ਪੜਚੋਲ ਕਰੋ

ਹੋਮ ਲੋਨ ਦੀਆਂ ਵਿਆਜ ਦਰਾਂ ਅੱਗੇ ਵੀ ਰਹਿਣਗੀਆਂ ਸਸਤੀਆਂ , RBI ਦੇ ਫੈਸਲੇ ਕਾਰਨ ਦੂਰ ਹੋਈ EMI ਦੀ ਟੈਨਸ਼ਨ 

ਹੋਮ ਲੋਨ (Home Loan) ਦੀਆਂ ਵਿਆਜ ਦਰਾਂ ਹੋਰ ਵੀ ਸਸਤੀਆਂ ਰਹਿਣਗੀਆਂ।

ਹੋਮ ਲੋਨ (Home Loan) ਦੀਆਂ ਵਿਆਜ ਦਰਾਂ ਹੋਰ ਵੀ ਸਸਤੀਆਂ ਰਹਿਣਗੀਆਂ। ਹੋਮ ਲੋਨ ਦੀਆਂ ਵਿਆਜ ਦਰਾਂ (Home Loan Interest Rate) ਪਿਛਲੇ 10 ਸਾਲਾਂ ਤੋਂ ਹੇਠਲੇ ਪੱਧਰ 'ਤੇ ਹਨ ਅਤੇ ਇਹ ਰੁਝਾਨ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ। ਇਹੀ ਕਾਰਨ ਹੈ ਕਿ ਹੋਮ ਲੋਨ ਦੇ ਖੇਤਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਲੋਕ ਬੈਂਕਾਂ ਜਾਂ ਫਾਈਨਾਂਸ ਕੰਪਨੀਆਂ ਤੋਂ ਲੋਨ ਲੈ ਕੇ ਘਰ ਖਰੀਦ ਰਹੇ ਹਨ।
 
ਇਸ ਦੇ ਨਤੀਜੇ ਵਜੋਂ ਹਾਲ ਹੀ ਦੇ ਸਮੇਂ ਵਿੱਚ ਹਾਊਸਿੰਗ ਕੰਪਨੀਆਂ ਦੇ ਸਟਾਕ ਵਿੱਚ ਵੱਡਾ ਵਾਧਾ ਹੋਇਆ ਹੈ। ਕੰਪਨੀਆਂ ਨੂੰ ਭਰੋਸਾ ਹੈ ਕਿ ਭਵਿੱਖ ਵਿੱਚ ਵੀ ਅਜਿਹੀ ਗਤੀ ਜਾਰੀ ਰਹੇਗੀ। ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਰੈਪੋ ਰੇਟ 'ਚ ਕੋਈ ਬਦਲਾਅ ਨਾ ਕਰਨ ਦਾ ਐਲਾਨ ਕੀਤਾ ਹੈ। ਇਸ ਕਾਰਨ ਰੀਅਲ ਅਸਟੇਟ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਰੈਪੋ ਰੇਟ ਸਥਿਰ ਰਹਿਣ ਨਾਲ ਹੋਮ ਲੋਨ ਸਸਤੇ ਹੋਣ ਦੀ ਉਮੀਦ ਹੈ ਅਤੇ ਇਸ ਕਾਰਨ ਰੀਅਲ ਅਸਟੇਟ ਨੇ ਰਿਜ਼ਰਵ ਬੈਂਕ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।
 
ਸਸਤੇ ਹੋਮ ਲੋਨ ਕਾਰਨ ਗਾਹਕਾਂ 'ਤੇ EMI ਦਾ ਬੋਝ ਘੱਟ ਜਾਵੇਗਾ ਅਤੇ ਉਹ ਸਸਤੇ 'ਚ ਘਰ ਦੇ ਮਾਲਕ ਬਣ ਜਾਣਗੇ। ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਆਪਣੀ ਮੁਦਰਾ ਸਮੀਖਿਆ 'ਚ ਰੈਪੋ ਦਰ ਨੂੰ ਪਹਿਲਾਂ ਦੀ ਤਰ੍ਹਾਂ 4 ਫੀਸਦੀ 'ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਰਿਜ਼ਰਵ ਬੈਂਕ ਨੇ ਬੈਂਕਾਂ ਲਈ ਵਿਆਜ ਦਰ ਪਹਿਲਾਂ ਦੀ ਤਰ੍ਹਾਂ 4 ਫੀਸਦੀ 'ਤੇ ਬਰਕਰਾਰ ਰੱਖਣ ਦਾ ਐਲਾਨ ਕੀਤਾ ਹੈ।

