ਪੜਚੋਲ ਕਰੋ

SGB Scheme: ਆਨਲਾਈਨ ਸੋਵਰੇਨ ਗੋਲਡ ਬਾਂਡ ਸਕੀਮ 'ਚ ਨਿਵੇਸ਼ ਕਰਕੇ ਪ੍ਰਾਪਤ ਕਰੋ ਜ਼ਬਰਦਸਤ ਛੋਟ, ਜਾਣੋ ਨਿਵੇਸ਼ ਦੀ ਪੜਾਅ ਦਰ ਪੜਾਅ ਪ੍ਰਕਿਰਿਆ

Sovereign Gold Bond Scheme ਸੀਰੀਜ਼ III ਦੀ ਅਗਲੀ ਕਿਸ਼ਤ ਖੁੱਲ੍ਹ ਗਈ ਹੈ। ਤੁਸੀਂ ਇਸ ਵਿੱਚ 22 ਦਸੰਬਰ ਤੱਕ ਨਿਵੇਸ਼ ਕਰ ਸਕਦੇ ਹੋ। ਜਾਣੋ ਕਿ ਕਿਵੇਂ ਆਨਲਾਈਨ ਨਿਵੇਸ਼ ਕਰਨਾ ਹੈ।

Sovereign Gold Bond Scheme 2023-24 Series : ਸਾਵਰੇਨ ਗੋਲਡ ਬਾਂਡ ਸਕੀਮ (SBG) ਦੀ ਸੀਰੀਜ਼ III ਨਿਵੇਸ਼ ਲਈ ਖੁੱਲ੍ਹ ਗਈ ਹੈ। ਤੁਸੀਂ ਇਸ ਨੂੰ 22 ਦਸੰਬਰ 2023 ਤੱਕ ਖਰੀਦ ਸਕਦੇ ਹੋ। ਪਿਛਲੇ ਕੁਝ ਸਮੇਂ 'ਚ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ। ਅਜਿਹੇ 'ਚ ਨਿਵੇਸ਼ਕ ਸੋਨੇ 'ਚ ਪੈਸਾ ਲਗਾ ਕੇ ਭਾਰੀ ਮੁਨਾਫਾ ਕਮਾ ਰਹੇ ਹਨ। ਸਾਵਰੇਨ ਗੋਲਡ ਬਾਂਡ ਸਕੀਮ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਜਾਂਦੀ ਹੈ ਅਤੇ ਇਹ ਸਾਲ 2023-24 ਦੀ ਤੀਜੀ ਲੜੀ ਹੈ। ਜੇਕਰ ਕੋਈ ਵਿਅਕਤੀ ਇਸ 'ਚ ਆਨਲਾਈਨ ਨਿਵੇਸ਼ ਕਰਦਾ ਹੈ ਤਾਂ ਉਸ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਵਾਧੂ ਛੋਟ ਦਾ ਲਾਭ ਮਿਲ ਰਿਹਾ ਹੈ। ਅਸੀਂ ਤੁਹਾਨੂੰ ਇਸ ਸਕੀਮ ਦੇ ਵੇਰਵਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ।

ਸਾਵਰੇਨ ਗੋਲਡ ਬਾਂਡ ਸਕੀਮ ਦੀਆਂ ਖਾਸ ਵਿਸ਼ੇਸ਼ਤਾਵਾਂ ਜਾਣੋ-

ਭਾਰਤੀ ਰਿਜ਼ਰਵ ਬੈਂਕ ਨੇ ਨਵੰਬਰ 2015 ਵਿੱਚ ਸਾਵਰੇਨ ਗੋਲਡ ਬਾਂਡ ਸਕੀਮ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਸੀ। ਇਸ ਸਕੀਮ ਦੇ ਜ਼ਰੀਏ ਗਾਹਕਾਂ ਨੂੰ ਸਸਤੇ 'ਚ ਸੋਨਾ ਖਰੀਦਣ ਦਾ ਮੌਕਾ ਮਿਲਦਾ ਹੈ। ਸੀਰੀਜ਼ III ਵਿੱਚ ਨਿਵੇਸ਼ 18 ਅਤੇ 22 ਦਸੰਬਰ ਦੇ ਵਿਚਕਾਰ ਕੀਤਾ ਜਾ ਸਕਦਾ ਹੈ। ਆਰਬੀਆਈ ਨੇ ਇਸਦੀ ਇਸ਼ੂ ਕੀਮਤ 6199 ਰੁਪਏ ਪ੍ਰਤੀ ਗ੍ਰਾਮ ਦੀ ਦਰ ਨਾਲ ਤੈਅ ਕੀਤੀ ਹੈ। ਔਨਲਾਈਨ ਮੋਡ ਰਾਹੀਂ SBG ਸਕੀਮ ਵਿੱਚ ਨਿਵੇਸ਼ ਕਰਕੇ, ਤੁਸੀਂ ਪ੍ਰਤੀ ਗ੍ਰਾਮ 50 ਰੁਪਏ ਦੀ ਵਾਧੂ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਸਾਲ ਕੋਈ ਵਿਅਕਤੀ ਸਾਵਰੇਨ ਗੋਲਡ ਬਾਂਡ ਦੇ ਤਹਿਤ 1 ਗ੍ਰਾਮ ਤੋਂ 4 ਕਿਲੋ ਤੱਕ ਸੋਨਾ ਖਰੀਦ ਸਕਦਾ ਹੈ। ਜਦੋਂ ਕਿ ਟਰੱਸਟ ਅਤੇ ਸੰਸਥਾਵਾਂ ਇੱਕ ਸਾਲ ਵਿੱਚ 20 ਕਿਲੋ ਤੱਕ ਸੋਨਾ ਖਰੀਦ ਸਕਦੀਆਂ ਹਨ।

 ਕਿੰਨੀ ਮਿਲਦੀ ਹੈ ਵਿਆਜ ਦਰ?

SGB ​ਵਿੱਚ ਨਿਵੇਸ਼ ਕਰਕੇ, ਤੁਹਾਨੂੰ ਹਰ ਸਾਲ 2.50 ਪ੍ਰਤੀਸ਼ਤ ਦੀ ਵਿਆਜ ਦਰ ਦਾ ਲਾਭ ਮਿਲਦਾ ਹੈ। ਇਹ ਵਿਆਜ ਛਿਮਾਹੀ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਕੁੱਲ ਅੱਠ ਸਾਲਾਂ ਲਈ ਇਸ ਵਿੱਚ ਪੈਸਾ ਲਗਾ ਸਕਦੇ ਹੋ, ਪਰ ਤੁਹਾਨੂੰ ਪੰਜ ਸਾਲ ਬਾਅਦ ਸਕੀਮ ਤੋਂ ਬਾਹਰ ਨਿਕਲਣ ਦਾ ਮੌਕਾ ਮਿਲਦਾ ਹੈ।

