ਪੜਚੋਲ ਕਰੋ

Gold Price: ਅਮਰੀਕੀ ਟੈਰਿਫ ਮਗਰੋਂ ਸੋਨੇ ਤੇ ਚਾਂਦੀ ਰੇਟ ਤੋੜ ਰਹੇ ਰਿਕਾਰਡ, ਇਸ ਸਾਲ 25,077 ਰੁਪਏ ਤੋਲਾ ਮਹਿੰਗਾ

Gold Price: ਸੋਨੇ ਤੇ ਚਾਂਦੀ ਦੇ ਰੇਟ ਸਾਰੇ ਰਿਕਾਰਡ ਤੋੜ ਰਹੇ ਹਨ। ਅਮਰੀਕਾ ਵੱਲੋਂ ਭਾਰਤ ਉਪਰ 50 ਫੀਸਦੀ ਟੈਰਿਫ ਲਾਉਣ ਕਰਕੇ ਅੱਜ ਸ਼ੇਅਰ ਬਾਜ਼ਾਰ ਤਾਂ ਧੜੰਮ ਕਰਕੇ ਡਿੱਗ ਗਿਆ ਪਰ ਸੋਨੇ ਤੇ ਚਾਂਦੀ ਦੇ ਰੇਟ ਚੜ੍ਹ ਗਏ।

Gold Price: ਸੋਨੇ ਤੇ ਚਾਂਦੀ ਦੇ ਰੇਟ ਸਾਰੇ ਰਿਕਾਰਡ ਤੋੜ ਰਹੇ ਹਨ। ਅਮਰੀਕਾ ਵੱਲੋਂ ਭਾਰਤ ਉਪਰ 50 ਫੀਸਦੀ ਟੈਰਿਫ ਲਾਉਣ ਕਰਕੇ ਅੱਜ ਸ਼ੇਅਰ ਬਾਜ਼ਾਰ ਤਾਂ ਧੜੰਮ ਕਰਕੇ ਡਿੱਗ ਗਿਆ ਪਰ ਸੋਨੇ ਤੇ ਚਾਂਦੀ ਦੇ ਰੇਟ ਚੜ੍ਹ ਗਏ। ਚਾਂਦੀ ਅੱਜ ਯਾਨੀ 28 ਅਗਸਤ ਨੂੰ ਆਪਣੇ ਰਿਕਾਰਡ ਪੱਧਰ 'ਤੇ ਪਹੁੰਚ ਗਈ। ਅੱਜ 24 ਕੈਰੇਟ ਸੋਨੇ ਦਾ ਰੇਟ 1,01,239 ਤੋਲਾ ਰਿਹਾ ਤੇ ਚਾਂਦੀ 1,16,688 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ।

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ ਅੱਜ ਚਾਂਦੀ ਦੀ ਕੀਮਤ 818 ਰੁਪਏ ਵਧ ਕੇ 1,16,688 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਪਹਿਲਾਂ ਇਸ ਦੀ ਕੀਮਤ 1,15,870 ਰੁਪਏ ਸੀ। ਇਸ ਦੇ ਨਾਲ ਹੀ 24 ਕੈਰੇਟ ਸੋਨੇ ਦੀ ਕੀਮਤ 355 ਰੁਪਏ ਵਧ ਕੇ 1,01,239 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਪਹਿਲਾਂ ਸੋਨਾ 1,00,884 ਰੁਪਏ ਸੀ। ਇਸ ਤੋਂ ਪਹਿਲਾਂ 8 ਅਗਸਤ ਨੂੰ ਸੋਨੇ ਨੇ ₹1,01,406 ਦਾ ਸਰਵਕਾਲੀ ਉੱਚ ਪੱਧਰ ਬਣਾਇਆ ਸੀ।