ਵਿਆਜ ਦਰਾਂ ਨਾ ਵਧਾਉਣ ਨਾਲ ਹੋਮ ਲੋਨ ਲਾਭਦਾਇਕ ਹੋਵੇਗਾ ਕਿਉਂਕਿ ਬੈਂਕ ਜਾਂ ਹਾਊਸਿੰਗ ਫਾਇਨਾਂਸ ਕੰਪਨੀਆਂ ਇਸ ਦਰ ਦੇ ਆਧਾਰ 'ਤੇ ਆਪਣੇ ਗਾਹਕਾਂ ਨੂੰ ਹੋਮ ਲੋਨ ਦਿੰਦੀਆਂ ਹਨ। ਜੇਕਰ ਰੇਪੋ ਰੇਟ ਸਸਤੀ ਰਹਿੰਦੀ ਹੈ ਤਾਂ ਹੋਮ ਲੋਨ ਵੀ ਸਸਤੀ ਦਰ 'ਤੇ ਮਿਲੇਗਾ। ਹੋਮ ਲੋਨ ਦੀਆਂ ਦਰਾਂ ਸਿੱਧੇ ਤੌਰ 'ਤੇ ਰਿਜ਼ਰਵ ਬੈਂਕ ਦੀਆਂ ਵਿਆਜ ਦਰਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ।
 
ਕਿਹੜੀ ਬੈਂਕ ਦਾ ਕਿੰਨਾ ਰੇਟ 

ਇਸ ਦਾ ਮਤਲਬ ਹੈ ਕਿ ਜੇਕਰ ਰਿਜ਼ਰਵ ਬੈਂਕ ਵਿਆਜ ਦਰਾਂ ਨਹੀਂ ਵਧਾਉਂਦਾ ਤਾਂ ਹੋਮ ਲੋਨ ਦੀਆਂ ਦਰਾਂ ਵੀ ਨਹੀਂ ਵਧਣਗੀਆਂ ਅਤੇ ਬੈਂਕ ਗਾਹਕਾਂ ਨੂੰ ਸਸਤੀ ਰੇਟ 'ਤੇ ਹੋਮ ਲੋਨ ਦੇਣਗੇ। ਦੇਸ਼ ਦੇ ਜ਼ਿਆਦਾਤਰ ਬੈਂਕ ਇਸ ਸਮੇਂ 6.5% ਦੀ ਸ਼ੁਰੂਆਤੀ ਦਰ 'ਤੇ ਹੋਮ ਲੋਨ ਦੀ ਪੇਸ਼ਕਸ਼ ਕਰ ਰਹੇ ਹਨ। ਜਿੱਥੇ ਯੂਨੀਅਨ ਬੈਂਕ 6.40 ਫੀਸਦੀ 'ਤੇ ਸਭ ਤੋਂ ਸਸਤਾ ਕਰਜ਼ਾ ਦੇ ਰਿਹਾ ਹੈ, ਉਥੇ ਬੈਂਕ ਆਫ ਬੜੌਦਾ ਦੂਜੇ ਨੰਬਰ 'ਤੇ ਹੈ, ਜਿਸ ਦੀ ਦਰ 6.50 ਫੀਸਦੀ ਹੈ। ਉਸ ਤੋਂ ਬਾਅਦ ਕੋਟਕ ਮਹਿੰਦਰਾ 6.55, ਐਚਡੀਐਫਸੀ 6.70, ਆਈਸੀਆਈਸੀਆਈ ਬੈਂਕ 6.70, ਸਿਟੀ ਬੈਂਕ 6.75, ਸਟੇਟ ਬੈਂਕ 6.75, ਐਲਆਈਸੀ ਹਾਊਸਿੰਗ 6.90 ਅਤੇ ਐਕਸਿਸ ਬੈਂਕ 6.90 ਫੀਸਦੀ ਦੀ ਦਰ ਨਾਲ ਹੋਮ ਲੋਨ ਦੇ ਰਹੇ ਹਨ।

