ਪੜਚੋਲ ਕਰੋ

ਕੰਮ ਦੀ ਗੱਲ: ਬੱਚਤ ਖਾਤੇ 'ਚ ਕਿੰਨਾ ਪੈਸਾ ਰੱਖਣਾ ਚਾਹੀਦਾ? ਲਿਮਟ ਤੋਂ ਜ਼ਿਆਦਾ ਪੈਸੇ ਰੱਖਣ 'ਤੇ ਆਏਗਾ ਇਨਕਮ ਟੈਕਸ ਦਾ ਨੋਟਿਸ, ਜਾਣੋ ਨਿਯਮ

ਬੈਂਕਾਂ ਵਿੱਚ ਖਾਤਾ ਖੋਲ੍ਹਣ ਲਈ ਬਹੁਤ ਸਾਰੇ ਵਿਕਲਪ ਉਪਲਬਧ ਹਨ ਜਿਵੇਂ ਕਿ ਬਚਤ, ਚਾਲੂ ਤੇ ਤਨਖਾਹ ਖਾਤੇ। ਹਾਲਾਂਕਿ, ਦੇਸ਼ ਵਿੱਚ ਜ਼ਿਆਦਾਤਰ ਲੋਕਾਂ ਕੋਲ ਬੱਚਤ ਖਾਤੇ ਹਨ।

How much amount keep in saving account: ਅੱਜ ਦੇ ਯੁੱਗ ਵਿੱਚ ਅਮੀਰ ਜਾਂ ਗਰੀਬ ਹਰ ਵਿਅਕਤੀ ਲਈ ਬੈਂਕ ਖਾਤਾ ਖੁੱਲ੍ਹਵਾਉਣਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਤਨਖ਼ਾਹ ਤੋਂ ਲੈ ਕੇ ਮਜ਼ਦੂਰੀ ਤੇ ਹੋਰ ਸਰਕਾਰੀ ਸਕੀਮਾਂ ਦਾ ਪੈਸਾ ਸਿੱਧਾ ਖਾਤਿਆਂ ਵਿੱਚ ਆਉਂਦਾ ਹੈ। ਬੈਂਕਾਂ ਵਿੱਚ ਖਾਤਾ ਖੋਲ੍ਹਣ ਲਈ ਬਹੁਤ ਸਾਰੇ ਵਿਕਲਪ ਉਪਲਬਧ ਹਨ ਜਿਵੇਂ ਕਿ ਬਚਤ, ਚਾਲੂ ਤੇ ਤਨਖਾਹ ਖਾਤੇ। ਹਾਲਾਂਕਿ, ਦੇਸ਼ ਵਿੱਚ ਜ਼ਿਆਦਾਤਰ ਲੋਕਾਂ ਕੋਲ ਬਚਤ ਖਾਤੇ ਹਨ।

ਇਸ ਲਈ ਦੇਸ਼ 'ਚ ਜ਼ਿਆਦਾਤਰ ਲੈਣ-ਦੇਣ ਬਚਤ ਖਾਤਿਆਂ ਨਾਲ ਹੀ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਚਤ ਖਾਤੇ 'ਚ ਕਿੰਨਾ ਪੈਸਾ ਰੱਖਣਾ ਚਾਹੀਦਾ ਹੈ? ਵੈਸੇ, ਬਚਤ ਖਾਤੇ ਵਿੱਚ ਪੈਸੇ ਰੱਖਣ ਦੀ ਕੋਈ ਸੀਮਾ ਨਹੀਂ ਪਰ, ਜੇਕਰ ਬਚਤ ਖਾਤੇ ਵਿੱਚ ਜਮ੍ਹਾ ਪੈਸਾ ਇਨਕਮ ਟੈਕਸ ਦੇ ਦਾਇਰੇ ਵਿੱਚ ਆਉਂਦਾ ਹੈ, ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣੀ ਪਵੇਗੀ।

ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਦੇ ਮੁਤਾਬਕ ਕਿਸੇ ਵੀ ਬੈਂਕ ਖਾਤੇ 'ਚ ਇੱਕ ਵਿੱਤੀ ਸਾਲ 'ਚ 10 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਦੀ ਜਾਣਕਾਰੀ ਦੇਣਾ ਲਾਜ਼ਮੀ ਹੈ। ਇਹ ਸੀਮਾ FD, ਮਿਉਚੁਅਲ ਫੰਡ, ਬਾਂਡ ਤੇ ਸ਼ੇਅਰਾਂ ਵਿੱਚ ਨਿਵੇਸ਼ਾਂ 'ਤੇ ਵੀ ਲਾਗੂ ਹੁੰਦੀ ਹੈ। 
 
