ਪੜਚੋਲ ਕਰੋ

EPF 'ਚੋਂ ਪੈਸਾ ਕਢਵਾਉਣਾ ਘਾਟੇ ਦਾ ਸੌਦਾ? 50,000 ਤੋਂ 5.77 ਲੱਖ ਤੱਕ ਦਾ ਹੋ ਸਕਦਾ ਨੁਕਸਾਨ

ਕੋਰੋਨਾ ਸੰਕਟ ‘ਚ ਜੇਕਰ ਬਹੁਤ ਜ਼ਰੂਰੀ ਹੈ ਤਾਂ ਹੀ ਆਪਣੇ ਪੀਐਫ ਖਾਤੇ 'ਚੋਂ ਪੈਸੇ ਕਢਵਾਓ। ਹੁਣ ਥੋੜ੍ਹੀ ਜਿਹੀ ਰਕਮ ਵਾਪਸ ਲੈਣ ਨਾਲ ਤੁਹਾਡਾ ਰਿਟਾਇਰਮੈਂਟ ਫੰਡ ਵੱਡੀ ਰਕਮ ਘੱਟ ਹੋ ਸਕਦੀ ਹੈ।

ਨਵੀਂ ਦਿੱਲੀ: ਕੋਰੋਨਾ ਸੰਕਟ (corona crisis) ਕਾਰਨ ਦੇਸ਼ ‘ਚ ਲੌਕਡਾਊਨ ਤੋਂ ਬਾਅਦ ਕੇਂਦਰ ਸਰਕਾਰ ਨੇ ਪ੍ਰੋਵੀਡੈਂਟ ਫੰਡ (EPF) ਤੋਂ 3 ਮਹੀਨੇ ਦੀ ਮੁਢਲੀ ਤਨਖਾਹ ਦੇ ਬਰਾਬਰ ਫੰਡ ਕਢਵਾਉਣ ਦੀ ਛੋਟ ਦਿੱਤੀ ਹੈ। ਇਸ ਛੋਟ ਦੇ ਸਿਰਫ 10 ਦਿਨਾਂ ‘ਚ 1.37 ਲੱਖ ਲੋਕਾਂ ਨੇ ਪੈਸੇ ਕਢਵਾਉਣ ਲਈ ਆਨਲਾਈਨ ਅਪਲਾਈ ਕੀਤਾ ਜਿਸ ਦੇ ਈਪੀਐਫਓ ਨੇ 279.65 ਕਰੋੜ ਦਾ ਭੁਗਤਾਨ ਕੀਤਾ। ਖਾਸ ਗੱਲ ਇਹ ਹੈ ਕਿ ਗਾਹਕਾਂ ਨੂੰ ਇਹ ਪੈਸਾ ਦੁਬਾਰਾ ਪੀਐਫ ‘ਚ ਜਮ੍ਹਾ ਨਹੀਂ ਕਰਨਾ ਪਏਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਈਪੀਐਫ ਤੋਂ ਪੈਸੇ ਕਢਵਾਉਣ ਵੇਲੇ ਤੁਹਾਡਾ ਕਿੰਨਾ ਵੱਡਾ ਨੁਕਸਾਨ ਹੋਇਆ ਹੈ? ਹਾਂ, ਪੀਐਫ ਤੋਂ ਕੁਝ ਹਜ਼ਾਰ ਰੁਪਏ ਕਢਵਾਉਣ ਨਾਲ ਰਿਟਾਇਰਮੈਂਟ ਕਾਰਪਸ ‘ਤੇ ਲੱਖਾਂ ਰੁਪਏ ਦਾ ਅਸਰ ਪੈ ਸਕਦਾ ਹੈ। ਮਤਲਬ ਰਿਟਾਇਰਮੈਂਟ ਦੇ ਸਮੇਂ ਤੁਹਾਡੀ ਕੁਲ ਈਪੀਐਫ ਜਮ੍ਹਾਂ ਰਕਮ ‘ਤੇ ਕਈ ਲੱਖ ਰੁਪਏ ਦੀ ਕਮੀ ਆ ਸਕਦੀ ਹੈ। ਇੱਕ ਤਨਖਾਹਦਾਰ ਵਿਅਕਤੀ ਲਈ ਹਰ ਮਹੀਨੇ ਦੀ ਤਨਖਾਹ ਦਾ 12 ਪ੍ਰਤੀਸ਼ਤ ਪੀਐਫ ਖਾਤੇ ‘ਚ ਜਮ੍ਹਾ ਕਰਨਾ ਜ਼ਰੂਰੀ ਹੁੰਦਾ ਹੈ। ਉਹੀ ਰਕਮ ਮਾਲਕ ਦੁਆਰਾ ਪੀਐਫ ਖਾਤੇ ਵਿੱਚ ਜਮ੍ਹਾ ਕੀਤੀ ਜਾਂਦੀ ਹੈ। ਇਸ ‘ਤੇ ਸਰਕਾਰ ਹਰ ਸਾਲ 8.5 ਫੀਸਦ ਵਿਆਜ ਅਦਾ ਕਰਦੀ ਹੈ। ਜੇ ਇਸ ਰਕਮ ‘ਤੇ ਕੰਪਾਉਂਡਿੰਗ ਇੰਟਰਸਟ ਦੀ ਗਣਨਾ ਕਰਦੇ ਹੋ, ਤਾਂ ਰਿਟਾਇਰਮੈਂਟ ਦੇ ਸਮੇਂ ਇੱਕ ਵੱਡਾ ਕਾਰਪਸ ਤਿਆਰ ਹੋ ਜਾਂਦਾ ਹੈ। ਹੁਣ ਮੰਨ ਲਓ ਕਿ ਕੋਰੋਨਾ ਦੇ ਇਸ ਮੁਸ਼ਕਲ ਸਮੇਂ ‘ਚ ਜੇ ਤੁਸੀਂ 25,000 ਰੁਪਏ ਕਢਵਾਉਂਦੇ ਹੋ ਤਾਂ ਤੁਹਾਨੂੰ 30 ਸਾਲਾਂ ‘ਚ 3.5 ਲੱਖ ਰੁਪਏ ਦਾ ਨੁਕਸਾਨ ਸਹਿਣਾ ਪੈ ਸਕਦਾ ਹੈ। ਇਹ ਗਣਨਾ 8.5% ਸਾਲਾਨਾ ਦੀ ਵਿਆਜ ਦਰ ‘ਤੇ ਕੀਤੀ ਗਈ ਹੈ। ਕੰਪਾਉਂਡਿੰਗ ਇੰਟਰਸਟ ਅਨੁਸਾਰ ਵਿਆਜ ਹਰ ਸਾਲ ਵੱਧਦਾ ਹੈ। ਜੇ ਤੁਸੀਂ 50 ਹਜ਼ਾਰ ਰੁਪਏ ਦੇ ਪੀਐਫ ਖਾਤੇ ਚੋਂ ਵਾਪਸ ਲੈਂਦੇ ਹੋ ਤਾਂ 10 ਸਾਲਾਂ ‘ਚ 1.13 ਲੱਖ ਦਾ ਨੁਕਸਾਨ ਹੋ ਸਕਦਾ ਹੈ ਤੇ ਜੇ ਸੇਵਾਮੁਕਤੀ ਲਈ ਇਹ 30 ਸਾਲ ਹੈ, ਤਾਂ ਕੁੱਲ ਫੰਡ ‘ਚ 5.77 ਲੱਖ ਦਾ ਨੁਕਸਾਨ ਹੋ ਜਾਏਗਾ। ਦੱਸ ਦਈਏ ਕਿ ਈਪੀਐਫਓ ਦਾ ਸੈਂਟਰਲ ਬੋਰਡ ਆਫ਼ ਟਰੱਸਟੀ ਹਰ ਸਾਲ ਵਿਆਜ ਦਰ ਨੂੰ ਬਦਲਦਾ ਰਹਿੰਦਾ ਹੈ। ਇਸ ਸਾਲ 5 ਮਾਰਚ ਨੂੰ ਈਪੀਐਫਓ ਨੇ ਵਿੱਤੀ ਸਾਲ 2019-20 ਲਈ ਪੀਐਫ ਜਮਾਂ 'ਤੇ ਵਿਆਜ ਦਰ ਨੂੰ 8.50 ਪ੍ਰਤੀਸ਼ਤ ਤੱਕ ਘਟਾ ਦਿੱਤਾ। ਪਿਛਲੇ ਵਿੱਤੀ ਸਾਲ 2018-19 ਵਿੱਚ ਇਹ ਵਿਆਜ ਦਰ 8.65 ਪ੍ਰਤੀਸ਼ਤ ਸੀ।

