ਪੜਚੋਲ ਕਰੋ
Advertisement
Gold Price Today: ਸੋਨਾ ਖਰੀਦਣ ਦਾ ਵਧੀਆ ਮੌਕਾ! 10,000 ਰੁਪਏ ਸਸਤਾ ਮਿਲ ਰਿਹੈ, ਜਾਣੋ ਤਾਜ਼ਾ ਭਾਅ?
ਸਤਾ ਸੋਨਾ ਖਰੀਦਣ ਦਾ ਹੁਣ ਇਕ ਵਧੀਆ ਮੌਕਾ ਹੈ। ਵਿਆਹਾਂ ਦੇ ਇਸ ਸੀਜ਼ਨ 'ਚ ਬਾਜ਼ਾਰ 'ਚ ਸੋਨੇ ਵਿੱਚ ਲਗਾਤਾਰ ਨਰਮੀ ਬਣੀ ਹੋਈ ਹੈ। ਸੋਮਵਾਰ ਤੋਂ ਬਾਅਦ ਅੱਜ ਵੀ ਸੋਨੇ ਦੀ ਕੀਮਤ ਵਿਚ ਨਰਮੀ ਵੇਖਣ ਨੂੰ ਮਿਲੀ ਹੈ।
ਨਵੀਂ ਦਿੱਲੀ: ਸਸਤਾ ਸੋਨਾ ਖਰੀਦਣ ਦਾ ਹੁਣ ਇਕ ਵਧੀਆ ਮੌਕਾ ਹੈ। ਵਿਆਹਾਂ ਦੇ ਇਸ ਸੀਜ਼ਨ 'ਚ ਬਾਜ਼ਾਰ 'ਚ ਸੋਨੇ ਵਿੱਚ ਲਗਾਤਾਰ ਨਰਮੀ ਬਣੀ ਹੋਈ ਹੈ। ਸੋਮਵਾਰ ਤੋਂ ਬਾਅਦ ਅੱਜ ਵੀ ਸੋਨੇ ਦੀ ਕੀਮਤ ਵਿਚ ਨਰਮੀ ਵੇਖਣ ਨੂੰ ਮਿਲੀ ਹੈ। ਸੋਨੇ ਦੀ ਕੀਮਤ 'ਚ ਆਈ ਗਿਰਾਵਟ ਤੋਂ ਬਾਅਦ ਸਰਾਫ਼ਾ ਬਾਜ਼ਾਰ 'ਚ ਸੋਨਾ ਹੁਣ ਬਹੁਤ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਗੁੱਡ ਰਿਟਰਨਸ ਵੈਬਸਾਈਟ ਅਨੁਸਾਰ ਮੰਗਲਵਾਰ ਨੂੰ 22 ਕੈਰਟ ਸੋਨੇ ਦੀ ਕੀਮਤ 10 ਗ੍ਰਾਮ ਲਈ 46,160 ਰੁਪਏ 'ਤੇ ਸਥਿਰ ਰਹੀ। ਇਸ ਦੇ ਨਾਲ ਹੀ ਚਾਂਦੀ ਵੀ 67,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।
ਪ੍ਰਮੁੱਖ ਮਹਾਨਗਰਾਂ 'ਚ ਸੋਨੇ ਦੀਆਂ ਕੀਮਤਾਂ
ਨਵੀਂ ਦਿੱਲੀ 'ਚ 22 ਕੈਰਟ ਸੋਨੇ ਦੀ ਕੀਮਤ 46,150 ਰੁਪਏ ਪ੍ਰਤੀ 10 ਗ੍ਰਾਮ ਹੈ। ਚੇਨਈ 'ਚ ਇਹ 20 ਰੁਪਏ ਦੀ ਗਿਰਾਵਟ ਨਾਲ 44,440 ਰੁਪਏ ਮਿਲ ਰਹੀ ਹੈ। ਵੈਬਸਾਈਟ ਅਨੁਸਾਰ ਮੁੰਬਈ ਦਾ ਰੇਟ 46,160 ਰੁਪਏ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਚਾਂਦੀ 67,900 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।
ਰਿਕਾਰਡ ਕੀਮਤ ਤੋਂ ਸੋਨਾ 9000 ਰੁਪਏ ਸਸਤਾ ਹੋਇਆ
ਪਿਛਲੇ ਸਾਲ ਅਗਸਤ 'ਚ ਸੋਨਾ ਆਪਣੇ ਆਲ ਟਾਈਮ ਹਾਈ ਰੇਟ 55,400 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਸੀ। ਜੇ ਅੱਜ ਸੋਨੇ ਦੀ ਇਕ ਦਰ ਨਾਲ ਤੁਲਨਾ ਕੀਤੀ ਜਾਵੇ ਤਾਂ ਉਸ ਸਮੇਂ ਤੋਂ ਸੋਨਾ 9000 ਰੁਪਏ ਪ੍ਰਤੀ 10 ਗ੍ਰਾਮ ਤੋਂ ਵੀ ਵੱਧ ਸਸਤਾ ਹੋ ਗਿਆ ਹੈ।