ਇਸ ਦੇ ਨਾਲ ਹੀ ਬਚਤ ਖਾਤੇ 'ਤੇ ਮਿਲਣ ਵਾਲੇ ਵਿਆਜ 'ਤੇ ਵੀ ਟੈਕਸ ਦੇਣਾ ਪੈਂਦਾ ਹੈ ਪਰ ਇਸ ਨਾਲ ਜੁੜੇ ਕੁਝ ਨਿਯਮ ਹਨ। ਇਨਕਮ ਟੈਕਸ ਐਕਟ ਸੈਕਸ਼ਨ 80TTA ਤਹਿਤ, ਆਮ ਲੋਕਾਂ ਦੇ ਬਚਤ ਖਾਤੇ 'ਤੇ ਇੱਕ ਵਿੱਤੀ ਸਾਲ ਵਿੱਚ ਕਮਾਏ ਗਏ 10,000 ਰੁਪਏ ਤੱਕ ਦੇ ਵਿਆਜ 'ਤੇ ਕੋਈ ਟੈਕਸ ਨਹੀਂ ਲਾਇਆ ਜਾਂਦਾ ਹੈ। ਜੇਕਰ ਵਿਆਜ ਦੀ ਰਕਮ ਇਸ ਤੋਂ ਵੱਧ ਹੈ, ਤਾਂ ਟੈਕਸ ਦੇਣਾ ਪਵੇਗਾ। ਹਾਲਾਂਕਿ ਸੀਨੀਅਰ ਨਾਗਰਿਕਾਂ ਲਈ ਇਹ ਸੀਮਾ 50,000 ਰੁਪਏ ਤੱਕ ਹੈ।

ਇੰਨਾ ਹੀ ਨਹੀਂ, ਬਚਤ ਖਾਤੇ ਤੋਂ ਪ੍ਰਾਪਤ ਕੀਤੀ ਵਿਆਜ ਨੂੰ ਹੋਰ ਸਰੋਤਾਂ ਤੋਂ ਤੁਹਾਡੀ ਆਮਦਨ ਵਿੱਚ ਜੋੜਿਆ ਜਾਂਦਾ ਹੈ ਤੇ ਫਿਰ ਤੁਹਾਨੂੰ ਸਬੰਧਤ ਟੈਕਸ ਬਰੈਕਟ ਅਨੁਸਾਰ ਕੁੱਲ ਆਮਦਨ 'ਤੇ ਟੈਕਸ ਅਦਾ ਕਰਨਾ ਪੈਂਦਾ ਹੈ।

ਦੱਸ ਦੇਈਏ ਕਿ ਦੇਸ਼ ਦੇ ਪ੍ਰਮੁੱਖ ਸਰਕਾਰੀ ਤੇ ਨਿੱਜੀ ਬੈਂਕ ਬਚਤ ਖਾਤੇ 'ਤੇ 2.70 ਫੀਸਦੀ ਤੋਂ ਲੈ ਕੇ 4 ਫੀਸਦੀ ਤੱਕ ਵਿਆਜ ਦੇ ਰਹੇ ਹਨ। 10 ਕਰੋੜ ਰੁਪਏ ਤੱਕ ਦੇ ਬਚਤ ਖਾਤੇ 'ਤੇ ਵਿਆਜ ਦਰ 2.70 ਫੀਸਦੀ ਹੈ ਤੇ 10 ਕਰੋੜ ਰੁਪਏ ਤੋਂ ਵੱਧ ਦੀ ਰਕਮ ਲਈ ਇਹ ਦਰ 3 ਫੀਸਦੀ ਹੈ। ਇਸ ਤੋਂ ਇਲਾਵਾ ਕਈ ਛੋਟੇ ਵਿੱਤ ਬੈਂਕ ਸ਼ਰਤਾਂ ਦੇ ਨਾਲ ਬਚਤ ਖਾਤੇ 'ਤੇ 7% ਤੱਕ ਵਿਆਜ ਦੇ ਰਹੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Advertisement
ABP Premium

