ਪੜਚੋਲ ਕਰੋ
ਸੋਨੇ ਦੇ ਭਾਅ 'ਚ ਵੱਡੀ ਗਿਰਾਵਟ, 5000 ਰੁਪਏ ਤੋਲਾ ਟੁੱਟਿਆ
ਕਾਫੀ ਸਮੇਂ ਤੋਂ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਵੇਖਿਆ ਜਾਵੇ ਤਾਂ ਪਿੱਛਲੇ ਢਾਈ ਮਹੀਨਿਆਂ ਵਿੱਚ ਸੋਨੇ ਦਾ ਭਾਅ 5000 ਰੁਪਏ ਟੁੱਟਿਆ ਹੈ। ਅਗਸਤ ਵਿੱਚ ਸੋਨਾ ਭਾਅ 56,015 ਪ੍ਰਤੀ ਤੋਲਾ ਸੀ ਜੋ ਹੁਣ 50,839 ਰੁਪਏ ਹੋ ਗਿਆ ਹੈ।

ਸੰਕੇਤਕ ਤਸਵੀਰ
ਨਵੀਂ ਦਿੱਲੀ: ਕਾਫੀ ਸਮੇਂ ਤੋਂ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਵੇਖਿਆ ਜਾਵੇ ਤਾਂ ਪਿੱਛਲੇ ਢਾਈ ਮਹੀਨਿਆਂ ਵਿੱਚ ਸੋਨੇ ਦਾ ਭਾਅ 5000 ਰੁਪਏ ਟੁੱਟਿਆ ਹੈ। ਅਗਸਤ ਵਿੱਚ ਸੋਨਾ ਭਾਅ 56,015 ਪ੍ਰਤੀ ਤੋਲਾ ਸੀ ਜੋ ਹੁਣ 50,839 ਰੁਪਏ ਹੋ ਗਿਆ ਹੈ। ਦੱਸ ਦਈਏ ਕਿ ਪਿਛਲੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਦਸੰਬਰ ਫਿਊਚਰਜ਼ ਸੋਨੇ ਦੀ ਕੀਮਤ (Gold Futures Price) ਐਮਸੀਐਕਸ ਦੇ ਐਕਸਚੇਂਜ 'ਤੇ 73 ਰੁਪਏ ਦੀ ਮਾਮੂਲੀ ਤੇਜ਼ੀ ਨਾਲ 50,839 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ 5 ਫਰਵਰੀ, 2021 ਸੋਨਾ ਦਾ ਵਾਅਦਾ ਭਾਅ 30 ਰੁਪਏ ਦੇ ਮਾਮੂਲੀ ਵਾਧੇ ਨਾਲ ਐਮਸੀਐਕਸ (MCX) 'ਤੇ 50,926 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਆਓ ਜਾਣਦੇ ਹਾਂ ਕਿ ਪਿਛਲੇ ਹਫਤੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਕਿੰਨੀ ਤਬਦੀਲੀ ਆਈ। ਪਿਛਲੇ ਹਫਤੇ, ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਪਿਛਲੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ, ਸੋਮਵਾਰ 19 ਅਕਤੂਬਰ ਨੂੰ ਦਸੰਬਰ ਫਿਊਚਰਜ਼ ਸੋਨਾ ਐਮਸੀਐਕਸ 'ਤੇ ਪ੍ਰਤੀ 10 ਗ੍ਰਾਮ 50,552 ਰੁਪਏ 'ਤੇ ਖੁੱਲ੍ਹਿਆ। ਪਿਛਲੇ ਸੈਸ਼ਨ 'ਚ ਸੋਨਾ 50,547 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਪਿਛਲੇ ਹਫਤੇ ਸੋਨੇ ਦੀ ਕੀਮਤ 292 ਰੁਪਏ ਪ੍ਰਤੀ 10 ਗ੍ਰਾਮ ਰਹੀ। 5 ਫਰਵਰੀ, 2021 ਦੇ ਸੋਨੇ ਦੇ ਫਿਊਚਰਜ਼ ਦੀ ਗੱਲ ਕਰੀਏ ਤਾਂ ਪਿਛਲੇ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਨਾ ਐਮਸੀਐਕਸ 'ਤੇ 50,542 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ। ਪਿਛਲੇ ਸੈਸ਼ਨ ਵਿਚ ਇਹ 50,629 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਪਿਛਲੇ ਹਫਤੇ ਸੋਨੇ ਦੀ ਕੀਮਤ 297 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਪਿਛਲੇ ਹਫ਼ਤੇ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਵੇਖਿਆ ਗਿਆ ਪਰ ਇਸ ਦੀਆਂ ਕੀਮਤਾਂ ਪਿਛਲੇ ਉੱਚ ਪੱਧਰ ਤੋਂ ਕਾਫੀ ਘੱਟ ਹਨ। ਸੋਨੇ ਨੇ 6 ਅਗਸਤ, 2020 ਨੂੰ ਉੱਚ ਪੱਧਰ ਵੇਖਿਆ ਸੀ। ਇਸ ਦਿਨ ਦਸੰਬਰ ਫਿਊਚਰਜ਼ ਦਾ ਸੋਨਾ ਭਾਅ 56,015 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਮੌਜੂਦਾ ਸੋਨੇ ਦੀਆਂ ਕੀਮਤਾਂ 5,176 ਰੁਪਏ ਪ੍ਰਤੀ ਦਸ ਗ੍ਰਾਮ ਦੇ ਪਿਛਲੇ ਉੱਚ ਪੱਧਰ ਤੋਂ ਹੇਠਾਂ ਹਨ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















