Electric Car: ਇੱਥੇ ਇਲੈਕਟ੍ਰਿਕ ਕਰਾ ਖਰੀਦਣ 'ਤੇ ਮਿਲ ਰਹੀ ਲੱਖਾਂ ਰੁਪਏ ਦੀ ਛੂਟ, ਆਫਰ ਸੀਮਤ ਸਮੇਂ ਤਕ
ਈਵੀ ਨੀਤੀ ਦੇ ਤਹਿਤ ਬੈਟਰੀ ਸਮਰੱਥਾ ਦੇ ਪ੍ਰਤੀ ਕਿਲੋਵਾਟ ਘੰਟੇ ਲਈ 5,000 ਰੁਪਏ ਦਾ ਪ੍ਰੋਤਸਾਹਨ ਦਿੱਤਾ ਜਾਂਦਾ ਹੈ। ਜੋ ਵੱਧ ਤੋਂ ਵੱਧ 1.50 ਲੱਖ ਰੁਪਏ ਤਕ ਹੋ ਸਕਦਾ ਹੈ।
Electric Car Offers In India: ਜੇਕਰ ਤੁਸੀਂ ਵੀ ਇਲੈਕਟ੍ਰਿਕ ਵਾਹਨ ਸਸਤੇ 'ਚ ਖਰੀਦਣਾ ਚਾਹੁੰਦੇ ਹੋ ਤਾਂ ਮਹਾਰਾਸ਼ਟਰ ਸਰਕਾਰ ਦੀ ਅਰਲੀ ਬਰਡ ਬੈਨੇਫਿਟ ਯੋਜਨਾ ਨਾਲ ਤੁਸੀਂ ਪੂਰੇ 2.5 ਲੱਖ ਰੁਪਏ ਤਕ ਦੀ ਬਚਤ ਕਰ ਸਕਦੇ ਹੋ। ਮਹਾਰਾਸ਼ਟਰ ਸਰਕਾਰ ਨੇ ਚੁਨਿੰਦਾ ਇਲੈਕਟ੍ਰਿਕ ਵਾਹਨ ਖਰੀਦਦਾਰਾਂ ਲਈ ਅਰਲੀ ਬਰਡ ਬੈਨੇਫਿਟ ਸਕੀਮ (Early Bird Benefit Scheme) ਨੂੰ 31 ਮਾਰਚ, 2022 ਤਕ ਵਧਾ ਦਿੱਤਾ ਹੈ। ਇਸ ਸਕੀਮ ਤਹਿਤ 4-ਵ੍ਹੀਲਰ ਸੇਗਮੈਂਟ 'ਚ 2 ਮਾਡਲ ਟਾਟਾ ਦੀ ਨੈਕਸਨ ਈਵੀ (Tata Nexon EV) ਤੇ ਟਿਗੋਰ ਈਵੀ (Tigor EV) ‘ਤੇ ਲਾਭ ਲਿਆ ਜਾ ਸਕਦਾ ਹੈ। ਮਹਾਰਾਸ਼ਟਰ 'ਚ ਇਸ ਸਕੀਮ ਨਾਲ ਈਵੀ ਪਾਲਸੀ ਤਹਿਤ ਮਿਲਣ ਵਾਲੀ ਕੁੱਲ ਛੂਟ 2.5 ਲੱਖ ਰੁਪਏ ਤਕ ਪਹੁੰਚ ਜਾਂਦੀ ਹੈ।
ਈਵੀ ਨੀਤੀ ਦੇ ਤਹਿਤ ਬੈਟਰੀ ਸਮਰੱਥਾ ਦੇ ਪ੍ਰਤੀ ਕਿਲੋਵਾਟ ਘੰਟੇ ਲਈ 5,000 ਰੁਪਏ ਦਾ ਪ੍ਰੋਤਸਾਹਨ ਦਿੱਤਾ ਜਾਂਦਾ ਹੈ। ਜੋ ਵੱਧ ਤੋਂ ਵੱਧ 1.50 ਲੱਖ ਰੁਪਏ ਤਕ ਹੋ ਸਕਦਾ ਹੈ। ਇਸ ਮਾਮਲੇ 'ਚ ਅਰਲੀ ਬਰਡ ਸਕੀਮ ਲਈ ਯੋਗ Nexon EVs ਦੇ ਖਰੀਦਦਾਰਾਂ ਨੂੰ 2.5 ਲੱਖ ਰੁਪਏ ਦੀ ਛੋਟ ਮਿਲਦੀ ਹੈ। ਇਸ 'ਚ ਸਬਸਿਡੀ ਵਜੋਂ 1.5 ਲੱਖ ਰੁਪਏ ਅਤੇ ਅਰਲੀ ਬਰਡ ਇੰਸੈਂਟਿਵ ਲਈ 1 ਲੱਖ ਰੁਪਏ ਸ਼ਾਮਲ ਹਨ। ਇਸ ਤੋਂ ਬਾਅਦ Tata Nexon EV ਦੀ ਕੀਮਤ 'ਚ ਭਾਰੀ ਗਿਰਾਵਟ ਆਈ ਹੈ। ਇਸ ਨਾਲ ਹੀ ਟਿਗੋਰ ਈਵੀ ਦੇ ਸਾਰੇ ਵੇਰੀਐਂਟ ਸਬਸਿਡੀ ਵਾਲੇ ਹਨ, ਜੋ ਕਿ ਵਾਧੂ ਅਰਲੀ ਬਰਡ ਦੇ ਲਾਭਾਂ ਦੇ ਨਾਲ ਬਾਜ਼ਾਰ ਵਿੱਚ ਉਪਲਬਧ ਹਨ।
Tata Nexon EV ਤੇ Tigor EV ਦੇ ਫੀਚਰਜ਼
Tata Nexon EV ਨੂੰ 30.2 kWh ਦਾ ਲਿਥੀਅਮ-ਆਇਨ ਲਿਕਵਿਡ ਕੂਲਡ ਬੈਟਰੀ ਪੈਕ ਮਿਲਦਾ ਹੈ। ਇਸਦੀ ਪਾਵਰਫੁੱਲ ਇਲੈਕਟ੍ਰਿਕ ਮੋਟਰ 127bhp ਪਾਵਰ ਅਤੇ 245Nm ਪੀਕ ਟਾਰਕ ਜਨਰੇਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ SUV ਇੱਕ ਵਾਰ ਫੁੱਲ ਚਾਰਜ ਹੋਣ 'ਤੇ 312 ਕਿਲੋਮੀਟਰ ਤਕ ਦੀ ਡਰਾਈਵਿੰਗ ਰੇਂਜ ਦਿੰਦੀ ਹੈ। ਇਸ ਇਲੈਕਟ੍ਰਿਕ SUV ਦੀ ਐਕਸ-ਸ਼ੋਰੂਮ ਕੀਮਤ 13.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਟਿਗੋਰ ਈਵੀ ਐਕਸ-ਸ਼ੋਰੂਮ, 11.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ। ਇਹ ਭਾਰਤੀ ਬਾਜ਼ਾਰ 'ਚ ਮੌਜੂਦ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਹੈ। ਟਿਗੋਰ EV ਕਾਰ ਦੀ ਇਲੈਕਟ੍ਰਿਕ ਮੋਟਰ 73.75 hp ਪਾਵਰ ਅਤੇ 170 Nm ਪੀਕ ਟਾਰਕ ਜਨਰੇਟ ਕਰਦੀ ਹੈ। ਹਾਲਾਂਕਿ, ਸਿੰਗਲ ਚਾਰਜ 'ਤੇ ਟਿਗੋਰ EV ਦੀ ਡਰਾਈਵਿੰਗ ਰੇਂਜ Tata Nexon ਤੋਂ ਘੱਟ ਹੈ। ਕਾਰ ਇੱਕ IP67 ਰੇਟਿੰਗ 26 kWh ਲਿਥੀਅਮ-ਆਇਨ ਬੈਟਰੀ ਪੈਕ ਦੇ ਨਾਲ ਆਉਂਦੀ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904