ਵਿਜੇ ਮਾਲਿਆ ਇਸ ਸਮੇਂ ਯੂਕੇ ਵਿੱਚ ਹੈ। ਮੁੰਬਈ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਦੇ ਨਿਰਦੇਸ਼ਾਂ 'ਤੇ ਈਡੀ ਨੇ ਯੂਬੀਐਲ ਦੇ ਲਗਪਗ 6,600 ਕਰੋੜ ਰੁਪਏ ਦੇ ਸ਼ੇਅਰ ਐਸਬੀਆਈ ਨੂੰ ਸੌਂਪੇ ਹਨ।
ਨਵੀਂ ਦਿੱਲੀ: ਭਾਰਤੀ ਬੈਂਕਾਂ ਦੇ ਪੈਸੇ ਲੈ ਕੇ ਭੱਜੇ ਭਗੌੜਿਆਂ ਖਿਲਾਫ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਭਗੌੜੇ ਮੁਲਜ਼ਮ ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀਆਂ ਹੁਣ ਤੱਕ 18,170.02 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਸ ਵਿੱਚੋਂ 9371 ਕਰੋੜ ਰੁਪਏ ਦੀ ਜਾਇਦਾਦ ਈਡੀ ਨੇ ਧੋਖਾਧੜੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰੀ-ਸੰਚਾਲਿਤ ਬੈਂਕਾਂ ਨੂੰ ਟ੍ਰਾਂਸਫਰ ਕੀਤੀ। ਈਡੀ ਨੇ ਕਿਹਾ ਕਿ ਵਿਜੇ ਮਾਲਿਆ ਤੇ ਪੀਐਨਬੀ ਬੈਂਕ ਧੋਖਾਧੜੀ ਦੇ ਮਾਮਲਿਆਂ ਵਿੱਚ ਬੈਂਕਾਂ ਦੀ 40% ਰਾਸ਼ੀ ਪੀਐਮਐਲਏ ਅਧੀਨ ਜ਼ਬਤ ਕੀਤੇ ਗਏ ਸ਼ੇਅਰਾਂ ਦੀ ਵਿਕਰੀ ਰਾਹੀਂ ਵਸੂਲੀ ਗਈ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ, “PMLA ਅਧੀਨ ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਮਾਮਲੇ ਵਿੱਚ ਨਾ ਸਿਰਫ 18,170.02 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ, ਸਗੋਂ 9371.17 ਕਰੋੜ ਰੁਪਏ ਜ਼ਬਤ ਕੀਤੀ ਜਾਇਦਾਦ ਦਾ ਇੱਕ ਹਿੱਸਾ ਵੀ ਪੀਐਸਬੀ ਤੇ ਕੇਂਦਰੀ ਸਰਕਾਰ ਨੂੰ ਵੀ ਦਿੱਤਾ ਗਿਆ।'
ਪੀਐਨਬੀ ਧੋਖਾਧੜੀ ਦੇ ਕੇਸਾਂ ਵਿੱਚ ਹੋਏ ਨੁਕਸਾਨ ਲਈ 40 ਪ੍ਰਤੀਸ਼ਤ ਮੁਆਵਜ਼ਾ
ਈਡੀ ਨੇ ਕਿਹਾ ਕਿ ਪੀਐਨਬੀ ਘੁਟਾਲੇ ਤੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਬੰਦ ਹੋਈ ਕਿੰਗਫਿਸ਼ਰ ਏਅਰ ਲਾਈਨ ਨਾਲ ਜੁੜੇ ਧੋਖਾਧੜੀ ਦੇ ਮਾਮਲਿਆਂ ਵਿੱਚ ਬੈਂਕਾਂ ਦੀ ਕਰੀਬ 40 ਫ਼ੀਸਦ ਰਕਮ ਦੀ ਵਸੂਲੀ ਪੀਐਮਐਲਏ ਅਧੀਨ ਜ਼ਬਤ ਕੀਤੇ ਸ਼ੇਅਰਾਂ ਦੀ ਵਿਕਰੀ ਤੋਂ ਕੀਤੀ ਗਈ। ਮਾਲਿਆ ਨੂੰ ਉਧਾਰ ਦੇਣ ਵਾਲੇ ਸੰਗ੍ਰਹਿ ਵੱਲੋਂ ਡੀਆਰਟੀ ਨੇ ਬੁੱਧਵਾਰ ਨੂੰ ਯੂਨਾਈਟਿਡ ਬ੍ਰੂਰੀਜ ਲਿਮਟਿਡ (ਯੂਬੀਐਲ) ਦੇ 5,800 ਕਰੋੜ ਰੁਪਏ ਦੇ ਸ਼ੇਅਰ ਵੇਚੇ, ਜਿਸ ਨੂੰ ਏਜੰਸੀ ਨੇ ਪੀਐਮਐਲਏ ਦੀਆਂ ਧਾਰਾਵਾਂ ਤਹਿਤ ਜੋੜਿਆ ਸੀ।
ਜਾਂਚ ਏਜੰਸੀ ਨੇ ਕਿਹਾ ਕਿ ਮਾਲਿਆ, ਭਗੌੜੇ ਡਾਇਮੈਂਟੇਅਰ ਨੀਰਵ ਮੋਦੀ ਤੇ ਮੇਹੁਲ ਚੋਕਸੀ, ਜੋ ਘੁਟਾਲਿਆਂ ਵਿੱਚ ਸ਼ਾਮਲ ਸੀ ਨੇ ਆਪਣੀਆਂ ਕੰਪਨੀਆਂ ਦੇ ਜ਼ਰੀਏ ਪੈਸੇ ਦੀ ਦੁਰਵਰਤੋਂ ਕਰਕੇ ਸਰਕਾਰੀ ਬੈਂਕਾਂ ਨਾਲ ਧੋਖਾ ਕੀਤਾ। ਇਸ ਕਾਰਨ ਬੈਂਕਾਂ ਨੂੰ ਕੁੱਲ 22,585.83 ਕਰੋੜ ਰੁਪਏ ਦਾ ਨੁਕਸਾਨ ਹੋਇਆ। ਹੁਣ ਤੱਕ ਏਜੰਸੀ ਨੇ ਇਨ੍ਹਾਂ ਦੋਵਾਂ ਬੈਂਕ ਧੋਖਾਧੜੀ ਦੇ ਮਾਮਲਿਆਂ ਵਿੱਚ 18,170.02 ਕਰੋੜ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਹੈ। ਬੈਂਕਾਂ ਨੂੰ ਹੋਏ ਕੁਲ ਨੁਕਸਾਨ ਦਾ 40 ਪ੍ਰਤੀਸ਼ਤ ਜੋ ਕੁਲ 9,041.5 ਕਰੋੜ ਰੁਪਏ ਜਨਤਕ ਖੇਤਰ ਦੇ ਬੈਂਕਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। 25 ਜੂਨ ਤੱਕ ਸ਼ੇਅਰਾਂ ਦੀ ਵਿਕਰੀ ਤੋਂ 800 ਕਰੋੜ ਰੁਪਏ ਦੀ ਹੋਰ ਵਸੂਲੀ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਭਾਰਤੀ ਫੌਜ ਦੇ ਹੈਲੀਕਾਪਟਰ ਖਰੀਦ ਲਿਆਇਆ ਮਾਨਸਾ ਦਾ ਕਬਾੜੀਆ, ਸੈਲਫੀ ਖਿੱਚਵਾਉਣ ਵਾਲਿਆਂ ਦਾ ਲੱਗਿਆ ਮੇਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin