ਪੜਚੋਲ ਕਰੋ
Advertisement
Layoffs : HP Inc ਨੇ ਕੀਤਾ ਛਾਂਟੀ ਦਾ ਐਲਾਨ , 4,000 ਤੋਂ 6,000 ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ 'ਚ
Layoffs : ਦੇਸ਼ ਅਤੇ ਦੁਨੀਆ ਦੀਆਂ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਛਾਂਟੀ ਜਾਂ ਨਵੀਂ ਭਰਤੀ ਫ੍ਰੀਜ਼ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਕੜੀ ਵਿੱਚ ਤਾਜ਼ਾ ਨਾਮ ਕੰਪਿਊਟਰ ਅਤੇ ਪ੍ਰਿੰਟਰ ਬਣਾਉਣ ਵਾਲੀ ਕੰਪਨੀ ਐਚ.ਪੀ. ਦਾ ਹੈ।
Layoffs : ਦੇਸ਼ ਅਤੇ ਦੁਨੀਆ ਦੀਆਂ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਛਾਂਟੀ ਜਾਂ ਨਵੀਂ ਭਰਤੀ ਫ੍ਰੀਜ਼ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਕੜੀ ਵਿੱਚ ਤਾਜ਼ਾ ਨਾਮ ਕੰਪਿਊਟਰ ਅਤੇ ਪ੍ਰਿੰਟਰ ਬਣਾਉਣ ਵਾਲੀ ਕੰਪਨੀ ਐਚ.ਪੀ. ਦਾ ਹੈ। HP Inc ਨੇ ਮੰਗਲਵਾਰ ਨੂੰ ਕਿਹਾ ਹੈ ਕਿ ਕੰਪਨੀ ਆਉਣ ਵਾਲੇ 3 ਸਾਲਾਂ ਵਿੱਚ 4000 ਤੋਂ 6000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਇੱਕ ਟੈਕਨਾਲੋਜੀ ਕੰਪਨੀ ਦੁਆਰਾ ਛਾਂਟੀ ਨੂੰ ਇਸ਼ਾਰਾ ਦੇਣ ਵਾਲੀਆਂ ਤਾਜ਼ਾ ਖਬਰਾਂ ਹਨ।
ਕਰੀਬ 10 ਪ੍ਰਤੀਸ਼ਤ ਕਰਮਚਾਰੀਆਂ ਦੀ ਹੋਵੇਗੀ ਛਾਂਟੀ
HP Inc. ਵਿੱਚ ਹੋਣ ਵਾਲੀ ਇਹ ਛਾਂਟੀ ਇਸਦੇ ਮੌਜੂਦਾ ਕਰਮਚਾਰੀਆਂ ਦਾ ਕਰੀਬ 10 ਪ੍ਰਤੀਸ਼ਤ ਦੱਸੀ ਜਾ ਰਹੀ ਹੈ। ਇਹ ਕੰਪਨੀਆਂ ਦੀ ਲਾਗਤ ਕਟੌਤੀ ਯੋਜਨਾਵਾਂ ਦਾ ਇੱਕ ਹਿੱਸਾ ਹੈ। ਐਚਪੀ ਦੀ ਲਗਾਤਾਰ ਘਟਦੀ ਵਿਕਰੀ ਅਤੇ ਆਰਥਿਕਤਾ ਦੀਆਂ ਚਿੰਤਾਵਾਂ ਦੇ ਕਾਰਨ ਅਜਿਹਾ ਕਰਨ ਜਾ ਰਹੀ ਹੈ। ਦਰਅਸਲ, ਮੰਗਲਵਾਰ ਨੂੰ ਹੀ ਕੰਪਨੀ ਨੇ ਕਿਹਾ ਹੈ ਕਿ ਉਸ ਦੀ ਚੌਥੀ ਤਿਮਾਹੀ ਦੀ ਆਮਦਨੀ ਵਿੱਚ 11.2 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਇੱਕ ਸਾਲ ਪਹਿਲਾਂ ਇਸੇ ਤਿਮਾਹੀ ਵਿੱਚ 14.8 ਬਿਲੀਅਨ ਡਾਲਰ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਯੂਕੇ 'ਚ ਸਿੱਧੂ ਦੇ ਪ੍ਰਸ਼ੰਸਕਾਂ ਨਾਲ ਕੀਤਾ ਦੁੱਖ ਸਾਂਝਾ , ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ਼ ਜ਼ਾਹਰ ਕੀਤਾ ਆਪਣਾ ਗੁੱਸਾ
