Gold-Silver Price: ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਰੇਟ 'ਚ 62,514 ਰੁਪਏ ਦਾ ਉਛਾਲ
ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਅੱਜ ਸੋਨੇ ਦਾ ਭਾਅ 1,38,676 ਦੇ ਉੱਚ ਪੱਧਰ ਨੂੰ ਛੂਹ ਗਿਆ। ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ₹62,514 ਵਧੀ ਹੈ। 31 ਦਸੰਬਰ, 2024 ਨੂੰ 24 ਕੈਰੇਟ...

Gold-Silver Price: ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਅੱਜ ਸੋਨੇ ਦਾ ਭਾਅ 1,38,676 ਦੇ ਉੱਚ ਪੱਧਰ ਨੂੰ ਛੂਹ ਗਿਆ। ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ₹62,514 ਵਧੀ ਹੈ। 31 ਦਸੰਬਰ, 2024 ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹76,162 ਸੀ, ਜੋ ਹੁਣ ₹1,38,676 ਹੋ ਗਈ ਹੈ। ਇਸ ਸਮੇਂ ਦੌਰਾਨ ਚਾਂਦੀ ਦੀ ਕੀਮਤ ਵਿੱਚ ਵੀ ₹124,983 ਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਚਾਂਦੀ ਨਾ ਸਾਰੇ ਰਿਕਾਰਡ ਤੋੜ ਦਿੱਤੇ। ਚਾਂਦੀ ਦੀ ਕੀਮਤ ਵਿੱਚ 1,37,287 ਰੁਪਏ ਵਾਧਾ ਹੋਇਆ ਹੈ। 31 ਦਸੰਬਰ, 2024 ਨੂੰ ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ ₹86,017 ਸੀ, ਜੋ ਹੁਣ ₹2,23,304 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਸਾਲ ਸੋਨੇ ਦੀਆਂ ਕੀਮਤਾਂ 70% ਵਧੀਆਂ, ਜਦੋਂਕਿ ਚਾਂਦੀ ਦੀਆਂ ਕੀਮਤਾਂ ਲਗਪਗ 140% ਵਧੀਆਂ ਹਨ।
ਦੱਸ ਦਈਏ ਕਿ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਰਿਕਾਰਡ ਤੋੜ ਪ੍ਰਦਰਸ਼ਨ ਤੋਂ ਬਾਅਦ ਇਨ੍ਹਾਂ ਕੀਮਤੀ ਧਾਤਾਂ ਨੇ ਏਸ਼ਿਆਈ ਬਾਜ਼ਾਰਾਂ ਵਿੱਚ ਵੀ ਨਵੇਂ ਰਿਕਾਰਡ ਬਣਾਏ ਹਨ। ਅੱਜ MCX 'ਤੇ ਸ਼ੁਰੂਆਤੀ ਕਾਰੋਬਾਰ ਵਿੱਚ ਸੋਨੇ ਦੀਆਂ ਕੀਮਤਾਂ ਪ੍ਰਤੀ 10 ਗ੍ਰਾਮ ₹700 ਤੱਕ ਵਧੀਆਂ, ਜਦੋਂਕਿ ਚਾਂਦੀ ਦੀਆਂ ਕੀਮਤਾਂ ਨੇ ਲਗਪਗ ₹4,000 ਤੱਕ ਦੀ ਛਾਲ ਲਾਈ। ਅੰਤਰਰਾਸ਼ਟਰੀ ਪੱਧਰ 'ਤੇ ਸੋਨਾ ਪਹਿਲੀ ਵਾਰ $4,500 ਪ੍ਰਤੀ ਔਂਸ ਦੇ ਨਵੇਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਚਾਂਦੀ ਵੀ ਇੱਕ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ।
