Gold Silver Price: 76 ਸਾਲਾਂ 'ਚ 89 ਰੁਪਏ ਤੋਲਾ ਤੋਂ 59,000 ਰੁਪਏ ਤੱਕ ਪਹੁੰਚਿਆ ਸੋਨਾ, 25,000 ਟਨ ਤਾਂ ਲੋਕਾਂ ਦੇ ਘਰਾਂ 'ਚ ਹੀ ਪਿਆ
ਚੀਨ ਤੋਂ ਬਾਅਦ ਭਾਰਤ ਵਿੱਚ ਸੋਨੇ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ। ਆਜ਼ਾਦੀ ਦੇ ਸਮੇਂ ਭਾਵ 76 ਸਾਲ ਪਹਿਲਾਂ 1947 'ਚ ਸੋਨੇ ਦਾ ਭਾਅ 89 ਰੁਪਏ ਤੋਲਾ ਹੁੰਦਾ ਸੀ, ਜੋ ਹੁਣ 59,000 ਰੁਪਏ 'ਤੇ ਪਹੁੰਚ ਗਿਆ ਹੈ। ਯਾਨੀ ਇਸ ਦੀ ਕੀਮਤ 661 ਗੁਣਾ ਵਧ ਗਈ ਹੈ।
Gold Silver Price: ਭਾਰਤ ਵਿੱਚ ਹਰ ਸਾਲ 800 ਟਨ ਸੋਨੇ ਦੀ ਖਪਤ (ਮੰਗ) ਹੁੰਦੀ ਹੈ। ਇਸ ਵਿੱਚੋਂ ਸਿਰਫ਼ ਸਿਰਫ 1 ਟਨ ਦਾ ਉਤਪਾਦਨ ਭਾਰਤ ਵਿੱਚ ਹੁੰਦਾ ਹੈ ਤੇ ਬਾਕੀ ਦਾ ਆਯਾਤ ਕੀਤਾ ਜਾਂਦਾ ਹੈ। ਚੀਨ ਤੋਂ ਬਾਅਦ ਭਾਰਤ ਵਿੱਚ ਸੋਨੇ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ। ਆਜ਼ਾਦੀ ਦੇ ਸਮੇਂ ਭਾਵ 76 ਸਾਲ ਪਹਿਲਾਂ 1947 'ਚ ਸੋਨੇ ਦਾ ਭਾਅ 89 ਰੁਪਏ ਤੋਲਾ ਹੁੰਦਾ ਸੀ, ਜੋ ਹੁਣ 59,000 ਰੁਪਏ 'ਤੇ ਪਹੁੰਚ ਗਿਆ ਹੈ। ਯਾਨੀ ਇਸ ਦੀ ਕੀਮਤ 661 ਗੁਣਾ ਵਧ ਗਈ ਹੈ।
ਦੱਸ ਦਈਏ ਕਿ ਭਾਰਤ ਦੀ ਆਜ਼ਾਦੀ ਦੇ 76 ਸਾਲ ਪੂਰੇ ਹੋ ਗਏ ਹਨ। ਪਿਛਲੇ 76 ਸਾਲਾਂ ਵਿੱਚ ਸੋਨਾ-ਚਾਂਦੀ ਲਗਾਤਾਰ ਮਹਿੰਗਾ ਹੋਇਆ ਹੈ। 1947 'ਚ ਸੋਨਾ 88.62 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 59,000 ਰੁਪਏ 'ਤੇ ਹੈ। ਯਾਨੀ ਉਦੋਂ ਤੋਂ ਹੁਣ ਤੱਕ ਇਸ ਦੀ ਕੀਮਤ 661 ਗੁਣਾ ਵਧ ਚੁੱਕੀ ਹੈ। ਜਦਕਿ ਚਾਂਦੀ 107 ਰੁਪਏ ਕਿਲੋ ਸੀ, ਜੋ ਹੁਣ 70 ਹਜ਼ਾਰ ਰੁਪਏ ਤੋਂ ਉਪਰ ਚੱਲ ਰਹੀ ਹੈ।
ਵਰਲਡ ਗੋਲਡ ਕੌਂਸਲ ਦੀ ਰਿਪੋਰਟ ਅਨੁਸਾਰ ਭਾਰਤ ਦੇ ਪਰਿਵਾਰਾਂ ਕੋਲ 2019 ਵਿੱਚ 25,000 ਟਨ ਤੋਂ ਵੱਧ ਸੋਨਾ ਸੀ। ਡਿਪਾਰਟਮੈਂਟ ਆਫ ਦਾ ਟ੍ਰੇਜ਼ਰੀ ਬਿਉਰੋ ਆਫ ਦ ਫਿਸਕਲ ਸਰਵਿਸ ਦੇ 2021 ਦੇ ਅੰਕੜਿਆਂ ਅਨੁਸਾਰ, 8,000 ਟਨ ਤੋਂ ਵੱਧ ਸੋਨਾ ਅਮਰੀਕੀ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਹੈ। ਯਾਨੀ ਕਿ ਅਮਰੀਕਾ ਦੇ ਸਰਕਾਰੀ ਖ਼ਜ਼ਾਨੇ ਨਾਲੋਂ ਤਕਰੀਬਨ ਤਿੰਨ ਗੁਣਾ ਜ਼ਿਆਦਾ ਸੋਨਾ ਸਾਡੇ ਘਰਾਂ ਵਿੱਚ ਪਿਆ ਹੈ।
ਦੱਸ ਦਈਏ ਕਿ ਸੋਨਾ ਆਮ ਤੌਰ 'ਤੇ ਇਕੱਲਾ ਪਾਇਆ ਜਾਂਦਾ ਹੈ ਜਾਂ ਫਿਰ ਪਾਰਾ ਜਾਂ ਚਾਂਦੀ ਨਾਲ ਮਿਸ਼ਰਤ ਧਾਂਤ ਵਜੋਂ ਪਾਇਆ ਜਾਂਦਾ ਹੈ। ਇਹ ਕੈਲਵਰਾਈਟ, ਸਿਲਵੇਨਾਈਟ, ਪੇਟਾਸਾਈਟ ਤੇ ਕ੍ਰੇਨਰਾਈਟ ਧਾਤ ਦੇ ਰੂਪ ਵਿੱਚ ਵੀ ਪਾਇਆ ਜਾਂਦਾ ਹੈ। ਹੁਣ ਜ਼ਿਆਦਾਤਰ ਸੋਨਾ ਜਾਂ ਤਾਂ ਖੁੱਲ੍ਹੇ ਟੋਇਆਂ ਜਾਂ ਜ਼ਮੀਨਦੋਜ਼ ਖਾਣਾਂ ਤੋਂ ਆਉਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