ਕੱਲ੍ਹ ਤੋਂ ਮੁਲਾਜ਼ਮਾਂ ਨੂੰ ਝਟਕਾ, ਪਹਿਲੀ ਅਪਰੈਲ ਤੋਂ ਘਟ ਜਾਏਗੀ ਤਨਖਾਹ
1 ਅਪ੍ਰੈਲ ਤੋਂ ਨਵੇਂ ਵਿੱਤੀ ਸਾਲ 2021-2022 'ਚ ਕੇਂਦਰ ਸਰਕਾਰ ਨਵਾਂ ਵੇਜ਼ ਕੋਡ ਨੂੰ ਲਾਗੂ ਕਰ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਤੁਹਾਡਾ ਸੈਲਰੀ ਸਟਰੱਕਚਰ ਸਮੇਤ ਪ੍ਰੋਵੀਡੈਂਟ ਫੰਡ, ਗ੍ਰੈਚੂਟੀ ਤੇ ਟੈਕਸ ਦੇਣਦਾਰੀ 'ਚ ਬਦਲਾਵ ਹੋਵੇਗਾ।
ਨਵੀਂ ਦਿੱਲੀ: 1 ਅਪ੍ਰੈਲ ਤੋਂ ਨਵੇਂ ਵਿੱਤੀ ਸਾਲ 2021-2022 'ਚ ਕੇਂਦਰ ਸਰਕਾਰ ਨਵਾਂ ਵੇਜ਼ ਕੋਡ ਨੂੰ ਲਾਗੂ ਕਰ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਤੁਹਾਡਾ ਸੈਲਰੀ ਸਟਰੱਕਚਰ ਸਮੇਤ ਪ੍ਰੋਵੀਡੈਂਟ ਫੰਡ, ਗ੍ਰੈਚੂਟੀ ਤੇ ਟੈਕਸ ਦੇਣਦਾਰੀ 'ਚ ਬਦਲਾਵ ਹੋਵੇਗਾ। ਨਵੇਂ ਵੇਜ ਕੋਡ-2019 ਅਨੁਸਾਰ ਹੁਣ ਲੇਬਰ ਦੀ ਪਰਿਭਾਸ਼ਾ ਵੀ 73 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਬਦਲ ਜਾਵੇਗੀ। ਇਸ ਅਨੁਸਾਰ ਵੇਜ ਦਾ ਮਤਲਬ ਹੋਵੇਗਾ ਮੁਲਾਜ਼ਮਾਂ ਦੀ ਕੁਲ ਆਮਦਨ ਦਾ ਘੱਟੋ-ਘੱਟ 50 ਫ਼ੀਸਦੀ। ਇਹ ਨਿਯਮ ਨਿੱਜੀ ਖੇਤਰ ਦੇ ਕਰਮਚਾਰੀਆਂ ਦੀ ਤਨਖਾਹ ਉੱਤੇ ਵੀ ਬਰਾਬਰ ਲਾਗੂ ਹੋਵੇਗਾ।
ਨਵਾਂ ਵੇਜ ਕੋਡ: ਟੇਕ ਹੋਮ ਸੈਲਰੀ ਘੱਟ ਹੋ ਜਾਵੇਗੀ
