Gold Price Today: ਖ਼ੁਸ਼ ਖ਼ਬਰੀ! 5000 ਰੁਪਏ ਸਸਤਾ ਹੋ ਰਿਹੈ ਸੋਨਾ, ਜਾਣੋ ਕਿੰਨੀਆਂ ਘਟੀਆਂ ਕੀਮਤਾਂ, ਜਲਦੀ ਦੇਖੋ
Gold Price Today 25 July 2022: ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਭਾਰਤੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਤੁਹਾਡੇ ਕੋਲ 5000 ਰੁਪਏ ਦਾ ਸਸਤਾ ਸੋਨਾ ਖਰੀਦਣ ਦਾ ਮੌਕਾ ਹੈ।
Gold Price Today 25 July 2022: ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਭਾਰਤੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਤੁਹਾਡੇ ਕੋਲ 5000 ਰੁਪਏ ਸਸਤਾ ਸੋਨਾ ਖਰੀਦਣ ਦਾ ਮੌਕਾ ਹੈ। ਇਸ ਲਈ ਤੁਸੀਂ ਇਸ ਸਮੇਂ ਸੋਨੇ ਦੇ ਗਹਿਣੇ ਸਸਤੇ 'ਚ ਖਰੀਦਣ ਦੀ ਯੋਜਨਾ ਬਣਾ ਸਕਦੇ ਹੋ।
ਕੀ ਹੈ ਅੱਜ ਸੋਨੇ ਦੀ ਕੀਮਤ?
ਅੱਜ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੇ ਫਿਊਚਰਜ਼ ਦੀ ਕੀਮਤ 50,622 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ 0.5 ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਚਾਂਦੀ ਦੀ ਕੀਮਤ 54,865 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।
ਕਿਵੇਂ ਹੈ ਗਲੋਬਲ ਮਾਰਕੀਟ?
ਇਸ ਤੋਂ ਇਲਾਵਾ ਜੇ ਗਲੋਬਲ ਬਾਜ਼ਾਰ ਦੀ ਗੱਲ ਕਰੀਏ ਤਾਂ ਇੱਥੇ ਸੋਨੇ ਦੀ ਕੀਮਤ 1,725.17 ਡਾਲਰ ਪ੍ਰਤੀ ਔਂਸ ਹੈ। ਅਮਰੀਕੀ ਫੈਡਰਲ ਰਿਜ਼ਰਵ ਦੀ ਦੋ ਦਿਨਾ ਨੀਤੀਗਤ ਬੈਠਕ 'ਤੇ ਜਲਦ ਹੀ ਫੈਸਲਾ ਆਉਣ ਵਾਲਾ ਹੈ। ਇਹ ਬੈਠਕ ਬੁੱਧਵਾਰ ਨੂੰ ਖਤਮ ਹੋਵੇਗੀ। ਇਸ ਵਾਰ ਫੇਡ ਰਿਜ਼ਰਵ ਦੀ ਬੈਠਕ 'ਚ 75 ਆਧਾਰ ਅੰਕਾਂ ਦੇ ਵਾਧੇ ਦੀ ਉਮੀਦ ਹੈ। ਇਸ ਫੈਸਲੇ ਤੋਂ ਬਾਅਦ ਘਰੇਲੂ ਬਾਜ਼ਾਰ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ।
ਕੀ ਮੁੱਲ ਹੈ ਹੋਰ ਧਾਤਾਂ ਦਾ?
ਇਸ ਤੋਂ ਇਲਾਵਾ ਹੋਰ ਕੀਮਤੀ ਧਾਤਾਂ 'ਚ ਹਾਜ਼ਿਰ ਚਾਂਦੀ 18.58 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ। ਪਲੈਟੀਨਮ 'ਚ 0.2 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਤੋਂ ਬਾਅਦ ਪਲੈਟੀਨਮ ਦੀ ਕੀਮਤ 871.43 ਡਾਲਰ 'ਤੇ ਆ ਗਈ ਹੈ ਅਤੇ ਪੈਲੇਡੀਅਮ 1.5 ਫੀਸਦੀ ਫਿਸਲ ਕੇ 2,001.62 ਡਾਲਰ 'ਤੇ ਆ ਗਿਆ ਹੈ।
ਕਿਵੇਂ ਪ੍ਰਾਪਤ ਕਰੀਏ ਸਸਤਾ ਸੋਨਾ?
ਦੱਸ ਦੇਈਏ ਕਿ ਬੀਤੇ 4 ਮਹੀਨਿਆਂ 'ਚ ਹੁਣ ਤੱਕ ਸੋਨੇ ਦੀਆਂ ਕੀਮਤਾਂ 'ਚ 5000 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਇਸ ਹਿਸਾਬ ਨਾਲ ਤੁਸੀਂ ਇਸ ਸਮੇਂ ਬਾਜ਼ਾਰ 'ਚ 5000 ਰੁਪਏ ਤੱਕ ਸਸਤਾ ਸੋਨਾ ਖਰੀਦ ਸਕਦੇ ਹੋ।
ਤੁਸੀਂ ਘਰ ਬੈਠੇ ਰੇਟ ਚੈੱਕ ਕਰ ਸਕਦੇ ਹੋ
ਤੁਸੀਂ ਆਪਣੇ ਘਰ ਬੈਠੇ ਸੋਨੇ ਦੀ ਕੀਮਤ ਵੀ ਦੇਖ ਸਕਦੇ ਹੋ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਤੁਸੀਂ ਸਿਰਫ 8955664433 ਨੰਬਰ 'ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤੁਹਾਡਾ ਮੈਸੇਜ ਉਸੇ ਨੰਬਰ 'ਤੇ ਆਵੇਗਾ ਜਿਸ ਤੋਂ ਤੁਸੀਂ ਮੈਸੇਜ ਕਰਦੇ ਹੋ।
ਸੋਨਾ ਖਰੀਦਣ ਤੋਂ ਪਹਿਲਾਂ ਇਹ ਗੱਲ ਜਾਣੋ
ਤੁਸੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨ ਲਈ ਸਰਕਾਰੀ ਐਪ ਦੀ ਵਰਤੋਂ ਵੀ ਕਰ ਸਕਦੇ ਹੋ। 'ਬੀਆਈਐਸ ਕੇਅਰ ਐਪ' ਰਾਹੀਂ ਤੁਸੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ ਕਿ ਇਹ ਅਸਲੀ ਹੈ ਜਾਂ ਨਕਲੀ। ਇਸ ਤੋਂ ਇਲਾਵਾ ਤੁਸੀਂ ਇਸ ਐਪ ਰਾਹੀਂ ਸ਼ਿਕਾਇਤ ਵੀ ਕਰ ਸਕਦੇ ਹੋ।