(Source: ECI/ABP News/ABP Majha)
Bank 5-Day Work Week: ਪੰਜ ਦਿਨ ਕੰਮ...ਦੋ ਦਿਨ ਆਰਾਮ, ਬੈਂਕ ਕਰਮਚਾਰੀਆਂ ਦੀ ਹੋਣ ਵਾਲੀ ਹੈ ਮੌਜ, 7 ਦਿਨ ਦੇ ਅੰਦਰ ਫ਼ੈਸਲਾ
Bank Saturday Holiday : ਫਿਲਹਾਲ ਹਰ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕਾਂ 'ਚ ਛੁੱਟੀ ਹੁੰਦੀ ਹੈ। ਹੁਣ ਇਹ ਤਜਵੀਜ਼ ਹੈ ਕਿ ਬੈਂਕ ਕਰਮਚਾਰੀਆਂ ਨੂੰ ਹਰ ਸ਼ਨੀਵਾਰ ਨੂੰ ਇੱਕ ਦਿਨ ਦੀ ਛੁੱਟੀ ਮਿਲੇਗੀ।
Bank Five Days Working : ਦੇਸ਼ ਭਰ ਦੇ ਬੈਂਕ ਕਰਮਚਾਰੀਆਂ ਨੂੰ ਅਗਲੇ ਹਫਤੇ ਇੱਕ ਵੱਡੀ ਖਬਰ ਮਿਲ ਸਕਦੀ ਹੈ। ਦਰਅਸਲ ਇਸ ਗੱਲ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਕਿ ਹੁਣ ਬੈਂਕ ਕਰਮਚਾਰੀਆਂ ਨੂੰ ਮਹੀਨੇ ਦੇ ਸਾਰੇ ਸ਼ਨੀਵਾਰ ਨੂੰ ਛੁੱਟੀ ਮਿਲੇਗੀ। ਇਸ ਸਬੰਧ 'ਚ ਇੱਕ ਹਫਤੇ 'ਚ ਵੱਡਾ ਅਪਡੇਟ ਸਾਹਮਣੇ ਆ ਸਕਦਾ ਹੈ।
ਪੰਜ ਦਿਨ ਕੰਮ, ਦੋ ਦਿਨ ਆਰਾਮ
ਵਰਤਮਾਨ ਵਿੱਚ, ਭਾਰਤ ਵਿੱਚ ਬੈਂਕਾਂ ਵਿੱਚ ਹਰ ਹਫ਼ਤੇ ਦੇ ਹਰ ਐਤਵਾਰ ਅਤੇ ਹਰ ਦੂਜੇ ਅਤੇ ਚੌਥੇ ਹਫ਼ਤੇ ਦੇ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ। ਬਦਲਾਅ ਤੋਂ ਬਾਅਦ ਹਰ ਮਹੀਨੇ ਦੇ ਪਹਿਲੇ, ਤੀਜੇ ਅਤੇ ਪੰਜਵੇਂ ਸ਼ਨੀਵਾਰ ਨੂੰ ਬੈਂਕਾਂ 'ਚ ਛੁੱਟੀਆਂ ਹੋਣਗੀਆਂ। ਦੂਜੇ ਸ਼ਬਦਾਂ ਵਿੱਚ, ਹੁਣ ਬੈਂਕਾਂ ਵਿੱਚ ਪੰਜ ਕੰਮਕਾਜੀ ਦਿਨਾਂ ਦਾ ਇੱਕ ਹਫ਼ਤਾ ਲਾਗੂ ਹੋਵੇਗਾ। ਇਸ ਦੇ ਤਹਿਤ ਬੈਂਕ ਕਰਮਚਾਰੀ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪੰਜ ਦਿਨ ਕੰਮ ਕਰਨਗੇ, ਜਦਕਿ ਸ਼ਨੀਵਾਰ ਤੇ ਐਤਵਾਰ ਨੂੰ ਦੋ ਦਿਨ ਛੁੱਟੀ ਹੋਵੇਗੀ।
28 ਜੁਲਾਈ ਨੂੰ ਹੋਵੇਗੀ ਅਹਿਮ ਬੈਠਕ
ਲਾਈਵ ਮਿੰਟ ਦੀ ਇੱਕ ਖਬਰ ਮੁਤਾਬਕ ਅਗਲੇ ਹਫਤੇ ਸ਼ੁੱਕਰਵਾਰ ਨੂੰ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿੱਚ ਬੈਂਕਾਂ ਦੇ ਪੰਜ ਦਿਨਾਂ ਦੇ ਕੰਮਕਾਜ 'ਤੇ ਮੋਹਰ ਲੱਗ ਸਕਦੀ ਹੈ। 28 ਜੁਲਾਈ ਨੂੰ ਇੰਡੀਅਨ ਬੈਂਕ ਐਸੋਸੀਏਸ਼ਨ (IBA) ਦੀ ਬੈਂਕ ਕਰਮਚਾਰੀਆਂ ਦੇ ਸੰਗਠਨ ਯੂਨਾਈਟਿਡ ਫੋਰਮ ਆਫ ਬੈਂਕ ਇੰਪਲਾਈਜ਼ ਨਾਲ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮਈ ਦੇ ਮਹੀਨੇ ਵਿੱਚ ਕਈ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਆਈਬੀਏ ਅਤੇ ਯੂਨਾਈਟਿਡ ਫੋਰਮ ਆਫ ਬੈਂਕ ਇੰਪਲਾਈਜ਼ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਲਈ ਸਹਿਮਤ ਹੋ ਗਏ ਹਨ।
ਬੈਂਕ ਯੂਨੀਅਨ ਨੇ ਕਹੀ ਸੀ ਇਹ ਗੱਲ
ਯੂਨਾਈਟਿਡ ਫੋਰਮ ਆਫ ਬੈਂਕ ਇੰਪਲਾਈਜ਼ ਨੇ 17 ਜੁਲਾਈ ਨੂੰ ਕਿਹਾ ਸੀ ਕਿ ਉਸ ਨੇ ਆਗਾਮੀ ਮੀਟਿੰਗ 'ਚ ਚਰਚਾ ਲਈ ਪੰਜ ਦਿਨਾਂ ਦੇ ਕੰਮਕਾਜੀ ਹਫ਼ਤੇ ਦਾ ਪ੍ਰਸਤਾਵ ਰੱਖਿਆ ਹੈ। IBA ਨੇ ਕਿਹਾ ਹੈ ਕਿ ਇਸ 'ਤੇ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਅਸੀਂ ਆਈਬੀਏ ਨੂੰ ਇਸ ਮਾਮਲੇ ਵਿੱਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਬੈਂਕ ਕਰਮਚਾਰੀਆਂ ਲਈ ਨਵੀਂ ਵਿਵਸਥਾ ਨੂੰ ਲਾਗੂ ਕਰਨ ਵਿੱਚ ਹੋਰ ਦੇਰੀ ਨਾ ਹੋਵੇ।