Soap Prices Cut: ਤਿਉਹਾਰੀ ਸੀਜ਼ਨ 'ਚ FMCG ਕੰਪਨੀਆਂ ਨੇ ਘਟਾਈਆਂ ਸਾਬਣ ਦੀਆਂ ਕੀਮਤਾਂ, ਇੰਨੇ ਸਸਤੇ ਹੋਣਗੇ ਤੁਹਾਡੇ ਮਨਪਸੰਦ ਦੇ ਸਾਬਣ
Soap Prices Cut: ਜਿਸ ਸਾਬਣ ਦੀ ਲੋਕ ਰੋਜ਼ਾਨਾ ਵਰਤੋਂ ਕਰਦੇ ਹਨ, ਉਹ ਹੁਣ ਸਸਤਾ ਹੋਵੇਗਾ ਕਿਉਂਕਿ ਦੇਸ਼ ਦੀਆਂ ਵੱਡੀਆਂ FMCG ਕੰਪਨੀਆਂ ਨੇ ਸਾਬਣ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਜਾਣੋ ਹੁਣ ਕਿੰਨਾ ਸਸਤਾ ਮਿਲੇਗਾ ਸਾਬਣ।
Soap Prices Cut : ਇਸ ਤਿਉਹਾਰੀ ਸੀਜ਼ਨ 'ਚ ਆਮ ਗਾਹਕਾਂ ਲਈ ਖੁਸ਼ਖਬਰੀ ਹੈ ਕਿਉਂਕਿ FMCG ਕੰਪਨੀਆਂ ਨੇ ਸਾਬਣ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਰੋਜ਼ਾਨਾ ਵਰਤੋਂ ਦੀ ਵਸਤੂ ਸਾਬਣ ਦੀ ਕੀਮਤ ਵਿੱਚ ਕਟੌਤੀ ਕਾਰਨ ਆਮ ਲੋਕਾਂ ਦੇ ਘਰਾਂ ਦੇ ਬਜਟ ਵਿੱਚ ਕੁਝ ਬੱਚਤ ਨਜ਼ਰ ਆਵੇਗੀ।
FMCG ਕੰਪਨੀਆਂ ਸਾਬਣ ਦੀਆਂ ਘਟਾਉਂਦੀਆਂ ਕੀਮਤਾਂ
ਰੋਜ਼ਾਨਾ ਵਰਤੋਂ ਦੀਆਂ ਵਸਤੂਆਂ (MFCG) ਕੰਪਨੀਆਂ ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਅਤੇ ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (GCPL) ਨੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਕਮੀ ਦੇ ਕਾਰਨ ਸਾਬਣ ਦੇ ਕੁਝ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ 15 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ।
ਜਾਣੋ ਕਿੰਨੇ ਸਸਤੇ ਹੋ ਗਏ ਹਨ Lifebuoy ਤੇ Lux ਬ੍ਰਾਂਡ ਦੇ ਸਾਬਣ
HUL ਨੇ ਲਾਈਫਬੁਆਏ (Lifebuoy) ਅਤੇ ਲਕਸ (Lux ) ਬ੍ਰਾਂਡਾਂ ਦੇ ਤਹਿਤ ਪੱਛਮੀ ਖੇਤਰ ਵਿੱਚ ਆਪਣੀ ਸਾਬਣ ਦੀ ਰੇਂਜ ਵਿੱਚ ਪੰਜ ਤੋਂ 11 ਫ਼ੀਸਦੀ ਦੀ ਕਟੌਤੀ ਕੀਤੀ ਹੈ। ਦੂਜੇ ਪਾਸੇ ਗੋਦਰੇਹ ਸਮੂਹ ਦੀ ਕੰਪਨੀ ਜੀਸੀਪੀਐਲ ਨੇ ਸਾਬਣ ਦੀ ਕੀਮਤ ਵਿੱਚ 13 ਤੋਂ 15 ਫੀਸਦੀ ਦੀ ਕਟੌਤੀ ਕੀਤੀ ਹੈ।
ਗੋਦਰੇਜ ਸਾਬਣ ਦੀ ਬਹੁਤ ਹੈ ਕੀਮਤ