ਕਿਵੇਂ ਖਰੀਦਣਾ ਹੈ ਨੈੱਟ ਬੈਂਕਿੰਗ ਦੁਆਰਾ ਗੋਲਡ ਬਾਂਡ 

1. HDFC ਬੈਂਕ, PNB, ਕੇਨਰਾ ਬੈਂਕ, ICICI ਬੈਂਕ ਆਦਿ ਵਰਗੇ ਬੈਂਕਾਂ ਦੀ ਨੈੱਟ ਬੈਂਕਿੰਗ ਵਿੱਚ ਲੌਗਇਨ ਕਰੋ।

2. ਬੈਂਕ ਦੀ ਈ-ਸੇਵਾ 'ਤੇ ਜਾਓ ਅਤੇ ਸਾਵਰੇਨ ਗੋਲਡ ਬਾਂਡ ਸਕੀਮ ਦੀ ਚੋਣ ਕਰੋ।

3. ਅੱਗੇ ਮਿਆਦ ਅਤੇ ਸ਼ਰਤ ਚੁਣੋ ਅਤੇ ਅੱਗੇ ਵਧੋ ਵਿਕਲਪ ਚੁਣੋ।

4. ਅੱਗੇ, ਰਜਿਸਟਰੇਸ਼ਨ ਫਾਰਮ ਤੁਹਾਡੇ ਸਾਹਮਣੇ ਖੁੱਲ੍ਹੇਗਾ, ਇਸ ਨੂੰ ਭਰੋ।

5. ਅੱਗੇ NSDL ਅਤੇ CDSL ਵਿਚਕਾਰ ਚੋਣ ਕਰੋ ਜਿੱਥੇ ਤੁਹਾਡਾ ਡੀਮੈਟ ਖਾਤਾ ਹੈ।

6. ਅੱਗੇ ਸਬਮਿਟ 'ਤੇ ਕਲਿੱਕ ਕਰੋ।

7. ਅੱਗੇ ਸੋਨੇ ਦੀ ਮਾਤਰਾ ਅਤੇ ਨਾਮਜ਼ਦ ਵੇਰਵੇ ਦਾਖਲ ਕਰੋ।

8. ਸਬਮਿਟ ਵਿਕਲਪ 'ਤੇ ਕਲਿੱਕ ਕਰੋ।

9. ਅੱਗੇ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ 'ਤੇ OTP ਪ੍ਰਾਪਤ ਹੋਵੇਗਾ, ਇਸਨੂੰ ਇੱਥੇ ਦਾਖਲ ਕਰੋ। ਫਿਰ SGB ਖਰੀਦਣ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।

ਇਹਨਾਂ ਤਰੀਕਿਆਂ ਨਾਲ ਸਾਵਰੇਨ ਗੋਲਡ ਬਾਂਡ ਸਕੀਮ ਵਿੱਚ ਕਰ ਸਕਦੇ ਹੋ ਨਿਵੇਸ਼ 

ਵਪਾਰਕ ਬੈਂਕਾਂ ਤੋਂ ਇਲਾਵਾ, ਤੁਸੀਂ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ NSE, BSE, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਅਤੇ ਪੋਸਟ ਆਫਿਸ ਰਾਹੀਂ ਸਾਵਰੇਨ ਗੋਲਡ ਬਾਂਡ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹੋ। RBI ਨੇ ਆਪਣੀ ਚੌਥੀ ਕਿਸ਼ਤ ਦਾ ਵੀ ਐਲਾਨ ਕਰ ਦਿੱਤਾ ਹੈ। ਸਾਵਰੇਨ ਗੋਲਡ ਬਾਂਡ ਦੀ ਅਗਲੀ ਸੀਰੀਜ਼ IV ਫਰਵਰੀ ਵਿੱਚ 12-16 ਫਰਵਰੀ 2024 ਦੇ ਵਿਚਕਾਰ ਖੁੱਲ੍ਹੇਗੀ।

