ਪੜਚੋਲ ਕਰੋ

ITR Update: ਸਮੇਂ ਤੋਂ ਪਹਿਲਾਂ ਭਰ ਦਿੱਤੀ ਆਰਟੀਆਈ, ਫਿਰ ਵੀ ਲੱਗ ਸਕਦੈ 5000 ਦਾ ਜੁਰਮਾਨਾ, ਜਾਣੋ ਕਿਉਂ?

ITR Verification Deadline: ਇਸ ਸਾਲ ਰਿਕਾਰਡ ਗਿਣਤੀ ਵਿੱਚ ਆਈਟੀਆਰ ਫਾਈਲ ਕੀਤੇ ਗਏ ਹਨ ਪਰ ਉਹਨਾਂ ਕਰੋੜਾਂ ਵਿੱਚੋਂ ਕਈਆਂ ਦੇ ਉੱਪਰ Deadline ਤੋਂ ਪਹਿਲਾਂ ਆਈਟੀਆਰ ਭਰਨ ਤੋਂ ਬਾਅਦ ਵੀ ਪੇਨਲਟੀ ਦਾ ਖਤਰਾ ਹੈ...

ITR Verification Deadline: ਮੌਜੂਦਾ ਮੁਲਾਂਕਣ ਸਾਲ (current assessment year) ਲਈ ਇਨਕਮ ਟੈਕਸ ਰਿਟਰਨ ਭਰਨ ਦੀ ਅੰਤਿਮ ਮਿਤੀ ਲੰਘ ਗਈ ਹੈ। ਇਸ ਵਾਰ ਟੈਕਸਦਾਤਾਵਾਂ ਨੇ ITR ਫਾਈਲ ਕਰਨ ਦੇ ਮਾਮਲੇ 'ਚ ਰਿਕਾਰਡ ਬਣਾਇਆ ਹੈ। 31 ਜੁਲਾਈ 2023 ਦੀ ਅੰਤਮ ਤਰੀਕ ਦੇ ਅੰਤ ਤੱਕ, 6.77 ਕਰੋੜ ਆਈਟੀਆਰ ਫਾਈਲ ਕੀਤੇ ਗਏ ਸਨ, ਜੋ ਪਿਛਲੇ ਸਾਲ ਨਾਲੋਂ ਲਗਭਗ 1 ਕਰੋੜ ਵੱਧ ਹਨ। ਹੁਣ ਜਿਹੜੇ ਲੋਕ ਇਨਕਮ ਟੈਕਸ ਰਿਟਰਨ ਭਰਨ ਤੋਂ ਰਹਿ ਗਏ ਹਨ, ਉਨ੍ਹਾਂ ਨੂੰ ITR ਫਾਈਲ ਕਰਨ ਲਈ ਜੁਰਮਾਨਾ ਭਰਨਾ ਪਵੇਗਾ।

ਹੁਣ ਆਈਟੀਆਰ ਭਰਨ ਉੱਤੇ ਇੰਨੀ Penalty

ਜੇ ਤੁਸੀਂ ਵੀ ਆਪਣੀ ਇਨਕਮ ਟੈਕਸ ਰਿਟਰਨ ਨਹੀਂ ਭਰੀ ਹੈ, ਤਾਂ ਹੁਣ ਤੁਸੀਂ 1000 ਰੁਪਏ ਦੀ ਪੈਨਲਟੀ ਦੇ ਕੇ ਆਪਣਾ ITR ਫਾਈਲ ਕਰ ਸਕਦੇ ਹੋ। ਦੂਜੇ ਪਾਸੇ, ਜਿਨ੍ਹਾਂ ਨੇ ਆਖਰੀ ਮਿਤੀ ਤੋਂ ਪਹਿਲਾਂ ਭਾਵ 31 ਜੁਲਾਈ 2023 ਤੱਕ ਰਿਟਰਨ ਭਰੀ ਹੈ, ਉਨ੍ਹਾਂ ਵਿੱਚੋਂ ਕਈ ਅਜੇ ਵੀ ਜੁਰਮਾਨੇ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਜੁਰਮਾਨਾ ਵੀ ਹਲਕਾ-ਫੁਲਕਾ ਨਹੀਂ ਹੈ, ਪਰ ਲਾਪਰਵਾਹੀ ਲਈ ਉਨ੍ਹਾਂ ਲੋਕਾਂ ਨੂੰ 5000 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

