ਕੱਚੇ ਤੇਲ ਦੀਆਂ ਵਧੀਆਂ ਕੀਮਤਾਂ, ਪ੍ਰੈਟਰੋਲ-ਡੀਜ਼ਲ ਦਾ ਕੀ ਹਾਲ? ਜਾਣੋ ਆਪਣੇ ਸ਼ਹਿਰ ਦੀਆਂ ਤਾਜ਼ਾ ਕੀਮਤਾਂ
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫੇਰ ਤੇਜ਼ੀ ਵੇਖਣ ਨੂੰ ਮਿਲੀ ਹੈ। ਫਿਲਹਾਲ ਤੇਜ਼ੀ ਦੇ ਵਿਚਾਲੇ ਨੀ ਤੇਲ ਕੰਪਨੀਆਂ ਨੇ ਆਪਣੇ ਗ੍ਰਾਹਕਾਂ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਰਾਹਤ ਦੇ ਰਹੀ ਹੈ।
ਨਵੀਂ ਦਿੱਲੀ: ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫੇਰ ਤੇਜ਼ੀ ਵੇਖਣ ਨੂੰ ਮਿਲੀ ਹੈ। ਫਿਲਹਾਲ ਤੇਜ਼ੀ ਦੇ ਵਿਚਾਲੇ ਨੀ ਤੇਲ ਕੰਪਨੀਆਂ ਨੇ ਆਪਣੇ ਗ੍ਰਾਹਕਾਂ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਰਾਹਤ ਦੇ ਰਹੀ ਹੈ। ਐਤਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਵੇਖਿਆ ਗਿਆ। ਹਾਲਾਂਕਿ ਬੀਤੇ ਕੁੱਝ ਦਿਨਾਂ ਤੋਂ ਜਾਰੀ ਕੀਮਤਾਂ 'ਚ ਕਟੌਤੀ ਦਾ ਸਿਲਸਿਲਾ ਅੱਜ ਰੁਕ ਗਿਆ।
ਕੱਚਾ ਤੇਲ ਇਸ ਸਮੇਂ 65 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਵਾਪਸ ਆ ਗਿਆ ਹੈ। ਪਿਛਲੇ ਸੈਸ਼ਨ ਵਿੱਚ ਇਸ 'ਚ 4 ਪ੍ਰਤੀਸ਼ਤ ਤੋਂ ਜ਼ਿਆਦਾ ਦਾ ਵਾਧਾ ਹੋਇਆ ਸੀ। 3 ਮਾਰਚ ਨੂੰ, ਕੀਮਤ 70 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈ ਸੀ। ਇਸ ਦੇ ਨਾਲ ਹੀ, ਕੀਮਤਾਂ ਇਸ ਹਫ਼ਤੇ 61 ਡਾਲਰ ਪ੍ਰਤੀ ਬੈਰਲ 'ਤੇ ਆ ਗਈਆਂ ਸੀ।ਪਿਛਲੇ 6 ਮਹੀਨਿਆਂ ਵਿੱਚ, ਕੀਮਤ ਵਿੱਚ 50 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਸੁਏਜ਼ ਨਹਿਰ ਵਿਚ ਫਸੇ ਜਹਾਜ਼ ਕਾਰਨ ਤੇਲ ਦੀ ਸਪਲਾਈ ਵੀ ਪ੍ਰਭਾਵਤ ਹੋਈ ਹੈ, ਜਿਸ ਨਾਲ ਭਾਅ ਪ੍ਰਭਾਵਤ ਹੋਇਆ ਹੈ।
ਜਾਣੋ ਕੀ ਹੈ ਤੁਹਾਡੇ ਸ਼ਹਿਰ ਵਿੱਚ ਤੇਲ ਦੀਆਂ ਕੀਮਤਾਂ
ਦਿੱਲੀ ਵਿਚ ਅੱਜ ਯਾਨੀ 28 ਮਾਰਚ ਨੂੰ ਪੈਟਰੋਲ ਦੀ ਕੀਮਤ 90.78 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 81.10 ਰੁਪਏ ਪ੍ਰਤੀ ਲੀਟਰ ਹੈ।
28 ਮਾਰਚ ਨੂੰ ਮੁੰਬਈ ਵਿੱਚ ਪੈਟਰੋਲ 97.19 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.20 ਰੁਪਏ ਪ੍ਰਤੀ ਲੀਟਰ 'ਤੇ ਹੈ।
ਕੋਲਕਾਤਾ ਵਿੱਚ, ਪੈਟਰੋਲ ਦੀਆਂ ਕੀਮਤਾਂ ਅੱਜ 90.98 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀਆਂ ਕੀਮਤਾਂ 83.98 ਰੁਪਏ ਪ੍ਰਤੀ ਲੀਟਰ ਤੇ ਸਥਿਰ ਹਨ।
ਅੱਜ ਵੀ ਚੇਨਈ ਵਿਚ ਪੈਟਰੋਲ ਦੀ ਕੀਮਤ 92.77 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 86.10 ਰੁਪਏ ਪ੍ਰਤੀ ਲੀਟਰ ਹੈ।
ਇਸੇ ਤਰ੍ਹਾਂ, ਬੰਗਲੁਰੂ ਵਿੱਚ ਪੈਟਰੋਲ ਦੀ ਕੀਮਤ 93.82 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ ਦੀਆਂ ਕੀਮਤਾਂ 85.99 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਹੈ।
ਸ਼ਹਿਰ |
ਪੈਟਰੋਲ ਦੀਆਂ ਕੀਮਤਾਂ |
ਡੀਜ਼ਲ ਦੀਆਂ ਕੀਮਤਾਂ
|
ਲਖਨਾਉ | 88.85 | 81.31 |
ਭੁਪਾਲ | 98.81 | 89.37 |
ਜੈਪੁਰ | 97.31 | 89.60 |
ਚੰਡੀਗੜ੍ਹ | 87.36 | 80.80 |
ਪਟਨਾ | 93.11 | 86.35 |
ਸ਼ਿਲਾਂਗ | 87.02 | 80.36 |
ਸ੍ਰੀਨਗਰ | 93.97 | 84.63 |
ਦੇਹਰਾਦੂਨ | 89.59 | 81.75 |
ਭੁਵਨੇਸ਼ਵਰ | 91.51 | 88.38 |
ਅਹਿਮਦਾਬਾਦ | 87.93 | 87.36 |
ਰਾਂਚੀ | 88.24 | 85.74 |
ਸ਼ਿਮਲਾ | 88.66 | 80.51 |
ਕੀਮਤਾਂ 'ਚ ਕਿੰਨਾ ਬਦਲਾਅ
ਫਰਵਰੀ ਦੇ ਰੁਝਾਨ ਤੋਂ ਉਲਟ, ਮਾਰਚ ਵਿੱਚ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ, ਹਾਲਾਂਕਿ ਇਸ ਮਿਆਦ ਦੇ ਦੌਰਾਨ ਕੀਮਤਾਂ ਵਿੱਚ ਦੋ ਵਾਰ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ ਇੱਕ ਵਾਰ ਵੀ ਕੀਮਤਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਸੀ, ਪਰ ਕੀਮਤਾਂ ਵਿੱਚ 14 ਗੁਣਾ ਵਾਧਾ ਹੋਇਆ ਸੀ।ਇਸ ਹਫਤੇ ਪੈਟਰੋਲ 39 ਪੈਸੇ ਅਤੇ ਡੀਜ਼ਲ 37 ਪੈਸੇ ਸਸਤਾ ਹੋਇਆ ਹੈ।