ਟਾਪ ਹੈਡਲਾਈਨ

ਅੱਜ ਖਰੀਦਣਾ ਚਾਹੀਦਾ ਸੋਨਾ ਜਾਂ ਕਰਨਾ ਪਵੇਗਾ ਇੰਤਜ਼ਾਰ, ਮਹਿੰਗਾ ਜਾਂ ਸਸਤਾ? ਜਾਣ ਲਓ ਅੱਜ ਦੇ ਰੇਟ
ਅੱਜ ਖਰੀਦਣਾ ਚਾਹੀਦਾ ਸੋਨਾ ਜਾਂ ਕਰਨਾ ਪਵੇਗਾ ਇੰਤਜ਼ਾਰ, ਮਹਿੰਗਾ ਜਾਂ ਸਸਤਾ? ਜਾਣ ਲਓ ਅੱਜ ਦੇ ਰੇਟ
Petrol- Diesel Price Today: ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
Petrol- Diesel Price Today: ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
RBI News: ਰੁੱਕ ਗਈ ਪੇਮੈਂਟ ਤਾਂ 7500 'ਚ ਮਿਲੇਗਾ 1 ਲੱਖ ਦਾ ਰਿਫੰਡ, RBI ਲੈਕੇ ਆਇਆ ਨਵਾਂ ਨਿਯਮ? ਜਾਣੋ ਸਰਕਾਰ ਨੇ ਕੀ ਕਿਹਾ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ
PF Balance : 50% ਕਰਮਚਾਰੀ ਸਿਰਫ਼ 10 ਤੋਂ 20 ਹਜ਼ਾਰ ਰੁਪਏ ਨਾਲ ਹੀ ਹੋ ਰਹੇ ਰਿਟਾਇਰ, EPFO ਨੇ ਦੱਸਿਆ PF ਖਾਤਿਆਂ ਦਾ ਸੱਚ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBSE 10th Result 2026: CBSE ਨੇ 10ਵੀਂ ਸੈਕਿੰਡ ਬੋਰਡ ਦੇ ਨਤੀਜੇ ਐਲਾਨੇ, DigiLocker 'ਤੇ ਇੰਝ ਚੈੱਕ ਕਰੋ ਸਕੋਰ; ਰੈਗੂਲਰ ਅਤੇ ਪ੍ਰਾਈਵੇਟ ਵਿਦਿਆਰਥੀ...
CBSE 10th Result 2026: CBSE ਨੇ 10ਵੀਂ ਸੈਕਿੰਡ ਬੋਰਡ ਦੇ ਨਤੀਜੇ ਐਲਾਨੇ, DigiLocker 'ਤੇ ਇੰਝ ਚੈੱਕ ਕਰੋ ਸਕੋਰ; ਰੈਗੂਲਰ ਅਤੇ ਪ੍ਰਾਈਵੇਟ ਵਿਦਿਆਰਥੀ...
Zodiac Sign: ਸਾਉਣ ਦਾ ਮਹੀਨਾ ਇਨ੍ਹਾਂ 3 ਰਾਸ਼ੀ ਵਾਲਿਆਂ ਲਈ ਵਰਦਾਨੀ, ਤਰੱਕੀ ਦੇ ਖੁੱਲ੍ਹਣਗੇ ਰਾਹ! ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ; ਆਮਦਨ 'ਚ ਹੋਏਗਾ ਵਾਧਾ: ਜਾਣੋ ਕੌਣ ਖੁਸ਼ਕਿਸਮਤ...
ਸਾਉਣ ਦਾ ਮਹੀਨਾ ਇਨ੍ਹਾਂ 3 ਰਾਸ਼ੀ ਵਾਲਿਆਂ ਲਈ ਵਰਦਾਨੀ, ਤਰੱਕੀ ਦੇ ਖੁੱਲ੍ਹਣਗੇ ਰਾਹ! ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ; ਆਮਦਨ 'ਚ ਹੋਏਗਾ ਵਾਧਾ: ਜਾਣੋ ਕੌਣ ਖੁਸ਼ਕਿਸਮਤ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਸੂਬੇ ਦੇ ਵੱਖ-ਵੱਖ ਵਰਗਾਂ ਦੀ...
