![ABP Premium](https://cdn.abplive.com/imagebank/Premium-ad-Icon.png)
Gold Silver Price: ਨਵੇਂ ਸਾਲ 'ਚ ਸੋਨੇ-ਚਾਂਦੀ ਦੀ ਕੀਮਤ ਸਥਿਰ, ਜਾਣੋ ਅੱਜ ਦੇ ਤਾਜ਼ਾ ਰੇਟ
Gold Silver Price: ਅੱਜ ਸੋਨੇ-ਚਾਂਦੀ ਦੀ ਕੀਮਤ 'ਚ ਕੋਈ ਉਤਾਰ-ਚੜ੍ਹਾਅ ਨਹੀਂ ਆਇਆ। ਅੱਜ ਭਾਰਤ ਵਿੱਚ 22 ਕੈਰੇਟ 10 ਗ੍ਰਾਮ (ਤੋਲਾ) ਸੋਨੇ ਦੀ ਕੀਮਤ 58,700 ਰੁਪਏ ਹੈ। ਸਾਲ ਦੇ ਪਹਿਲੇ ਦਿਨ ਦਿਨ ਵੀ ਸੋਨੇ ਦੀ ਕੀਮਤ 58,700 ਰੁਪਏ ਹੀ ਸੀ।
![Gold Silver Price: ਨਵੇਂ ਸਾਲ 'ਚ ਸੋਨੇ-ਚਾਂਦੀ ਦੀ ਕੀਮਤ ਸਥਿਰ, ਜਾਣੋ ਅੱਜ ਦੇ ਤਾਜ਼ਾ ਰੇਟ Gold Silver Price Today Gold silver prices on January 2 Know details Gold Silver Price: ਨਵੇਂ ਸਾਲ 'ਚ ਸੋਨੇ-ਚਾਂਦੀ ਦੀ ਕੀਮਤ ਸਥਿਰ, ਜਾਣੋ ਅੱਜ ਦੇ ਤਾਜ਼ਾ ਰੇਟ](https://feeds.abplive.com/onecms/images/uploaded-images/2024/01/02/fc85832db07f7b046e52ec2f29a935451704168660568709_original.jpg?impolicy=abp_cdn&imwidth=1200&height=675)
Gold Silver Price: ਅੱਜ ਸੋਨੇ-ਚਾਂਦੀ ਦੀ ਕੀਮਤ 'ਚ ਕੋਈ ਉਤਾਰ-ਚੜ੍ਹਾਅ ਨਹੀਂ ਆਇਆ। ਅੱਜ ਭਾਰਤ ਵਿੱਚ 22 ਕੈਰੇਟ 10 ਗ੍ਰਾਮ (ਤੋਲਾ) ਸੋਨੇ ਦੀ ਕੀਮਤ 58,700 ਰੁਪਏ ਹੈ। ਸਾਲ ਦੇ ਪਹਿਲੇ ਦਿਨ ਦਿਨ ਵੀ ਸੋਨੇ ਦੀ ਕੀਮਤ 58,700 ਰੁਪਏ ਹੀ ਸੀ। ਭਾਵ ਅੱਜ ਵੀ ਕੀਮਤਾਂ ਸਥਿਰ ਹਨ। ਇਸ ਦੇ ਨਾਲ ਹੀ ਅੱਜ 24 ਕੈਰੇਟ ਸੋਨੇ ਦੀ ਕੀਮਤ 63,970 ਰੁਪਏ ਪ੍ਰਤੀ 10 ਗ੍ਰਾਮ ਹੈ। ਕੱਲ੍ਹ ਵੀ 24 ਕੈਰੇਟ ਸੋਨੇ ਦੀ ਕੀਮਤ 63,970 ਰੁਪਏ ਸੀ। ਉਂਝ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦਾ ਭਾਅ ਵੱਖ-ਵੱਖ ਹੋ ਸਕਦਾ ਹੈ। ਅਜਿਹਾ ਜੀਐਸਟੀ ਤੇ ਹੋਰ ਟੈਕਸਾਂ ਕਰਕੇ ਹੁੰਦਾ ਹੈ।
ਚਾਂਦੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਚ ਅੱਜ ਵੀ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਅੱਜ ਇੱਕ ਕਿਲੋ ਚਾਂਦੀ ਦਾ ਭਾਅ 78,600 ਰੁਪਏ ਹੈ। ਜਦੋਂਕਿ ਕੱਲ੍ਹ ਵੀ ਇਹ ਕੀਮਤ 78,600 ਰੁਪਏ ਪ੍ਰਤੀ ਕਿਲੋ ਹੀ ਸੀ। ਭਾਵ ਚਾਂਦੀ ਦੀਆਂ ਕੀਮਤਾਂ ਵੀ ਸਥਿਰ ਹਨ। ਦੱਸ ਦਈਏ ਕਿ ਉਪਰੋਕਤ ਸੋਨੇ-ਚਾਂਦੀ ਦੀਆਂ ਦਰਾਂ ਸੰਕੇਤਕ ਹਨ ਤੇ ਇਸ ਵਿੱਚ GST, TCS ਤੇ ਹੋਰ ਖਰਚੇ ਸ਼ਾਮਲ ਨਹੀਂ। ਸਹੀ ਦਰਾਂ ਲਈ ਆਪਣੇ ਸਥਾਨਕ ਜੌਹਰੀ ਨਾਲ ਸੰਪਰਕ ਕਰੋ।
