(Source: ECI/ABP News/ABP Majha)
HDFC Bank ਨੇ ਮਹਿੰਗਾ ਕੀਤਾ ਕਰਜ਼ਾ, ਲੋਨ ਉਤੇ ਵੱਧ ਜਾਵੇਗੀ ਤੁਹਾਡੀ EMI, ਜਾਣੋ ਨਵੀਂ ਦਰਾਂ ਬਾਰੇ
HDFC Bank: ਐਚਡੀਐਫਸੀ ਬੈਂਕ ਤੋਂ ਲੋਨ ਲੈਣ ਵਾਲੇ ਗਾਹਕਾਂ ਲਈ ਹੁਣ ਬੈਂਕ ਦਾ ਕਰਜ਼ਾ ਹੋਰ ਮਹਿੰਗਾ ਹੋਣ ਵਾਲਾ ਹੈ। HDFC ਬੈਂਕ (HDFC Bank) ਨੇ ਆਪਣੇ ਸਾਰੇ ਟੈਨਯੋਰ ਦੇ ਕਰਜ਼ਿਆਂ 'ਤੇ ਵਿਆਜ ਦਰਾਂ (Interest Rates) ਵਧਾ ਦਿੱਤੀਆਂ ਹਨ
HDFC Bank: ਐਚਡੀਐਫਸੀ ਬੈਂਕ ਤੋਂ ਲੋਨ ਲੈਣ ਵਾਲੇ ਗਾਹਕਾਂ ਲਈ ਹੁਣ ਬੈਂਕ ਦਾ ਕਰਜ਼ਾ ਹੋਰ ਮਹਿੰਗਾ ਹੋਣ ਵਾਲਾ ਹੈ। HDFC ਬੈਂਕ (HDFC Bank) ਨੇ ਆਪਣੇ ਸਾਰੇ ਟੈਨਯੋਰ ਦੇ ਕਰਜ਼ਿਆਂ 'ਤੇ ਵਿਆਜ ਦਰਾਂ (Interest Rates) ਵਧਾ ਦਿੱਤੀਆਂ ਹਨ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ HDFC ਬੈਂਕ ਨੇ ਮਾਰਜਿਨਲ ਕਾਸਟ ਆਫ ਲੈਂਡਿੰਗ ਰੇਟ (MCLR) ਦੇ ਆਧਾਰ 'ਤੇ ਆਪਣੀਆਂ ਲੋਨ ਦਰਾਂ ਵਧਾ ਦਿੱਤੀਆਂ ਹਨ। ਇਹ 7 ਨਵੰਬਰ ਯਾਨੀ ਕੱਲ੍ਹ ਤੋਂ ਲਾਗੂ ਹੋ ਗਏ ਹਨ ਅਤੇ ਇਸ ਤੋਂ ਬਾਅਦ ਬੈਂਕ ਤੋਂ ਕਰਜ਼ ਲੈਣ ਵਾਲਿਆਂ ਦੀ EMI ਵਧ ਗਈ ਹੈ।
ਬੈਂਕ ਨੇ ਕਿੰਨਾ ਵਾਧਾ ਕੀਤਾ
ਐਚਡੀਐਫਸੀ ਬੈਂਕ ਦੀ ਵੈੱਬਸਾਈਟ ਦੇ ਅਨੁਸਾਰ, ਬੈਂਕ ਨੇ ਇੱਕ ਰਾਤ ਦੀ ਮਿਆਦ ਵਾਲੇ ਕਰਜ਼ਿਆਂ 'ਤੇ MCLR ਨੂੰ 7.90 ਪ੍ਰਤੀਸ਼ਤ ਤੋਂ ਵਧਾ ਕੇ 8.20 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਕ ਮਹੀਨੇ ਦੇ ਕਰਜ਼ੇ 'ਤੇ MCLR ਨੂੰ ਘਟਾ ਕੇ 8.25 ਫੀਸਦੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 3 ਤੋਂ 6 ਮਹੀਨਿਆਂ ਦੇ ਕਰਜ਼ਿਆਂ 'ਤੇ MCLR 8.30 ਫੀਸਦੀ ਤੋਂ ਵਧਾ ਕੇ 8.40 ਫੀਸਦੀ ਕਰ ਦਿੱਤਾ ਗਿਆ ਹੈ।
