8th Pay Commission ਨੂੰ ਲੈ ਕੇ ਆਈ ਖੁਸ਼ਖਬਰੀ, ਸਰਕਾਰ ਨੇ ਦੱਸਿਆ ਕਦੋਂ ਹੋਵੇਗਾ ਲਾਗੂ? ਤਨਖ਼ਾਹ 'ਚ ਹੋਵੇਗਾ ਬੰਪਰ ਇਜ਼ਾਫਾ
ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਵੱਡੀ ਖਬਰ ਹੈ। ਜੇ ਤੁਸੀਂ ਵੀ ਤਨਖਾਹ 'ਚ ਵਾਧੇ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਜਲਦ ਹੀ ਤੁਹਾਡੀ ਤਨਖਾਹ 'ਚ ਬੰਪਰ ਵਾਧਾ ਹੋਣ ਵਾਲਾ ਹੈ। ਇਸ ਨਾਲ ਹੀ ਪੈਨਸ਼ਨਰਾਂ ਨੂੰ ਵੀ ਵੱਡਾ ਲਾਭ ਮਿਲਣ ਵਾਲਾ ਹੈ।
8th Pay Commission Update: ਕੇਂਦਰੀ ਕਰਮਚਾਰੀਆਂ (Central government employees) ਲਈ ਵੱਡੀ ਖਬਰ ਹੈ। ਜੇ ਤੁਸੀਂ ਵੀ ਤਨਖਾਹ 'ਚ ਵਾਧੇ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਜਲਦ ਹੀ ਤੁਹਾਡੀ ਤਨਖਾਹ 'ਚ ਬੰਪਰ ਵਾਧਾ ਹੋਣ ਵਾਲਾ ਹੈ। ਇਸ ਨਾਲ ਹੀ ਪੈਨਸ਼ਨਰਾਂ ਨੂੰ ਵੀ ਵੱਡਾ ਲਾਭ ਮਿਲਣ ਵਾਲਾ ਹੈ। 8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਸਰਕਾਰ ਵੱਲੋਂ ਵੱਡਾ ਅਪਡੇਟ ਜਾਰੀ ਕੀਤਾ ਗਿਆ ਹੈ। ਜੇ ਤੁਸੀਂ ਵੀ ਅੱਠਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਆਈ ਹੈ।
ਅੱਠਵਾਂ ਤਨਖਾਹ ਕਮਿਸ਼ਨ ਜਾਵੇਗਾ ਬਣਾਇਆ
ਸਰਕਾਰ ਜਲਦੀ ਹੀ ਅੱਠਵਾਂ ਤਨਖਾਹ ਕਮਿਸ਼ਨ ਬਣਾਉਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਕੇਂਦਰੀ ਕਰਮਚਾਰੀਆਂ ਦੀ ਤਨਖਾਹ 'ਚ 44 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋ ਸਕਦਾ ਹੈ। ਇਸ ਨਾਲ, ਫਿਟਮੈਂਟ ਫੈਕਟਰ ਤੋਂ ਇਲਾਵਾ ਕਿਸੇ ਹੋਰ ਫਾਰਮੂਲੇ 'ਤੇ ਤਨਖਾਹ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਹੀ ਪੁਰਾਣੇ ਕਮਿਸ਼ਨ ਦੇ ਮੁਕਾਬਲੇ ਇਸ ਪੇ-ਕਮਿਸ਼ਨ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਤਨਖਾਹ ਵਿੱਚ ਬੰਪਰ ਵਾਧਾ ਹੋਵੇਗਾ
