(Source: ECI/ABP News)
Small Saving Scheme : ਸਰਕਾਰ ਨੇ ਦਿੱਤੀ ਖੁਸ਼ਖਬਰੀ, ਛੋਟੀਆਂ ਬੱਚਤ ਯੋਜਨਾਵਾਂ 'ਤੇ 0.30 ਫੀਸਦੀ ਤੱਕ ਵਧਾਇਆ ਵਿਆਜ
Interest on Small Saving Scheme : ਸਰਕਾਰ ਨੇ ਆਮ ਨਿਵੇਸ਼ਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਵਿੱਤ ਮੰਤਰਾਲੇ ਨੇ ਅੱਜ 30 ਜੂਨ ਨੂੰ ਕਿਹਾ ਕਿ ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ ਦਰ ਜੁਲਾਈ-ਸਤੰਬਰ
ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ। ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰਾਂ ਦੀ ਆਮ ਤੌਰ 'ਤੇ ਸਰਕਾਰ ਦੁਆਰਾ ਹਰ ਤਿਮਾਹੀ ਦੇ ਅੰਤ 'ਤੇ ਸਮੀਖਿਆ ਕੀਤੀ ਜਾਂਦੀ ਹੈ। ਪਿਛਲੀ ਤਿਮਾਹੀ 'ਚ ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ 'ਤੇ ਵਿਆਜ 70 bps ਯਾਨੀ 0.70 ਫੀਸਦੀ ਵਧਾਉਣ ਦਾ ਐਲਾਨ ਕੀਤਾ ਸੀ। ਡਾਕਖਾਨੇ ਦੀ FD 'ਤੇ ਮਿਲਣ ਵਾਲਾ ਵਿਆਜ ਸਰਕਾਰ ਦੁਆਰਾ ਪੇਸ਼ ਕੀਤੀਆਂ ਛੋਟੀਆਂ ਬੱਚਤ ਸਕੀਮਾਂ ਦੇ ਲਗਭਗ ਬਰਾਬਰ ਹੈ।
ਸਰਕਾਰ ਨੇ ਪਿਛਲੀ ਤਿਮਾਹੀ 'ਚ ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਲਈ ਵਿਆਜ ਦਰ 8 ਫੀਸਦੀ ਤੋਂ ਵਧਾ ਕੇ 8.2 ਫੀਸਦੀ ਕਰ ਦਿੱਤੀ ਸੀ। ਕਿਸਾਨ ਵਿਕਾਸ ਪੱਤਰ ਲਈ ਵਿਆਜ ਦਰ 7.2 ਫੀਸਦੀ ਤੋਂ ਘਟਾ ਕੇ 7.5 ਫੀਸਦੀ ਕਰ ਦਿੱਤੀ ਗਈ ਹੈ।
ਪਿਛਲੀ ਤਿਮਾਹੀ 'ਚ ਸਰਕਾਰ ਨੇ ਇਕ, ਦੋ, ਤਿੰਨ ਅਤੇ ਪੰਜ ਸਾਲ ਦੀ ਫਿਕਸਡ ਡਿਪਾਜ਼ਿਟ 'ਤੇ ਵੀ ਵਿਆਜ ਦਰ 6.6 ਫੀਸਦੀ, 6.8 ਫੀਸਦੀ, 6.9 ਫੀਸਦੀ, 7.0 ਫੀਸਦੀ ਤੋਂ ਵਧਾ ਕੇ 6.8 ਫੀਸਦੀ, 6.9 ਫੀਸਦੀ ,7.0 ਅਤੇ 7.5 ਫੀਸਦੀ ਕਰ ਦਿੱਤੀ ਸੀ। ਇਸ ਦੇ ਨਾਲ ਹੀ ਡਾਕਘਰ ਦੀ ਮਾਸਿਕ ਬਚਤ ਯੋਜਨਾ 'ਤੇ ਵਿਆਜ ਦਰ 7.1 ਫੀਸਦੀ ਤੋਂ ਵਧਾ ਕੇ 7.4 ਫੀਸਦੀ ਕਰ ਦਿੱਤੀ ਗਈ ਸੀ। ਨਾਲ ਹੀ, ਰਾਸ਼ਟਰੀ ਬੱਚਤ ਯੋਜਨਾ ਲਈ ਵਿਆਜ ਦਰ 7 ਫੀਸਦੀ ਤੋਂ ਵਧਾ ਕੇ 7.7 ਫੀਸਦੀ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਸਮਰਾਲਾ 'ਚ ਮੌਜੂਦਾ ਭਾਜਪਾ ਐਮ.ਸੀ. ਦੀ ਨਾਜਾਇਜ਼ ਬਣੀ ਦੁਕਾਨ 'ਤੇ ਚੱਲਿਆ ਪੀਲਾ ਪੰਜਾ
ਇਹ ਵੀ ਪੜ੍ਹੋ : ਗਿੱਦੜਬਾਹਾ 'ਚ ਆੜਤੀਏ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ ਦੀ ਨਾਕਾਮ ਕੋਸ਼ਿਸ਼ ,ਸੀਸੀਟੀਵੀ ਕੈਮਰੇ 'ਚ ਕੈਦ ਹੋਇਆ ਨੌਜਵਾਨ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)