ਪੜਚੋਲ ਕਰੋ
Punjab By Election: ਗਿੱਦੜਬਾਹਾ 'ਚ ਬੈਲੇਟ ਪੇਪਰ ਦੀ ਗਿਣਤੀ ਸ਼ੁਰੂ, 'ਆਪ' ਦੇ ਡਿੰਪੀ ਢਿੱਲੋਂ 1570 ਵੋਟਾਂ ਨਾਲ ਅੱਗੇ
Punjab News: ਗਿੱਦੜਬਾਹਾ ਵਿੱਚ ਬੈਲੇਟ ਪੇਪਰਾਂ ਦੀ ਗਿਣਤੀ 'ਚ 'ਆਪ' ਦੇ ਡਿੰਪੀ ਢਿੱਲੋਂ 1570 ਵੋਟਾਂ ਨਾਲ ਅੱਗੇ ਹਨ। ਇਥੇ ਕੁੱਲ 13 ਰਾਊਂਡ ਵਿਚ ਗਿਣਤੀ ਪੂਰੀ ਹੋਵੇਗੀ।

punjab by election
Source : file
Punjab News: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ ਸਭ ਤੋਂ ਪਹਿਲਾਂ ਬੈਲੇਟ ਪੇਪਰ ਦੀ ਗਿਣਤੀ ਕੀਤੀ ਜਾ ਰਹੀ ਹੈ। ਉੱਥੇ ਹੀ ਬੈਲੇਟ ਪੇਪਰਾਂ ਦੀ ਗਿਣਤੀ 'ਚ 'ਆਪ' ਦੇ ਡਿੰਪੀ ਢਿੱਲੋਂ 1570 ਵੋਟਾਂ ਨਾਲ ਅੱਗੇ ਹਨ। ਇਥੇ ਕੁੱਲ 13 ਰਾਊਂਡ ਵਿਚ ਗਿਣਤੀ ਪੂਰੀ ਹੋਵੇਗੀ। ਵੋਟਿੰਗ ਗਿਣਤੀ ਵਿਚ ਕੋਈ ਵਿਘਨ ਨਾ ਪਵੇ ਇਸ ਲਈ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਦੱਸ ਦਈਏ ਕਿ 20 ਨਵੰਬਰ ਨੂੰ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋਈਆਂ ਸਨ, ਜਿਸ ਦੌਰਾਨ ਸਭ ਤੋਂ ਵੱਧ ਵੋਟਿੰਗ ਗਿੱਦੜਬਾਹਾ ਵਿੱਚ ਹੋਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