ਦੱਸ ਦਈਏ ਕਿ ਸੱਤਵੇਂ ਤਨਖਾਹ ਕਮਿਸ਼ਨ 'ਚ ਫਿਟਮੈਂਟ ਫੈਕਟਰ 2.57 ਗੁਣਾ ਸੀ, ਜਿਸ ਤੋਂ ਬਾਅਦ ਕਰਮਚਾਰੀਆਂ ਦੀ ਤਨਖਾਹ 'ਚ 14.29 ਫੀਸਦੀ ਦਾ ਵਾਧਾ ਹੋਇਆ ਅਤੇ ਇਸ ਵਾਧੇ ਕਾਰਨ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ 18,000 ਰੁਪਏ ਤੈਅ ਕੀਤੀ ਗਈ। ਇਸ ਦੇ ਨਾਲ ਹੀ ਅੱਠਵੇਂ ਤਨਖਾਹ ਕਮਿਸ਼ਨ ਦੇ ਤਹਿਤ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਫਿਟਮੈਂਟ ਫੈਕਟਰ 3.68 ਗੁਣਾ ਹੋ ਸਕਦਾ ਹੈ, ਜਿਸ ਤੋਂ ਬਾਅਦ ਕਰਮਚਾਰੀਆਂ ਦੀ ਤਨਖਾਹ 44.44 ਫੀਸਦੀ ਵਧ ਸਕਦੀ ਹੈ। ਇਸ ਦੇ ਨਾਲ ਹੀ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ ਸਿੱਧੇ ਤੌਰ 'ਤੇ 18,000 ਰੁਪਏ ਤੋਂ ਵਧ ਕੇ 26,000 ਰੁਪਏ ਹੋ ਸਕਦੀ ਹੈ।
ਤਨਖਾਹ 'ਚ 26,000 ਰੁਪਏ ਦਾ ਹੋ ਸਕਦੈ ਵਾਧਾ
ਜੇ ਸਰਕਾਰ ਅੱਠਵਾਂ ਤਨਖਾਹ ਕਮਿਸ਼ਨ ਪੁਰਾਣੇ ਸਕੇਲ 'ਤੇ ਕਾਇਮ ਕਰਦੀ ਹੈ ਤਾਂ ਉਸ ਦੇ ਆਧਾਰ 'ਤੇ ਫਿਟਮੈਂਟ ਫੈਕਟਰ ਰੱਖਿਆ ਜਾਵੇਗਾ। ਇਸ ਆਧਾਰ 'ਤੇ ਕਰਮਚਾਰੀਆਂ ਦੀ ਫਿਟਮੈਂਟ 3.68 ਗੁਣਾ ਕੀਤੀ ਜਾ ਸਕਦੀ ਹੈ। ਇਸ ਆਧਾਰ 'ਤੇ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ 'ਚ 44.44 ਫੀਸਦੀ ਦਾ ਵਾਧਾ ਹੋ ਸਕਦਾ ਹੈ। ਇਸ ਨਾਲ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ 26000 ਰੁਪਏ ਹੋ ਸਕਦੀ ਹੈ।
ਸਰਕਾਰ 8ਵੇਂ ਤਨਖਾਹ ਕਮਿਸ਼ਨ ਨੂੰ ਕਦੋਂ ਕਰ ਸਕਦੀ ਹੈ ਲਾਗੂ?
ਫਿਲਹਾਲ ਅੱਠਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕਿਸੇ ਕਿਸਮ ਦਾ ਕੋਈ ਪ੍ਰਸਤਾਵ ਪੇਸ਼ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਅੱਠਵਾਂ ਤਨਖਾਹ ਕਮਿਸ਼ਨ ਸਾਲ 2024 ਵਿੱਚ ਲਾਗੂ ਕਰ ਸਕਦੀ ਹੈ ਅਤੇ ਇਸ ਨੂੰ ਸਾਲ 2026 ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਨੂੰ ਲਾਗੂ ਕਰਨ ਲਈ ਸਾਲ 2024 ਵਿੱਚ ਤਨਖਾਹ ਕਮਿਸ਼ਨ ਦਾ ਗਠਨ ਵੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਮਾਹਿਰ ਮੰਨ ਰਹੇ ਹਨ ਕਿ ਦੇਸ਼ 'ਚ ਆਮ ਚੋਣਾਂ ਹੋਣੀਆਂ ਹਨ, ਇਸ ਲਈ ਸਰਕਾਰ ਜਲਦ ਹੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ।