ਗਰਮੀ 'ਚ ਠੰਡਕ ਦਾ ਸਾਥੀ ਪਤੰਜਲੀ ਦਾ ਇਹ ਸ਼ਰਬਤ! ਭਾਰਤੀ ਪੇਅ ਉਦਯੋਗ ਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਕੇ ਜਾ ਰਿਹਾ Patanjali
ਪਤੰਜਲੀ ਦੇ ਪੇਅ ਪਦਾਰਥਾਂ ਵਿੱਚ ਗੁਲਾਬ ਸ਼ਰਬਤ ਨੇ ਖ਼ਾਸ ਮਸ਼ਹੂਰੀ ਹਾਸਲ ਕੀਤੀ ਹੈ। ਗੁਲਾਬ ਦੀਆਂ ਪੰਖੁੜੀਆਂ ਅਤੇ ਨਿਊਨਤਮ ਚੀਨੀ ਨਾਲ ਤਿਆਰ ਕੀਤਾ ਗਿਆ ਇਹ ਸ਼ਰਬਤ ਆਯੁਰਵੇਦ ਵਿੱਚ ਆਪਣੇ ਠੰਡਕ ਅਤੇ ਸ਼ਾਂਤੀ ਦੇਣ ਵਾਲੇ ਗੁਣਾਂ

ਗਰਮੀਆਂ ਦੀ ਤਿੱਖੀ ਧੁੱਪ 'ਚ ਤਾਜਗੀ ਅਤੇ ਸਿਹਤ ਦਾ ਬੇਮਿਸਾਲ ਮਿਲਾਪ ਲੈ ਕੇ ਪਤੰਜਲੀ ਆਯੁਰਵੇਦ ਦਾ ਇਹ ਸ਼ਰਬਤ, ਜਿਸ ਨੇ ਭਾਰਤੀ ਪੇਅ ਉਦਯੋਗ ਵਿੱਚ ਐਂਟਰੀ ਮਾਰੀ ਹੈ। ਰਵਾਇਤੀ ਠੰਡੇ ਪੇਅ, ਜੋ ਅਕਸਰ Artificial colors, ਪ੍ਰਿਜ਼ਰਵੇਟਿਵਜ਼ ਅਤੇ ਵੱਧ ਚੀਨੀ ਨਾਲ ਭਰੇ ਹੁੰਦੇ ਹਨ, ਹੁਣ ਗਾਹਕਾਂ ਦੀ ਪਹਿਲੀ ਪਸੰਦ ਨਹੀਂ ਰਹੇ। ਪਤੰਜਲੀ ਦਾ ਦਾਅਵਾ ਹੈ ਕਿ ਆਯੁਰਵੇਦਿਕ ਅਤੇ ਕੁਦਰਤੀ ਸਮੱਗਰੀ ਨਾਲ ਬਣੇ ਇਹ ਪੇਅ ਨਾ ਸਿਰਫ਼ ਸਵਾਦ ਵਿੱਚ ਲਾਜਵਾਬ ਹਨ, ਬਲਕਿ ਸਿਹਤ ਲਈ ਵੀ ਫਾਇਦੇਮੰਦ ਹਨ।
ਪਤੰਜਲੀ ਦਾ ਗੁਲਾਬ ਸ਼ਰਬਤ ਦੀ ਚੰਗੀ ਡਿਮਾਂਡ
ਕੰਪਨੀ ਦਾ ਕਹਿਣਾ ਹੈ ਕਿ ਪਤੰਜਲੀ ਦੇ ਪੇਅ ਪਦਾਰਥਾਂ ਵਿੱਚ ਗੁਲਾਬ ਸ਼ਰਬਤ ਨੇ ਖ਼ਾਸ ਮਸ਼ਹੂਰੀ ਹਾਸਲ ਕੀਤੀ ਹੈ। ਗੁਲਾਬ ਦੀਆਂ ਪੰਖੁੜੀਆਂ ਅਤੇ ਨਿਊਨਤਮ ਚੀਨੀ ਨਾਲ ਤਿਆਰ ਕੀਤਾ ਗਿਆ ਇਹ ਸ਼ਰਬਤ ਆਯੁਰਵੇਦ ਵਿੱਚ ਆਪਣੇ ਠੰਡਕ ਅਤੇ ਸ਼ਾਂਤੀ ਦੇਣ ਵਾਲੇ ਗੁਣਾਂ ਲਈ ਪ੍ਰਸਿੱਧ ਹੈ। ਇਸਨੂੰ ਠੰਡੇ ਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਗਰਮੀ 'ਚ ਤੁਰੰਤ ਰਾਹਤ ਮਿਲਦੀ ਹੈ।
ਕੰਪਨੀ ਨੇ ਦੱਸਿਆ ਕਿ ਪਤੰਜਲੀ ਦੇ ਫਲਾਂ ਦੇ ਰਸ, ਜਿਵੇਂ ਕਿ ਮੌਸਮੀ ਅਤੇ ਆਮ ਦਾ ਜੂਸ, ਬਿਨਾਂ ਕਿਸੇ ਆਰਟੀਫਿਸਲ additives ਜਾਂ ਵਾਧੂ ਚੀਨੀ ਦੇ ਬਣਾਏ ਜਾਂਦੇ ਹਨ। ਮੌਸਮੀ ਜੂਸ ਵਿਟਾਮਿਨ C ਦਾ ਚੰਗਾ ਸਰੋਤ ਹੈ, ਜੋ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ-ਨਾਲ ਰੋਗਾਂ ਤੋਂ ਬਚਾਅ ਦੀ ਸਮਰਥਾ ਨੂੰ ਵੀ ਵਧਾਉਂਦਾ ਹੈ।