ਇਸ ਸਾਲ ਸੋਨਾ ₹25,077 ਮਹਿੰਗਾ
ਇਸ ਸਾਲ ਯਾਨੀ 1 ਜਨਵਰੀ ਤੋਂ ਹੁਣ ਤੱਕ 24 ਕੈਰੇਟ ਸੋਨੇ ਦੇ 10 ਗ੍ਰਾਮ (ਤੋਲਾ) ਦਾ ਭਾਅ 25,077 ਰੁਪਏ ਵਧਿਆ ਹੈ। ਸਾਲ ਦੇ ਸ਼ੁਰੂ ਵਿੱਚ ਸੋਨਾ 76,162 ਰੁਪਏ ਤੋਲਾ ਸੀ ਜੋ ਹੁਣ 1,01,239 ਰੁਪਏ ਤੋਲਾ ਹੋ ਗਿਆ ਹੈ। ਪਿਛਲੇ ਸਾਲ ਯਾਨੀ 2024 ਵਿੱਚ ਸੋਨਾ 12,810 ਰੁਪਏ ਮਹਿੰਗਾ ਹੋਇਆ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ ਇਸ ਸਾਲ 30,671 ਰੁਪਏ ਕਿੱਲੋਂ ਵਧੀ ਹੈ। ਸਾਲ ਦੇ ਸ਼ੁਰੂ ਵਿੱਚ ਚਾਂਦੀ ਦਾ ਭਾਅ 86,017 ਪ੍ਰਤੀ ਕਿੱਲੋ ਸੀ ਜੋ ਵਧ ਕੇ 1,16,688 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ।

ਸੋਨਾ ਇਸ ਸਾਲ 1 ਲੱਖ 4 ਹਜ਼ਾਰ ਰੁਪਏ ਤੱਕ ਜਾ ਸਕਦਾ 
ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਦਾ ਕਹਿਣਾ ਹੈ ਕਿ ਅਮਰੀਕੀ ਟੈਰਿਫ ਕਾਰਨ ਭੂ-ਰਾਜਨੀਤਕ ਤਣਾਅ ਬਣਿਆ ਹੋਇਆ ਹੈ। ਇਹ ਸੋਨੇ ਨੂੰ ਸਮਰਥਨ ਦੇ ਰਿਹਾ ਹੈ ਤੇ ਇਸ ਦੀ ਮੰਗ ਵੀ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ ਇਸ ਸਾਲ ਸੋਨਾ 1 ਲੱਖ 4 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਇਸ ਦੇ ਨਾਲ ਹੀ ਚਾਂਦੀ ਇਸ ਸਾਲ 1 ਲੱਖ 30 ਹਜ਼ਾਰ ਰੁਪਏ ਪ੍ਰਤੀ ਕਿਲੋ ਤੱਕ ਜਾ ਸਕਦੀ ਹੈ।

