Google Pay ਯੂਜ਼ਰਸ ਲਈ ਸ਼ਾਨਦਾਰ ਅਪਡੇਟ, ਹੁਣ ਬਿਨਾਂ ਪਿੰਨ ਤੋਂ ਹੋਵੇਗਾ ਭੁਗਤਾਨ
Reserve Bank of India: UPI ਲਾਈਟ ਦਾ ਉਦੇਸ਼ ਡਿਜੀਟਲ ਭੁਗਤਾਨ ਨੂੰ ਆਸਾਨ ਬਣਾਉਣਾ ਹੈ। ਗੂਗਲ ਵੱਲੋਂ ਦੱਸਿਆ ਗਿਆ ਹੈ ਕਿ ਯੂਪੀਆਈ ਲਾਈਟ ਤੋਂ ਯੂਜ਼ਰ ਨੂੰ ਤੁਰੰਤ ਭੁਗਤਾਨ ਲਈ ਇੱਕ ਦਿਨ ਵਿੱਚ 4,000 ਰੁਪਏ ਤੱਕ ਜਮ੍ਹਾ ਕਰਨ ਦੀ ਸਹੂਲਤ ਮਿਲੇਗੀ।
How to Activate UPI Lite: ਜੇ ਤੁਸੀਂ ਵੀ ਗੂਗਲ ਪੇ (Google Pay) ਯੂਜ਼ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਖ਼ੁਸ਼ ਕਰ ਦੇਵੇਗੀ। Google Pay ਵੱਲੋਂ ਭਾਰਤੀ ਯੂਜ਼ਰਜ਼ ਲਈ ਯੂਪੀਆਈ ਲਾਈਟ (UPI Lite) ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਨਾਲ ਯੂਜ਼ਰਜ਼ ਨੂੰ ਡਿਜ਼ੀਟਲ ਪੇਮੈਂਟ ਦੇ ਭੁਗਤਾਨ ਵਿੱਚ ਆਸਾਨੀ ਹੋਵੇਗੀ। ਯੂਰੀਆਈ ਲਾਈਨ ਦੇ ਜ਼ਰੀਏ Google Pay ਯੂਜ਼ਰਜ਼ ਸਾਮਾਨ, ਸਨੈਕਸ ਤੇ ਕੈਬ ਰਾਈਡ ਜਿਹੇ ਜ਼ਰੂਰੀ ਪੇਮੈਂਟ ਆਸਾਨੀ ਨਾਲ ਕਰ ਸਕਣਗੇ। ਯੂਪੀਆਈ ਲਾਈਟ ਨੂੰ ਆਰਬੀਆਈ ਵੱਲੋਂ ਸਤੰਬਰ 2022 ਵਿੱਚ ਲਾਂਚ ਕੀਤਾ ਗਿਆ ਸੀ।
ਇੱਕ ਵਾਰ ਵਿੱਚ ਕਰ ਸਕੋਗੇ 200 ਰੁਪਏ ਦਾ ਭੁਗਤਾਨ
ਯੂਜ਼ਰਸ ਯੂਪੀਆਈ ਲਾਈਟ ਖਾਤੇ ਤੋਂ ਇੱਕ ਵਾਰ ਵਿੱਚ 200 ਰੁਪਏ ਤੱਕ ਭੇਜ ਸਕਦੇ ਹਨ। ਇਸ ਸੇਵਾ ਵਿੱਚ ਭੁਗਤਾਨ ਲਈ ਕਿਸੇ ਕਿਸਮ ਦਾ ਪਿੰਨ ਦਰਜ ਕਰਨ ਦੀ ਕੋਈ ਲੋੜ ਨਹੀਂ ਹੈ। UPI ਲਾਈਟ ਦਾ ਉਦੇਸ਼ ਡਿਜੀਟਲ ਭੁਗਤਾਨ ਨੂੰ ਆਸਾਨ ਬਣਾਉਣਾ ਹੈ। ਗੂਗਲ ਦੁਆਰਾ ਦੱਸਿਆ ਗਿਆ ਸੀ ਕਿ ਯੂਪੀਆਈ ਲਾਈਟ ਦੇ ਨਾਲ, ਉਪਭੋਗਤਾ ਨੂੰ ਤੁਰੰਤ ਭੁਗਤਾਨ ਲਈ ਇੱਕ ਦਿਨ ਵਿੱਚ 4,000 ਰੁਪਏ ਤੱਕ ਜਮ੍ਹਾ ਕਰਨ ਦੀ ਸਹੂਲਤ ਮਿਲੇਗੀ। ਪਰ ਇੱਕ ਵਾਰ ਵਿੱਚ ਵੱਧ ਤੋਂ ਵੱਧ 200 ਰੁਪਏ ਹੀ ਦਿੱਤੇ ਜਾ ਸਕਦੇ ਹਨ।
UPI ਪਿੰਨ ਦਰਜ ਕਰਨ ਦੀ ਨਹੀਂ ਜ਼ਰੂਰਤ
NPCI ਦੁਆਰਾ ਤਿਆਰ ਕੀਤੀ ਗਈ ਇਸ ਵਿਸ਼ੇਸ਼ਤਾ ਵਿੱਚ, ਛੋਟੇ ਭੁਗਤਾਨ ਕਰਨ ਲਈ UPI ਪਿੰਨ ਦਰਜ ਕਰਨ ਦੀ ਕੋਈ ਲੋੜ ਨਹੀਂ ਹੈ। ਦੱਸ ਦੇਈਏ ਕਿ Paytm ਤੇ PhonePe ਪਹਿਲਾਂ ਹੀ ਆਪਣੇ ਪਲੇਟਫਾਰਮ 'ਤੇ ਇਹ ਸੁਵਿਧਾ ਸ਼ੁਰੂ ਕਰ ਚੁੱਕੇ ਹਨ। ਵਰਤਮਾਨ ਵਿੱਚ, 15 ਬੈਂਕ ਯੂਪੀਆਈ ਲਾਈਟ ਨੂੰ ਸਪੋਰਟ ਕਰਦੇ ਹਨ।
Google Pay 'ਤੇ UPI ਲਾਈਚ ਕਿਵੇਂ ਕਰੀਏ ਐਕਟੀਵੇਟ?
>> ਸਭ ਤੋਂ ਪਹਿਲਾਂ Google Pay ਐਪ 'ਤੇ ਜਾਓ।
>> ਫ਼ੋਨ ਦੀ ਸਕ੍ਰੀਨ ਦੇ ਉੱਪਰੀ ਸੱਜੇ ਕੋਨੇ 'ਤੇ ਪ੍ਰੋਫਾਈਲ ਆਈਕਨ ਨੂੰ ਲੱਭੋ ਅਤੇ ਟੈਪ ਕਰੋ।
>> ਇੱਥੇ, ਹੇਠਾਂ ਸਕ੍ਰੋਲ ਕਰੋ ਤੇ ਵਿਸ਼ੇਸ਼ਤਾ 'UPI Lite' ਦੀ ਖੋਜ ਕਰੋ।
>> ਇਸ 'ਤੇ ਟੈਪ ਕਰੋ। ਇਹ UPI ਲਾਈਟ ਬਾਰੇ ਹਦਾਇਤਾਂ ਅਤੇ ਵੇਰਵਿਆਂ ਦੇ ਨਾਲ ਇੱਕ ਨਵੀਂ ਸਕ੍ਰੀਨ ਖੋਲ੍ਹੇਗਾ।
>> ਹੁਣ ਐਕਟੀਵੇਟ UPI ਲਾਈਟ 'ਤੇ ਟੈਪ ਕਰੋ।
>> ਆਪਣੇ ਬੈਂਕ ਖਾਤੇ ਨੂੰ ਲਿੰਕ ਕਰੋ ਤੇ ਔਨ-ਸਕ੍ਰੀਨ ਨਿਰਦੇਸ਼ਾਂ ਦੀ ਪਾਲਣਾ ਕਰੋ।
>> ਇੱਕ ਵਾਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਤੁਹਾਨੂੰ ਇੱਕ ਪੁਸ਼ਟੀਕਰਨ ਸੁਨੇਹਾ ਮਿਲੇਗਾ। ਦੱਸਿਆ ਜਾਵੇਗਾ ਕਿ UPI ਲਾਈਟ ਐਕਟੀਵੇਟ ਹੋ ਗਈ ਹੈ।
>> ਤੁਸੀਂ ਹੁਣ ਆਪਣੇ UPI Lite ਖਾਤੇ ਵਿੱਚ ਇੱਕ ਵਾਰ ਵਿੱਚ ₹2,000 ਤੱਕ ਅਤੇ ਦੋ ਕਿਸ਼ਤਾਂ ਵਿੱਚ ₹4000 ਤੱਕ ਫੰਡ ਜੋੜ ਸਕਦੇ ਹੋ।