
Gold Silver Price Today: ਧਨਤੇਰਸ 'ਤੇ ਵੀ ਸੋਨਾ-ਚਾਂਦੀ ਧੜ੍ਹੰਮ, ਸ਼ੌਪਿੰਗ ਕਰਨ ਤੋਂ ਪਹਿਲਾਂ ਚੈੱਕ ਕਰੋ ਤਾਜ਼ਾ ਰੇਟ
Dhanteras 2023:ਧਨਤੇਰਸ ਦੇ ਦਿਨ ਵੀ ਸੋਨੇ ਤੇ ਚਾਂਦੀ ਦੇ ਵਾਇਦਾ ਭਾਅ ਦੀ ਮੱਠੀ ਸ਼ੁਰੂਆਤ ਹੋਈ। ਅੱਜ ਵੀ ਦੋਵਾਂ ਧਾਤਾਂ ਦੇ ਵਾਇਦਾ ਭਾਅ ਗਿਰਾਵਟ ਨਾਲ ਖੁੱਲ੍ਹੇ। ਵੀਰਵਾਰ ਨੂੰ ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਦੀ ਸ਼ੁਰੂਆਤ ਸੁਸਤ ਰਹੀ...

Gold Silver Price Today: ਧਨਤੇਰਸ ਦੇ ਦਿਨ ਵੀ ਸੋਨੇ ਤੇ ਚਾਂਦੀ ਦੇ ਵਾਇਦਾ ਭਾਅ ਦੀ ਮੱਠੀ ਸ਼ੁਰੂਆਤ ਹੋਈ। ਅੱਜ ਵੀ ਦੋਵਾਂ ਧਾਤਾਂ ਦੇ ਵਾਇਦਾ ਭਾਅ ਗਿਰਾਵਟ ਨਾਲ ਖੁੱਲ੍ਹੇ। ਵੀਰਵਾਰ ਨੂੰ ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਦੀ ਸ਼ੁਰੂਆਤ ਸੁਸਤ ਰਹੀ ਪਰ ਬਾਅਦ ਵਿੱਚ ਤੇਜ਼ੀ ਨਾਲ ਬੰਦ ਹੋਈ ਸੀ। ਅੱਜ ਸੋਨਾ ਵਾਇਦਾ 60,200 ਰੁਪਏ ਤੇ ਚਾਂਦੀ ਵਾਇਦਾ 71,000 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਸ਼ੁਰੂਆਤ ਹੋਈ।
ਸੋਨਾ ਸਸਤਾ ਹੋਇਆ
ਸੋਨੇ ਦੀਆਂ ਕੀਮਤਾਂ ਅੱਜ ਗਿਰਾਵਟ ਨਾਲ ਖੁੱਲ੍ਹੀਆਂ। ਹਾਲਾਂਕਿ ਵੀਰਵਾਰ ਨੂੰ ਵੀ ਇਹ ਕੀਮਤਾਂ ਸ਼ੁਰੂ ਵਿੱਚ 60 ਹਜ਼ਾਰ ਰੁਪਏ ਤੋਂ ਹੇਠਾਂ ਆ ਗਈਆਂ ਸਨ ਪਰ ਬਾਅਦ 'ਚ ਕੀਮਤਾਂ ਵਧ ਕੇ 60 ਹਜ਼ਾਰ ਰੁਪਏ ਤੋਂ ਉੱਪਰ ਬੰਦ ਹੋਈਆਂ ਸੀ। ਅੱਜ ਫਿਰ ਕੀਮਤਾਂ 'ਚ ਸ਼ੁਰੂਆਤੀ ਨਰਮੀ ਦੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਦਸੰਬਰ ਦਾ ਕੰਟਰੈਕਟ ਅੱਜ 49 ਰੁਪਏ ਦੀ ਗਿਰਾਵਟ ਨਾਲ 60,233 ਰੁਪਏ 'ਤੇ ਖੁੱਲ੍ਹਿਆ।
ਖਬਰ ਲਿਖਣ ਵੇਲੇ ਇਹ ਕੰਟਰੈਕਟ 101 ਰੁਪਏ ਦੀ ਗਿਰਾਵਟ ਨਾਲ 60,181 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 60,238 ਰੁਪਏ ਤੇ ਹੇਠਲੇ ਪੱਧਰ 60,181 ਰੁਪਏ ਨੂੰ ਛੂਹ ਗਿਆ। ਮਈ ਮਹੀਨੇ 'ਚ ਸੋਨੇ ਦੀ ਫਿਊਚਰ ਕੀਮਤ 61,845 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਈ ਸੀ।
ਚਾਂਦੀ ਦੀ ਚਮਕ ਵੀ ਫਿੱਕੀ
ਚਾਂਦੀ ਵਾਇਦਾ ਵੀ ਕਮਜ਼ੋਰੀ ਨਾਲ ਸ਼ੁਰੂ ਹੋਇਆ। MCX 'ਤੇ ਚਾਂਦੀ ਦਾ ਬੈਂਚਮਾਰਕ ਦਸੰਬਰ ਕੰਟਰੈਕਟ ਅੱਜ 215 ਰੁਪਏ ਦੀ ਗਿਰਾਵਟ ਨਾਲ 70,998 ਰੁਪਏ 'ਤੇ ਖੁੱਲ੍ਹਿਆ। ਖਬਰ ਲਿਖਣ ਦੇ ਸਮੇਂ, ਇਹ ਕੰਟਰੈਕਟ 154 ਰੁਪਏ ਦੀ ਗਿਰਾਵਟ ਦੇ ਨਾਲ 71,059 ਰੁਪਏ ਦੀ ਕੀਮਤ 'ਤੇ ਵਪਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 71,172 ਰੁਪਏ ਤੇ ਦਿਨ ਦੇ ਹੇਠਲੇ ਪੱਧਰ 70,974 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ।
ਕੌਮਾਂਤਰੀ ਬਾਜ਼ਾਰ 'ਚ ਵੀ ਸੋਨਾ-ਚਾਂਦੀ ਸਸਤੇ
ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੀ ਸ਼ੁਰੂਆਤ ਹੋਈ। ਕਾਮੈਕਸ 'ਤੇ ਸੋਨਾ 1964.10 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ $1969.80 ਸੀ। ਖ਼ਬਰ ਲਿਖੇ ਜਾਣ ਤੱਕ ਇਹ 5.40 ਡਾਲਰ ਦੀ ਗਿਰਾਵਟ ਦੇ ਨਾਲ 1964.40 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
