Gold Price: ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਅਗਲਾ ਟਾਰਗੇਟ 1 ਲੱਖ 8 ਹਜ਼ਾਰ ਰੁਪਏ ਤੋਲਾ
Gold Price: ਦੁਨੀਆ ਭਰ ਵਿੱਚ ਚੱਲ ਰਹੀ ਆਰਥਿਕ ਉਥਲ-ਪੁਥਲ ਵਿਚਾਲੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਸਾਰੇ ਰਿਕਾਰਡ ਤੋੜ ਰਹੀਆਂ ਹਨ। ਅੱਜ ਸੋਨਾ 2,404 ਰੁਪਏ ਵਧ ਕੇ 1.05 ਲੱਖ ਰੁਪਏ ਪ੍ਰਤੀ ਤੋਲਾ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ।

Gold Price: ਦੁਨੀਆ ਭਰ ਵਿੱਚ ਚੱਲ ਰਹੀ ਆਰਥਿਕ ਉਥਲ-ਪੁਥਲ ਵਿਚਾਲੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਸਾਰੇ ਰਿਕਾਰਡ ਤੋੜ ਰਹੀਆਂ ਹਨ। ਅੱਜ ਸੋਨਾ 2,404 ਰੁਪਏ ਵਧ ਕੇ 1.05 ਲੱਖ ਰੁਪਏ ਪ੍ਰਤੀ ਤੋਲਾ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਹੈਰਾਨ ਕਰਨ ਵਾਲੀ ਗੱਲ਼ ਹੈ ਕਿ ਇਸ ਸਾਲ ਹੁਣ ਤੱਕ ਸੋਨਾ 28,630 ਰੁਪਏ ਪ੍ਰਤੀ ਤੋਲਾ ਮਹਿੰਗਾ ਹੋ ਗਿਆ ਹੈ। ਉਧਰ, ਚਾਂਦੀ ਵੀ 1.23 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ 'ਤੇ ਪਹੁੰਚ ਗਈ ਹੈ।
ਸਰਾਫਾ ਬਾਜ਼ਾਰ ਮੁਤਾਬਕ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅੱਜ ਯਾਨੀ 1 ਸਤੰਬਰ ਨੂੰ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ ਅੱਜ ਸੋਨਾ 2,404 ਰੁਪਏ ਵਧ ਕੇ 1,04,792 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਪਹਿਲਾਂ ਸੋਨਾ 1,02,388 ਰੁਪਏ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 5,678 ਰੁਪਏ ਵਧ ਕੇ 1,23,250 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਪਹਿਲਾਂ ਇਸ ਦੀ ਕੀਮਤ 1,17,572 ਰੁਪਏ ਸੀ।
ਭਾਰਤ ਦੇ ਚਾਰ ਮਹਾਂਨਗਰਾਂ ਵਿੱਚ 10 ਗ੍ਰਾਮ ਸੋਨੇ ਦੀ ਕੀਮਤ
ਦਿੱਲੀ: 24 ਕੈਰੇਟ ਸੋਨੇ ਦੀ ਕੀਮਤ ₹1,06,030 ਤੇ 22 ਕੈਰੇਟ ਸੋਨੇ ਦੀ ਕੀਮਤ ₹97,200
ਮੁੰਬਈ: 24 ਕੈਰੇਟ ਸੋਨੇ ਦੀ ਕੀਮਤ ₹1,05,8800 ਤੇ 22 ਕੈਰੇਟ ਸੋਨੇ ਦੀ ਕੀਮਤ ₹97,050
ਕੋਲਕਾਤਾ: 24 ਕੈਰੇਟ ਸੋਨੇ ਦੀ ਕੀਮਤ ₹1,05,880 ਤੇ 22 ਕੈਰੇਟ ਸੋਨੇ ਦੀ ਕੀਮਤ ₹97,050
ਚੇਨਈ: 24 ਕੈਰੇਟ ਸੋਨੇ ਦੀ ਕੀਮਤ ₹1,05,880 ਤੇ 22 ਕੈਰੇਟ ਸੋਨੇ ਦੀ ਕੀਮਤ ₹97,050
ਭੋਪਾਲ: 24 ਕੈਰੇਟ ਸੋਨੇ ਦੀ ਕੀਮਤ ₹1,05,910 ਤੇ 22 ਕੈਰੇਟ ਸੋਨੇ ਦੀ ਕੀਮਤ ₹97,100
ਇਸ ਸਾਲ ਹੁਣ ਤੱਕ ਸੋਨਾ ₹28,630 ਮਹਿੰਗਾ