ਵੀਡੀਓਜ਼

ਡੱਲੇਵਾਲ ਨੇ ਹਾਲ਼ਤ ਨਾਜੁਕ, ਡੱਲੇਵਾਲ ਨੇ ਕਹਿ ਦਿੱਤੀ ਵੱਡੀ ਗੱਲ਼18 ਕਿਸਾਨ ਹੋਏ ਜ਼ਖਮੀ, 1 ਕਿਸਾਨ ਦੀ ਅੱਖ ਵਿੱਚ ਲੱਗੀ ਗੋਲੀ |Farmers Protest | Shambhu Border|ਕਿਸਾਨਾਂ ਦਾ ਤੀਜਾ ਜੱਥਾ ਸ਼ੰਭੂ ਮੌਰਚੇ 'ਚ ਵਾਪਸ  ਪਰਤਿਆ |Abp Sanjha|Farmers Protest | Shambhu Border| 101 ਕਿਸਾਨਾਂ ਦਾ ਜੱਥਾ ਤੀਜੀ ਵਾਰ ਹੋਇਆ ਅਸਫ਼ਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
ਡੱਲੇਵਾਲ ਨੂੰ ਮਿਲੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ, ਵੇਖੋ ਤਸਵੀਰਾਂ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
Farmers Protest: ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ ਹਰਿਆਣਾ ਦਾ ਸਾਥ, ਡੱਲੇਵਾਲ ਨੂੰ ਮਿਲਣਗੇ ਗੁਰਨਾਮ ਸਿੰਘ ਚੜੂਨੀ, ਹੋ ਸਕਦਾ ਵੱਡਾ ਐਲਾਨ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
PF ਖਾਤੇ 'ਚ ਹੁਣ ਤੱਕ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਸੌਖਾ ਤਰੀਕਾ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Punjabi Singer: ਮਸ਼ਹੂਰ ਪੰਜਾਬੀ ਗਾਇਕ ਦੇ ਖੁੱਲ੍ਹੇ ਸਾਰੇ ਭੇਦ, ਪੰਜਾਬੀਆਂ ਵਿਚਾਲੇ ਮੱਚੀ ਹਲਚਲ, FIR ਦਰਜ
Sports News: ਸਾਲ ਦੇ ਅੰਤ 'ਚ ਦੋ ਮਹਾਨ ਭਾਰਤੀ ਖਿਡਾਰੀਆਂ ਦੀ ਅਚਾਨਕ ਹੋਈ ਮੌਤ, ਕ੍ਰਿਕਟ ਪ੍ਰੇਮੀਆਂ ਦੀਆਂ ਅੱਖਾਂ ਕਰ ਗਏ ਨਮ
ਸਾਲ ਦੇ ਅੰਤ 'ਚ ਦੋ ਮਹਾਨ ਭਾਰਤੀ ਖਿਡਾਰੀਆਂ ਦੀ ਅਚਾਨਕ ਹੋਈ ਮੌਤ, ਕ੍ਰਿਕਟ ਪ੍ਰੇਮੀਆਂ ਦੀਆਂ ਅੱਖਾਂ ਕਰ ਗਏ ਨਮ
ਪੰਜਾਬ ਪੁਲਿਸ ਦੇ DGP ਗੋਰਵ ਯਾਦਵ ਪਹੁੰਚੇ ਖਨੌਰੀ ਬਾਰਡਰ, ਪੁਲਿਸ ਅਧਿਕਾਰੀਆਂ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ
ਪੰਜਾਬ ਪੁਲਿਸ ਦੇ DGP ਗੋਰਵ ਯਾਦਵ ਪਹੁੰਚੇ ਖਨੌਰੀ ਬਾਰਡਰ, ਪੁਲਿਸ ਅਧਿਕਾਰੀਆਂ ਤੇ ਕਿਸਾਨਾਂ ਵਿਚਾਲੇ ਹੋਵੇਗੀ ਮੀਟਿੰਗ
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ 'ਚ ਦਾਖਲ, ਕਿਹਾ- ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਖੁਦਕੁਸ਼ੀ ਕਰ ਰਹੇ ਕਿਸਾਨ
ਹਰਿਆਣਾ ਮਹਿਲਾ ਕਮਿਸ਼ਨ ਦੀ ਉਪ ਮੁਖੀ ਤੇ ਡਰਾਈਵਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
ਹਰਿਆਣਾ ਮਹਿਲਾ ਕਮਿਸ਼ਨ ਦੀ ਉਪ ਮੁਖੀ ਤੇ ਡਰਾਈਵਰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ
Embed widget