ਕੰਪਨੀ ਨੇ ਕਿਸਾਨਾਂ ਨੂੰ ਬਣਾਇਆ ਮਜ਼ਬੂਤ– ਪਤੰਜਲੀ
ਪਤੰਜਲੀ ਦੀ ਇਹ ਪਹਿਲ ਸਿਰਫ਼ ਗ੍ਰਾਹਕਾਂ ਤੱਕ ਹੀ ਸੀਮਤ ਨਹੀਂ ਹੈ। ਕੰਪਨੀ ਦਾ ਦਾਅਵਾ ਹੈ, ''ਅਸੀਂ ਆਪਣੇ ਮੇਗਾ ਫੂਡ ਅਤੇ ਹਰਬਲ ਪਾਰਕ ਰਾਹੀਂ ਕੁਦਰਤੀ ਸਮੱਗਰੀ ਦੀ ਖੇਤੀ ਨੂੰ ਵਧਾਵਾ ਦੇ ਕੇ ਸਥਾਨਕ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਇਹ ਕਦਮ ‘ਆਤਮਨਿਰਭਰ ਭਾਰਤ’ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਯੋਗਦਾਨ ਹੈ। ਪਤੰਜਲੀ ਦੇ ਉਤਪਾਦ ਨਾ ਸਿਰਫ਼ ਵਾਜਬ ਕੀਮਤ ਵਾਲੇ ਹਨ, ਸਗੋਂ ਵਾਤਾਵਰਣ-ਅਨੁਕੂਲ ਵੀ ਹਨ, ਕਿਉਂਕਿ ਇਨ੍ਹਾਂ ਵਿੱਚ ਰਸਾਇਣਕ ਤੱਤਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ।''
ਪੇਅ ਉਦਯੋਗ ਨੂੰ ਨਵੀਂ ਦਿਸ਼ਾ ਦੇਵੇਗਾ ਇਹ ਉਤਪਾਦ – ਐਕਸਪਰਟ
ਹਾਲਾਂਕਿ ਹਾਲ ਹੀ ਵਿੱਚ ਬਾਬਾ ਰਾਮਦੇਵ ਦੇ ਇੱਕ ਬਿਆਨ ਨੇ ਵਿਵਾਦ ਪੈਦਾ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਹੋਰ ਸ਼ਰਬਤ ਬ੍ਰਾਂਡਾਂ ਦੀ ਗੁਣਵੱਤਾ 'ਤੇ ਸਵਾਲ ਚੁੱਕੇ। ਇਨ੍ਹਾਂ ਦੇ ਬਾਵਜੂਦ ਕੰਪਨੀ ਦਾ ਕਹਿਣਾ ਹੈ, ''ਪਤੰਜਲੀ ਦੇ ਉਤਪਾਦਾਂ ਦੀ ਸ਼ੁੱਧਤਾ ਅਤੇ ਗੁਣਵੱਤਾ ਨੇ ਗ੍ਰਾਹਕਾਂ ਦਾ ਭਰੋਸਾ ਜਿੱਤਿਆ ਹੈ।'' ਉਦਯੋਗ ਮਾਹਿਰ ਮੰਨਦੇ ਹਨ ਕਿ ਪਤੰਜਲੀ ਦਾ ਇਹ ਉਤਪਾਦ ਭਾਰਤੀ ਪੇਅ ਉਦਯੋਗ ਨੂੰ ਇੱਕ ਨਵੀਂ ਦਿਸ਼ਾ ਦੇਵੇਗਾ, ਜਿੱਥੇ ਸਿਹਤ, ਸਵਾਦ ਅਤੇ ਟਿਕਾਊਪਣ ਦਾ ਸੰਤੁਲਨ ਮੁੱਖ ਤਰਜੀਹ ਬਣੇਗਾ। ਪਤੰਜਲੀ ਦੀ ਇਹ ਪਹਲ ਗਰਮੀਆਂ ਨੂੰ ਹੋਰ ਵੀ ਸੁਹਾਵਣਾ ਬਣਾਉਣ ਦਾ ਵਾਅਦਾ ਕਰਦੀ ਹੈ।






