ਇੱਕ ਸਾਲ ਤੋਂ ਤਿੰਨ ਸਾਲ ਦੇ ਕਰਜ਼ੇ ਦੀਆਂ ਵਿਆਜ ਦਰਾਂ ਵੀ ਜਾਣੋ
HDFC ਬੈਂਕ ਨੇ ਇੱਕ ਸਾਲ ਦੀ ਮਿਆਦ ਵਾਲੇ ਲੋਨ 'ਤੇ MCLR ਨੂੰ ਵਧਾ ਕੇ 8.55 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ 2 ਸਾਲ ਦੇ ਕਾਰਜਕਾਲ 'ਤੇ MCLR ਹੁਣ 8.65 ਫੀਸਦੀ ਰਹੇਗਾ, ਜੋ ਪਹਿਲਾਂ 8.30 ਫੀਸਦੀ ਸੀ। ਬੈਂਕ ਨੇ 3 ਸਾਲ ਦੀ ਮਿਆਦ ਵਾਲੇ ਕਰਜ਼ਿਆਂ 'ਤੇ MCLR ਦਰ ਨੂੰ 8.40 ਫੀਸਦੀ ਤੋਂ ਵਧਾ ਕੇ 8.75 ਫੀਸਦੀ ਕਰ ਦਿੱਤਾ ਹੈ।
MCLR ਵਧਣ ਨਾਲ ਬੈਂਕ ਲੋਨ ਕਿਉਂ ਮਹਿੰਗਾ ਹੋ ਜਾਵੇਗਾ?
ਜ਼ਿਆਦਾਤਰ ਬੈਂਕਾਂ ਦੀਆਂ ਲੋਨ ਦੀਆਂ ਵਿਆਜ ਦਰਾਂ ਇਕ ਸਾਲ ਦੇ MCLR ਦੇ ਆਧਾਰ 'ਤੇ ਤੈਅ ਕੀਤੀਆਂ ਜਾਂਦੀਆਂ ਹਨ ਅਤੇ ਇਸ ਵਾਧੇ ਕਾਰਨ ਬੈਂਕਾਂ ਦੇ ਸਾਰੇ ਲੋਨ, ਜਿਸ ਵਿਚ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਸ਼ਾਮਲ ਹਨ, ਮਹਿੰਗੇ ਹੋ ਗਏ ਹਨ।
ਕੀ ਕਈ ਹੋਰ ਬੈਂਕਾਂ ਨੇ ਵੀ MCLR ਵਧਾ ਦਿੱਤਾ ਹੈ
ਤੁਹਾਨੂੰ ਦੱਸ ਦੇਈਏ ਕਿ HDFC ਬੈਂਕ ਤੋਂ ਪਹਿਲਾਂ ਐਕਸਿਸ ਬੈਂਕ ਨੇ ਵੀ ਅਕਤੂਬਰ 'ਚ MCLR ਵਧਾ ਦਿੱਤਾ ਹੈ। ਐਕਸਿਸ ਬੈਂਕ ਤੋਂ ਪਹਿਲਾਂ ਕੋਟਕ ਮਹਿੰਦਰਾ ਬੈਂਕ ਅਤੇ ਫੈਡਰਲ ਬੈਂਕ ਨੇ ਵੀ ਅਕਤੂਬਰ 'ਚ MCLR ਵਧਾਉਣ ਦਾ ਫੈਸਲਾ ਕੀਤਾ ਸੀ। ਇਸ ਵਾਧੇ ਤੋਂ ਬਾਅਦ ਗ੍ਰਾਹਕਾਂ ਨੂੰ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਵਰਗੇ ਲੋਨ ਲਈ ਜ਼ਿਆਦਾ ਵਿਆਜ ਦਰ ਅਦਾ ਕਰਨੀ ਪਵੇਗੀ। MCLR ਯਾਨੀ ਉਧਾਰ ਦਰਾਂ ਦੀ ਸੀਮਾਂਤ ਲਾਗਤ ਵਿੱਚ ਵਾਧੇ ਤੋਂ ਬਾਅਦ, ਇਸਦਾ ਸਿੱਧਾ ਅਸਰ ਗਾਹਕ ਨੂੰ ਪੇਸ਼ ਕੀਤੀ ਜਾਣ ਵਾਲੀ ਵਿਆਜ ਦਰਾਂ 'ਤੇ ਪੈਂਦਾ ਹੈ। MCLR ਦੇ ਅਨੁਸਾਰ, ਕਰਜ਼ੇ ਦੀਆਂ ਵਿਆਜ ਦਰਾਂ ਬੈਂਕ ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ।