Asia’s Richest Man: ਅਡਾਨੀ ਨੇ ਅੰਬਾਨੀ ਨੂੰ ਪਿਛਾੜਿਆ, ਬਣੇ ਏਸ਼ੀਆ ਦੇ ਸਭ ਤੋਂ ਅਮੀਰ ਅਰਬਪਤੀ
Mukesh Ambani vs Gautam Adani: ਗੌਤਮ ਅਡਾਨੀ ਮੁਕੇਸ਼ ਅੰਬਾਨੀ ਦੀ ਬਾਦਸ਼ਾਹਤ ਨੂੰ ਚੁਣੌਤੀ ਦਿੰਦੇ ਨਜ਼ਰ ਆ ਰਹੇ ਹਨ। ਰਿਲਾਇੰਸ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਤੇ ਅਡਾਨੀ ਗਰੁੱਪ ਦੀ ਮਜ਼ਬੂਤੀ ਕਾਰਨ ਦੋਵਾਂ ਵਿਚਾਲੇ ਪਾੜਾ ਬਹੁਤ ਘੱਟ ਗਿਆ ਹੈ।
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ (RIL) ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ ਪਰ ਹੁਣ ਉਨ੍ਹਾਂ ਦੇ ਸ਼ਾਸਨ ਨੂੰ ਭਾਰਤ ਦੇ ਦੂਜੇ ਅਮੀਰ ਕਾਰੋਬਾਰੀ ਗੌਤਮ ਅਡਾਨੀ ਵੱਲੋਂ ਚੁਣੌਤੀ ਦਿੱਤੀ ਜਾ ਰਹੀ ਹੈ। ਅਡਾਨੀ ਹੁਣ ਦੌਲਤ ਦੇ ਮਾਮਲੇ ਵਿੱਚ ਅੰਬਾਨੀ ਦੇ ਬਹੁਤ ਕਰੀਬ ਪਹੁੰਚ ਗਿਆ ਹੈ।
ਰਿਲਾਇੰਸ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਤੇ ਅਡਾਨੀ ਗਰੁੱਪ ਦੀ ਮਜ਼ਬੂਤੀ ਕਾਰਨ ਦੋਵਾਂ ਵਿਚਾਲੇ ਪਾੜਾ ਬਹੁਤ ਘੱਟ ਰਹਿ ਗਿਆ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਮੁਤਾਬਕ, ਵੀਰਵਾਰ 25 ਨਵੰਬਰ ਨੂੰ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਘਟ ਕੇ 89.7 ਅਰਬ ਡਾਲਰ (ਕਰੀਬ 6.68 ਲੱਖ ਕਰੋੜ ਰੁਪਏ) 'ਤੇ ਆ ਗਈ ਹੈ। ਦੂਜੇ ਪਾਸੇ ਗੌਤਮ ਅਡਾਨੀ ਦੀ ਜਾਇਦਾਦ ਵਧ ਕੇ 89.1 ਅਰਬ ਡਾਲਰ (ਕਰੀਬ 6.64 ਲੱਖ ਕਰੋੜ ਰੁਪਏ) ਹੋ ਗਈ ਹੈ।
ਕਿੰਨੀ ਜਾਇਦਾਦ
ਬੁੱਧਵਾਰ ਨੂੰ ਮੁਕੇਸ਼ ਅੰਬਾਨੀ ਦੀ ਸੰਪਤੀ 'ਚ 1.32 ਅਰਬ ਡਾਲਰ (ਕਰੀਬ 9,841 ਕਰੋੜ ਰੁਪਏ) ਦੀ ਕਮੀ ਆਈ ਹੈ, ਜਦਕਿ ਗੌਤਮ ਅਡਾਨੀ ਦੀ ਸੰਪਤੀ 'ਚ 37.5 ਕਰੋੜ ਡਾਲਰ (ਕਰੀਬ 2795 ਕਰੋੜ ਰੁਪਏ) ਦਾ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਦੁਨੀਆ ਦੇ 12ਵੇਂ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਗੌਤਮ ਅਡਾਨੀ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਤੇ ਦੁਨੀਆ ਦੇ 13ਵੇਂ ਸਭ ਤੋਂ ਅਮੀਰ ਵਿਅਕਤੀ ਹਨ।
ਦੱਸ ਦਈਏ ਕਿ ਕੱਲ੍ਹ ਕਈ ਮੀਡੀਆ ਰਿਪੋਰਟਾਂ ਵਿੱਚ ਖਬਰਾਂ ਆਈਆਂ ਸੀ ਕਿ ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ ਪਰ ਬਲੂਮਬਰਗ ਦੀ ਰਿਪੋਰਟ ਤੋਂ ਸਾਫ਼ ਹੈ ਕਿ ਗੌਤਮ ਅਡਾਨੀ ਅਜੇ ਵੀ ਪਿੱਛੇ ਹੈ। ਬਲੂਮਬਰਗ ਰੋਜ਼ਾਨਾ ਆਧਾਰ 'ਤੇ ਸੂਚਕਾਂਕ ਪ੍ਰਕਾਸ਼ਿਤ ਕਰਦਾ ਹੈ ਅਤੇ ਇਸ ਦੀਆਂ ਰਿਪੋਰਟਾਂ ਨੂੰ ਪ੍ਰਮਾਣਿਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: Indian Navy Admit Card 2021: ਇੰਡੀਅਨ ਨੇਵੀ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਇੱਥੇ ਕਰੋ ਡਾਊਨਲੋਡ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: