Financial Rules: 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਖਾਸ ਨਿਯਮ, ਤੁਹਾਡੀ ਜੇਬ 'ਤੇ ਪੈ ਸਕਦੈ ਅਸਰ
Rules Changing : ਜਦੋਂ ਵੀ ਨਵਾਂ ਮਹੀਨਾ ਚੜ੍ਹਦਾ ਹੈ ਤਾਂ ਕੁੱਝ ਨਿਯਮਾਂ ਦੇ ਵਿੱਚ ਜ਼ਰੂਰ ਬਦਲਾਅ ਹੁੰਦਾ ਹੈ। ਆਓ ਜਾਣਦੇ ਹਾਂ ਅਕਤੂਬਰ ਮਹੀਨੇ ਕਿਹੜੇ-ਕਿਹੜੇ ਬਦਲਾਅ ਹੋਣ ਜਾ ਰਹੇ ਹਨ। ਇਸ ਲਈ ਤੁਸੀਂ ਆਪਣੇ ਘਰ ਦਾ ਬਜਟ ਸਹੀ ਤਰੀਕੇ ਨਾਲ ਤਿਆਰ ਕਰ...
Rules Changing From 1st October: ਹਰ ਨਵੇਂ ਮਹੀਨੇ ਦੇ ਨਾਲ, ਬਹੁਤ ਸਾਰੇ ਨਿਯਮ ਵੀ ਤੇਜ਼ੀ ਨਾਲ ਬਦਲਦੇ ਹਨ। ਇਨ੍ਹਾਂ ਵਿਚ ਕਈ ਆਰਥਿਕ ਨਿਯਮ ਹਨ, ਜੋ ਆਮ ਆਦਮੀ ਦੇ ਜੀਵਨ 'ਤੇ ਸਿੱਧਾ ਅਸਰ ਪਾਉਂਦੇ ਹਨ। ਹੁਣ ਸਤੰਬਰ ਖ਼ਤਮ ਹੋਣ ਵਾਲਾ ਹੈ ਅਤੇ ਅਕਤੂਬਰ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਗੈਸ ਸਿਲੰਡਰ ਅਤੇ ਆਧਾਰ ਕਾਰਡ ਤੋਂ ਲੈ ਕੇ ਛੋਟੀ ਬੱਚਤ ਯੋਜਨਾ ਤੱਕ ਕਈ ਨਿਯਮ ਬਦਲਣ ਜਾ ਰਹੇ ਹਨ। ਆਓ ਅਸੀਂ ਤੁਹਾਨੂੰ ਇਨ੍ਹਾਂ ਬਾਰੇ ਜਾਣਕਾਰੀ ਦਿੰਦੇ ਹਾਂ ਤਾਂ ਜੋ ਤੁਸੀਂ ਨਵੇਂ ਨਿਯਮਾਂ ਦੇ ਅਨੁਸਾਰ ਆਪਣੀ ਵਿੱਤੀ ਯੋਜਨਾਬੰਦੀ ਵੀ ਕਰ ਸਕੋ।
ਹੋਰ ਪੜ੍ਹੋ : ਜੇਕਰ ਗਲਤੀ ਨਾਲ ਦੋ ਵਾਰ ਟੋਲ ਟੈਕਸ ਕੱਟ ਜਾਏ ਤਾਂ ਕਿਵੇਂ ਹੋਏਗਾ ਰਿਫੰਡ? ਜਾਣੋ ਇਹ ਪਤੇ ਦੀ ਗੱਲ
ਗੈਸ ਸਿਲੰਡਰ ਦੀਆਂ ਦਰਾਂ
ਐਲਪੀਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਬਦਲੀ ਜਾਂਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਇਸ ਵਾਰ ਵੀ 1 ਅਕਤੂਬਰ ਨੂੰ ਨਵੀਆਂ ਦਰਾਂ ਲਾਗੂ ਕਰਨਗੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਤਿਉਹਾਰੀ ਸੀਜ਼ਨ 'ਚ ਤੁਹਾਨੂੰ ਸਸਤੇ ਗੈਸ ਸਿਲੰਡਰ ਦਾ ਤੋਹਫਾ ਦਿੱਤਾ ਜਾ ਸਕਦਾ ਹੈ।
ਭਾਰਤੀ ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ
ਰੇਲਵੇ 1 ਅਕਤੂਬਰ ਤੋਂ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਦੇ ਖਿਲਾਫ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ।
ਪੋਸਟ ਆਫਿਸ ਖਾਤੇ 'ਤੇ ਵਿਆਜ ਦਰ
ਪੋਸਟ ਆਫਿਸ ਖਾਤਿਆਂ 'ਤੇ ਵਿਆਜ ਦਰਾਂ ਵੀ 1 ਅਕਤੂਬਰ ਤੋਂ ਬਦਲਣ ਜਾ ਰਹੀਆਂ ਹਨ। ਨੈਸ਼ਨਲ ਸਮਾਲ ਸੇਵਿੰਗਜ਼ ਸਕੀਮ ਖਾਤਿਆਂ 'ਤੇ ਵਿਆਜ ਦਰਾਂ ਵਿੱਚ ਬਦਲਾਅ ਤੁਹਾਡੀ ਵਿਆਜ ਆਮਦਨ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਛੋਟੀਆਂ ਬੱਚਤ ਸਕੀਮਾਂ ਦੇ ਨਿਯਮ ਬਦਲੇ
ਵਿੱਤ ਮੰਤਰਾਲੇ ਨੇ ਰਾਸ਼ਟਰੀ ਸਮਾਲ ਸੇਵਿੰਗ ਸਕੀਮਾਂ ਦੇ ਤਹਿਤ ਗਲਤ ਤਰੀਕੇ ਨਾਲ ਖੋਲ੍ਹੇ ਗਏ ਖਾਤਿਆਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ PPF ਅਤੇ ਸੁਕੰਨਿਆ ਸਮ੍ਰਿਧੀ ਵਰਗੇ ਖਾਤਿਆਂ ਨੂੰ ਵਿੱਤ ਮੰਤਰਾਲੇ ਦੁਆਰਾ ਨਿਯਮਤ ਕੀਤਾ ਜਾਵੇਗਾ। ਇਸ ਕਾਰਨ ਤੁਹਾਨੂੰ ਭਵਿੱਖ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਤੇਲ ਦੀਆਂ ਕੀਮਤਾਂ 'ਤੇ ਅਸਰ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਏਅਰ ਟਰਬਾਈਨ ਫਿਊਲ (ਏਟੀਐਫ) ਅਤੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵੀ ਬਦਲਦੀਆਂ ਹਨ। ਅਜਿਹੇ 'ਚ ਮੰਗਲਵਾਰ ਸਵੇਰੇ ਤੁਹਾਨੂੰ ਇਨ੍ਹਾਂ ਦੀਆਂ ਨਵੀਆਂ ਸੋਧੀਆਂ ਕੀਮਤਾਂ ਦਾ ਖੁਲਾਸਾ ਹੋ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ 'ਚ ATF ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਸੀ।