Investment Tips: ਸਿਰਫ 20,000 ਰੁਪਏ 'ਚ ਬਣ ਜਾਓਗੇ ਕਰੋੜਪਤੀ! ਇਸ ਸਕੀਮ ਨੇ ਲੋਕ ਕੀਤੇ ਮਾਲੋ-ਮਾਲ
Mutual Fund SIP Investment Tips: ਪੈਸੇ ਕਮਾਉਣਾ ਹਰ ਬੰਦੇ ਦਾ ਸੁਫਨਾ ਹੁੰਦਾ ਹੈ। ਬਹੁਤ ਸਾਰੇ ਵਿਅਕਤੀ ਸਖਤ ਮਿਹਨਤ ਨਾਲ ਪੈਸਾ ਕਮਾ ਵੀ ਲੈਂਦੇ ਹਨ ਪਰ ਉਹ ਕਦੇ ਵੀ ਅਮੀਰ ਨਹੀਂ ਬਣ ਪਾਉਂਦੇ।

Mutual Fund SIP Investment Tips: ਪੈਸੇ ਕਮਾਉਣਾ ਹਰ ਬੰਦੇ ਦਾ ਸੁਫਨਾ ਹੁੰਦਾ ਹੈ। ਬਹੁਤ ਸਾਰੇ ਵਿਅਕਤੀ ਸਖਤ ਮਿਹਨਤ ਨਾਲ ਪੈਸਾ ਕਮਾ ਵੀ ਲੈਂਦੇ ਹਨ ਪਰ ਉਹ ਕਦੇ ਵੀ ਅਮੀਰ ਨਹੀਂ ਬਣ ਪਾਉਂਦੇ। ਭਾਵ ਜਿੰਨੀ ਵੀ ਕਮਾਈ ਕਰਦੇ ਹਨ, ਉਹ ਖਰਚਿਆਂ ਵਿੱਚ ਹੀ ਚਲੀ ਜਾਂਦੀ ਹੈ। ਇਸੇ ਲਈ ਸਿਆਣੇ ਕਹਿੰਦੇ ਹਨ ਕਿ ਪੈਸਾ ਕਮਾਉਣ ਨਾਲੋਂ ਪੈਸਾ ਸੰਭਾਲਣਾ ਔਖਾ ਹੈ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੂੰ ਪੈਸੇ ਦੀ ਸਹੀ ਪਲਾਨਿੰਗ ਆ ਗਈ, ਉਹ ਘੱਟ ਕਮਾਈ ਨਾਲ ਵੀ ਅਮੀਰ ਬਣ ਸਕਦਾ ਹੈ।
ਦਰਅਸਲ ਮਹਿੰਗਾਈ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਤੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਤ ਹੈ। ਉਹ ਪਹਿਲਾਂ ਤੋਂ ਹੀ ਯੋਜਨਾਬੰਦੀ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਵਿੱਤੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ ਅੱਜ ਦੇ ਸਮੇਂ ਵਿੱਚ ਮਹਿੰਗਾਈ ਦੀ ਗਤੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਅਜਿਹੀ ਸਥਿਤੀ ਵਿੱਚ ਜੀਵਨ ਦੀਆਂ ਜ਼ਰੂਰਤਾਂ ਤੇ ਭਵਿੱਖ ਦੀ ਯੋਜਨਾਬੰਦੀ ਲਈ ਸਿਰਫ ਬਚਤ ਕਾਫ਼ੀ ਨਹੀਂ ਬਲਕਿ ਆਪਣੀ ਬਚਤ ਨੂੰ ਸਮਝਦਾਰੀ ਨਾਲ ਨਿਵੇਸ਼ ਕਰਨਾ ਵੀ ਜ਼ਰੂਰੀ ਹੈ।