ਇਸ ਨਿਯਮ ਨੂੰ ਲਾਗੂ ਕਰਨ ਨਾਲ ਮੁਲਾਜ਼ਮ ਦੇ ਭਵਿੱਖ ਨਿਧੀ ਤੇ ਗ੍ਰੈਚੁਟੀ 'ਚ ਯੋਗਦਾਨ ਵੱਧ ਜਾਵੇਗਾ। ਜਿਸ ਦਾ ਨਤੀਜਾ ਇਹ ਹੋ ਸਕਦਾ ਹੈ ਕਿ ਮੁਲਾਜ਼ਮਾਂ ਦੀ ਟੇਕ ਹੋਮ ਸੈਲਰੀ ਘੱਟ ਹੋ ਜਾਵੇਗੀ। ਪਰ ਮੁਲਾਜ਼ਮ ਦੇ ਰਿਟਾਇਰਮੈਂਟ ਲਾਭ ਫੰਡ 'ਚ ਵੱਧ ਪੈਸਾ ਇਕੱਤਕ ਹੋਣ ਨਾਲ ਉਨ੍ਹਾਂ ਦੇ ਬਿਹਤਰ ਅਤੇ ਵਿੱਤੀ ਤੌਰ 'ਤੇ ਵਧੀਆ ਭਵਿੱਖ ਦੀ ਸੰਭਾਵਨਾ ਵੱਧ ਜਾਵੇਗੀ।
ਨਵਾਂ ਵੇਜ ਕੋਡ : ਬਦਲ ਜਾਵੇਗੀ ਬੇਸਿਕ ਸੈਲਰੀ
ਸੀਟੀਸੀ 'ਚ ਬੇਸਿਕ ਸੈਲਰੀ, ਐਚਆਰਏ, ਪੀਐਫ, ਗ੍ਰੈਚੁਟੀ ਅਤੇ ਐਨਪੀਐਸ ਵਰਗੇ ਹਿੱਸੇ ਹੁੰਦੇ ਹਨ। ਨਵੇਂ ਵੇਜ ਕੋਡ ਦੇ ਨਿਯਮ 'ਚ ਕਿਹਾ ਗਿਆ ਹੈ ਕਿ ਇਕ ਮੁਲਾਜ਼ਮ ਦੀ ਬੇਸਿਕ ਤਨਖਾਹ ਉਸ ਦੇ ਸੀਟੀਸੀ ਦੇ 50 ਫ਼ੀਸਦੀ ਦੇ ਬਰਾਬਰ ਜਾਂ ਵੱਧ ਹੋਣੀ ਚਾਹੀਦੀ ਹੈ।
ਨਵਾਂ ਵੇਜ ਕੋਡ : ਇਸ ਤਰ੍ਹਾਂ ਸਮਝੋ ਪੂਰਾ ਮਾਮਲਾ
ਦੱਸ ਦੇਈਏ ਕਿ ਸੀਟੀਸੀ 'ਚ ਬੇਸਿਕ ਸੈਲਰੀ ਆਮ ਤੌਰ 'ਤੇ 35 ਤੋਂ 45 ਫ਼ੀਸਦੀ ਰੱਖੀ ਜਾਂਦੀ ਹੈ। ਇਸ ਮੁੱਢਲੀ ਸੈਲਰੀ ਦਾ 12 ਫ਼ੀਸਦੀ ਦੇ ਬਰਾਬਰ ਦਾ ਯੋਗਦਾਨ ਕਰਮਚਾਰੀ ਦੇ ਭਵਿੱਖ ਨਿਧੀ ਖਾਤੇ 'ਚ ਨਿਵੇਸ਼ ਹੁੰਦਾ ਹੈ। ਇਸ ਤਰ੍ਹਾਂ ਇਸ ਨਿਵੇਸ਼ ਦੀ ਰਕਮ ਬੇਸਿਕ ਸੈਲਰੀ 50 ਫ਼ੀਸਦੀ ਹੋਣ 'ਤੇ ਉਸੇ ਅਨੁਪਾਤ 'ਚ ਵੱਧ ਜਾਵੇਗੀ।
ਨਤੀਜੇ ਵਜੋਂ ਟੇਕ ਹੋਮ ਜਾਂ ਇਨ ਹੈਂਡ ਸੈਲਰੀ 'ਚ ਕਮੀ ਆ ਸਕਦੀ ਹੈ। ਉੱਥੇ ਹੀ ਨੌਕਰੀ ਦੇਣ ਵਾਲੀਆਂ ਕੰਪਨੀਆਂ ਦੇ ਖਰਚੇ ਵੀ ਪ੍ਰਭਾਵਿਤ ਹੋਣਗੇ। ਸੇਵਾ ਪ੍ਰਦਾਤਾ ਕੰਪਨੀਆਂ ਵੀ ਮੁਲਾਜ਼ਮਾਂ ਦੇ ਬਰਾਬਰ ਦਾ ਯੋਗਦਾਨ ਉਨ੍ਹਾਂ ਦੇ ਪੀਐਫ ਖਾਤੇ 'ਚ ਪਾਉਂਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