ਟਾਪ ਹੈਡਲਾਈਨ

8th Pay Commission: 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ, ਸਰਕਾਰੀ ਮੁਲਾਜ਼ਮ ਹੋਣਗੇ ਮਾਲੋਮਾਲ, ਤਨਖਾਹਾਂ-ਪੈਨਸ਼ਨ 'ਚ ਦੁੱਗਣਾ ਵਾਧਾ, ਹੁਣ 2 ਜਾਂ 3 ਨਹੀਂ ਸਿੱਧਾ 18% ਤੱਕ ਆਮਦਨ ਵਧੇਗੀ!
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ, ਸਰਕਾਰੀ ਮੁਲਾਜ਼ਮ ਹੋਣਗੇ ਮਾਲੋਮਾਲ, ਤਨਖਾਹਾਂ-ਪੈਨਸ਼ਨ 'ਚ ਦੁੱਗਣਾ ਵਾਧਾ, ਹੁਣ 2 ਜਾਂ 3 ਨਹੀਂ ਸਿੱਧਾ 18% ਤੱਕ ਆਮਦਨ ਵਧੇਗੀ!
Gold-Silver Price Today: ਸੋਨਾ-ਚਾਂਦੀ ਕੱਲ੍ਹ ਦੇ ਮੁਕਾਬਲੇ ਅੱਜ ਕਿੰਨਾ ਮਹਿੰਗਾ ਜਾਂ ਸਸਤਾ, 24 ਅਤੇ 22-ਕੈਰੇਟ ਦਾ ਇੰਨਾ ਰੇਟ, ਜਾਣੋ ਕੀਮਤਾਂ 'ਚ ਅਚਾਨਕ ਤਬਦੀਲੀ ਦਾ ਕਾਰਨ...
ਸੋਨਾ-ਚਾਂਦੀ ਕੱਲ੍ਹ ਦੇ ਮੁਕਾਬਲੇ ਅੱਜ ਕਿੰਨਾ ਮਹਿੰਗਾ ਜਾਂ ਸਸਤਾ, 24 ਅਤੇ 22-ਕੈਰੇਟ ਦਾ ਇੰਨਾ ਰੇਟ, ਜਾਣੋ ਕੀਮਤਾਂ 'ਚ ਅਚਾਨਕ ਤਬਦੀਲੀ ਦਾ ਕਾਰਨ...
14 ਕਿਲੋ ਅਤੇ 19 ਕਿਲੋ ਵਾਲਾ ਸਿਲੰਡਰ ਕਿੰਨੇ 'ਚ ਮਿਲੇਗਾ? ਕਿੰਨੇ ਡਿੱਗਣਗੇ ਰੇਟ; ਜਾਣੋ ਆਪਣੇ ਸ਼ਹਿਰ 'ਚ ਕੀਮਤਾਂ
14 ਕਿਲੋ ਅਤੇ 19 ਕਿਲੋ ਵਾਲਾ ਸਿਲੰਡਰ ਕਿੰਨੇ 'ਚ ਮਿਲੇਗਾ? ਕਿੰਨੇ ਡਿੱਗਣਗੇ ਰੇਟ; ਜਾਣੋ ਆਪਣੇ ਸ਼ਹਿਰ 'ਚ ਕੀਮਤਾਂ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Police Transfers: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, IPS-DSP ਅਫਸਰਾਂ ਸਣੇ 54 ਮੁਲਾਜ਼ਮਾਂ ਦੇ ਤਬਾਦਲੇ, CM ਦੇ ਸੁਰੱਖਿਆ ਅਹੁਦੇ ਤੋਂ ਹਟਾਇਆ ਗਿਆ ਇਹ ਅਫਸਰ; ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, IPS-DSP ਅਫਸਰਾਂ ਸਣੇ 54 ਮੁਲਾਜ਼ਮਾਂ ਦੇ ਤਬਾਦਲੇ, CM ਦੇ ਸੁਰੱਖਿਆ ਅਹੁਦੇ ਤੋਂ ਹਟਾਇਆ ਗਿਆ ਇਹ ਅਫਸਰ; ਵੇਖੋ ਲਿਸਟ...
ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ
ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ
Punjabi Singer Marriage Trouble: ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
ਮਸ਼ਹੂਰ ਪੰਜਾਬੀ ਗਾਇਕ ਦਾ ਟੁੱਟਣ ਵਾਲਾ ਵਿਆਹੁਤਾ ਰਿਸ਼ਤਾ? ਜਾਣੋ ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਚਰਚਾ...?
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
FSSAI Action: ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ 'ਤੇ FSSAI ਦੀ ਕਾਰਵਾਈ, ਵੋਦਕਾ ਅਤੇ ਵ੍ਹਿਸਕੀ ਦਾ ਸਟਾਕ ਜਬਤ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
11 ਅਗਸਤ ਨੂੰ ਕਿੰਨੇ ਦਾ ਮਿਲ ਰਿਹਾ 1 ਲੀਟਰ ਪੈਟਰੋਲ? ਜਾਣ ਲਓ ਅੱਜ ਦੇ ਰੇਟ
ਵੱਡੀ ਖ਼ਬਰ! ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਬਣਿਆ ਤੀਜਾ ਧੜਾ, 15 ਵਿਧਾਇਕਾਂ ਨੂੰ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ, ਬਾਜਵਾ ਪਹੁੰਚੇ ਦਿੱਲੀ
ਵੱਡੀ ਖ਼ਬਰ! ਪੰਜਾਬ ਕਾਂਗਰਸ 'ਚ ਚੋਣਾਂ ਤੋਂ ਪਹਿਲਾਂ ਬਣਿਆ ਤੀਜਾ ਧੜਾ, 15 ਵਿਧਾਇਕਾਂ ਨੂੰ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ, ਬਾਜਵਾ ਪਹੁੰਚੇ ਦਿੱਲੀ
ਇੱਕ ਦਿਨ 'ਚ ਦੋ ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਲੋਕਾਂ 'ਚ ਮੱਚੀ ਹਫੜਾ-ਦਫੜੀ; ਫੈਲੀ ਦਹਿਸ਼ਤ
ਇੱਕ ਦਿਨ 'ਚ ਦੋ ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਲੋਕਾਂ 'ਚ ਮੱਚੀ ਹਫੜਾ-ਦਫੜੀ; ਫੈਲੀ ਦਹਿਸ਼ਤ
Embed widget