ਜੇਕਰ ਤੁਸੀਂ ਅਜਿਹੀ ਜਗ੍ਹਾ 'ਤੇ ਨਿਵੇਸ਼ ਕਰਨਾ ਚਾਹੁੰਦੇ ਹੋ ਜਿੱਥੋਂ ਤੁਹਾਨੂੰ ਚੰਗਾ ਰਿਟਰਨ ਮਿਲਦਾ ਹੈ ਤਾਂ ਮਿਉਚੁਅਲ ਫੰਡ ਦੀ ਸਿਸਟਮੈਟਿਕ ਇਨਵੈਸਟਮੈਂਟ ਪਲਾਨ (SIP) ਤੁਹਾਡੇ ਲਈ ਇੱਕ ਵਧੀਆ ਵਿਕਲਪ ਸਾਬਤ ਹੋ ਸਕਦੀ ਹੈ। ਇੱਥੇ ਤੁਸੀਂ ਛੋਟੇ ਨਿਵੇਸ਼ ਕਰਕੇ ਭਵਿੱਖ ਵਿੱਚ ਵੱਡੀ ਰਕਮ ਇਕੱਠੀ ਕਰ ਸਕਦੇ ਹੋ। ਇਸ ਸਬੰਧ ਵਿੱਚ ਆਓ ਸਮਝੀਏ ਕਿ ਤੁਸੀਂ ਇੱਥੇ ਨਿਵੇਸ਼ ਕਰਕੇ 15 ਸਾਲਾਂ ਵਿੱਚ ਕਰੋੜਪਤੀ ਕਿਵੇਂ ਬਣ ਸਕਦੇ ਹੋ।
ਇਸ ਵਿੱਚ ਪਹਿਲਾਂ ਤੁਹਾਨੂੰ ਇੱਕ ਮਾਹਰ ਤੋਂ ਸਲਾਹ ਲੈਣੀ ਪਵੇਗੀ ਤੇ ਇੱਕ ਚੰਗੀ ਮਿਉਚੁਅਲ ਫੰਡ ਸਕੀਮ ਦੀ ਚੋਣ ਕਰਨੀ ਪਵੇਗੀ ਜੋ ਭਵਿੱਖ ਵਿੱਚ ਵਧੀਆ ਰਿਟਰਨ ਦੇ ਸਕਦੀ ਹੈ। ਇੱਕ ਚੰਗੀ ਮਿਉਚੁਅਲ ਫੰਡ ਸਕੀਮ ਦੀ ਚੋਣ ਕਰਨ ਤੋਂ ਬਾਅਦ ਤੁਹਾਨੂੰ ਇਸ ਵਿੱਚ SIP ਕਰਨੀ ਪਵੇਗੀ। SIP ਬਣਾਉਣ ਤੋਂ ਬਾਅਦ ਤੁਹਾਨੂੰ ਉਸ ਸਕੀਮ ਵਿੱਚ ਹਰ ਮਹੀਨੇ 20 ਹਜ਼ਾਰ ਰੁਪਏ ਦਾ ਨਿਵੇਸ਼ ਕਰਨਾ ਪਵੇਗਾ। ਤੁਹਾਨੂੰ 15 ਸਾਲਾਂ ਤੱਕ ਪ੍ਰਤੀ ਮਹੀਨਾ 20 ਹਜ਼ਾਰ ਰੁਪਏ ਦਾ ਨਿਵੇਸ਼ ਕਰਦੇ ਰਹਿਣਾ ਪਵੇਗਾ। ਨਿਵੇਸ਼ ਦੌਰਾਨ ਉਮੀਦ ਰਹੇਗੀ ਕਿ ਤੁਹਾਡੇ ਨਿਵੇਸ਼ 'ਤੇ ਸਾਲਾਨਾ 15 ਪ੍ਰਤੀਸ਼ਤ ਦਾ ਅਨੁਮਾਨਤ ਰਿਟਰਨ ਮਿਲੇਗਾ।
ਜੇਕਰ ਉਮੀਦਾਂ ਅਨੁਸਾਰ ਹਰ ਸਾਲ 15 ਪ੍ਰਤੀਸ਼ਤ ਰਿਟਰਨ ਮਿਲਦਾ ਹੈ ਤਾਂ ਤੁਸੀਂ 15 ਸਾਲਾਂ ਵਿੱਚ ਲਗਪਗ 1,23,27,312 ਰੁਪਏ ਇਕੱਠੇ ਕਰਨ ਦੇ ਯੋਗ ਹੋਵੋਗੇ। ਇਹ ਪੈਸਾ ਭਵਿੱਖ ਵਿੱਚ ਤੁਹਾਨੂੰ ਵਿੱਤੀ ਤੌਰ 'ਤੇ ਸਸ਼ਕਤ ਬਣਾਉਣ ਦਾ ਕੰਮ ਕਰੇਗਾ। ਦੱਸ ਦਈਏ ਕਿ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕੀਤਾ ਗਿਆ ਪੈਸਾ ਬਾਜ਼ਾਰ ਦੇ ਜੋਖਮਾਂ ਦੇ ਅਧੀਨ ਹੈ। ਇਸ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ, ਮਾਹਿਰਾਂ ਦੀ ਸਲਾਹ ਲਓ। ਜੇਕਰ ਤੁਸੀਂ ਬਿਨਾਂ ਜਾਣਕਾਰੀ ਦੇ ਮਿਉਚੁਅਲ ਫੰਡਾਂ ਵਿੱਚ ਨਿਵੇਸ਼ ਕਰਦੇ ਹੋ ਤਾਂ ਇਸ ਸਥਿਤੀ ਵਿੱਚ ਤੁਹਾਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।





