ਇਨ੍ਹਾਂ ਦੋ ਕੰਮਾਂ ਤੋਂ ਬਿਨਾਂ ਨਹੀਂ ਹੋਵੇਗਾ ਪੂਰਾ

ਦਰਅਸਲ ਇਨਕਮ ਟੈਕਸ ਰਿਟਰਨ ਭਰਨ ਦੀ ਪ੍ਰਕਿਰਿਆ ਵਿੱਚ ਕੁੱਝ ਹੋਰ ਅਹਿਮ ਸਟੇਮ ਵੀ ਸ਼ਾਮਲ ਹੁੰਦੇ ਹਨ, ਜਿਹਨਾਂ ਨੂੰ ਲੋਕਾਂ ਨੇ ਹਲਕੇ ਵਿੱਚ ਲਿਆ ਹੈ ਜਿਵੇਂ ਇਨਕਮ ਟੈਕਸ ਭਰਨ ਦੇ ਨਾਲ-ਨਾਲ ਵੈਲੀਡੈਸ਼ਨ ਤੇ ਵੈਰੀਫਿਕੈਸ਼ਨ ਦੀ ਪ੍ਰਕਿਰਿਆ ਵੀ ਮਹੱਤਵਪੂਰਨ ਹੈ। ਜੇ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਕੰਮ ਅਧੂਰਾ ਛੱਡਦੇ ਹੋ ਤਾਂ ਤੁਹਾਡੀ ਇਨਕਮ ਟੈਕਸ ਰਿਟਰਨ ਫਾਈਲਿੰਗ ਪੂਰੀ ਨਹੀਂ ਹੋਵੇਗੀ। 

ਹੁਣ ਮਿਲਦਾ ਹੈ 30 ਦਿਨਾਂ ਦਾ ਸਮਾਂ 

ਆਈਟੀਆਰ ਭਰਨ ਤੋਂ ਬਾਅਦ ਟੈਕਸਪੇਅਰਸ ਨੂੰ ਵੈਰੀਫਾਈ ਕਰਨ ਲਈ ਕੁੱਝ ਸਮਾਂ ਮਿਲਦਾ ਹੈ। ਪਹਿਲਾਂ ਇਸ ਦੀ ਸਮਾਂ ਹੱਦ 120 ਦਿਨਾਂ ਦੀ ਸੀ, ਜਿਸ ਨੂੰ ਹੁਣ ਘਟਾ ਕੇ ਇੱਕ ਮਹੀਨਾ ਭਾਵ 30 ਦਿਨ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੋਇਆ ਕਿ ਜੇ ਤੁਸੀਂ 31 ਜੁਲਾਈ 2023 ਨੂੰ ਇਨਕਮ ਟੈਕਸ ਰਿਟਰਨ ਫਾਈਨ ਕੀਤੀ ਹੈ ਤਾਂ ਤੁਸੀਂ  30 ਅਗਸਤ 2023 ਤੱਕ ਉਸ ਨੂੰ ਵੈਰੀਫਾਈ ਕਰ ਸਕਦੇ ਹੋ। 

ਭਾਰੀ ਪੈ ਸਕਦੀ ਹੈ ਲਾਪਰਵਾਹੀ 

ਜ਼ਿਆਦਾਤਰ ਟੈਕਸਦਾਤਾ ITR ਭਰਨ ਦੇ ਨਾਲ-ਨਾਲ ਰਿਟਰਨ ਦੀ ਪੁਸ਼ਟੀ ਕਰਦੇ ਹਨ। ਇਸ ਨਾਲ ਹੀ ਕਈ ਲੋਕ ਵੈਰੀਫਿਕੇਸ਼ਨ ਦਾ ਕੰਮ ਬਾਅਦ ਵਿੱਚ ਛੱਡ ਦਿੰਦੇ ਹਨ। ਜੇ ਤੁਸੀਂ ਵੀ ਵੈਰੀਫਿਕੇਸ਼ਨ ਦਾ ਕੰਮ ਮੁਲਤਵੀ ਕਰ ਦਿੱਤਾ ਹੈ, ਤਾਂ ਰਿਟਰਨ ਭਰਨ ਦੇ 30 ਦਿਨ ਪੂਰੇ ਹੋਣ ਤੋਂ ਪਹਿਲਾਂ ਤਸਦੀਕ ਜ਼ਰੂਰ ਕਰਵਾ ਲਓ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਨੂੰ 5000 ਰੁਪਏ ਜੁਰਮਾਨਾ ਭਰਨਾ ਪਵੇਗਾ।

ਇੰਝ ਕਰੋ ਵੈਰੀਫਾਈ 

ਇਨਕਮ ਟੈਕਸ ਰਿਟਰਨ ਦੀ ਪੁਸ਼ਟੀ ਕਰਨਾ ਹੁਣ ਬਹੁਤ ਆਸਾਨ ਹੋ ਗਿਆ ਹੈ। ਤੁਸੀਂ ਆਧਾਰ, ਬੈਂਕ ਖਾਤਾ, ਡੀਮੈਟ ਖਾਤਾ, ਨੈੱਟ ਬੈਂਕਿੰਗ ਵਰਗੇ ਕਈ ਵਿਕਲਪਾਂ ਦੀ ਵਰਤੋਂ ਕਰਕੇ ਮਿੰਟਾਂ ਵਿੱਚ ਆਪਣੇ ਆਈਟੀਆਰ ਨੂੰ ਔਨਲਾਈਨ ਪ੍ਰਮਾਣਿਤ ਕਰ ਸਕਦੇ ਹੋ। ਇਹਨਾਂ ਪ੍ਰਕਿਰਿਆਵਾਂ ਵਿੱਚ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ OTP ਆਉਂਦਾ ਹੈ। ਜਿਵੇਂ ਹੀ ਇਹ ਦਰਜ ਕੀਤਾ ਜਾਂਦਾ ਹੈ ਅਤੇ ਜਮ੍ਹਾਂ ਕੀਤਾ ਜਾਂਦਾ ਹੈ, ਤਸਦੀਕ ਪੂਰੀ ਹੋ ਜਾਂਦੀ ਹੈ। ਜੇ ਤੁਹਾਡਾ ਰਿਫੰਡ ਕੀਤਾ ਜਾ ਰਿਹਾ ਹੈ, ਤਾਂ ਬਿਨਾਂ ਵੈਰੀਫਿਕੇਸ਼ਨ ਦੇ ਤੁਹਾਨੂੰ ਉਹ ਵੀ ਨਹੀਂ ਮਿਲੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਇੰਨੀ ਤਰੀਕ ਤੋਂ ਪਹਾੜਾਂ 'ਚ ਹੋਵੇਗੀ ਬਰਫਬਾਰੀ, ਜਾਣੋ ਆਪਣੇ ਸ਼ਹਿਰ 'ਚ ਪ੍ਰਦੂਸ਼ਣ ਦਾ ਹਾਲ
ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਇੰਨੀ ਤਰੀਕ ਤੋਂ ਪਹਾੜਾਂ 'ਚ ਹੋਵੇਗੀ ਬਰਫਬਾਰੀ, ਜਾਣੋ ਆਪਣੇ ਸ਼ਹਿਰ 'ਚ ਪ੍ਰਦੂਸ਼ਣ ਦਾ ਹਾਲ
Hemant Soren Oath Ceremony: ਅੱਜ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਹੇਮੰਤ ਸੋਰੇਨ ਚੁੱਕਣਗੇ ਸਹੁੰ, ਆਹ ਵੱਡੇ ਚਿਹਰੇ ਹੋਣਗੇ ਸ਼ਾਮਲ
Hemant Soren Oath Ceremony: ਅੱਜ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਹੇਮੰਤ ਸੋਰੇਨ ਚੁੱਕਣਗੇ ਸਹੁੰ, ਆਹ ਵੱਡੇ ਚਿਹਰੇ ਹੋਣਗੇ ਸ਼ਾਮਲ
ਕੀ ਹੁੰਦੀ QR ਦੀ Full Form ਅਤੇ ਇਹ ਕਿਵੇਂ ਕਰਦਾ ਕੰਮ, ਇੱਥੇ ਜਾਣੋ ਸਾਰੀ ਡਿਟੇਲ
ਕੀ ਹੁੰਦੀ QR ਦੀ Full Form ਅਤੇ ਇਹ ਕਿਵੇਂ ਕਰਦਾ ਕੰਮ, ਇੱਥੇ ਜਾਣੋ ਸਾਰੀ ਡਿਟੇਲ
ਪੰਜਾਬ ਨਗਰ ਨਿਗਮ ਚੋਣਾਂ ਦਾ ਮਾਮਲਾ ਮੁੜ ਪਹੁੰਚਿਆ ਹਾਈਕੋਰਟ, SC ਦੇ ਹੁਕਮਾਂ ਤੋਂ ਬਾਅਦ ਵੀ ਚੋਣ ਪ੍ਰੋਗਰਾਮ ਨਹੀਂ ਹੋਇਆ ਜਾਰੀ, ਜਾਣੋ ਪੂਰਾ ਮਾਮਲਾ
ਪੰਜਾਬ ਨਗਰ ਨਿਗਮ ਚੋਣਾਂ ਦਾ ਮਾਮਲਾ ਮੁੜ ਪਹੁੰਚਿਆ ਹਾਈਕੋਰਟ, SC ਦੇ ਹੁਕਮਾਂ ਤੋਂ ਬਾਅਦ ਵੀ ਚੋਣ ਪ੍ਰੋਗਰਾਮ ਨਹੀਂ ਹੋਇਆ ਜਾਰੀ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