ਜੀਸੀਪੀਐਲ ਦੇ ਮੁੱਖ ਵਿੱਤੀ ਅਧਿਕਾਰੀ ਸਮੀਰ ਸ਼ਾਹ ਨੇ ਕਿਹਾ, "ਵਸਤੂਆਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਅਤੇ ਜੀਸੀਪੀਐਲ ਐਫਐਮਸੀਜੀ ਕੰਪਨੀਆਂ ਵਿੱਚੋਂ ਪਹਿਲੀ ਹੈ ਜਿਸ ਨੇ ਕੀਮਤਾਂ ਵਿੱਚ ਕਟੌਤੀ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਇਆ ਹੈ।" "ਖਾਸ ਤੌਰ 'ਤੇ ਸਾਬਣਾਂ ਲਈ, ਜੀਸੀਪੀਐਲ ਨੇ ਕੀਮਤਾਂ ਵਿੱਚ 13 ਤੋਂ 15 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਪੰਜ ਗੋਦਰੇਜ ਨੰਬਰ 1 ਸਾਬਣ ਦੇ ਇੱਕ ਪੈਕ ਦੀ ਕੀਮਤ 140 ਰੁਪਏ ਤੋਂ ਘਟਾ ਕੇ 120 ਰੁਪਏ ਕਰ ਦਿੱਤੀ ਗਈ ਹੈ," ਉਸਨੇ ਕਿਹਾ।
ਕੀ ਕਿਹਾ HUL ਨੇ
ਐਚਯੂਐਲ ਦੇ ਬੁਲਾਰੇ ਨੇ ਕਿਹਾ, "ਪੱਛਮੀ ਖੇਤਰ ਵਿੱਚ Lifebuoy ਅਤੇ ਲਕਸ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ।" ਹਾਲਾਂਕਿ, ਉਸਨੇ ਸਰਫ, ਰਿਨ, ਵ੍ਹੀਲ ਅਤੇ ਡਵ ਵਰਗੇ ਹੋਰ ਬ੍ਰਾਂਡਾਂ ਲਈ ਕੀਮਤਾਂ ਵਿੱਚ ਕਟੌਤੀ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ। ਐਡਲਵਾਈਸ ਫਾਈਨੈਂਸ਼ੀਅਲ ਸਰਵਿਸਿਜ਼ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਅਬਨੀਸ਼ ਰਾਏ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ ਐਚਯੂਐਲ ਦੀ ਵਿਕਰੀ ਮਹਿੰਗਾਈ ਕਾਰਨ ਪ੍ਰਭਾਵਿਤ ਹੋਈ ਸੀ, ਪਰ ਹੁਣ ਉਲਟਾ ਹੋ ਰਿਹਾ ਹੈ। ਇਸ ਲਈ, ਵਿਕਰੀ ਵਧਣ ਦੀ ਉਮੀਦ ਹੈ.
ਕੀ ਕਹਿੰਦੇ ਹਨ ਮਾਹਰ
ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਕੀਮਤਾਂ 'ਚ ਕਟੌਤੀ ਨਾਲ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ 'ਚ ਵਿਕਰੀ 'ਚ ਵਾਧਾ ਦੇਖਣ ਨੂੰ ਮਿਲੇਗਾ, ਖਾਸ ਤੌਰ 'ਤੇ ਜਦੋਂ ਉੱਚ ਮਹਿੰਗਾਈ ਕਾਰਨ ਕੁੱਲ ਮੰਗ ਕਮਜ਼ੋਰ ਹੈ। ਉਨ੍ਹਾਂ ਕਿਹਾ ਕਿ ਪਾਮ ਆਇਲ ਅਤੇ ਹੋਰ ਕੱਚੇ ਮਾਲ ਦੀਆਂ ਵਿਸ਼ਵਵਿਆਪੀ ਕੀਮਤਾਂ ਵਿੱਚ ਆਈ ਗਿਰਾਵਟ ਕੀਮਤਾਂ ਵਿੱਚ ਕਮੀ ਦਾ ਮੁੱਖ ਕਾਰਨ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ :- ਭਗਵੰਤ ਮਾਨ ਸਰਕਾਰ ਵੀ ਕੇਂਦਰ ਦੀ ਤਰਜ਼ ’ਤੇ ਮੁਸ਼ਤਰਕਾ ਮਾਲਕਾਨ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹੱਥ ਦੇਣਾ ਚਾਹੁੰਦੀ: ਕਿਸਾਨ ਯੂਨੀਅਨ ਦੇ ਗੰਭੀਰ ਇਲਜ਼ਾਮ