ਟਾਪ ਹੈਡਲਾਈਨ

RBI Plastic Currency: ਹੁਣ ਬਦਲ ਸਕਦੀ ਹੈ ਤੁਹਾਡੀ ਜੇਬ 'ਚ ਪਏ ਨੋਟਾਂ ਦੀ ਤਸਵੀਰ! RBI ਦੀ ਵੱਡੀ ਤਿਆਰੀ, ਜਾਣੋ ਕੀ ਹੋਣ ਜਾ ਰਿਹਾ ਖਾਸ?
RBI Plastic Currency: ਹੁਣ ਬਦਲ ਸਕਦੀ ਹੈ ਤੁਹਾਡੀ ਜੇਬ 'ਚ ਪਏ ਨੋਟਾਂ ਦੀ ਤਸਵੀਰ! RBI ਦੀ ਵੱਡੀ ਤਿਆਰੀ, ਜਾਣੋ ਕੀ ਹੋਣ ਜਾ ਰਿਹਾ ਖਾਸ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
Bank Fraud : ਇਸ ਬੈਂਕ ਦੀ ਬ੍ਰਾਂਚ 'ਚੋਂ 35 ਕਰੋੜ ਰੁਪਏ ਗਾਇਬ, ਮਚੀ ਹਫੜਾ-ਦਫੜੀ ,ਵੱਡੀ ਗਿਣਤੀ 'ਚ ਬੈਂਕ ਪਹੁੰਚੇ ਗਾਹਕ
Bank Fraud : ਇਸ ਬੈਂਕ ਦੀ ਬ੍ਰਾਂਚ 'ਚੋਂ 35 ਕਰੋੜ ਰੁਪਏ ਗਾਇਬ, ਮਚੀ ਹਫੜਾ-ਦਫੜੀ ,ਵੱਡੀ ਗਿਣਤੀ 'ਚ ਬੈਂਕ ਪਹੁੰਚੇ ਗਾਹਕ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike : ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, DA ਵਿੱਚ ਵਾਧੇ ਦਾ ਐਲਾਨ, ਹੁਣ ਇੰਨੀ ਵਧ ਕੇ ਆਵੇਗੀ ਤਨਖ਼ਾਹ!
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
DA Hike: ਕੇਂਦਰੀ ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਵੇਗਾ ਵਾਧਾ, ਲੈਵਲ 1 ਤੋਂ 10 ਤੱਕ ਵਾਲਿਆਂ ਨੂੰ ਕਿੰਨਾ ਫਾਇਦਾ?
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
iPhone ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ! ਇਸ ਤਰੀਕੇ ਨਾਲ ਮਿਲੇਗਾ ਹਜ਼ਾਰਾਂ ਰੁਪਏ ਸਸਤਾ ਫੋਨ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Parvinder Jhota ਮਾਮਲੇ 'ਚ 31 ਅਕਤੂਬਰ ਨੂੰ ਪੰਜਾਬ ਦੇ ਸਾਰੇ ਵਿਧਾਇਕਾਂ ਦੇ ਘਰਾਂ ਦਾ ਹੋਵੇਗਾ ਘਿਰਾਓ
Big News: ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
ਵੱਡੀ ਖਬਰ, 'ਆਪ' ਨੂੰ ਲੱਗਿਆ ਝਟਕਾ, ਸਾਬਕਾ ਸਰਪੰਚ ਦਰਜਨਾਂ ਸਾਥੀਆਂ ਸਣੇ ਕਾਂਗਰਸ 'ਚ ਹੋਏ ਸ਼ਾਮਲ, ਤਸਵੀਰਾਂ ਹੋਈਆਂ ਵਾਇਰਲ...
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Hoshiarpur Central Jail 'ਚ ਬੰਦ ਗੈਂਗਸਟਰ ਦੀ ਮੌਤ , ਫਿਰੋਜ਼ਪੁਰ ਦੇ ਟ੍ਰਿਪਲ ਮਰਡਰ ਕੇਸ 'ਚ ਸੀ ਮੁਲਜ਼ਮ
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab 'ਚ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਕਿੰਨੇ ਕਤਲ ਹੋਏ? ਕਿੰਨਾ ਵੱਡਾ ਹੈ ਨਸ਼ਿਆਂ ਦਾ ਕਾਰੋਬਾਰ?  ਅੰਕੜਾ ਕਰ ਦੇਵੇਗਾ ਹੈਰਾਨ!
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Punjab Government ਦੀ ਤੀਰਥ ਯਾਤਰਾ ਸਕੀਮ ਦੀਆਂ ਬੱਸਾਂ 'ਤੇ ਵੱਡੀ ਕਾਰਵਾਈ ! 10 'ਚੋਂ 5 ਬੱਸਾਂ 'ਚ ਮਿਲੀਆਂ ਖਾਮੀਆਂ, 3 ਕੀਤੀਆਂ ਸੀਜ਼
Embed widget