(Source: ECI/ABP News)
Gold-Silver Rate Today: ਜਨਮ ਅਸ਼ਟਮੀ 'ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਸੁਸਤ, ਜਾਣੋ ਤਾਜ਼ਾ ਰੇਟ
Gold-Silver Rate Today:ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਚਾਂਦੀ ਦਾ ਬੈਂਚਮਾਰਕ ਦਸੰਬਰ ਕੰਟਰੈਕਟ ਅੱਜ 207 ਰੁਪਏ ਦੀ ਗਿਰਾਵਟ ਨਾਲ 72,265 ਰੁਪਏ 'ਤੇ ਖੁੱਲ੍ਹਿਆ। ਖਬਰ ਲਿਖਣ ਤੱਕ ਇਹ ਕੰਟਰੈਕਟ 127 ਰੁਪਏ ਦੀ ਗਿਰਾਵਟ....
![Gold-Silver Rate Today: ਜਨਮ ਅਸ਼ਟਮੀ 'ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਸੁਸਤ, ਜਾਣੋ ਤਾਜ਼ਾ ਰੇਟ Gold-Silver Rate Today: Gold-silver prices slow on Janmashtami, know latest rate Gold-Silver Rate Today: ਜਨਮ ਅਸ਼ਟਮੀ 'ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਸੁਸਤ, ਜਾਣੋ ਤਾਜ਼ਾ ਰੇਟ](https://feeds.abplive.com/onecms/images/uploaded-images/2023/09/07/dd45dd4cc255b24fe6c57eb0100630fe1694069311313700_original.jpg?impolicy=abp_cdn&imwidth=1200&height=675)
Gold-Silver Rate Today: ਜਨਮ ਅਸ਼ਟਮੀ ਮੌਤੇ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਸੁਸਤ ਨੋਟ 'ਤੇ ਸ਼ੁਰੂ ਹੋਈਆਂ। ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਗਿਰਾਵਟ ਨਾਲ ਖੁੱਲ੍ਹੀਆਂ। ਸੋਨੇ ਦਾ ਵਾਇਦਾ ਭਾਅ 59,000 ਰੁਪਏ ਦੇ ਨੇੜੇ ਕਾਰੋਬਾਰ ਕਰ ਰਿਹਾ ਹੈ, ਜਦਕਿ ਚਾਂਦੀ ਦਾ ਵਾਇਦਾ ਭਾਅ 72,500 ਰੁਪਏ ਤੋਂ ਹੇਠਾਂ ਆ ਗਿਆ ਹੈ। ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ।
ਚਾਂਦੀ ਦੀ ਚਮਕ ਘਟੀ
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਚਾਂਦੀ ਦਾ ਬੈਂਚਮਾਰਕ ਦਸੰਬਰ ਕੰਟਰੈਕਟ ਅੱਜ 207 ਰੁਪਏ ਦੀ ਗਿਰਾਵਟ ਨਾਲ 72,265 ਰੁਪਏ 'ਤੇ ਖੁੱਲ੍ਹਿਆ। ਖਬਰ ਲਿਖਣ ਤੱਕ ਇਹ ਕੰਟਰੈਕਟ 127 ਰੁਪਏ ਦੀ ਗਿਰਾਵਟ ਨਾਲ 72,345 ਰੁਪਏ ਦੀ ਕੀਮਤ 'ਤੇ ਵਪਾਰ ਕਰ ਰਿਹਾ ਸੀ।
ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 72,359 ਰੁਪਏ ਤੇ ਦਿਨ ਦੇ ਹੇਠਲੇ ਪੱਧਰ 72,191 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਮਈ ਮਹੀਨੇ 'ਚ ਚਾਂਦੀ ਦੀ ਫਿਊਚਰ ਕੀਮਤ 78 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰਕੇ ਉੱਚ ਪੱਧਰ 'ਤੇ ਪਹੁੰਚ ਗਈ ਸੀ।
ਸੋਨੇ ਦੀਆਂ ਕੀਮਤਾਂ ਵੀ ਡਿੱਗੀਆਂ
ਸੋਨੇ ਦੀਆਂ ਕੀਮਤਾਂ ਦੀ ਸ਼ੁਰੂਆਤ ਵੀ ਕਮਜ਼ੋਰੀ ਨਾਲ ਹੋਈ। MCX 'ਤੇ ਸੋਨੇ ਦਾ ਬੈਂਚਮਾਰਕ ਅਕਤੂਬਰ ਕੰਟਰੈਕਟ 45 ਰੁਪਏ ਦੀ ਗਿਰਾਵਟ ਨਾਲ 59,043 ਰੁਪਏ 'ਤੇ ਖੁੱਲ੍ਹਿਆ। ਖਬਰ ਲਿਖਣ ਸਮੇਂ ਇਹ ਕੰਟਰੈਕਟ 48 ਰੁਪਏ ਦੀ ਗਿਰਾਵਟ ਨਾਲ 59,040 ਰੁਪਏ 'ਤੇ ਵਪਾਰ ਕਰ ਰਿਹਾ ਸੀ।
ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 59,056 ਰੁਪਏ ਤੇ ਹੇਠਲੇ ਪੱਧਰ 59,017 ਰੁਪਏ ਨੂੰ ਛੂਹ ਗਿਆ। ਮਈ ਮਹੀਨੇ 'ਚ ਸੋਨੇ ਦੀ ਫਿਊਚਰ ਕੀਮਤ 61,845 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਈ ਸੀ।
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀ ਗਿਰਾਵਟ
ਕੌਮਾਂਤਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਸੋਨਾ 1942.20 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲਾ ਕਲੋਜ ਰੇਟ$1944.20 ਸੀ। ਖ਼ਬਰ ਲਿਖੇ ਜਾਣ ਤੱਕ ਇਹ 0.20 ਡਾਲਰ ਦੀ ਗਿਰਾਵਟ ਨਾਲ 1944.00 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਕਾਰੋਬਾਰ ਕਰ ਰਿਹਾ ਸੀ।
ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ $23.50 'ਤੇ ਖੁੱਲ੍ਹਿਆ, ਪਿਛਲੀ ਕਲੋਜ ਕੀਮਤ $23.50 ਸੀ। ਖ਼ਬਰ ਲਿਖੇ ਜਾਣ ਤੱਕ ਇਹ 0.06 ਡਾਲਰ ਦੀ ਗਿਰਾਵਟ ਨਾਲ 23.44 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਕਾਰੋਬਾਰ ਕਰ ਰਿਹਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)