Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ! 9.4 ਪ੍ਰਤੀਸ਼ਤ ਵਧੇਗੀ ਤਨਖਾਹ
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ਹੈ। ਇਸ ਸਾਲ ਵੱਖ-ਵੱਖ ਉਦਯੋਗਾਂ ਦੇ ਭਾਰਤੀ ਕਰਮਚਾਰੀਆਂ ਦੀ ਔਸਤ ਤਨਖਾਹ ਵਿੱਚ 9.4 ਪ੍ਰਤੀਸ਼ਤ ਦਾ ਵਾਧਾ ਹੋਣ ਦੀ ਉਮੀਦ ਹੈ।
Salary of employees: ਮੁਲਾਜ਼ਮਾਂ ਲਈ ਖੁਸ਼ਖਬਰੀ ਹੈ। ਇਸ ਸਾਲ ਵੱਖ-ਵੱਖ ਉਦਯੋਗਾਂ ਦੇ ਭਾਰਤੀ ਕਰਮਚਾਰੀਆਂ ਦੀ ਔਸਤ ਤਨਖਾਹ ਵਿੱਚ 9.4 ਪ੍ਰਤੀਸ਼ਤ ਦਾ ਵਾਧਾ ਹੋਣ ਦੀ ਉਮੀਦ ਹੈ। ਇਹ ਮਜ਼ਬੂਤ ਆਰਥਿਕ ਵਿਕਾਸ ਤੇ ਹੁਨਰਮੰਦ ਪ੍ਰਤਿਭਾ ਦੀ ਵਧਦੀ ਮੰਗ ਦਾ ਸੰਕੇਤ ਹੈ। ਆਟੋਮੋਬਾਈਲ ਸੈਕਟਰ ਵਿੱਚ ਵੱਧ ਤੋਂ ਵੱਧ ਤਨਖਾਹ ਵਾਧਾ 10 ਪ੍ਰਤੀਸ਼ਤ ਤੱਕ ਹੋ ਸਕਦਾ ਹੈ। ਇਹ ਦਾਅਵਾ ਮਨੁੱਖੀ ਸਰੋਤ ਸਲਾਹਕਾਰ ਕੰਪਨੀ ਮਰਸਰ ਦੇ ਇੱਕ ਸਰਵੇਖਣ ਵਿੱਚ ਕੀਤਾ ਗਿਆ ਹੈ।
ਦੱਸ ਦਈਏ ਕਿ ਸਰਵੇਖਣ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਕਰਮਚਾਰੀਆਂ ਦੀ ਤਨਖਾਹ ਵਿੱਚ ਲਗਾਤਾਰ ਵਾਧਾ ਹੋਇਆ ਹੈ। ਔਸਤ ਤਨਖਾਹ ਵਾਧਾ 2020 ਵਿੱਚ 8 ਪ੍ਰਤੀਸ਼ਤ ਤੋਂ ਵਧ ਕੇ 2025 ਵਿੱਚ 9.4 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ। ਇਲੈਕਟ੍ਰਿਕ ਵਾਹਨਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਤੇ ਸਰਕਾਰ ਦੀ 'ਮੇਕ ਇਨ ਇੰਡੀਆ' ਪਹਿਲਕਦਮੀ ਦੇ ਕਾਰਨ ਆਟੋਮੋਬਾਈਲ ਸੈਕਟਰ ਇਸ ਵਿੱਚ ਮੋਹਰੀ ਭੂਮਿਕਾ ਨਿਭਾਏਗਾ। 2024 ਵਿੱਚ ਆਟੋਮੋਬਾਈਲ ਉਦਯੋਗ ਵਿੱਚ ਤਨਖਾਹਾਂ ਵਿੱਚ 8.8 ਪ੍ਰਤੀਸ਼ਤ ਦਾ ਵਾਧਾ ਹੋਇਆ। ਨਿਰਮਾਣ ਤੇ ਇੰਜੀਨੀਅਰਿੰਗ ਖੇਤਰ ਦੇ ਕਰਮਚਾਰੀਆਂ ਲਈ ਔਸਤ ਤਨਖਾਹ ਵਾਧਾ 8 ਪ੍ਰਤੀਸ਼ਤ ਤੋਂ ਵਧ ਕੇ 9.7 ਪ੍ਰਤੀਸ਼ਤ ਹੋਣ ਦੀ ਉਮੀਦ ਹੈ।
ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 37 ਪ੍ਰਤੀਸ਼ਤ ਕੰਪਨੀਆਂ 2025 ਵਿੱਚ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾ ਰਹੀਆਂ ਹਨ। ਇਹ ਭਾਰਤ ਵਿੱਚ ਵਿਭਿੰਨ ਖੇਤਰਾਂ ਵਿੱਚ ਪ੍ਰਤਿਭਾ ਦੀ ਵੱਧ ਰਹੀ ਮੰਗ ਨੂੰ ਦਰਸਾਉਂਦਾ ਹੈ। ਸਵੈ-ਇੱਛਤ ਅਟ੍ਰੀਸ਼ਨ ਦੇ 11.9 ਪ੍ਰਤੀਸ਼ਤ 'ਤੇ ਸਥਿਰ ਰਹਿਣ ਦੀ ਉਮੀਦ ਹੈ। ਖੇਤੀਬਾੜੀ ਤੇ ਰਸਾਇਣ ਖੇਤਰ ਵਿੱਚ ਨੌਕਰੀ ਛੱਡਣ ਦੀ ਦਰ 13.6 ਪ੍ਰਤੀਸ਼ਤ ਤੇ ਸਾਂਝੀ ਸੇਵਾ ਸੰਸਥਾਵਾਂ ਵਿੱਚ 13 ਪ੍ਰਤੀਸ਼ਤ ਤੱਕ ਪਹੁੰਚ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।