HP ਦੀ ਵਿਕਰੀ 'ਚ ਆ ਰਹੀ ਹੈ ਗਿਰਾਵਟ
HP ਦੀ ਵਿਕਰੀ 'ਚ ਆ ਰਹੀ ਹੈ ਗਿਰਾਵਟ
ਕੰਪਨੀ ਨੇ ਇਸ ਛਾਂਟੀ ਦਾ ਫ਼ੈਸਲਾ ਲੈਣ ਦੇ ਪਿੱਛੇ ਦੀ ਵਜ੍ਹਾ 'ਚ ਕਮਜ਼ੋਰ ਡੈਸਕਟਾਪ ਵਿਕਰੀ ਨੂੰ ਵੀ ਹਵਾਲਾ ਦਿੱਤਾ ਹੈ। ਇਸ ਕਾਰਨ ਨਿੱਜੀ ਕੰਪਿਊਟਰ ਕੰਪਨੀਆਂ ਨੂੰ ਹਾਲ ਹੀ ਦੇ ਮਹੀਨਿਆਂ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਚੌਥੀ ਤਿਮਾਹੀ 'ਚ ਉਸ ਦੇ ਕੰਪਿਊਟਰ ਡਿਵੀਜ਼ਨ ਦੀ ਵਿਕਰੀ 'ਚ 13 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 10.3 ਅਰਬ ਡਾਲਰ 'ਤੇ ਆ ਗਈ ਹੈ। ਇਸ ਕਾਰਨ ਸਾਲ ਦਰ ਸਾਲ ਆਧਾਰ 'ਤੇ ਕੰਪਨੀ ਦੇ ਕੁਲ ਖਪਤਕਾਰ ਮਾਲੀਏ 'ਚ 25 ਫੀਸਦੀ ਦੀ ਗਿਰਾਵਟ ਆਈ ਹੈ।
ਕੰਪਨੀ ਦੇ ਸੀਈਓ ਦਾ ਬਿਆਨ
ਐਚਪੀ ਇੰਕ.ਦੇ ਸੀਈਓ ਐਨਰਿਕ ਲੋਰੇਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸਥਿਰ ਮੈਕਰੋ ਵਾਤਾਵਰਣ ਅਤੇ ਡਿਮਾਂਡ 'ਚ ਦਿੱਖ ਰਹੀ ਨਰਮੀ ਦੇ ਚੱਲਦੇ ਪਿਛਲੇ 6 ਮਹੀਨਿਆਂ ਵਿੱਚ ਕੰਪਨੀ ਦੇ ਉਤਪਾਦਾਂ ਦੀ ਵਿਕਰੀ ਘੱਟ ਰਹੀ ਹੈ।
ਕਈ ਵੱਡੀਆਂ ਕੰਪਨੀਆਂ ਵੀ ਕਰ ਰਹੀਆਂ ਛਾਂਟੀ
ਐਚਪੀ ਇੰਕ ਦੀ ਛਾਂਟੀ ਇਸ ਗੱਲ ਦਾ ਸੰਕੇਤ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਮੰਦੀ ਦਾ ਡਰ ਡੂੰਘਾ ਹੁੰਦਾ ਜਾ ਰਿਹਾ ਹੈ। ਉੱਚ ਵਿਆਜ ਦਰਾਂ ਅਤੇ ਵਧਦੀ ਮਹਿੰਗਾਈ ਦਰ ਦੇ ਦੌਰ ਵਿੱਚ ਕਈ ਵੱਡੀਆਂ ਕੰਪਨੀਆਂ ਜਿਵੇਂ ਕਿ ਐਮਾਜ਼ਾਨ, ਮੈਟਾ, ਟਵਿਟਰ ਨੇ ਪਹਿਲਾਂ ਛਾਂਟੀ ਦੇ ਸੰਕੇਤ ਦੇ ਚੁੱਕੀਆਂ ਹਨ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਕਾਰੋਬਾਰ
ਪੰਜਾਬ
ਮਨੋਰੰਜਨ
Advertisement