Son of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp SanjahPolice Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp SanjhaHarsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਇੰਨੀ ਤਰੀਕ ਤੋਂ ਪਹਾੜਾਂ 'ਚ ਹੋਵੇਗੀ ਬਰਫਬਾਰੀ, ਜਾਣੋ ਆਪਣੇ ਸ਼ਹਿਰ 'ਚ ਪ੍ਰਦੂਸ਼ਣ ਦਾ ਹਾਲ
ਪੰਜਾਬ ਦੇ 15 ਜ਼ਿਲ੍ਹਿਆਂ 'ਚ ਪਵੇਗੀ ਸੰਘਣੀ ਧੁੰਦ, ਇੰਨੀ ਤਰੀਕ ਤੋਂ ਪਹਾੜਾਂ 'ਚ ਹੋਵੇਗੀ ਬਰਫਬਾਰੀ, ਜਾਣੋ ਆਪਣੇ ਸ਼ਹਿਰ 'ਚ ਪ੍ਰਦੂਸ਼ਣ ਦਾ ਹਾਲ
Hemant Soren Oath Ceremony: ਅੱਜ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਹੇਮੰਤ ਸੋਰੇਨ ਚੁੱਕਣਗੇ ਸਹੁੰ, ਆਹ ਵੱਡੇ ਚਿਹਰੇ ਹੋਣਗੇ ਸ਼ਾਮਲ
Hemant Soren Oath Ceremony: ਅੱਜ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਹੇਮੰਤ ਸੋਰੇਨ ਚੁੱਕਣਗੇ ਸਹੁੰ, ਆਹ ਵੱਡੇ ਚਿਹਰੇ ਹੋਣਗੇ ਸ਼ਾਮਲ
ਕੀ ਹੁੰਦੀ QR ਦੀ Full Form ਅਤੇ ਇਹ ਕਿਵੇਂ ਕਰਦਾ ਕੰਮ, ਇੱਥੇ ਜਾਣੋ ਸਾਰੀ ਡਿਟੇਲ
ਕੀ ਹੁੰਦੀ QR ਦੀ Full Form ਅਤੇ ਇਹ ਕਿਵੇਂ ਕਰਦਾ ਕੰਮ, ਇੱਥੇ ਜਾਣੋ ਸਾਰੀ ਡਿਟੇਲ
ਪੰਜਾਬ ਨਗਰ ਨਿਗਮ ਚੋਣਾਂ ਦਾ ਮਾਮਲਾ ਮੁੜ ਪਹੁੰਚਿਆ ਹਾਈਕੋਰਟ, SC ਦੇ ਹੁਕਮਾਂ ਤੋਂ ਬਾਅਦ ਵੀ ਚੋਣ ਪ੍ਰੋਗਰਾਮ ਨਹੀਂ ਹੋਇਆ ਜਾਰੀ, ਜਾਣੋ ਪੂਰਾ ਮਾਮਲਾ
ਪੰਜਾਬ ਨਗਰ ਨਿਗਮ ਚੋਣਾਂ ਦਾ ਮਾਮਲਾ ਮੁੜ ਪਹੁੰਚਿਆ ਹਾਈਕੋਰਟ, SC ਦੇ ਹੁਕਮਾਂ ਤੋਂ ਬਾਅਦ ਵੀ ਚੋਣ ਪ੍ਰੋਗਰਾਮ ਨਹੀਂ ਹੋਇਆ ਜਾਰੀ, ਜਾਣੋ ਪੂਰਾ ਮਾਮਲਾ
ਤੁਹਾਡੀਆਂ ਪਲਕਾਂ 'ਚ ਵੀ ਹੁੰਦਾ Dandruff? ਤਾਂ ਜਾਣ ਲਓ ਇਸ ਗੰਭੀਰ ਬਿਮਾਰੀ ਦੇ ਲੱਛਣ
ਤੁਹਾਡੀਆਂ ਪਲਕਾਂ 'ਚ ਵੀ ਹੁੰਦਾ Dandruff? ਤਾਂ ਜਾਣ ਲਓ ਇਸ ਗੰਭੀਰ ਬਿਮਾਰੀ ਦੇ ਲੱਛਣ
ਇੱਕ ਕਲਿੱਕ 'ਚ ਤੁਹਾਡਾ ਸਮਾਰਟਫੋਨ ਹੋ ਸਕਦਾ ਹੈਕ, ਜਾਣੋ ਬਚਣ ਦੇ ਉਪਾਅ
ਇੱਕ ਕਲਿੱਕ 'ਚ ਤੁਹਾਡਾ ਸਮਾਰਟਫੋਨ ਹੋ ਸਕਦਾ ਹੈਕ, ਜਾਣੋ ਬਚਣ ਦੇ ਉਪਾਅ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28-11-2024
ਪ੍ਰੈਗਨੈਂਸੀ 'ਚ ਹਲਦੀ ਵਾਲਾ ਦੁੱਧ ਪੀਣ ਦੇ ਜ਼ਬਰਦਸਤ ਫਾਇਦੇ, ਜਾਣੋ ਕਦੋਂ ਮਿਲੇਗਾ Benefit
ਪ੍ਰੈਗਨੈਂਸੀ 'ਚ ਹਲਦੀ ਵਾਲਾ ਦੁੱਧ ਪੀਣ ਦੇ ਜ਼ਬਰਦਸਤ ਫਾਇਦੇ, ਜਾਣੋ ਕਦੋਂ ਮਿਲੇਗਾ Benefit
Embed widget