Elon Musk ਨੇ ਬਦਲਿਆ ਆਪਣਾ ਨਾਮ , X ਤੇ ਬਣੇ Kekius Maximu, ਜਾਣੋ ਇਸਦਾ ਕੀ ਹੈ ਮਤਲਬ ?
ਅਮਰੀਕੀ ਅਰਬਪਤੀ ਐਲੋਨ ਮਸਕ ਨੇ ਆਪਣਾ ਨਾਂ X 'ਤੇ ਬਦਲ ਕੇ Kekius Maximus ਕਰ ਲਿਆ ਹੈ। ਹਾਲਾਂਕਿ, ਉਸਨੇ ਅਜੇ ਤੱਕ ਇਸਦਾ ਕਾਰਨ ਨਹੀਂ ਦੱਸਿਆ ਹੈ, ਪਰ ਇਹ ਕ੍ਰਿਪਟੋ ਮਾਰਕੀਟ ਵਿੱਚ ਉਸਦੀ ਭੂਮਿਕਾ ਵੱਲ ਇਸ਼ਾਰਾ ਕਰ ਰਿਹਾ ਹੈ।
ਅਮਰੀਕੀ ਅਰਬਪਤੀ ਤੇ ਐਕਸ ਦੇ ਮਾਲਕ ਐਲੋਨ ਮਸਕ ਨੇ ਪਲੇਟਫਾਰਮ 'ਤੇ ਆਪਣਾ ਨਾਮ ਬਦਲ ਲਿਆ ਹੈ। ਉਸਨੇ ਆਪਣਾ ਨਾਮ ਬਦਲ ਕੇ Kekius Maximus ਰੱਖਿਆ ਹੈ। ਉਸ ਨੇ ਆਪਣੀ ਪ੍ਰੋਫਾਈਲ ਤਸਵੀਰ ਤੋਂ ਆਪਣੀ ਫੋਟੋ ਵੀ ਹਟਾ ਦਿੱਤੀ ਹੈ ਤੇ ਇਸ ਦੀ ਥਾਂ 'ਪੇਪ ਦ ਫਰੌਗ' ਮੀਮ ਦੀ ਫੋਟੋ ਲਗਾ ਦਿੱਤੀ ਹੈ।
This will be priceless 🤣🤣 https://t.co/YoX4JEDu5l
— Kekius Maximus (@elonmusk) December 31, 2024
ਇਸ ਵਿੱਚ ਪੇਪ ਨੇ ਇੱਕ ਯੋਧੇ ਦੀ ਤਰ੍ਹਾਂ ਕੱਪੜੇ ਪਾਏ ਹੋਏ ਹਨ ਤੇ ਉਸਦੇ ਹੱਥ ਵਿੱਚ ਇੱਕ ਗੇਮ ਜਾਏਸਟਿਕ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਸਕ ਨੇ ਟਵਿਟਰ ਦਾ ਨਾਂ ਬਦਲ ਕੇ ਐਕਸ ਕਰ ਦਿੱਤਾ ਸੀ। ਮਸਕ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦਾ ਹੈ।
Kekius Maximus ਕੀ ਹੈ?
Kekius Maximus (KEKIUS) ਇੱਕ ਮੇਮੇਕੋਇਨ ਹੈ ਤੇ ਕ੍ਰਿਪਟੋਕਰੰਸੀ ਮਾਰਕੀਟ ਵਿੱਚ ਇੱਕ ਵੱਡੇ ਨਾਮ ਵਜੋਂ ਉਭਰਿਆ ਹੈ। ਪਿਛਲੇ ਕੁਝ ਦਿਨਾਂ 'ਚ ਇਸ ਨਾਲ ਜੁੜੀਆਂ ਗਤੀਵਿਧੀਆਂ ਵਧੀਆਂ ਹਨ ਤੇ ਇਹ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਇਸਦੀ 24-ਘੰਟੇ ਦੀ ਵਪਾਰਕ ਮਾਤਰਾ $2,734,948 ਤੱਕ ਵਧ ਗਈ ਹੈ, ਇਹ ਦਰਸਾਉਂਦੀ ਹੈ ਕਿ ਨਿਵੇਸ਼ਕ ਇਸ ਵਿੱਚ ਦਿਲਚਸਪੀ ਲੈ ਰਹੇ ਹਨ। ਇਹ 27 ਦਸੰਬਰ ਨੂੰ ਆਪਣੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਮਸਕ ਦੇ ਇਸ ਕਦਮ ਤੋਂ ਬਾਅਦ ਵੀ ਇਸ 'ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਮਸਕ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਸਨੇ ਪਲੇਟਫਾਰਮ 'ਤੇ ਆਪਣਾ ਨਾਮ ਕਿਉਂ ਬਦਲਿਆ ਹੈ। ਐਕਸ 'ਤੇ ਮਸਕ ਦਾ ਨਾਮ ਬਦਲਣਾ ਵੀ ਕ੍ਰਿਪਟੋ ਮਾਰਕੀਟ ਵਿੱਚ ਉਸਦੀ ਭੂਮਿਕਾ ਵੱਲ ਇੱਕ ਸੰਕੇਤ ਹੈ।
ਮੇਮੇਕੋਇਨ ਕੀ ਹਨ?
ਤੁਹਾਨੂੰ ਦੱਸ ਦੇਈਏ ਕਿ Memecoin ਇੱਕ ਕ੍ਰਿਪਟੋਕਰੰਸੀ ਹੈ ਜੋ ਇੰਟਰਨੈੱਟ 'ਤੇ ਚੱਲ ਰਹੇ ਰੁਝਾਨਾਂ ਜਾਂ ਮੀਮਜ਼ ਤੋਂ ਪ੍ਰੇਰਿਤ ਹੈ। ਕੁਝ ਸਾਲ ਪਹਿਲਾਂ ਵੀ ਮਸਕ ਨੇ ਸ਼ਿਬਾ ਇਨੂ ਤੋਂ ਪ੍ਰੇਰਿਤ DodgeCoin ਬਾਰੇ ਲਗਾਤਾਰ ਟਵੀਟ ਕਰਕੇ ਇਸ ਨੂੰ ਕਾਫੀ ਮਸ਼ਹੂਰ ਕਰ ਦਿੱਤਾ ਸੀ।
Kekius Maximus ਅਸਲ ਵਿੱਚ ਇੱਕ ਪਾਤਰ ਨਹੀਂ ਹੈ। ਇਸ ਨੂੰ ਫਿਲਮ ਗਲੇਡੀਏਟਰ ਦੇ ਮੈਕਸੀਮਸ ਕਿਰਦਾਰ ਨਾਲ 'ਪੇਪ ਦ ਫਰੌਗ' ਦੇ ਕਿਰਦਾਰ ਨੂੰ ਮਿਲਾ ਕੇ ਬਣਾਇਆ ਗਿਆ ਹੈ। Maximus ਇੱਕ ਰੋਮਨ ਜਨਰਲ ਸੀ ਤੇ ਫਿਲਮ ਵਿੱਚ ਰਸਲ ਕ੍ਰੋ ਦੁਆਰਾ ਨਿਭਾਇਆ ਗਿਆ ਸੀ।