(Source: ECI/ABP News/ABP Majha)
Holi Special Train: ਹੋਲੀ 'ਤੇ ਘਰ ਜਾਣ ਵਾਲਿਆਂ ਲਈ ਖੁਸ਼ਖਬਰੀ, ਗੋਰਖਪੁਰ-ਅੰਮ੍ਰਿਤਸਰ ਲਈ ਚੱਲੇਗੀ ਸਪੈਸ਼ਲ ਟਰੇਨ
Holi Special Train 2023 For Gorakhpur Amritsar: ਅਗਲੇ ਮਹੀਨੇ ਹੋਲੀ ਦਾ ਤਿਉਹਾਰ ਆਉਣ ਵਾਲਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਦੇਸ਼ ਵਿੱਚ ਇੱਕ ਥਾਂ ਤੋਂ ਦੂਜੇ ਸਥਾਨ ਤੱਕ ਰੇਲਵੇ ਦੁਆਰਾ ਸਫ਼ਰ ਕਰਦੇ ਹਨ।
ਹੋਲੀ ਸਪੈਸ਼ਲ ਟ੍ਰੇਨਾਂ
ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਗੋਰਖਪੁਰ-ਅੰਮ੍ਰਿਤਸਰ ਲਈ ਹੋਲੀ ਸਪੈਸ਼ਲ ਟਰੇਨਾਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹੋਲੀ ਦੇ ਤਿਉਹਾਰ ਨੂੰ ਲੈ ਕੇ ਰੇਲਵੇ ਨੇ ਆਪਣੀਆਂ ਤਿਆਰੀਆਂ ਕਰ ਲਈਆਂ ਹਨ। ਰੇਲਵੇ ਨੇ ਗੋਰਖਪੁਰ-ਅੰਮ੍ਰਿਤਸਰ ਵਿਚਕਾਰ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ।
ਹੋਲੀ ਸਪੈਸ਼ਲ ਲਈ, ਗੋਰਖਪੁਰ-ਅੰਮ੍ਰਿਤਸਰ-ਗੋਰਖਪੁਰ ਟਰੇਨ ਨੰਬਰ - 05005 - 05006 ਕੁੱਲ ਦੋ ਯਾਤਰਾਵਾਂ ਕਰੇਗੀ। ਟਰੇਨ ਨੰਬਰ- 05005 ਗੋਰਖਪੁਰ-ਅੰਮ੍ਰਿਤਸਰ ਸਪੈਸ਼ਲ ਟਰੇਨ ਗੋਰਖਪੁਰ ਤੋਂ 03.03.2023 ਤੋਂ 10.03.2023 ਅਤੇ 17.03.2023 ਨੂੰ ਦੁਪਹਿਰ 02:40 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 09.30 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਤੋਂ ਬਾਅਦ ਵਾਪਸੀ ਦਿਸ਼ਾ ਵਿੱਚ ਰੇਲ ਗੱਡੀ ਨੰਬਰ- 05006 ਅੰਮ੍ਰਿਤਸਰ-ਗੋਰਖਪੁਰ ਸਪੈਸ਼ਲ 4, 11 ਅਤੇ 18 ਮਾਰਚ 2023 ਨੂੰ ਦੁਪਹਿਰ 12:45 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 08.50 ਵਜੇ ਗੋਰਖਪੁਰ ਪਹੁੰਚੇਗੀ।
ਟਰੇਨ ਇਨ੍ਹਾਂ ਸਟੇਸ਼ਨਾਂ 'ਤੇ ਰੁਕੇਗੀ
ਇਸ ਸਪੈਸ਼ਲ ਟਰੇਨ ਵਿੱਚ ਏਸੀ, ਥ੍ਰੀ ਟਾਇਰ ਅਤੇ ਜਨਰਲ ਕੋਚ ਲਗਾਏ ਗਏ ਹਨ। ਇਹ ਰੇਲ ਗੱਡੀ ਖਲੀਲਾਬਾਦ, ਬਸਤੀ, ਗੋਂਡਾ ਜੰਕਸ਼ਨ, ਬੁਰ੍ਹਵਾਲ, ਸੀਤਾਪੁਰ ਜੰਕਸ਼ਨ, ਸੀਤਾਪੁਰ ਸਿਟੀ, ਬਰੇਲੀ, ਮੁਰਾਦਾਬਾਦ, ਸਹਾਰਨਪੁਰ ਜੰਕਸ਼ਨ, ਯਮੁਨਾਨਗਰ ਜਗਾਧਰੀ, ਅੰਬਾਲਾ ਕੈਂਟ, ਲੁਧਿਆਣਾ ਜੰਕਸ਼ਨ, ਜਲੰਧਰ ਸਿਟੀ ਅਤੇ ਬਿਆਸ ਸਟੇਸ਼ਨਾਂ 'ਤੇ ਰੁਕੇਗੀ ਅਤੇ ਦੋਵੇਂ ਦਿਸ਼ਾਵਾਂ ਵਿੱਚ ਆਉਂਦੇ-ਜਾਂਦੇ ਹੋਏ।