MCX 'ਤੇ 5 ਫਰਵਰੀ ਦੀ ਡਿਲੀਵਰੀ ਲਈ ਸੋਨਾ ਜੋ ਪਿਛਲੇ ਸੈਸ਼ਨ ਵਿੱਚ ₹1,37,885 ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ ਤੇ ਅੱਜ ₹138,166 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿੱਚ ਇਹ ₹1,38,126 ਦੇ ਹੇਠਲੇ ਪੱਧਰ ਤੇ ₹1,38,676 ਦੇ ਉੱਚ ਪੱਧਰ ਨੂੰ ਛੂਹ ਗਿਆ। ਸਵੇਰੇ 11:00 ਵਜੇ ਇਹ 0.45% ਜਾਂ 624 ਰੁਪਏ ਦੇ ਵਾਧੇ ਨਾਲ 1,38,509 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। 5 ਮਾਰਚ ਦੀ ਡਿਲੀਵਰੀ ਵਾਲੀ ਚਾਂਦੀ 3,651 ਦੇ ਵਾਧੇ ਨਾਲ 2,23,304 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ। ਟਰੇਡ ਦੌਰਾਨ ਇਹ 2,23,887 ਰੁਪਏ ਦੇ ਉੱਚ ਪੱਧਰ 'ਤੇ ਪਹੁੰਚ ਗਈ।
ਅਹਿ ਗੱਲ਼ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀਮਤੀ ਧਾਂਤਾਂ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ ਦਾ ਕਹਿਣਾ ਹੈ ਕਿ ਚਾਂਦੀ ਦੀ ਮੰਗ ਇਸ ਸਮੇਂ ਵੱਧ ਰਹੀ ਹੈ, ਜਿਸ ਦੇ ਜਾਰੀ ਰਹਿਣ ਦੀ ਉਮੀਦ ਹੈ। ਨਤੀਜੇ ਵਜੋਂ ਅਗਲੇ ਸਾਲ ਦੇ ਅੰਦਰ ਚਾਂਦੀ ਦੀਆਂ ਕੀਮਤਾਂ ₹2.50 ਲੱਖ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀਆਂ ਹਨ। ਸੋਨੇ ਦੀ ਮੰਗ ਵੀ ਵੱਧ ਰਹੀ ਹੈ। ਨਤੀਜੇ ਵਜੋਂ ਇਹ ਅਗਲੇ ਸਾਲ ਤੱਕ ₹1.50 ਲੱਖ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਸਕਦੀ ਹੈ।
ਸੋਨੇ ਦੇ ਰੇਟ ਵਧਣ ਦੇ ਤਿੰਨ ਮੁੱਖ ਕਾਰਨ ਹਨ। ਦਰਅਸਲ ਅਮਰੀਕੀ ਵਿਆਜ ਦਰਾਂ ਵਿੱਚ ਕਟੌਤੀ ਨੇ ਡਾਲਰ ਨੂੰ ਕਮਜ਼ੋਰ ਕਰ ਦਿੱਤਾ ਤੇ ਸੋਨੇ ਦੀ ਹੋਲਡਿੰਗ ਲਾਗਤ ਘਟਾ ਦਿੱਤੀ, ਜਿਸ ਨਾਲ ਖਰੀਦਦਾਰੀ ਵਧ ਗਈ। ਇਸ ਤੋਂ ਇਲਾਵਾ ਰੂਸ-ਯੂਕਰੇਨ ਯੁੱਧ ਤੇ ਵਧਦੇ ਵਿਸ਼ਵ ਤਣਾਅ ਦੇ ਕਾਰਨ ਨਿਵੇਸ਼ਕ ਸੋਨਾ ਖਰੀਦ ਰਹੇ ਹਨ। ਨਿਵੇਸ਼ਕ ਇਸ ਨੂੰ ਸਭ ਤੋਂ ਸੁਰੱਖਿਅਤ ਨਿਵੇਸ਼ ਸਮਝਦੇ ਹੋਏ। ਤੀਜਾ ਕਾਰਨ ਇਹ ਹੈ ਕਿ ਚੀਨ ਵਰਗੇ ਦੇਸ਼ ਆਪਣੇ ਭੰਡਾਰਾਂ ਵਿੱਚ ਸੋਨਾ ਇਕੱਠਾ ਕਰ ਰਹੇ ਹਨ। ਉਹ ਸਾਲਾਨਾ 900 ਟਨ ਤੋਂ ਵੱਧ ਸੋਨਾ ਖਰੀਦ ਰਹੇ ਹਨ, ਜਿਸ ਕਾਰਨ ਕੀਮਤਾਂ ਵੱਧ ਰਹੀਆਂ ਹਨ।






