ਕੀਮਤੀ ਧਾਤ 'ਚ 6% ਘੱਟ ਦੀ ਗਿਰਾਵਟ
ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਇਆ 6 ਪੈਸੇ ਦੀ ਗਿਰਾਵਟ ਦੇ ਨਾਲ 74.26 ਦੇ ਪੱਧਰ 'ਤੇ ਪਹੁੰਚ ਗਿਆ, ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਦੀ ਤੇਜ਼ੀ ਨਾਲ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ ਹੈ।
ਗਲੋਬਲ ਬਾਜ਼ਾਰ 'ਚ ਮਜ਼ਬੂਤ ਡਾਲਰ ਕਾਰਨ ਸੋਨੇ ਦੀਆਂ ਕੀਮਤਾਂ 'ਚ ਕਮੀ ਆਈ ਹੈ, ਕਿਉਂਕਿ ਯੂਐਸ ਫੈਡ ਨੇ ਵਿਆਜ ਦਰਾਂ 'ਚ ਵਾਧੇ 'ਤੇ ਮਿਸ਼ਰਤ ਸੰਕੇਤ ਦਿੱਤੇ ਸਨ, ਜਦਕਿ ਯੂਐਸ ਫੇਡ ਨੇ ਬਾਜ਼ਾਰਾਂ ਨੂੰ ਭਰੋਸਾ ਦਿੱਤਾ ਸੀ ਕਿ ਵਿਆਜ ਦਰਾਂ 'ਚ ਤੇਜ਼ੀ ਨਾਲ ਵਾਧਾ ਨਹੀਂ ਕੀਤਾ ਜਾਵੇਗਾ। ਕੀਮਤੀ ਧਾਤ 'ਚ 6% ਦੀ ਗਿਰਾਵਟ ਆਈ ਹੈ, ਜੋ ਇਸ ਦੀ ਸਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ ਹੈ।
ਸੋਨਾ ਖਰੀਦਣ ਬਾਰੇ ਮਾਹਿਰਾਂ ਦੀ ਰਾਏ
ਮਾਹਿਰ ਮੰਨਦੇ ਹਨ ਕਿ ਇਸ ਸਾਲ ਦੇ ਅਖੀਰ ਤਕ ਸੋਨੇ ਦੀ ਕੀਮਤ ਆਪਣੇ ਪਿਛਲੇ ਰਿਕਾਰਡ ਨੂੰ ਤੋੜਦੇ ਹੋਏ 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤਕ ਪਹੁੰਚ ਸਕਦੀ ਹੈ। ਅਜਿਹੀ ਸਥਿਤੀ 'ਚ ਨਿਵੇਸ਼ਕ ਮੁਨਾਫਾ ਕਮਾ ਸਕਦੇ ਹਨ, ਜੇ ਉਹ 6 ਮਹੀਨਿਆਂ ਦੀ ਮਿਆਦ ਅਤੇ ਸਟਾਪਲੌਸ ਨਾਲ ਖਰੀਦਦਾਰੀ ਕਰਨ। ਜੇ ਸੋਨੇ 'ਚ ਨਿਵੇਸ਼ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਸੋਨੇ ਨੇ 28 ਫ਼ੀਸਦੀ ਦਾ ਰਿਟਰਨ ਦਿੱਤਾ ਸੀ। ਜੇ ਤੁਸੀਂ ਲਾਂਗ ਟਰਮ ਲਈ ਨਿਵੇਸ਼ ਕਰ ਰਹੇ ਹੋ ਤਾਂ ਸੋਨਾ ਅਜੇ ਵੀ ਨਿਵੇਸ਼ ਲਈ ਇਕ ਬਹੁਤ ਹੀ ਸੁਰੱਖਿਅਤ ਤੇ ਵਧੀਆ ਵਿਕਲਪ ਹੈ, ਜਿਸ 'ਚ ਸ਼ਾਨਦਾਰ ਰਿਟਰਨ ਮਿਲਦਾ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਜਲੰਧਰ
Advertisement