ਚਾਰ ਮਹਾਂਨਗਰਾਂ ਵਿੱਚ 10 ਗ੍ਰਾਮ ਸੋਨੇ ਦੀ ਕੀਮਤ

ਦਿੱਲੀ: 24 ਕੈਰੇਟ ਸੋਨੇ ਦੀ ਕੀਮਤ ₹1,02,750 ਤੇ 22 ਕੈਰੇਟ ਸੋਨੇ ਦੀ ਕੀਮਤ ₹94,200

ਮੁੰਬਈ: 24 ਕੈਰੇਟ ਸੋਨੇ ਦੀ ਕੀਮਤ ₹1,02,600 ਤੇ 22 ਕੈਰੇਟ ਸੋਨੇ ਦੀ ਕੀਮਤ ₹94,050

ਕੋਲਕਾਤਾ: 24 ਕੈਰੇਟ ਸੋਨੇ ਦੀ ਕੀਮਤ ₹1,02,600 ਤੇ 22 ਕੈਰੇਟ ਸੋਨੇ ਦੀ ਕੀਮਤ ₹94,050

ਚੇਨਈ: 24 ਕੈਰੇਟ ਸੋਨੇ ਦੀ ਕੀਮਤ ₹1,02,600 ਤੇ 22 ਕੈਰੇਟ ਸੋਨੇ ਦੀ ਕੀਮਤ ₹94,050

ਭੋਪਾਲ: 24 ਕੈਰੇਟ ਸੋਨੇ ਦੀ ਕੀਮਤ ₹1,02,500 ਤੇ 22 ਕੈਰੇਟ ਸੋਨੇ ਦੀ ਕੀਮਤ ₹94,100

ਪ੍ਰਮਾਣਿਤ ਸੋਨਾ ਖਰੀਦੋ
ਹਮੇਸ਼ਾ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੀ ਪਛਾਣ ਵਾਲਾ ਪ੍ਰਮਾਣਿਤ ਸੋਨਾ ਖਰੀਦੋ। ਸੋਨੇ 'ਤੇ 6-ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਵਿਲੱਖਣ ਪਛਾਣ ਨੰਬਰ ਜਾਂ HUID ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਹੈ ਯਾਨੀ ਕੁਝ ਇਸ ਤਰ੍ਹਾਂ - AZ4524। ਹਾਲਮਾਰਕਿੰਗ ਰਾਹੀਂ, ਇਹ ਪਤਾ ਲਗਾਉਣਾ ਸੰਭਵ ਹੈ ਕਿ ਇੱਕ ਸੋਨੇ ਵਿੱਚ ਕਿੰਨੇ ਕੈਰੇਟ ਹਨ।

ਟਾਪ ਹੈਡਲਾਈਨ

Petrol- Diesel Price Today: ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
Petrol- Diesel Price Today: ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ
Bank Holiday : ਕੱਲ੍ਹ ਤੀਜੇ ਸ਼ਨੀਵਾਰ ਨੂੰ ਕਿੱਥੇ ਬੰਦ ਰਹਿਣਗੇ ਬੈਂਕ ? ਜਾਣੋ RBI ਨੇ 18 ਜੁਲਾਈ ਦੀ ਛੁੱਟੀ ਕਿਉਂ ਕੀਤੀ 
Bank Holiday : ਕੱਲ੍ਹ ਤੀਜੇ ਸ਼ਨੀਵਾਰ ਨੂੰ ਕਿੱਥੇ ਬੰਦ ਰਹਿਣਗੇ ਬੈਂਕ ? ਜਾਣੋ RBI ਨੇ 18 ਜੁਲਾਈ ਦੀ ਛੁੱਟੀ ਕਿਉਂ ਕੀਤੀ 

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਪਨਬਸ ਡਰਾਈਵਰ ਨਿਕਲਿਆ ਨਸ਼ਾ ਤਸਕਰ, ਡਿਪੋ ਦੀ ਚੈਕਿੰਗ ਟੀਮ ਨੇ ਕੀਤੀ ਰਿਪੋਰਟ; 12 ਕਿਲੋ ਭੁੱਕੀ ਬਰਾਮਦ
ਲੁਧਿਆਣਾ 'ਚ ਪਨਬਸ ਡਰਾਈਵਰ ਨਿਕਲਿਆ ਨਸ਼ਾ ਤਸਕਰ, ਡਿਪੋ ਦੀ ਚੈਕਿੰਗ ਟੀਮ ਨੇ ਕੀਤੀ ਰਿਪੋਰਟ; 12 ਕਿਲੋ ਭੁੱਕੀ ਬਰਾਮਦ
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਮਹਿਲਾ ਕੌਂਸਲਰ ਦੀ ਕਾਰ ਨੂੰ ਮਾਰੀ ਟੱਕਰ; ਮੱਚੀ ਹਫੜਾ-ਦਫੜੀ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ 21ਵੇਂ ਦਿਨ ਪੁਲਿਸ ਨੇ ਹਟਾਇਆ, ਜੰਤਰ-ਮੰਤਰ ਤੋਂ ਲੈ ਗਈ ਹਸਪਤਾਲ
ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਹੁੰਮਸ ਨੂੰ ਲੈਕੇ ਅਲਰਟ ਜਾਰੀ, ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਹੁੰਮਸ ਨੂੰ ਲੈਕੇ ਅਲਰਟ ਜਾਰੀ, ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ; ਜਾਣੋ ਅਗਲੇ ਦਿਨਾਂ ਦਾ ਹਾਲ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਜੁਲਾਈ 2026
Breaking : ਹਰਜੀਤ ਸਿੰਘ ਗਰੇਵਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ ਨਿਯੁਕਤ

Embed widget