GST On Hospital Room: ਹਸਪਤਾਲ ਦੇ ਬੈੱਡਾਂ ਜਾਂ ICU 'ਤੇ GST ਨਹੀਂ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ 'ਚ ਸਪੱਸ਼ਟ ਕੀਤਾ
Nirmala Sitharaman on Hospital GST: 28 ਤੋਂ 29 ਜੂਨ ਤੱਕ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ, ਗੈਰ-ਆਈਸੀਯੂ ਕਮਰਿਆਂ 'ਤੇ 5% ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਨ੍ਹਾਂ ਦਾ ਕਿਰਾਇਆ ਪ੍ਰਤੀ ਦਿਨ 5,000 ਰੁਪਏ ਤੋਂ ਵੱਧ ਹੈ।
Nirmala Sitharaman on GST Rate Hike: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਸਪਤਾਲ ਦੇ ਬੈੱਡਾਂ 'ਤੇ GST ਲਗਾਉਣ ਦੇ ਫੈਸਲੇ 'ਤੇ ਰਾਜ ਸਭਾ 'ਚ ਸਪੱਸ਼ਟੀਕਰਨ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਹਸਪਤਾਲ ਦੇ ਬੈੱਡਾਂ ਜਾਂ ਆਈਸੀਯੂ 'ਤੇ ਕੋਈ ਟੈਕਸ ਨਹੀਂ ਲਾਇਆ ਗਿਆ ਹੈ। ਸਗੋਂ ਅਜਿਹੇ ਹਸਪਤਾਲਾਂ ਦੇ ਕਮਰੇ ਜਿਨ੍ਹਾਂ ਦਾ ਕਿਰਾਇਆ 5,000 ਰੁਪਏ ਪ੍ਰਤੀ ਦਿਨ ਹੈ, ਉਸ 'ਤੇ ਹੀ ਜੀਐਸਟੀ ਲਾਇਆ ਗਿਆ ਹੈ। ਵਿੱਤ ਮੰਤਰੀ ਨੇ ਇਹ ਗੱਲਾਂ ਰਾਜ ਸਭਾ 'ਚ ਮਹਿੰਗਾਈ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਹੀਆਂ ਹਨ।
ਹਸਪਤਾਲਾਂ ਵਿੱਚ ਇਲਾਜ ਹੁਣ ਮਹਿੰਗਾ ਹੋ ਗਿਆ ਹੈ। ਦਰਅਸਲ, ਜੀਐਸਟੀ ਕੌਂਸਲ ਦੀ 28 ਤੋਂ 29 ਜੂਨ ਤੱਕ ਹੋਈ 47ਵੀਂ ਮੀਟਿੰਗ ਵਿੱਚ ਗੈਰ-ਆਈਸੀਯੂ ਕਮਰਿਆਂ ਜਿਨ੍ਹਾਂ ਦਾ ਕਿਰਾਇਆ 5,000 ਰੁਪਏ ਪ੍ਰਤੀ ਦਿਨ ਤੋਂ ਵੱਧ ਹੈ, ਉੱਤੇ 5% ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ। ਜੋ ਕਿ 18 ਜੁਲਾਈ 2022 ਤੋਂ ਲਾਗੂ ਹੋ ਗਿਆ ਹੈ। ਹਾਲਾਂਕਿ ਜੀਐਸਟੀ ਕੌਂਸਲ ਦੇ ਇਸ ਫੈਸਲੇ ਦੀ ਵੀ ਸਖ਼ਤ ਆਲੋਚਨਾ ਹੋ ਰਹੀ ਹੈ। ਜਿਸ ਤੋਂ ਬਾਅਦ ਵਿੱਤ ਮੰਤਰੀ ਨੇ ਸਪੱਸ਼ਟੀਕਰਨ ਪੇਸ਼ ਕੀਤਾ ਹੈ।
ਇਲਾਜ ਹੋਵੇਗਾ ਮਹਿੰਗਾ
ਹੈਲਥਕੇਅਰ ਇੰਡਸਟਰੀ ਤੋਂ ਲੈ ਕੇ ਹਸਪਤਾਲ ਐਸੋਸੀਏਸ਼ਨਾਂ ਅਤੇ ਹੋਰ ਹਿੱਸੇਦਾਰਾਂ ਵੱਲੋਂ ਸਰਕਾਰ ਤੋਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲਾਂ ਦੇ ਬੈੱਡਾਂ 'ਤੇ ਜੀਐਸਟੀ ਲਗਾਉਣ ਦੇ ਫੈਸਲੇ ਕਾਰਨ ਲੋਕਾਂ ਨੂੰ ਇਲਾਜ ਕਰਵਾਉਣਾ ਮਹਿੰਗਾ ਹੋ ਜਾਵੇਗਾ। ਇਸ ਦੇ ਨਾਲ ਹੀ ਹੈਲਥਕੇਅਰ ਇੰਡਸਟਰੀ ਦੇ ਸਾਹਮਣੇ ਪਾਲਣਾ ਨਾਲ ਜੁੜੇ ਮੁੱਦੇ ਖੜ੍ਹੇ ਹੋਣਗੇ ਕਿਉਂਕਿ ਸਿਹਤ ਸੰਭਾਲ ਉਦਯੋਗ ਨੂੰ ਹੁਣ ਤੱਕ ਜੀਐਸਟੀ ਤੋਂ ਛੋਟ ਦਿੱਤੀ ਗਈ ਸੀ।
ਜੀਐਸਟੀ ਦਾ ਪ੍ਰਭਾਵ
ਮੰਨ ਲਓ ਕਿ ਇੱਕ ਦਿਨ ਦੇ ਹਸਪਤਾਲ ਦੇ ਬੈੱਡ ਦਾ ਕਿਰਾਇਆ 5,000 ਰੁਪਏ ਹੈ, ਤਾਂ 250 ਰੁਪਏ ਜੀਐਸਟੀ ਵਜੋਂ ਅਦਾ ਕਰਨੇ ਪੈਣਗੇ। ਜੇਕਰ ਕਿਸੇ ਮਰੀਜ਼ ਨੂੰ ਦੋ ਦਿਨ ਹਸਪਤਾਲ ਵਿੱਚ ਰਹਿਣਾ ਪੈਂਦਾ ਹੈ ਤਾਂ ਕਮਰੇ ਦਾ ਕਿਰਾਇਆ 10,000 ਰੁਪਏ ਅਤੇ ਜੀਐਸਟੀ ਦੇ ਨਾਲ 10.500 ਰੁਪਏ ਹੋਵੇਗਾ। ਮਰੀਜ਼ ਨੂੰ ਜਿੰਨਾ ਚਿਰ ਹਸਪਤਾਲ ਵਿੱਚ ਰਹਿਣਾ ਪਵੇਗਾ, ਇਲਾਜ ਓਨਾ ਹੀ ਮਹਿੰਗਾ ਹੋਵੇਗਾ।