Weather Update: ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ ਤੇਜ਼ ਹਨ੍ਹੇਰੀ-ਝੱਖੜ, ਤੂਫ਼ਾਨ ਢਾਏਗਾ ਕਹਿਰ, ਛਮ-ਛਮ ਵਰ੍ਹੇਗਾ ਮੀਂਹ! ਮੌਸਮ ਵਿਭਾਗ ਵੱਲੋਂ 5 ਦਿਨਾਂ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Cricketer Death: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; 6 ਗੇਂਦਾਂ 'ਤੇ 6 ਛੱਕੇ ਲਗਾ ਖਿੱਚਿਆ ਸੀ ਫੈਨਜ਼ ਦਾ ਧਿਆਨ...
Punjab News: ਪੰਜਾਬ ਪੁਲਿਸ ਵਿਭਾਗ ਤੋਂ ਵੱਡੀ ਖਬਰ, SHO ਨੂੰ ਕੀਤਾ ਗਿਆ ਗ੍ਰਿਫਤਾਰ, 'ਆਪ' ਵਰਕਰ ਦੇ ਕਤਲ 'ਚ ਰਿਟਾਇਰਡ ASI ਨੂੰ ਇੰਝ ਫਸਾਇਆ; ਗੈਂਗਸਟਰਾਂ ਨਾਲ ਕਨੈਕਸ਼ਨ...
ਪੰਜਾਬ ਪੁਲਿਸ ਵਿਭਾਗ ਤੋਂ ਵੱਡੀ ਖਬਰ, SHO ਨੂੰ ਕੀਤਾ ਗਿਆ ਗ੍ਰਿਫਤਾਰ, 'ਆਪ' ਵਰਕਰ ਦੇ ਕਤਲ 'ਚ ਰਿਟਾਇਰਡ ASI ਨੂੰ ਇੰਝ ਫਸਾਇਆ; ਗੈਂਗਸਟਰਾਂ ਨਾਲ ਕਨੈਕਸ਼ਨ...
Earthquake: ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 7.4 ਦੀ ਤੀਬਰਤਾ ਵਾਲਾ ਜ਼ੋਰਦਾਰ ਝਟਕੇ; ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ...
ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 7.4 ਦੀ ਤੀਬਰਤਾ ਵਾਲਾ ਜ਼ੋਰਦਾਰ ਝਟਕੇ; ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਅਪੀਲ...
ਲੁਧਿਆਣਾ 'ਚ ਪਨਬਸ ਡਰਾਈਵਰ ਨਿਕਲਿਆ ਨਸ਼ਾ ਤਸਕਰ, ਡਿਪੋ ਦੀ ਚੈਕਿੰਗ ਟੀਮ ਨੇ ਕੀਤੀ ਰਿਪੋਰਟ; 12 ਕਿਲੋ ਭੁੱਕੀ ਬਰਾਮਦ
ਲੁਧਿਆਣਾ 'ਚ ਪਨਬਸ ਡਰਾਈਵਰ ਨਿਕਲਿਆ ਨਸ਼ਾ ਤਸਕਰ, ਡਿਪੋ ਦੀ ਚੈਕਿੰਗ ਟੀਮ ਨੇ ਕੀਤੀ ਰਿਪੋਰਟ; 12 ਕਿਲੋ ਭੁੱਕੀ ਬਰਾਮਦ
Embed widget