ਸੋਨੇ ਦੀ ਸ਼ੁੱਧਤਾ ਨੂੰ ਕਿਵੇਂ ਜਾਣੀਏ
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ISO (ਇੰਡੀਅਨ ਸਟੈਂਡਰਡ ਆਰਗੇਨਾਈਜ਼ੇਸ਼ਨ) ਦੁਆਰਾ ਹਾਲਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਤੇ 18 ਕੈਰੇਟ 'ਤੇ 750 ਲਿਖਿਆ ਹੁੰਦਾ ਹੈ। ਜ਼ਿਆਦਾਤਰ ਸੋਨਾ 22 ਕੈਰੇਟ ਵਿੱਚ ਵੇਚਿਆ ਜਾਂਦਾ ਹੈ, ਜਦੋਂਕਿ ਕੁਝ ਲੋਕ 18 ਕੈਰੇਟ ਦੀ ਵਰਤੋਂ ਵੀ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੁੰਦੇ ਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।
ਜਾਣੋ 22 ਤੇ 24 ਕੈਰੇਟ ਵਿੱਚ ਕੀ ਫਰਕ?
24 ਕੈਰੇਟ ਸੋਨਾ 99.9% ਸ਼ੁੱਧ ਤੇ 22 ਕੈਰਟ ਸੋਨਾ ਲਗਪਗ 91% ਸ਼ੁੱਧ ਹੁੰਦਾ ਹੈ। ਗਹਿਣੇ 9% ਹੋਰ ਧਾਤਾਂ ਜਿਵੇਂ ਤਾਂਬਾ, ਚਾਂਦੀ, ਜ਼ਿੰਕ ਮਿਲਾ ਕੇ 22 ਕੈਰੇਟ ਸੋਨੇ ਤੋਂ ਤਿਆਰ ਕੀਤੇ ਜਾਂਦੇ ਹਨ। ਜਦੋਂਕਿ 24 ਕੈਰੇਟ ਸੋਨਾ ਸ਼ੁੱਧ ਹੁੰਦਾ ਹੈ। ਇਸ ਤੋਂ ਗਹਿਣੇ ਨਹੀਂ ਬਣਾਏ ਜਾ ਸਕਦੇ। ਇਸੇ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ।
ਮਿਸਡ ਕਾਲ ਤੋਂ ਕੀਮਤ ਜਾਣੋ
22 ਕੈਰੇਟ ਤੇ 18 ਕੈਰੇਟ ਸੋਨੇ ਦੇ ਗਹਿਣਿਆਂ ਦੇ ਰਿਟੇਲ ਰੇਟਾਂ ਨੂੰ ਜਾਣਨ ਲਈ, ਤੁਸੀਂ 8955664433 'ਤੇ ਮਿਸ ਕਾਲ ਕਰ ਸਕਦੇ ਹੋ। ਕੁਝ ਸਮੇਂ ਦੇ ਅੰਦਰ ਐਸਐਮਐਸ ਰਾਹੀਂ ਦਰਾਂ ਉਪਲਬਧ ਹੋ ਜਾਣਗੀਆਂ। ਇਸ ਤੋਂ ਇਲਾਵਾ, ਲਗਾਤਾਰ ਅੱਪਡੇਟ ਬਾਰੇ ਜਾਣਕਾਰੀ ਲਈ, ਤੁਸੀਂ www.ibja.co ਜਾਂ ibjarates.com 'ਤੇ ਜਾ ਸਕਦੇ ਹੋ।
ਹਾਲਮਾਰਕ ਵੱਲ ਧਿਆਨ ਦਿਓ
ਸੋਨਾ ਖਰੀਦਣ ਸਮੇਂ ਲੋਕਾਂ ਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ। ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, ਨਿਯਮਾਂ ਤੇ ਨਿਯਮਾਂ ਅਧੀਨ ਕੰਮ ਕਰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)