ਇਸ ਸਾਲ ਯਾਨੀ 1 ਜਨਵਰੀ ਤੋਂ ਹੁਣ ਤੱਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 76,162 ਰੁਪਏ ਤੋਂ 28,630 ਰੁਪਏ ਵਧ ਕੇ 1,04,792 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 86,017 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 37,233 ਰੁਪਏ ਵਧ ਕੇ 1,23,250 ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਯਾਨੀ 2024 ਵਿੱਚ ਸੋਨਾ 12,810 ਰੁਪਏ ਮਹਿੰਗਾ ਹੋਇਆ ਸੀ।
ਇਸ ਸਾਲ ਸੋਨਾ 1 ਲੱਖ 8 ਹਜ਼ਾਰ ਰੁਪਏ ਤੱਕ ਜਾ ਸਕਦਾ
ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਦਾ ਕਹਿਣਾ ਹੈ ਕਿ ਅਮਰੀਕੀ ਟੈਰਿਫ ਕਾਰਨ ਭੂ-ਰਾਜਨੀਤਕ ਤਣਾਅ ਬਣਿਆ ਹੋਇਆ ਹੈ। ਇਹ ਸੋਨੇ ਨੂੰ ਸਮਰਥਨ ਦੇ ਰਿਹਾ ਹੈ ਤੇ ਇਸ ਦੀ ਮੰਗ ਵੀ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ ਇਸ ਸਾਲ ਸੋਨਾ 1 ਲੱਖ 8 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਇਸ ਦੇ ਨਾਲ ਹੀ ਚਾਂਦੀ ਇਸ ਸਾਲ 1 ਲੱਖ 30 ਹਜ਼ਾਰ ਰੁਪਏ ਤੱਕ ਜਾ ਸਕਦੀ ਹੈ।
ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਦੇ 5 ਕਾਰਨ
ਵਿਸ਼ਵਵਿਆਪੀ ਅਨਿਸ਼ਚਿਤਤਾ: ਟਰੰਪ ਦੀ ਟੈਰਿਫ ਯੋਜਨਾ ਤੇ ਵਪਾਰ ਯੁੱਧ ਦੇ ਡਰ ਕਾਰਨ ਨਿਵੇਸ਼ਕ ਸੋਨੇ ਨੂੰ ਸੁਰੱਖਿਅਤ ਸਮਝ ਕੇ ਖਰੀਦ ਰਹੇ ਹਨ।
ਕੇਂਦਰੀ ਬੈਂਕ ਖਰੀਦਦਾਰੀ: ਚੀਨ ਤੇ ਰੂਸ ਵਰਗੇ ਦੇਸ਼ ਵੱਡੀ ਮਾਤਰਾ ਵਿੱਚ ਸੋਨਾ ਖਰੀਦ ਰਹੇ ਹਨ ਜਿਸ ਕਾਰਨ ਮੰਗ ਵਧੀ ਹੈ।
ਜੰਗ ਤੇ ਤਣਾਅ: ਰੂਸ-ਯੂਕਰੇਨ ਯੁੱਧ ਵਿੱਚ ਅਸਥਿਰਤਾ ਖਤਮ ਨਾ ਹੋਣ ਕਾਰਨ ਲੋਕ ਸੋਨੇ ਵਿੱਚ ਨਿਵੇਸ਼ ਵਧਾ ਰਹੇ ਹਨ।
ਮਹਿੰਗਾਈ ਤੇ ਘੱਟ ਵਿਆਜ ਦਰਾਂ: ਫੈਡਰਲ ਰਿਜ਼ਰਵ ਦੀ ਮਹਿੰਗਾਈ ਤੇ ਘੱਟ ਵਿਆਜ ਦਰਾਂ ਦੇ ਡਰ ਕਾਰਨ ਸੋਨਾ ਆਕਰਸ਼ਕ ਹੋ ਗਿਆ ਹੈ।
ਡਾਲਰ ਦੇ ਮੁਕਾਬਲੇ ਰੁਪਏ ਵਿੱਚ ਗਿਰਾਵਟ: ਡਾਲਰ ਦੇ ਮੁਕਾਬਲੇ ਰੁਪਏ ਵਿੱਚ ਗਿਰਾਵਟ ਕਾਰਨ ਸੋਨਾ ਵੀ ਮਹਿੰਗਾ ਹੋ ਰਿਹਾ ਹੈ।
ਸਿਰਫ਼ ਪ੍ਰਮਾਣਿਤ ਸੋਨਾ ਖਰੀਦੋ
ਹਮੇਸ਼ਾ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਖਰੀਦੋ। ਸੋਨੇ 'ਤੇ 6-ਅੰਕਾਂ ਦਾ ਹਾਲਮਾਰਕ ਕੋਡ ਹੈ। ਇਸ ਨੂੰ ਹਾਲਮਾਰਕ ਵਿਲੱਖਣ ਪਛਾਣ ਨੰਬਰ ਯਾਨੀ HUID ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਹੈ ਭਾਵ ਕੁਝ ਇਸ ਤਰ੍ਹਾਂ - AZ4524। ਹਾਲਮਾਰਕਿੰਗ ਰਾਹੀਂ, ਇਹ ਪਤਾ ਲਗਾਉਣਾ ਸੰਭਵ ਹੈ ਕਿ ਇੱਕ ਸੋਨਾ ਕਿੰਨੇ ਕੈਰੇਟ ਦਾ ਹੈ।






















