HDFC ਨੇ FD ਦੀ ਵਿਆਜ ਦਰਾਂ 'ਚ ਕੀਤਾ ਬਦਲਾਅ, ਹੁਣ ਮਿਲੇਗਾ ਜ਼ਿਆਦਾ Interest, ਜਾਣੋ ਕੀ ਹੋਣਗੇ ਨਵੇਂ ਰੇਟਸ?
ਬੈਂਕ ਦੇ ਗਾਹਕਾਂ ਨੂੰ ਹੁਣ ਜਮ੍ਹਾਂਰਾਸ਼ੀ 'ਤੇ 2.50 ਫੀਸਦੀ ਤੋਂ 5.50 ਫੀਸਦੀ ਤਕ ਵਿਆਜ ਦਾ ਫਾਇਦਾ ਮਿਲੇਗਾ ਦੂਜੇ ਪਾਸੇ ਸੀਨੀਅਰ ਸਿਟੀਜ਼ਨ ਨੂੰ 3 ਫੀਸਦੀ ਤੋਂ ਲੈ ਕੇ 6.25 ਫੀਸਦੀ ਤਕ ਵਿਆਜ ਦਾ ਫਾਇਦਾ ਮਿਲੇਗਾ।
HDFC Bank FD Rates: ਜੇਕਰ ਤੁਸੀਂ ਵੀ ਬੈਂਕ 'ਚ ਫਿਕਸਡ ਡਿਜ਼ਾਪਿਟ ਕਰਵਾਉਣ ਦਾ ਪਲਾਨ ਬਣਾ ਰਹੇ ਹੋ ਤਾਂ ਪ੍ਰਾਈਵੇਟ ਸੈਕਟਰ ਦੇ HDFC Bank ਨੇ ਐਫਡੀ ਦੀਆਂ ਵਿਆਜ ਦਰਾਂ FDs interest rate ‘ਚ ਇਜ਼ਾਫਾ ਕਰ ਦਿੱਤਾ ਹੈ ਭਾਵ ਹੁਣ ਤੁਹਾਨੂੰ ਪਹਿਲਾਂ ਦੀ ਤੁਲਨਾ 'ਚ ਫਿਕਸਡ ਡਿਪਾਜ਼ਿਟ 'ਤੇ ਜ਼ਿਆਦਾ ਵਿਆਜ ਦਾ ਫਾਇਦਾ ਮਿਲੇਗਾ। ਨਵੀਆਂ ਵਿਆਜ ਦਰਾਂ 1 ਦਸੰਬਰ 2021 ਤੋਂ ਲਾਗੂ ਹੋ ਗਈਆਂ ਹਨ।
ਚੈੱਕ ਕਰੋ ਲੇਟੈਸਟ ਐਫਡੀ ਰੇਟਸ
ਬੈਂਕ ਦੇ ਗਾਹਕਾਂ ਨੂੰ ਹੁਣ ਜਮ੍ਹਾਂਰਾਸ਼ੀ 'ਤੇ 2.50 ਫੀਸਦੀ ਤੋਂ 5.50 ਫੀਸਦੀ ਤਕ ਵਿਆਜ ਦਾ ਫਾਇਦਾ ਮਿਲੇਗਾ ਦੂਜੇ ਪਾਸੇ ਸੀਨੀਅਰ ਸਿਟੀਜ਼ਨ ਨੂੰ 3 ਫੀਸਦੀ ਤੋਂ ਲੈ ਕੇ 6.25 ਫੀਸਦੀ ਤਕ ਵਿਆਜ ਦਾ ਫਾਇਦਾ ਮਿਲੇਗਾ। ਬੈਂਕ ਵੱਲੋਂ ਗਾਹਕਾਂ ਨੂੰ 7 ਦਿਨ ਤੋਂ ਲੈ ਕੇ 10 ਸਾਲ ਤਕ ਦੀ ਬੈਂਕ ਐਫਡੀ ਦੀ ਸਹੂਲਤ ਦਿੱਤੀ ਜਾਂਦੀ ਹੈ ਆਓ ਚੈਕ ਕਰੀਏ ਹੁਣ ਤੁਹਾਨੂੰ ਕਿਸ ਰੇਟ 'ਤੇ ਮਿਲੇਗਾ ਵਿਆਜ-
- 7 ਦਿਨ ਤੋਂ 29 ਦਿਨ ਤਕ ਦੀ FD ‘ਤੇ 2.50 ਫੀਸਦੀ
- 30 ਦਿਨ ਤੋਂ 90 ਦਿਨ ਤਕ ਦੀ FD ‘ਤੇ 3 ਫੀਸਦੀ
- 91 ਦਿਨ ਤੋਂ 6 ਮਹੀਨਿਆਂ ਤਕ ਦੇ ਐਫਡੀ 'ਤੇ 3.5 ਫੀਸਦੀ
- 6 ਮਹੀਨੇ ਇਕ ਦਿਨ ਜਾਂ ਉਸ ਤੋਂ ਜ਼ਿਆਦਾ ਪਰ ਇਕ ਸਾਲ ਤੋਂ ਘੱਟ ਦੀ ਐਫਡੀ 'ਤੇ 4.4 ਫੀਸਦੀ
-1 ਸਾਲ ਦੀ FD 'ਤੇ 4.9%
-1 ਸਾਲ ਦੀ ਇਕ ਦਿਨ ਜਾਂ ਇਸ ਤੋਂ ਵੱਧ ਅਤੇ 2 ਸਾਲ ਤਕ ਦੀ FD 'ਤੇ 5%
- 2 ਸਾਲ ਦੀ ਇਕ ਦਿਨ ਜਾਂ ਇਸ ਤੋਂ ਵੱਧ ਅਤੇ 3 ਸਾਲਾਂ ਦੀ FD 'ਤੇ 5.15 ਫੀਸਦੀ
- 3 ਸਾਲ ਦੀ ਇਕ ਦਿਨ ਜਾਂ ਇਸ ਤੋਂ ਵੱਧ ਅਤੇ 5 ਸਾਲ ਦੀ FD 'ਤੇ 5.35 ਫੀਸਦੀ
- 5 ਸਾਲ 1 ਦਿਨ ਜਾਂ ਇਸ ਤੋਂ ਵੱਧ ਅਤੇ 10 ਸਾਲ ਤਕ ਦੀ FD 'ਤੇ 5.50 ਪ੍ਰਤੀਸ਼ਤ
ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਉਝੜ ਕੇ ਆਏ, ਦਿੱਲੀ 'ਚ ਟਾਂਗਾ ਚਲਾਇਆ, ਫਿਰ ਮਿਹਨਤ ਨਾਲ ਖੜ੍ਹਾ ਕੀਤਾ 2000 ਕਰੋੜ ਦਾ ਸਾਮਰਾਜ, ਪੜ੍ਹੋ ਪ੍ਰੇਰਨਾ ਦੀ ਕਹਾਣੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/