(Source: ECI/ABP News/ABP Majha)
ਫਿੱਟ ਰਹਿਣ 'ਤੇ ਕਰਮਚਾਰੀਆਂ ਨੂੰ ਮਿਲੇਗੀ ਵਧ ਤਨਖਾਹ ਅਤੇ 10 ਲੱਖ ਰੁਪਏ ਦਾ ਇਨਾਮ, ਇਸ ਕੰਪਨੀ ਨੇ ਦਿੱਤਾ ਫਿਟਨੈੱਸ ਚੈਲੇਂਜ
Fitness Challenge : ਕਰਮਚਾਰੀਆਂ ਨੂੰ ਕੰਪਨੀ ਦੇ ਫਿਟਨੈਸ ਟਰੈਕਰ 'ਤੇ ਰੋਜ਼ਾਨਾ ਗਤੀਵਿਧੀ ਦੇ ਟੀਚੇ ਨਿਰਧਾਰਤ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਪੂਰਾ ਕਰਨ ਵਾਲੇ ਨੂੰ ਇੱਕ ਮਹੀਨੇ ਦੀ ਤਨਖਾਹ ਬੋਨਸ ਵਜੋਂ ਮਿਲੇਗੀ।
Fitness Challenge : ਵਿੱਤੀ ਸੇਵਾ ਕੰਪਨੀ ਜ਼ੀਰੋਧਾ (Financial services company Zerodha) ਨੇ ਆਪਣੇ ਕਰਮਚਾਰੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇੱਕ ਨਵੀਂ ਪਹਿਲਕਦਮੀ ਵਿੱਚ, ਜ਼ੀਰੋਧਾ (Zerodha) ਦੇ ਮੁਖੀ ਨਿਤਿਨ ਕਾਮਥ ਨੇ ਕਰਮਚਾਰੀਆਂ ਲਈ ਇੱਕ ਨਵੀਂ ਫਿਟਨੈਸ ਚੁਣੌਤੀ ਰੱਖੀ ਹੈ ਤਾਂ ਜੋ ਉਨ੍ਹਾਂ ਦੇ ਕਰਮਚਾਰੀ ਵਰਕਆਉਟ, ਐਕਸਸਾਈਜ਼ ਜਾਂ ਸਪੋਰਟਸ ਐਕਟੀਵਿਟੀ ਲਈ ਸਮਾਂ ਕੱਢ ਸਕਣ। ਇਸ ਤਹਿਤ ਕੰਪਨੀ ਚੈਲੇਂਜ ਨੂੰ ਪੂਰਾ ਕਰਨ ਵਾਲੇ ਕਰਮਚਾਰੀਆਂ ਨੂੰ 1 ਮਹੀਨੇ ਦਾ ਬੋਨਸ ਅਤੇ 10 ਲੱਖ ਰੁਪਏ ਦਾ ਮੋਟੀਵੇਸ਼ਨ ਅਵਾਰਡ ਦੇਵੇਗੀ।
ਫਿਟਨੈੱਸ ਚੈਲੇਂਜ ਦੇ ਤਹਿਤ ਕਰਮਚਾਰੀਆਂ ਨੂੰ ਕੰਪਨੀ ਦੇ ਫਿਟਨੈੱਸ ਟ੍ਰੈਕਰ 'ਤੇ ਰੋਜ਼ਾਨਾ ਗਤੀਵਿਧੀ ਦੇ ਟੀਚੇ ਤੈਅ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਸੀਈਓ ਨੇ ਕਿਹਾ, "ਅਗਲੇ ਸਾਲ ਦੇ 90% ਦਿਨਾਂ ਵਿੱਚ ਜੋ ਵੀ ਟੀਚਾ ਰੱਖਿਆ ਗਿਆ ਹੈ, ਉਸ ਨੂੰ ਪੂਰਾ ਕਰਨ ਵਾਲੇ ਵਿਅਕਤੀ ਨੂੰ ਇੱਕ ਮਹੀਨੇ ਦੀ ਤਨਖਾਹ ਬੋਨਸ ਵਜੋਂ ਮਿਲੇਗੀ।" ਇਸ ਤੋਂ ਇਲਾਵਾ ਮੋਟੀਵੇਸ਼ਨ ਕਿਕਰ ਵਜੋਂ 10 ਲੱਖ ਰੁਪਏ ਦਾ ਲੱਕੀ ਡਰਾਅ ਵੀ ਹੋਵੇਗਾ।
350 ਕੈਲੋਰੀ ਰੋਜ਼ਾਨਾ ਕਰਨੀ ਹੋਵੇਗੀ ਬਰਨ
