Gold-Silver Rate: ਪੰਜ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆਈ ਸੋਨੇ ਦੀ ਕੀਮਤ, ਚਾਂਦੀ ਦੀ ਕੀਮਤ ’ਚ ਵੀ ਆਈ ਕਮੀ, ਜਾਣੋ ਰੇਟ
ਪੂਰੀ ਦੁਨੀਆ ਦੀਆਂ ਸਭ ਤੋਂ ਕੀਮਤੀ ਧਾਤਾਂ ਵਿੱਚੋਂ ਇੱਕ, ਭਾਰਤੀ ਬਾਜ਼ਾਰ ਵਿੱਚ ਪੀਲੀ ਧਾਤ ਭਾਵ ਸੋਨੇ ਦੀ ਕੀਮਤ ਡਿੱਗ ਗਈ ਹੈ।
Gold-Silver Rate: ਪੂਰੀ ਦੁਨੀਆ ਦੀਆਂ ਸਭ ਤੋਂ ਕੀਮਤੀ ਧਾਤਾਂ ਵਿੱਚੋਂ ਇੱਕ, ਭਾਰਤੀ ਬਾਜ਼ਾਰ ਵਿੱਚ ਪੀਲੀ ਧਾਤ ਭਾਵ ਸੋਨੇ ਦੀ ਕੀਮਤ ਡਿੱਗ ਗਈ ਹੈ। ਪਿਛਲੇ ਹਫਤੇ ਭਾਰੀ ਗਿਰਾਵਟ ਤੋਂ ਬਾਅਦ ਅੱਜ ਭਾਰਤੀ ਬਾਜ਼ਾਰਾਂ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਐਮਸੀਐਕਸ 'ਤੇ, ਅਕਤੂਬਰ ਵਾਇਦਾ ਸੋਨੇ ਦੀ ਕੀਮਤ 0.03 ਫੀਸਦੀ ਡਿੱਗ ਕੇ 46,060 ਰੁਪਏ ਪ੍ਰਤੀ 10 ਗ੍ਰਾਮ ਭਾਵ ਪ੍ਰਤੀ ਤੋਲ਼ਾ ਹੋ ਗਈ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ 'ਚ ਮਾਮੂਲੀ ਵਾਧਾ ਹੋਇਆ ਤੇ ਚਾਂਦੀ ਦੇ ਵਾਅਦੇ ਦੀ ਕੀਮਤ 0.37 ਫੀਸਦੀ ਵਧ ਕੇ 61,306 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਸੋਨੇ ਦੀ ਕੀਮਤ ਵਿੱਚ ਹੋ ਰਹੀ ਲਗਾਤਾਰ ਗਿਰਾਵਟ
ਪਿਛਲੇ ਸੈਸ਼ਨ 'ਚ ਸੋਨਾ 1.7 ਫੀਸਦੀ ਡਿੱਗ ਕੇ 807 ਰੁਪਏ 'ਤੇ ਆ ਗਿਆ ਸੀ। ਪਿਛਲੇ ਤਿੰਨ ਦਿਨਾਂ ਵਿੱਚ ਇਸ ਦੀ ਕੀਮਤ 1,200 ਰੁਪਏ ਪ੍ਰਤੀ 10 ਗ੍ਰਾਮ ਘੱਟ ਗਈ ਹੈ। ਪਿਛਲੇ ਸੈਸ਼ਨ 'ਚ ਚਾਂਦੀ 3.5 ਫੀਸਦੀ ਡਿੱਗ ਕੇ 2,150 ਰੁਪਏ' ਤੇ ਆ ਗਈ ਸੀ। ਵਿਸ਼ਵ ਬਾਜ਼ਾਰ 'ਚ ਸੋਨੇ ਦੀ ਕੀਮਤ' ਚ ਗਿਰਾਵਟ ਤੋਂ ਬਾਅਦ ਸਪੌਟ ਗੋਲਡ ਦੀ ਕੀਮਤ 1,754.86 ਡਾਲਰ ਪ੍ਰਤੀ ਆਊਂਸ ਸੀ।
ਅੱਜ ਕੀ ਹੈ ਸੋਨੇ ਅਤੇ ਚਾਂਦੀ ਦੀ ਕੀਮਤ?
ਅੱਜ ਸ਼ੁਰੂਆਤੀ ਗਿਰਾਵਟ ਤੋਂ ਬਾਅਦ, ਸੋਨੇ ਦੀ ਕੀਮਤ ਵਿੱਚ ਮਾਮੂਲੀ ਵਾਧਾ ਹੋਇਆ ਹੈ ਅਤੇ ਇਹ ਅਕਤੂਬਰ ਦੇ ਵਾਇਦਾ ਸੋਨੇ ਵਿੱਚ ਐਮਸੀਐਕਸ 'ਤੇ ਸਵੇਰੇ 11.16 ਵਜੇ ਦੇ ਕਰੀਬ 0.03 ਪ੍ਰਤੀਸ਼ਤ ਜਾਂ 12 ਰੁਪਏ ਦੇ ਵਾਧੇ ਨਾਲ 46,088 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤਾ ਗਿਆ ਸੀ।
ਦੂਜੇ ਪਾਸੇ, ਚਾਂਦੀ ਦੀ ਕੀਮਤ ਵਿੱਚ ਵਾਧਾ ਨਹੀਂ ਹੋ ਰਿਹਾ ਤੇ ਵਾਇਦਾ ਚਾਂਦੀ 0.19 ਫੀਸਦੀ ਜਾਂ 115 ਰੁਪਏ ਵਧ ਕੇ 61,192 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਦੂਜੇ ਪਾਸੇ, ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ, ਇੱਕ ਦਿਨ ਪਹਿਲਾਂ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਵੱਡੀ ਗਿਰਾਵਟ ਆਈ ਸੀ। ਵੀਰਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸੋਨਾ 491 ਰੁਪਏ ਸਸਤਾ ਹੋ ਗਿਆ, ਜਦੋਂ ਕਿ ਚਾਂਦੀ ਦੀਆਂ ਕੀਮਤਾਂ ਵਿੱਚ ਵੀ 724 ਰੁਪਏ ਦੀ ਗਿਰਾਵਟ ਆਈ।