(Source: ECI/ABP News)
Gold-Silver Rates: ਤਿਉਹਾਰੀ ਸੀਜ਼ਨ 'ਚ ਆਈ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ
Gold-Silver Rates Today: ਅੱਜ MCX 'ਤੇ ਚਾਂਦੀ 72645 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਸਰਾਫਾ ਬਾਜ਼ਾਰ 'ਚ ਮੁਨਾਫਾ ਬੁਕਿੰਗ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਮੱਧ ਪੂਰਬ ਵਿੱਚ ਵਧਦੇ ਤਣਾਅ ਕਾਰਨ ਜ਼ਬਰਦਸਤ ਵਾਧਾ ਦਰਜ ਕੀਤਾ ਜਾ ਰਿਹਾ ਸੀ।
![Gold-Silver Rates: ਤਿਉਹਾਰੀ ਸੀਜ਼ਨ 'ਚ ਆਈ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ Fall in the prices of gold and silver during the festive season Gold-Silver Rates: ਤਿਉਹਾਰੀ ਸੀਜ਼ਨ 'ਚ ਆਈ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ](https://feeds.abplive.com/onecms/images/uploaded-images/2023/10/22/f052996be296979fcbce6fab230ed6721697973259543861_original.jpg?impolicy=abp_cdn&imwidth=1200&height=675)
old-Silver Rates Today on 23rd Oct: ਸਰਾਫਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਘਰੇਲੂ ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ ਕਰੀਬ 200 ਰੁਪਏ ਡਿੱਗ ਕੇ 60500 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ। ਚਾਂਦੀ ਦੀ ਕੀਮਤ 'ਚ ਵੀ 260 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਅੱਜ MCX 'ਤੇ ਚਾਂਦੀ 72645 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਸਰਾਫਾ ਬਾਜ਼ਾਰ 'ਚ ਮੁਨਾਫਾ ਬੁਕਿੰਗ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਪਹਿਲਾਂ ਮੱਧ ਪੂਰਬ ਵਿੱਚ ਵਧਦੇ ਤਣਾਅ ਕਾਰਨ ਜ਼ਬਰਦਸਤ ਵਾਧਾ ਦਰਜ ਕੀਤਾ ਜਾ ਰਿਹਾ ਸੀ।
ਘਰੇਲੂ ਬਾਜ਼ਾਰ ਦੀ ਤਰ੍ਹਾਂ ਕੌਮਾਂਤਰੀ ਸਪਾਟ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। COMEX 'ਤੇ ਸੋਨੇ ਦੀ ਦਰ $1984 ਪ੍ਰਤੀ ਔਨ 'ਤੇ ਵਪਾਰ ਕਰ ਰਹੀ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 23.38 ਡਾਲਰ 'ਤੇ ਕਾਰੋਬਾਰ ਕਰ ਰਹੀ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 2,000 ਡਾਲਰ ਪ੍ਰਤੀ ਆਨ ਦੇ ਨੇੜੇ ਪਹੁੰਚ ਗਈ ਸੀ। ਕਿਉਂਕਿ ਇਜ਼ਰਾਈਲ ਤੇ ਹਮਾਸ ਵਿਚਾਲੇ ਵਧਦੇ ਤਣਾਅ ਕਾਰਨ ਸੋਨੇ ਦੀ ਮੰਗ ਵਧੀ ਹੈ।
ਘਰ ਬੈਠੇ ਹੀ ਜਾਣੋ ਸੋਨੇ ਦੀ ਕੀਮਤ
ਤੁਸੀਂ ਘਰ ਬੈਠੇ ਵੀ ਸੋਨੇ ਦੀ ਕੀਮਤ ਜਾਣ ਸਕਦੇ ਹੋ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ, ਤੁਸੀਂ 8955664433 ਨੰਬਰ 'ਤੇ ਮਿਸ ਕਾਲ ਕਰਕੇ ਹੀ ਕੀਮਤ ਦੀ ਜਾਂਚ ਕਰ ਸਕਦੇ ਹੋ। ਤੁਹਾਡਾ ਸੁਨੇਹਾ ਉਸੇ ਨੰਬਰ 'ਤੇ ਪ੍ਰਾਪਤ ਹੋਵੇਗਾ ਜਿਸ ਤੋਂ ਤੁਸੀਂ ਮੈਸੇਜ ਭੇਜਦੇ ਹੋ।
ਸੋਨੇ ਦੀ ਸ਼ੁੱਧਤਾ ਨੂੰ ਕਿਵੇਂ ਜਾਣੀਓ
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ISO ਦੁਆਰਾ ਹਾਲ ਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਤੇ 18 ਕੈਰੇਟ 'ਤੇ 750 ਲਿਖਿਆ ਹੋਇਆ ਹੁੰਦਾ ਹੈ। ਜ਼ਿਆਦਾਤਰ ਸੋਨਾ 22 ਕੈਰੇਟ ਵਿੱਚ ਵੇਚਿਆ ਜਾਂਦਾ ਹੈ, ਜਦੋਂਕਿ ਕੁਝ ਲੋਕ 18 ਕੈਰੇਟ ਦੀ ਵਰਤੋਂ ਵੀ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।
ਜਾਣੋ 22 ਤੇ 24 ਕੈਰੇਟ ਵਿੱਚ ਕੀ ਫਰਕ?
24 ਕੈਰੇਟ ਸੋਨਾ 99.9% ਸ਼ੁੱਧ ਤੇ 22 ਕੈਰਟ ਸੋਨਾ ਲਗਪਗ 91% ਸ਼ੁੱਧ ਹੈ। ਗਹਿਣੇ 22 ਕੈਰੇਟ ਸੋਨੇ ਵਿੱਚ 9% ਹੋਰ ਧਾਤਾਂ ਜਿਵੇਂ ਤਾਂਬਾ, ਚਾਂਦੀ, ਜ਼ਿੰਕ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ। ਜਦੋਂ ਕਿ 24 ਕੈਰੇਟ ਸੋਨਾ ਸ਼ਾਨਦਾਰ ਹੈ, ਇਸ ਦੇ ਗਹਿਣੇ ਨਹੀਂ ਬਣਾਏ ਜਾ ਸਕਦੇ। ਇਸੇ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)