ਕਾਮਥ ਨੇ ਕਿਹਾ ਕਿ ਫਿਟਨੈਸ ਚੈਲੇਂਜ ਵਿਕਲਪਿਕ ਹੋਵੇਗੀ। ਇਸ ਚੁਣੌਤੀ ਵਿੱਚ, ਇੱਕ ਵਿਅਕਤੀ ਨੂੰ ਕਿਸੇ ਵੀ ਰੂਪ ਵਿੱਚ ਪ੍ਰਤੀ ਦਿਨ ਘੱਟੋ-ਘੱਟ 350 ਸਰਗਰਮ ਕੈਲੋਰੀਆਂ ਬਰਨ ਕਰਨ ਦੀ ਲੋੜ ਹੋਵੇਗੀ। ਉਹਨਾਂ ਕਿਹਾ, “ਕੰਪਨੀ ਵਿੱਚ ਜ਼ਿਆਦਾਤਰ ਲੋਕ ਇਸ ਸਮੇਂ ਘਰ ਤੋਂ ਕੰਮ ਕਰ ਰਹੇ ਹਨ। ਬੈਠਣ ਅਤੇ ਸਿਗਰਟ ਪੀਣ ਦੀ ਆਦਤ ਵੀ ਵਧ ਰਹੀ ਹੈ। ਅਜਿਹੇ 'ਚ ਮੁਲਾਜ਼ਮਾਂ ਨੂੰ ਸਰਗਰਮ ਰੱਖਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਮੀਦ ਹੈ ਕਿ ਇਸ ਨਾਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਚੰਗੀਆਂ ਆਦਤਾਂ ਪੈਦਾ ਹੋ ਜਾਣਗੀਆਂ।”
Our latest health challenge at @zerodhaonline is to give an option to set a daily activity goal on our fitness trackers. Anyone meeting whatever goal set on 90% of the days over next year gets 1 month's salary as a bonus. One lucky draw of Rs 10lks as a motivation kicker.😃 1/3
— Nithin Kamath (@Nithin0dha) September 24, 2022
ਟਰੈਕਿੰਗ ਨਾਲ ਖ਼ੁਦ 'ਤੇ ਰੱਖ ਸਕਦੀ ਹੋ ਨਜ਼ਰ
ਜ਼ੀਰੋਧਾ ਦੇ ਸਹਿ-ਸੰਸਥਾਪਕ ਨੇ ਕਿਹਾ ਕਿ ਟਰੈਕਿੰਗ ਗਤੀਵਿਧੀ ਭਾਰ ਘਟਾਉਣ ਅਤੇ ਫਿੱਟ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ। ਉਨ੍ਹਾਂ ਕਿਹਾ ਕਿ ਆਪਣੇ ਭਾਰ 'ਤੇ ਨਜ਼ਰ ਰੱਖਣ ਨਾਲ ਖੁਰਾਕ ਬਾਰੇ ਵੀ ਪਤਾ ਲੱਗਦਾ ਹੈ। ਕਾਮਥ ਨੇ ਦੱਸਿਆ ਕਿ ਉਹਨਾਂ ਨੇ 2020 ਵਿੱਚ ਆਪਣੀ ਗਤੀਵਿਧੀ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਹੁਣ ਆਪਣਾ ਰੋਜ਼ਾਨਾ ਦਾ ਟੀਚਾ ਵਧਾ ਕੇ 1000 ਕੈਲੋਰੀਆਂ ਕਰ ਲਿਆ ਹੈ।
ਪਹਿਲਾਂ ਵੀ ਅਜਿਹੇ ਕਦਮ ਚੁੱਕ ਚੁੱਕੀ ਹੈ ਕੰਪਨੀ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜ਼ੀਰੋਧਾ ਦੇ ਕਾਮਥ ਨੇ ਆਪਣੀ ਕੰਪਨੀ ਦੇ ਕਰਮਚਾਰੀਆਂ ਲਈ ਅਜਿਹੀ ਸਿਹਤ ਪਹਿਲ ਦਾ ਐਲਾਨ ਕੀਤਾ ਹੈ। ਪਿਛਲੇ ਸਾਲ ਵੀ ਕਾਮਥ ਨੇ ਕਰਮਚਾਰੀਆਂ ਲਈ ਅਜਿਹੀ ਹੀ ਸਿਹਤ ਚੁਣੌਤੀ ਦਾ ਐਲਾਨ ਕੀਤਾ ਸੀ। ਕਾਮਥ ਨੇ ਕਿਹਾ ਸੀ ਕਿ ਕੰਪਨੀ ਮਹਾਮਾਰੀ ਦੇ ਦੌਰਾਨ ਲੋਕਾਂ ਨੂੰ ਸਿਹਤ ਨੂੰ ਤਰਜੀਹ ਦੇਣ ਲਈ ਉਤਸ਼ਾਹਿਤ ਕਰਨ ਲਈ '12 ਮਹੀਨਿਆਂ ਦਾ ਸਿਹਤ ਟੀਚਾ' ਪ੍ਰੋਗਰਾਮ ਸ਼ੁਰੂ ਕਰ ਰਹੀ ਹੈ।